16.74C Vancouver
ADS

Dec 3, 2022 1:22 AM - Connect News

ਕੈਨੇਡਾ: ਇਮੀਗ੍ਰੇਸ਼ਨ ਮੰਤਰੀ ਨੇ ਓਪਨ ਵਰਕ ਪਰਮਿਟਸ ਸੰਬੰਧੀ ਕੀਤਾ ਐਲਾਨ, ਕਿਹਾ 2 ਲੱਖ ਵਰਕਰਾਂ ਨੂੰ ਹੋਵੇਗਾ ਲਾਭ

Share On
employers-and-temporary-workers-to-benefit-from-family-work-permits-to-address-labour-shortages
The pace of Canada’s economic recovery has made it hard for employers, including those in the tourism industry, to find the workers they need. (Photo - Sean Fraser/Twitter)

ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਨੇ ਓਪਨ ਵਰਕ ਪਰਮਿਟਸ ਸੰਬੰਧੀ ਐਲਾਨ ਕੀਤਾ ਹੈ।

ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਫੈਡਰਲ ਸਰਕਾਰ ਓਪਨ ਵਰਕ ਪਰਮਿਟ ਐਲੀਜੀਬਿਲਿਟੀ ਨੂੰ ਐਕਸਪੈਂਡ ਕਰਨ ਜਾ ਰਹੀ ਹੈ ਅਤੇ ਇਸ ਤਹਿਤ ਪ੍ਰਿੰਸੀਪਲ ਐਪਲੀਕੈਂਟਸ ਦੇ ਸਪਾਊਸ ਅਤੇ ਨਿਰਭਰਤਾ ਵਾਲੇ ਬੱਚੇ ਵੀ ਸ਼ਾਮਿਲ ਕੀਤੇ ਜਾਣਗੇ।

ਉਨ੍ਹਾਂ ਕਿਹਾ ਕਿ ਇਸ ਨਾਲ 200,000 ਤੋਂ ਵਧੇਰੇ ਵਰਕਰਾਂ ਨੂੰ ਮੌਕਾ ਮਿਲੇਗਾ ਜਿੰਨਾ ਦੇ ਪਰਿਵਾਰ ਇੱਥੇ ਹਨ ਜਾਂ ਇੱਥੇ ਆ ਰਹੇ ਹਨ ਕਿ ਵਰਕਰ ਆਪਣੇ ਪਰਿਵਾਰਾਂ ਨਾਲ ਰਹਿ ਸਕਣ ਅਤੇ ਉਨ੍ਹਾਂ ਨੂੰ ਸਹਿਯੋਗ ਪ੍ਰਦਾਨ ਕਰਦਿਆਂ ਉਨ੍ਹਾਂ ਤੋਂ ਦੂਰ ਰਹਿਣ ਦੀ ਲੋੜ ਨਾ ਹੋਵੇ।

ਸ਼ੌਨ ਫਰੇਜ਼ਰ ਨੇ ਕਿਹਾ ਕਿ ਫੈਡਰਲ ਸਰਕਾਰ ਦੀ ਓਪਨ ਵਰਕ ਪਰਮਿਟਸ ਸੰਬੰਧੀ ਨਵੀਂ ਨੀਤੀ ਨਾਲ ਐਂਪਲਾਇਰਸ ਲਈ ਵਰਕਰਾਂ ਦੀ ਭਾਲ ਨੂੰ ਸੌਖਾ ਬਣਾਇਆ ਜਾਵੇਗਾ ਅਤੇ ਇਸ ਨਾਲ ਪਰਿਵਾਰ ਵੀ ਇੱਥੇ ਰਹਿੰਦੇ ਸਮੇਂ ਇਕੱਠਿਆਂ ਰਹਿ ਸਕਣਗੇ।

ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਇਸ ਪਾਲਿਸੀ ਬਦਲਾਅ ਨੂੰ 3 ਪੜ੍ਹਾਅ 'ਚ ਲਿਆਂਦਾ ਜਾਵੇਗਾ।

ਪਹਿਲੇ ਪੜ੍ਹਾਅ ਤਹਿਤ ਹਾਈ ਵੇਜ ਟੈਂਪਰੇਰੀ ਫੌਰਨ ਵਰਕਰ ਪ੍ਰੋਗਰਾਮ, ਇੰਟਰਨੈਸ਼ਨਲ ਮੋਬੀਲਿਟੀ ਪ੍ਰੋਗਰਾਮ ਅਤੇ ਪੋਸਟ ਗਰੈਜੂਏਟ ਵਰਕ ਪ੍ਰੋਗਰਾਮ ਜ਼ਰੀਏ ਆਉਂਦੇ ਲੋਕਾਂ ਨੂੰ ਸ਼ਾਮਿਲ ਕੀਤਾ ਜਾਵੇਗਾ ਅਤੇ ਇਹ ਨਵੇਂ ਸਾਲ 'ਤੇ ਲਾਗੂ ਹੋ ਸਕਦਾ ਹੈ।

ਦੂਜੇ ਪੜ੍ਹਾਅ ਤਹਿਤ ਘੱਟ ਵੇਜ ਵਾਲੇ ਕਾਮਿਆਂ ਨੂੰ ਐਲੀਜੀਬਲ ਬਣਾਇਆ ਜਾਵੇਗਾ।

ਇਸ ਤੋਂ ਬਾਅਦ ਤੀਜੇ ਪੜ੍ਹਾਅ ਤਹਿਤ ਐਗਰੀਕਲਚਰਲ ਵਰਕਰਾਂ ਨੂੰ ਵੀ ਇਸ 'ਚ ਸ਼ਾਮਿਲ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਇਸ ਪਾਲਿਸੀ ਬਦਲਾਅ ਦਾ ਦੇਸ਼ ਦੀ ਇਕਾਨਮੀ 'ਤੇ ਵੀ ਚੰਗਾ ਪ੍ਰਭਾਵ ਪਵੇਗਾ।

Latest news

modi-iranian-president-pezeshkian-discuss-west-asia-situation-in-phone-call
Punjabi

ਪ੍ਰਧਾਨ ਮੰਤਰੀ ਮੋਦੀ ਨੇ ਈਰਾਨ ਦੇ ਰਾਸ਼ਟਰਪਤੀ ਨਾਲ ਪੱਛਮੀ ਏਸ਼ੀਆ ਦੀ ਸਥਿਤੀ 'ਤੇ ਕੀਤੀ ਗੱਲਬਾਤ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ। ਦੋਵਾਂ ਆਗੂਆਂ ਨੇ ਪੱਛਮੀ ਏਸ਼ੀਆ ਦੀ ਤਾਜ਼ਾ ਸਥਿਤੀ ਅਤੇ ਅੱਗੇ ਦੇ ਰਸਤੇ ਬਾਰੇ ਚਰਚਾ ਕੀਤੀ।
alberta-to-unveil-next-phase-of-proposed-west-coast-oil-pipeline-on-july-2
Punjabi

ਐਲਬਰਟਾ ਸਰਕਾਰ ਵੈਸਟ ਕੋਸਟ ਲਈ ਨਵੀਂ ਤੇਲ ਪਾਈਪਲਾਈਨ ਯੋਜਨਾ ਦੇ ਅਗਲੇ ਪੜਾਅ ਦਾ 2 ਜੁਲਾਈ ਨੂੰ ਕਰੇਗੀ ਐਲਾਨ

ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਕੈਨੇਡਾ ਦੇ ਵੈਸਟ ਕੋਸਟ ਤੱਕ ਇੱਕ ਨਵੀਂ ਤੇਲ ਪਾਈਪਲਾਈਨ ਵਿਛਾਉਣ ਦੀ ਯੋਜਨਾ ਦੇ ਅਗਲੇ ਪੜਾਅ ਬਾਰੇ ਵੀਰਵਾਰ ਨੂੰ ਐਲਾਨ ਕਰਨ ਜਾ ਰਹੇ ਹਨ।ਪਿਛਲੇ ਸਾਲ ਐਲਬਰਟਾ ਅਤੇ ਫੈਡਰਲ ਸਰਕਾਰ ਵਿਚਕਾਰ ਹੋਏ Energy MOU ਤਹਿਤ, ਸੂਬਾ ਸਰਕਾਰ ਕੋਲ ਮੇਜਰ ਪ੍ਰੋਜੈਕਟਸ ਆਫਿਸ ਨੂੰ ਆਪਣੀ ਤਜਵੀਜ਼ ਸੌਂਪਣ ਲਈ 1 ਜੁਲਾਈ ਤੱਕ ਦਾ ਸਮਾਂ ਸੀ।
immigration-department-says-unclear-guidance-led-to-recall-of-some-citizenship-certificates
Punjabi

ਇਮੀਗ੍ਰੇਸ਼ਨ ਵਿਭਾਗ ਵਲੋਂ ਬਿੱਲ ਸੀ-3 ਤਹਿਤ ਜਾਰੀ ਕੀਤੇ ਗਏ ਨਾਗਰਿਕਤਾ ਸਰਟੀਫਿਕੇਟਸ ਦੀ ਜਾਂਚ ਮੁਕਮੰਲ

ਕੈਨੇਡਾ ਦੇ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਨੇ ਬਿੱਲ ਸੀ-3 ਤਹਿਤ ਜਾਰੀ ਕੀਤੇ ਗਏ ਨਾਗਰਿਕਤਾ ਸਰਟੀਫਿਕੇਟਸ ਦੀ ਜਾਂਚ ਦਾ ਕੰਮ ਪੂਰਾ ਕਰ ਲਿਆ ਹੈ। ਇਹ ਉਨ੍ਹਾਂ ਲੋਕਾਂ ਲਈ ਰਾਹਤ ਦੀ ਖ਼ਬਰ ਹੈ ਜੋ ਕੈਨੇਡਾ ਵਿਚ ਸਨ ਅਤੇ ਇਸ ਜਾਂਚ ਦੇ ਚੱਲਦੇ ਉਨ੍ਹਾਂ ਦੇ ਪਾਸਪੋਰਟ ਵੀ ਰੁਕ ਗਏ ਸਨ।
carney-to-attend-nato-summit-in-turkey-then-visit-saudi-arabia-for-trade-talks
Punjabi

ਪੀ.ਐਮ.ਕਾਰਨੀ ਅਗਲੇ ਹਫ਼ਤੇ ਤੁਰਕੀ ਵਿਚ ਹੋਣ ਵਾਲੇ ਨੈਟੋ ਸੰਮੇਲਨ ਵਿਚ ਲੈਣਗੇ ਹਿੱਸਾ

ਪ੍ਰਧਾਨ ਮੰਤਰੀ ਮਾਰਕ ਕਾਰਨੀ ਅਗਲੇ ਹਫ਼ਤੇ ਤੁਰਕੀ ਵਿਚ ਹੋਣ ਵਾਲੇ ਨੈਟੋ ਸੰਮੇਲਨ ਵਿਚ ਹਿੱਸਾ ਲੈਣਗੇ, ਜਿਸ ਤੋਂ ਬਾਅਦ ਉਹ ਸਾਊਦੀ ਅਰਬ ਦੇ ਦੌਰੇ 'ਤੇ ਵੀ ਰਵਾਨਾ ਹੋਣਗੇ। ਇਨ੍ਹਾਂ ਦੋਵਾਂ ਦੇਸ਼ਾਂ ਦਾ ਪ੍ਰਧਾਨ ਮੰਤਰੀ ਵਜੋਂ ਇਹ ਉਨ੍ਹਾਂ ਦਾ ਪਹਿਲਾ ਦੌਰਾ ਹੋਵੇਗਾ। ਨੈਟੋ ਦੀ ਬੈਠਕ ਤੁਰਕੀ ਦੀ ਰਾਜਧਾਨੀ Ankara ਵਿਚ 7 ਅਤੇ 8 ਜੁਲਾਈ ਨੂੰ ਹੋਣ ਵਾਲੀ ਹੈ।
b-c-premier-invites-petrochina-to-consider-investment-in-lng-canada-phase-2-during-beijing-visit
Punjabi

ਪ੍ਰੀਮੀਅਰ ਈਬੀ ਨੇ ਬੀਜਿੰਗ ਦੌਰੇ ਦੌਰਾਨ ਪੈਟਰੋਚਾਈਨਾ ਨੂੰ LNG ਕੈਨੇਡਾ ਫੇਜ਼ 2 'ਚ ਨਿਵੇਸ਼ ਲਈ ਦਿੱਤਾ ਸੱਦਾ

ਪ੍ਰੀਮੀਅਰ ਡੇਵਿਡ ਈਬੀ ਨੇ ਆਪਣੀ ਪਹਿਲੀ ਚੀਨ ਫੇਰੀ ਦੌਰਾਨ ਬੀਜਿੰਗ ਵਿਚ ਪੈਟਰੋਚਾਈਨਾ ਦੇ ਆਗੂਆਂ ਨਾਲ ਇੱਕ ਉੱਚ-ਪੱਧਰੀ ਮੁਲਾਕਾਤ ਕੀਤੀ ਹੈ ਅਤੇ ਉਨ੍ਹਾਂ ਕੰਪਨੀ ਨੂੰ ਬੀ.ਸੀ. ਵਿਚ ਐਲ.ਐਨ.ਜੀ. ਦੇ ਫੇਜ਼ 2 ਲਈ ਵੀ ਇਨਵੈਸਟਮੈਂਟ ਦਾ ਸੱਦਾ ਦਿੱਤਾ ਹੈ। ਪੈਟਰੋਚਾਈਨਾ ਚੀਨ ਦੀ ਸਭ ਤੋਂ ਵੱਡੀ ਤੇਲ ਅਤੇ ਗੈਸ ਪ੍ਰੋਡਿਊਸਰ ਅਤੇ ਸਪਲਾਇਰ ਹੈ, ਜਿਸ ਦਾ ਬ੍ਰਿਟਿਸ਼ ਕੋਲੰਬੀਆ ਵਿਚ ਕਿਟੀਮੈਟ ਵਿਖੇ ਐਲ.ਐਨ.ਜੀ. ਕੈਨੇਡਾ ਦੇ ਫੇਜ਼ 1 ਵਿਚ ਵੀ ਨਿਵੇਸ਼ ਰਿਹਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link