14.53C Vancouver
ADS

Sep 8, 2021 10:36 PM -

ਲੇਬਰ ਡੇਅ ਲੌਂਗ ਵੀਕਐਂਡ ਦੌਰਾਨ ਹਿੰਸਕ ਘਟਨਾਵਾਂ 'ਚ ਵੈਨਕੂਵਰ ਪੁਲਿਸ ਦੇ 11 ਅਫ਼ਸਰ ਜ਼ਖਮੀ

Share On
eleven-vpd-officers-injured-assaulted-in-long-weekend-violence
Nearly a dozen Vancouver Police officers are recovering after being injured or assaulted during the Labour Day weekend. (Photo - The Canadian Press)

ਲੇਬਰ ਡੇ ਲੌਂਗ ਵੀਕਐਂਡ ਦੌਰਾਨ ਵੈਨਕੂਵਰ 'ਚ 11 ਪੁਲਿਸ ਅਫ਼ਸਰ ਜਖਮੀ ਹੋਏ ਹਨ।

ਸਾਰਜੈਂਟ ਸਟੀਵ ਐਡੀਸਨ ਨੇ ਕਿਹਾ ਕਿ ਪੁਲਿਸ ਦੀ ਨੌਕਰੀ ਮੁਸ਼ਕਿਲ ਹੈ ਅਤੇ ਹਰ ਰੋਜ਼ ਕਿੰਨੇ ਹੀ ਫਰੰਟ ਲਾਈਨ ਅਫ਼ਸਰ ਆਪਣੀ ਸੁਰੱਖਿਆ ਨੂੰ ਖਤਰੇ 'ਚ ਪਾਉਂਦੇ ਹਨ।

ਕੁਝ ਘਟਨਾਵਾਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸੋਮਵਾਰ ਨੂੰ ਇੱਕ ਆਦਮੀ 'ਤੇ ਚਾਕੂ ਨਾਲ ਹਮਲਾ ਹੋਇਆ ਅਤੇ ਉਸ ਤੋਂ ਬਾਈਕ ਖੋਹ ਲਿਆ ਗਿਆ।

ਇਸ ਤੋਂ ਬਾਅਦ ਨਾਈਟ ਸਟ੍ਰੀਟ ਅਤੇ ਈਸਟ 54 ਐਵੀਨਿਊ ਕੋਲ 21 ਸਾਲਾ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ।

ਇਸ ਦੌਰਾਨ ਸ਼ੱਕੀ ਔਰਤ ਨੇ ਅਫ਼ਸਰ ਦੇ ਮੂੰਹ ਅਤੇ ਸਿਰ 'ਤੇ ਥੁੱਕ ਦਿੱਤਾ।

ਅਫ਼ਸਰ ਨੂੰ ਇਨਫੈਕਸ਼ਨ ਦੇ ਸ਼ੱਕ ਤਹਿਤ ਹਸਪਤਾਲ ਪਹੁੰਚਾਇਆ ਗਿਆ।

ਸੋਮਵਾਰ ਨੂੰ ਹੀ ਅਫ਼ਸਰਾਂ ਨੇ ਡੁੰਡਾਸ ਸਟ੍ਰੀਟ ਦੇ ਕੋਲ ਇੱਕ ਅਪਾਰਟਮੈਂਟ 'ਚ ਪਹੁੰਚ ਕੀਤੀ ਸੀ।

ਇੱਕ ਔਰਤ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਦੇ ਸਾਬਕਾ ਬੁਆਏਫਰੈਂਡ ਨੇ ਉਸ ਦੀ ਖਿੜਕੀ 'ਚ ਪੱਥਰ ਸੁੱਟੇ ਸਨ ਅਤੇ ਧਮਕਾਉਣ ਤੋਂ ਬਾਅਦ ਖੁਦ ਝਾੜੀਆਂ 'ਚ ਲੁਕ ਗਿਆ ਸੀ।

ਅਫ਼ਸਰਾਂ ਨੇ ਸ਼ੱਕੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਿਆ ਕਿ ਸ਼ੱਕੀ ਕੋਲ ਚਾਕੂ ਹੈ ਅਤੇ ਉਸ ਦੇ ਭਰਾ ਨੇ ਇੱਕ ਅਫ਼ਸਰ 'ਤੇ ਹਮਲਾ ਕੀਤਾ ਅਤੇ ਸਿਰ 'ਤੇ ਕੂਹਣੀ ਮਾਰੀ।

ਅਫ਼ਸਰ ਨੂੰ ਸੱਟਾਂ ਲੱਗੀਆਂ ਅਤੇ ਸ਼ੱਕੀ ਨੂੰ ਜੇਲ੍ਹ ਲਿਜਾਇਆ ਗਿਆ।

ਈਸਟ ਵੈਨਕੂਵਰ 'ਚ ਪੌਵੈਲ ਸਟ੍ਰੀਟ ਕੋਲ ਦੋ ਅਫ਼ਸਰਾਂ ਨੂੰ ਇੱਕ ਸ਼ੱਕੀ ਵਿਖਾਈ ਦਿੱਤਾ ਜਿਸ 'ਤੇ ਇੱਕ ਹਿੰਸਕ ਅਪਰਾਧ ਸੰਬੰਧੀ ਬੀ.ਸੀ. ਵਾਈਡ ਵਾਰੰਟ ਜਾਰੀ ਸਨ। ਸ਼ੱਕੀ ਨੇ ਪੁਲਿਸ ਨੂੰ ਵੇਖ ਕੇ ਦੌੜਨਾ ਸ਼ੁਰੂ ਕਰ ਦਿੱਤਾ।

ਪੁਲਿਸ ਨੇ ਕੁਝ ਸਮੇਂ 'ਚ ਸ਼ੱਕੀ ਨੂੰ ਕਾਬੂ ਕਰ ਲਿਆ ਪਰ ਇਸ ਦੌਰਾਨ ਅਫ਼ਸਰਾਂ ਨੂੰ ਕੁਝ ਸੱਟਾਂ ਲੱਗੀਆਂ।

ਇੱਕ ਅਫ਼ਸਰ ਨੂੰ ਹਸਪਤਾਲ ਪਹੁੰਚਾਇਆ ਗਿਆ ਅਤੇ ਉਸ ਨੂੰ ਟਾਂਕੇ ਵੀ ਲਗਾਉਣੇ ਪਏ।

ਇਸੇ ਦੌਰਾਨ ਐਤਵਾਰ ਨੂੰ ਪੁਲਿਸ ਨੂੰ ਕਿਟਸੀਲਾਨੋ ਦੇ ਇੱਕ ਗਰੋਸਰੀ ਸਟੋਰ 'ਚ ਸੱਦਿਆ ਗਿਆ।

ਇੱਕ ਵਿਅਕਤੀ ਵੱਲੋਂ ਹਿੰਸਾ ਕਰਨ ਦੀ ਰਿਪੋਰਟ ਸੀ।

ਮੌਕੇ 'ਤੇ ਪਹੁੰਚੇ 3 ਅਫ਼ਸਰਾਂ ਨਾਲ ਧੱਕਾਮੁੱਕੀ ਹੋਈ ਜਿਸ ਦੌਰਾਨ ਇੱਕ ਅਫ਼ਸਰ ਨੂੰ ਟੱਕ ਲੱਗੇ ਅਤੇ ਕੁਝ ਝਰੀਟਾਂ ਲੱਗੀਆਂ।

ਇੱਕ ਅਫ਼ਸਰ ਨੂੰ ਗੁੱਟ 'ਤੇ ਸੱਟ ਲੱਗੀ।

ਪੁਲਿਸ ਨੇ ਜਾਣਕਾਰੀ ਦਿੱਤੀ ਕਿ ਜਨਵਰੀ ਤੋਂ ਜੁਲਾਈ ਵਿਚਾਲੇ 108 ਅਫ਼ਸਰ ਜਖਮੀ ਹੋਏ ਸਨ ਜੋ ਕਿ ਸਾਲ 2018 ਦੇ ਮੁਕਾਬਲੇ 64% ਦਾ ਵਾਧਾ ਹੈ।

Latest news

modi-iranian-president-pezeshkian-discuss-west-asia-situation-in-phone-call
Punjabi

ਪ੍ਰਧਾਨ ਮੰਤਰੀ ਮੋਦੀ ਨੇ ਈਰਾਨ ਦੇ ਰਾਸ਼ਟਰਪਤੀ ਨਾਲ ਪੱਛਮੀ ਏਸ਼ੀਆ ਦੀ ਸਥਿਤੀ 'ਤੇ ਕੀਤੀ ਗੱਲਬਾਤ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ। ਦੋਵਾਂ ਆਗੂਆਂ ਨੇ ਪੱਛਮੀ ਏਸ਼ੀਆ ਦੀ ਤਾਜ਼ਾ ਸਥਿਤੀ ਅਤੇ ਅੱਗੇ ਦੇ ਰਸਤੇ ਬਾਰੇ ਚਰਚਾ ਕੀਤੀ।
alberta-to-unveil-next-phase-of-proposed-west-coast-oil-pipeline-on-july-2
Punjabi

ਐਲਬਰਟਾ ਸਰਕਾਰ ਵੈਸਟ ਕੋਸਟ ਲਈ ਨਵੀਂ ਤੇਲ ਪਾਈਪਲਾਈਨ ਯੋਜਨਾ ਦੇ ਅਗਲੇ ਪੜਾਅ ਦਾ 2 ਜੁਲਾਈ ਨੂੰ ਕਰੇਗੀ ਐਲਾਨ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਕੈਨੇਡਾ ਦੇ ਵੈਸਟ ਕੋਸਟ ਤੱਕ ਇੱਕ ਨਵੀਂ ਤੇਲ ਪਾਈਪਲਾਈਨ ਵਿਛਾਉਣ ਦੀ ਯੋਜਨਾ ਦੇ ਅਗਲੇ ਪੜਾਅ ਬਾਰੇ ਵੀਰਵਾਰ ਨੂੰ ਐਲਾਨ ਕਰਨ ਜਾ ਰਹੇ ਹਨ।ਪਿਛਲੇ ਸਾਲ ਐਲਬਰਟਾ ਅਤੇ ਫੈਡਰਲ ਸਰਕਾਰ ਵਿਚਕਾਰ ਹੋਏ Energy MOU ਤਹਿਤ, ਸੂਬਾ ਸਰਕਾਰ ਕੋਲ ਮੇਜਰ ਪ੍ਰੋਜੈਕਟਸ ਆਫਿਸ ਨੂੰ ਆਪਣੀ ਤਜਵੀਜ਼ ਸੌਂਪਣ ਲਈ 1 ਜੁਲਾਈ ਤੱਕ ਦਾ ਸਮਾਂ ਸੀ।
immigration-department-says-unclear-guidance-led-to-recall-of-some-citizenship-certificates
Punjabi

ਇਮੀਗ੍ਰੇਸ਼ਨ ਵਿਭਾਗ ਵਲੋਂ ਬਿੱਲ ਸੀ-3 ਤਹਿਤ ਜਾਰੀ ਕੀਤੇ ਗਏ ਨਾਗਰਿਕਤਾ ਸਰਟੀਫਿਕੇਟਸ ਦੀ ਜਾਂਚ ਮੁਕਮੰਲ

ਕੈਨੇਡਾ ਦੇ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਨੇ ਬਿੱਲ ਸੀ-3 ਤਹਿਤ ਜਾਰੀ ਕੀਤੇ ਗਏ ਨਾਗਰਿਕਤਾ ਸਰਟੀਫਿਕੇਟਸ ਦੀ ਜਾਂਚ ਦਾ ਕੰਮ ਪੂਰਾ ਕਰ ਲਿਆ ਹੈ। ਇਹ ਉਨ੍ਹਾਂ ਲੋਕਾਂ ਲਈ ਰਾਹਤ ਦੀ ਖ਼ਬਰ ਹੈ ਜੋ ਕੈਨੇਡਾ ਵਿਚ ਸਨ ਅਤੇ ਇਸ ਜਾਂਚ ਦੇ ਚੱਲਦੇ ਉਨ੍ਹਾਂ ਦੇ ਪਾਸਪੋਰਟ ਵੀ ਰੁਕ ਗਏ ਸਨ।
carney-to-attend-nato-summit-in-turkey-then-visit-saudi-arabia-for-trade-talks
Punjabi

ਪੀ.ਐਮ.ਕਾਰਨੀ ਅਗਲੇ ਹਫ਼ਤੇ ਤੁਰਕੀ ਵਿਚ ਹੋਣ ਵਾਲੇ ਨੈਟੋ ਸੰਮੇਲਨ ਵਿਚ ਲੈਣਗੇ ਹਿੱਸਾ

ਪ੍ਰਧਾਨ ਮੰਤਰੀ ਮਾਰਕ ਕਾਰਨੀ ਅਗਲੇ ਹਫ਼ਤੇ ਤੁਰਕੀ ਵਿਚ ਹੋਣ ਵਾਲੇ ਨੈਟੋ ਸੰਮੇਲਨ ਵਿਚ ਹਿੱਸਾ ਲੈਣਗੇ, ਜਿਸ ਤੋਂ ਬਾਅਦ ਉਹ ਸਾਊਦੀ ਅਰਬ ਦੇ ਦੌਰੇ 'ਤੇ ਵੀ ਰਵਾਨਾ ਹੋਣਗੇ। ਇਨ੍ਹਾਂ ਦੋਵਾਂ ਦੇਸ਼ਾਂ ਦਾ ਪ੍ਰਧਾਨ ਮੰਤਰੀ ਵਜੋਂ ਇਹ ਉਨ੍ਹਾਂ ਦਾ ਪਹਿਲਾ ਦੌਰਾ ਹੋਵੇਗਾ। ਨੈਟੋ ਦੀ ਬੈਠਕ ਤੁਰਕੀ ਦੀ ਰਾਜਧਾਨੀ Ankara ਵਿਚ 7 ਅਤੇ 8 ਜੁਲਾਈ ਨੂੰ ਹੋਣ ਵਾਲੀ ਹੈ।
b-c-premier-invites-petrochina-to-consider-investment-in-lng-canada-phase-2-during-beijing-visit
Punjabi

ਪ੍ਰੀਮੀਅਰ ਈਬੀ ਨੇ ਬੀਜਿੰਗ ਦੌਰੇ ਦੌਰਾਨ ਪੈਟਰੋਚਾਈਨਾ ਨੂੰ LNG ਕੈਨੇਡਾ ਫੇਜ਼ 2 'ਚ ਨਿਵੇਸ਼ ਲਈ ਦਿੱਤਾ ਸੱਦਾ

ਪ੍ਰੀਮੀਅਰ ਡੇਵਿਡ ਈਬੀ ਨੇ ਆਪਣੀ ਪਹਿਲੀ ਚੀਨ ਫੇਰੀ ਦੌਰਾਨ ਬੀਜਿੰਗ ਵਿਚ ਪੈਟਰੋਚਾਈਨਾ ਦੇ ਆਗੂਆਂ ਨਾਲ ਇੱਕ ਉੱਚ-ਪੱਧਰੀ ਮੁਲਾਕਾਤ ਕੀਤੀ ਹੈ ਅਤੇ ਉਨ੍ਹਾਂ ਕੰਪਨੀ ਨੂੰ ਬੀ.ਸੀ. ਵਿਚ ਐਲ.ਐਨ.ਜੀ. ਦੇ ਫੇਜ਼ 2 ਲਈ ਵੀ ਇਨਵੈਸਟਮੈਂਟ ਦਾ ਸੱਦਾ ਦਿੱਤਾ ਹੈ। ਪੈਟਰੋਚਾਈਨਾ ਚੀਨ ਦੀ ਸਭ ਤੋਂ ਵੱਡੀ ਤੇਲ ਅਤੇ ਗੈਸ ਪ੍ਰੋਡਿਊਸਰ ਅਤੇ ਸਪਲਾਇਰ ਹੈ, ਜਿਸ ਦਾ ਬ੍ਰਿਟਿਸ਼ ਕੋਲੰਬੀਆ ਵਿਚ ਕਿਟੀਮੈਟ ਵਿਖੇ ਐਲ.ਐਨ.ਜੀ. ਕੈਨੇਡਾ ਦੇ ਫੇਜ਼ 1 ਵਿਚ ਵੀ ਨਿਵੇਸ਼ ਰਿਹਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link