18.33C Vancouver
ADS

Jun 23, 2020 3:38 PM -

ਕੈਨੇਡਾ ਐਮਰਜੈਂਸੀ ਰਿਸਪਾਂਸ ਬੈਨੇਫਿਟ ਨੂੰ ਅੱਠ ਹੋਰ ਹਫਤਿਆਂ ਲਈ ਵਧਾਉਣ ਦਾ ਖਰਚਾ $17.9 ਬਿਲੀਅਨ ਹੋਵੇਗਾ

Share On
eight-more-weeks-of-cerb-to-cost-17-9-billion-budget-officer-says
Parliamentary Budget Officer Yves Giroux waits to appear before the Commons Finance committee on Parliament Hill in Ottawa, Tuesday, March 10, 2020. THE CANADIAN PRESS/Adrian Wyld

ਪਾਰਲੀਮੈਂਟਰੀ ਬਜਟ ਅਫ਼ਸਰ ਦੀ ਨਵੀਂ ਰਿਪੋਰਟ ਦੇ ਅਨੁਮਾਨ ਮੁਤਾਬਕ ਕੈਨੇਡਾ ਐਮਰਜੈਂਸੀ ਰਿਸਪਾਂਸ ਬੈਨੇਫਿਟ ਨੂੰ ਅੱਠ ਹੋਰ ਹਫਤਿਆਂ ਲਈ ਮੁਹੱਈਆ ਕਰਵਾਉਣ ਦਾ ਖਰਚਾ $17.9 ਬਿਲੀਅਨ ਹੋਵੇਗਾ।

ਬਜਟ ਅਫ਼ਸਰ ਈਵ ਜੀਰੋ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਇਸ ਨਾਲ ਬੈਨੇਫਿਟ ਪ੍ਰੋਗਰਾਮ ਦਾ ਕੁੱਲ ਖਰਚਾ $71.3 ਬਿਲੀਅਨ ਹੋ ਜਾਵੇਗਾ।

ਕੈਨੇਡਾ ਐਮਰਜੈਂਸੀ ਰਿਸਪਾਂਸ ਬੈਨੇਫਿਟ, ਜਿਸ ਦਾ ਬਜਟ $60 ਬਿਲੀਅਨ ਹੈ, ਨਾਲ 4 ਜੂਨ ਤੱਕ 8.41 ਮਿਲੀਅਨ ਲੋਕਾਂ ਨੂੰ $43.51 ਬਿਲੀਅਨ ਮੁਹੱਈਆ ਕਰਵਾਏ ਜਾ ਚੁੱਕੇ ਹਨ।

ਇਸ ਬੈਨੀਫਿਟ ਲਈ ਅਰਜ਼ੀਆਂ ਦੇਣ ਵਾਲੇ ਵਿਅਕਤੀਆਂ ਦੇ ਪਹਿਲੇ ਸਮੂਹ ਦੀ 16 ਹਫਤਿਆਂ ਦੀ ਮਿਆਦ ਅਗਲੇ ਮਹੀਨੇ ਖ਼ਤਮ ਹੋਣ ਵਾਲੀ ਹੈ ਅਤੇ ਲਿਬਰਲ ਸਰਕਾਰ ਨੇ ਇਸ ਨੂੰ ਵਧਾ ਕੇ 24 ਹਫਤੇ ਕਰਨ ਦਾ ਐਲਾਨ ਕੀਤਾ ਹੈ।

ਜੀਰੋ ਦੀ ਰਿਪੋਰਟ ਅਨੁਸਾਰ ਇਸ ਪ੍ਰੋਗਰਾਮ ਦਾ ਹੋਰ ਖਰਚਾ ਬਹੁਤ ਹੱਦ ਤੱਕ ਆਉਣ ਵਾਲੇ ਦਿਨਾਂ ਵਿੱਚ ਮਹਾਂਮਾਰੀ ਦੇ ਅਸਰ, ਅਰਥ ਵਿਵਸਥਾ ਅਤੇ ਰੁਜ਼ਗਾਰ ਉੱਤੇ ਨਿਰਭਰ ਕਰੇਗਾ।

ਰਿਪੋਰਟ ਮੁਤਾਬਕ ਪ੍ਰੋਗਰਾਮ ਦੇ ਅੰਤਿਮ ਖਰਚੇ ਬਾਰੇ ਹੋਰ ਅਨਿਸ਼ਚਿਤਤਾ ਫੈਡਰਲ ਵੇਜ ਸਬਸਿਡੀ ਪ੍ਰੋਗਰਾਮ ਦੇ ਲਾਭ ਉੱਤੇ ਨਿਰਭਰ ਕਰਦੀ ਹੈ, ਜਿਸ ਵਿੱਚ ਲਿਬਰਲਾਂ ਵਲੋਂ ਤਬਦੀਲੀਆਂ ਕਰਨ ਦੀ ਯੋਜਨਾ ਹੈ।


Latest news

carney-says-new-oil-pipeline-would-require-emissions-plan-indigenous-consultation
Punjabi

ਨਵੀਂ ਤੇਲ ਪਾਈਪਲਾਈਨ ਲਈ ਕਾਰਬਨ ਯੋਜਨਾ ਅਤੇ ਫਸਟ ਨੇਸ਼ਨਜ਼ ਨਾਲ ਸਲਾਹ-ਮਸ਼ਵਰਾ ਲਾਜ਼ਮੀ: ਕਾਰਨੀ

ਬੀ.ਸੀ. ਦੇ ਵੈਸਟ ਕੋਸਟ ਤੱਕ ਐਲਬਰਟਾ ਤੋਂ ਨਵੀਂ ਤੇਲ ਪਾਈਪਲਾਈਨ ਬਣਾਉਣ ਦੇ ਪ੍ਰਸਤਾਵ 'ਤੇ ਚੱਲ ਰਹੇ ਸਿਆਸੀ ਟਕਰਾਅ ਦਰਮਿਆਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਪੱਸ਼ਟੀਕਰਨ ਦਿੱਤਾ ਹੈ, ਉਨ੍ਹਾਂ ਅੱਜ ਗ੍ਰੇਟਰ ਵੈਨਕੂਵਰ ਬੋਰਡ ਆਫ਼ ਟ੍ਰੇਡ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਹਫ਼ਤੇ ਫੈਡਰਲ ਅਤੇ ਐਲਬਰਟਾ ਵਿਚਕਾਰ ਹੋਏ ਸਮਝੌਤੇ ਤਹਿਤ ਪੇਸ਼ ਕੀਤਾ ਗਿਆ ਇਹ ਪਾਈਪਲਾਈਨ ਪ੍ਰੋਜੈਕਟ ਉਦੋਂ ਹੀ ਅੱਗੇ ਵਧੇਗਾ ਜੇ ਇਸ ਦਾ ਸਪੱਸ਼ਟ ਕਾਰਬਨ ਕੈਪਚਰ ਪ੍ਰੋਜੈਕਟ ਹੋਵੇਗਾ।
alberta-ticket-wins-12-5m-share-of-lotto-max-jackpot
Punjabi

ਐਲਬਰਟਾ ਵਿੱਚ ਇਕ ਵਿਅਕਤੀ ਨੇ ਜਿੱਤੀ $12.5 ਮਿਲੀਅਨ ਦੀ ਲੋਟੋ ਮੈਕਸ ਟਿਕਟ

ਐਲਬਰਟਾ ਵਿੱਚ ਕਿਸੇ ਵਿਅਕਤੀ ਨੇ $12.5 ਮਿਲੀਅਨ ਦੀ ਲੋਟੋ ਮੈਕਸ ਟਿਕਟ ਜਿੱਤ ਲਈ ਹੈ ਪਰ ਉਸ ਨੇ ਅਜੇ ਤੱਕ ਇਸ ਲਈ ਕਲੇਮ ਨਹੀਂ ਕੀਤਾ। ਵੈਸਟਰਨ ਕੈਨੇਡਾ ਲਾਟਰੀ ਕਾਰਪੋਰੇਸ਼ਨ ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਦੱਸਿਆ ਕਿ ਇਹ ਟਿਕਟ ਐਲਬਰਟਾ ਸੂਬੇ ਦੇ ਅੰਦਰ ਹੀ ਖਰੀਦੀ ਗਈ ਸੀ, ਪਰ ਐਡਮਿੰਟਨ ਅਤੇ ਕੈਲਗਰੀ ਸ਼ਹਿਰਾਂ ਤੋਂ ਬਾਹਰ ਕਿਸੇ ਇਲਾਕੇ ਵਿੱਚੋਂ ਲਈ ਗਈ ਸੀ।
rising-fifa-world-cup-ticket-and-hotel-prices-in-vancouver-raising-concerns-for-fans
Punjabi

ਵੈਨਕੂਵਰ ' ਫੀਫਾ ਵਰਲਡ ਕੱਪ ਮੈਚਾਂ ਦੀਆਂ ਮਹਿੰਗੀਆਂ ਟਿਕਟਾਂ ਅਤੇ ਹੋਟਲ ਕਿਰਾਏ ਫੈਨਜ਼ ਲਈ ਬਣੇ ਚਿੰਤਾ ਦਾ ਕਾਰਨ

ਵੈਨਕੂਵਰ ਵਿਚ ਹੋਣ ਵਾਲੇ ਫੀਫਾ ਵਰਲਡ ਕੈਪ ਦੇ ਮੈਚਾਂ ਦੀਆਂ ਮਹਿੰਗੀਆਂ ਟਿਕਟਾਂ ਅਤੇ ਹੋਟਲਾਂ ਦੇ ਅਸਮਾਨ ਛੂਹ ਰਹੇ ਕਿਰਾਇਆਂ ਕਾਰਨ ਕਈ ਫੈਨਜ਼ ਦੇ ਸੁਪਨੇ ਟੁੱਟ ਰਹੇ ਹਨ। ਰਿਪੋਰਟਸ ਮੁਤਾਬਕ, ਇੱਕ ਟਿਕਟ ਦੀ ਕੀਮਤ ਲਗਭਗ $2,000 ਤੱਕ ਪਹੁੰਚ ਚੁੱਕੀ ਹੈ। ਨਾਲ ਹੀ ਵੈਨਕੂਵਰ ਵਿਚ ਰਿਹਾਇਸ਼ ਦੀ ਸਮੱਸਿਆ ਵੀ ਬਣੀ ਹੋਈ ਹੈ।
shooting-at-surrey-home-under-investigation-police-say-extortion-link-suspected
Punjabi

ਸਰੀ ਵਿੱਚ ਘਰ ‘ਤੇ ਗੋਲੀਬਾਰੀ ਦੀ ਜਾਂਚ ਜਾਰੀ, ਪੁਲਿਸ ਨੇ ਜਬਰੀ ਵਸੂਲੀ ਨਾਲ ਸੰਬੰਧ ਹੋਣ ਦਾ ਜਤਾਇਆ ਸ਼ੱਕ

ਸਰੀ ਦੇ ਨਿਊਟਨ ਵਿਚ ਅੱਜ ਤੜਕੇ ਇੱਕ ਘਰ ਨੂੰ ਗੋਲੀਆਂ ਨਾਲ ਟਾਰਗੇਟ ਕੀਤਾ ਗਿਆ, ਪੁਲਿਸ ਨੇ ਇਸ ਨੂੰ ਐਕਸਟੋਸ਼ਨ ਨਾਲ ਸਬੰਧਤ ਮਾਮਲਾ ਕਰਾਰ ਦਿੱਤਾ ਹੈ। ਸਰੀ ਪੁਲਿਸ ਸਰਵਿਸ ਮੁਤਾਬਕ, ਸਵੇਰੇ ਕਰੀਬ 4:40 ਵਜੇ ਔਫੀਸਰ ਨੂੰ 57 ਐਵੇਨਿਊ ਅਤੇ 148 ਸਟ੍ਰੀਟ ਦੇ ਨੇੜੇ ਸ਼ੂਟਿੰਗ ਦੀ ਰਿਪੋਰਟ ਮਿਲੀ।
nenshi-questions-ucp-committee-meeting-on-alberta-petition-process-amid-separatism-debate
Punjabi

ਨੈਨਸ਼ੀ ਨੇ ਐਲਬਰਟਾ ਪਟੀਸ਼ਨ ਪ੍ਰਕਿਰਿਆ ‘ਤੇ ਯੂਸੀਪੀ ਕਮੇਟੀ ਮੀਟਿੰਗ ਨੂੰ ਲੈ ਕੇ ਜਤਾਈ ਚਿੰਤਾ

ਐਲਬਰਟਾ ਦੇ ਵਿਰੋਧੀ ਧਿਰ ਐਨ.ਡੀ.ਪੀ. ਦੇ ਨੇਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਚਿੰਤਾ ਹੈ ਕਿ ਪ੍ਰੀਮੀਅਰ ਡੈਨੀਅਲ ਸਮਿਥ ਦੀ ਸਰਕਾਰ ਆਪਣੇ ਨਿੱਜੀ ਹਿੱਤਾਂ ਲਈ ਕੈਨੇਡਾ ਨਾਲ ਰਹਿਣ ਦੇ ਪੱਖ ਦੀ ਇੱਕ ਪਟੀਸ਼ਨ ਦੇ ਸਵਾਲ ਨੂੰ ਗਲਤ ਤਰੀਕੇ ਵਰਤ ਸਕਦੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link