9.99C Vancouver
ADS

Oct 14, 2026 6:40 PM - Connect Newsroom - Ramandeep Kaur with files from The Canadian Press

ਲੋਰਨ ਡੋਰਕਸਨ ਦਾ ਐਲਾਨ, ਚੋਣਾਂ ਵਿਚਕਾਰ 60 ਦਿਨਾਂ ਦਾ ਫਰਕ ਕਰਨਗੇ ਲਾਜ਼ਮੀ

Share On
english-headline-bc-conservatives-promise-60-day-gap-between-provincial-and-municipal-elections
BC Conservatives promise a mandatory 60-day gap between provincial and municipal elections if elected. (Photo: The Canadian Press)

ਬੀ.ਸੀ. ਕੰਜ਼ਰਵੇਟਿਵ ਦੇ ਲੀਡਰ ਲੋਰਨ ਡੋਰਕਸਨ ਨੇ ਐਲਾਨ ਕੀਤਾ ਹੈ ਕਿ ਜੇ ਉਨ੍ਹਾਂ ਦੀ ਪਾਰਟੀ ਸੱਤਾ ਵਿਚ ਆਉਂਦੀ ਹੈ ਤਾਂ ਉਹ ਭਵਿੱਖ ਵਿਚ ਸੂਬਾਈ ਅਤੇ ਮਿਊਂਸੀਪਲ ਚੋਣਾਂ ਵਿਚਕਾਰ ਕਾਨੂੰਨੀ ਤੌਰ 'ਤੇ ਘੱਟੋ-ਘੱਟ 60 ਦਿਨਾਂ ਦਾ ਫਰਕ ਲਾਜ਼ਮੀ ਕਰਨਗੇ। ਡੋਰਕਸਨ ਵਲੋਂ ਇਸ ਸਬੰਧ ਵਿਚ Respect for Local Democracy Act ਪੇਸ਼ ਕਰਨ ਦਾ ਵਾਅਦਾ ਕੀਤਾ ਗਿਆ ਹੈ।

ਉਹਨਾਂ ਕਿਹਾ ਕਿ ਇਹ ਬੀ.ਸੀ. ਕੰਜ਼ਰਵੇਟਿਵ ਵਲੋਂ ਪਹਿਲ ਦੇ ਆਧਾਰ 'ਤੇ ਕੀਤੇ ਜਾਣ ਵਾਲੇ ਕੰਮਾਂ ਵਿਚ ਇੱਕ ਹੋਵੇਗਾ। ਡੋਰਕਸਨ ਨੇ ਦੋਸ਼ ਲਾਇਆ ਕਿ ਮੌਜੂਦਾ ਸਮੇਂ ਸੂਬਾਈ ਮੁਹਿੰਮ ਨੇ ਲੋਕਲ ਚੋਣ ਮੁਹਿੰਮ ਨੂੰ ਦਬਾ ਦਿੱਤਾ ਹੈ, ਜਿਸ ਕਾਰਨ ਸ਼ਹਿਰਾਂ ਵਿਚ ਸਿਹਤ ਸੰਭਾਲ, ਜਨਤਕ ਸੁਰੱਖਿਆ ਅਤੇ ਕੋਸਟ ਔਫ ਲਿਵਿੰਗ ਵਰਗੇ ਲੋਕਲ ਮੁੱਦੇ ਖੁੱਲ੍ਹ ਕੇ ਨਹੀਂ ਉੱਠ ਸਕੇ ਹਨ।

ਉਹਨਾਂ ਡੇਵਿਡ ਈਬੀ 'ਤੇ ਹਮਲਾ ਬੋਲਦਿਆਂ ਕਿਹਾ ਕਿ ਬੀ. ਸੀ. ਐਨ.ਡੀ.ਪੀ. ਦੇ ਲੀਡਰ ਕੋਲ ਬਹੁਮਤ ਵੀ ਸੀ ਅਤੇ ਚੋਣਾਂ ਵਿਚ ਦੋ ਸਾਲ ਬਾਕੀ ਵੀ ਸਨ ਪਰ ਉਹਨਾਂ ਸੂਬੇ ਅਤੇ ਲੋਕਾਂ ਦੀ ਬਜਾਏ ਆਪਣੇ ਸਿਆਸੀ ਹਿੱਤਾ ਨੂੰ ਪਹਿਲ ਦਿੱਤੀ। ਉਹਨਾਂ ਕਿਹਾ ਕਿ ਡੈਮੋਕ੍ਰੇਸੀ ਇੱਕ ਗਿਫਟ ਹੈ ਪਰ ਇੱਕੋ ਸਮੇਂ ਚੋਣਾਂ ਕਰਵਾਉਣਾ ਮੌਕਾਪ੍ਰਸਤੀ ਹੈ।

Latest news

canadas-federal-budget-set-for-november-5
Punjabi

ਕੈਨੇਡਾ ਦਾ ਫੈਡਰਲ ਬਜਟ 5 ਨਵੰਬਰ ਨੂੰ ਹੋਵੇਗਾ ਪੇਸ਼

ਕੈਨੇਡਾ ਦਾ ਫੈਡਰਲ ਬਜਟ 5 ਨਵੰਬਰ ਨੂੰ ਪੇਸ਼ ਹੋਵੇਗਾ, ਜਿਸ ਦਾ ਅਧਿਕਾਰਤ ਐਲਾਨ ਵਿੱਤ ਮੰਤਰੀ ਫ੍ਰਾਂਸਵਾ-ਫਿਲਿਪ ਸ਼ੈਂਪੇਨ ਨੇ ਕਰ ਦਿੱਤਾ ਹੈ। ਮੰਗਲਵਾਰ ਨੂੰ ਹਾਊਸ ਔਫ ਕਾਮਨ ਵਿਚ ਪ੍ਰਸ਼ਨ ਕਾਲ ਦੌਰਾਨ ਉਨ੍ਹਾਂ ਇਸ ਤਾਰੀਖ਼ ਦੀ ਪੁਸ਼ਟੀ ਕੀਤੀ। ਇਹ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਦਾ fall ਵਿਚ ਪੇਸ਼ ਕੀਤਾ ਜਾਣ ਵਾਲਾ ਦੂਜਾ ਬਜਟ ਹੋਵੇਗਾ।
amit-shah-meets-families-of-three-victims-in-punjab-assures-justice
Punjabi

ਅਮਿਤ ਸ਼ਾਹ ਵੱਲੋਂ ਪੰਜਾਬ ’ਚ ਤਿੰਨ ਪੀੜਤ ਪਰਿਵਾਰਾਂ ਨਾਲ ਕੀਤੀ ਗਈ ਮੁਲਾਕਾਤ, ਇਨਸਾਫ਼ ਦਾ ਦਿੱਤਾ ਭਰੋਸਾ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਪੰਜਾਬ ਦੌਰੇ 'ਤੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਦੁੱਖ ਸਾਂਝਾ ਕੀਤਾ ਅਤੇ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ। ਝੋਟੇ ਦਾ ਮਾਨਸਾ ਵਿੱਚ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਦੌਰਾਨ ਕਤਲ ਕਰ ਦਿੱਤਾ ਗਿਆ ਸੀ।
poilievre-thanks-albertans-for-voting-to-keep-canada-united
Punjabi

ਐਲਬਰਟਾ ਰੈਫਰੈਂਡਮ: ਪੌਲੀਐਵ ਨੇ ਇੱਕਜੁੱਟ ਕੈਨੇਡਾ ਦੇ ਹੱਕ ’ਚ ਵੋਟ ਪਾਉਣ ਲਈ ਲੋਕਾਂ ਦਾ ਕੀਤਾ ਧੰਨਵਾਦ

ਕੈਨੇਡਾ ਦੀ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੌਲੀਐਵ ਨੇ ਅੱਜ ਕੈਲਗਰੀ ਵਿਖੇ ਐਲਬਰਟਾ ਰੈਫਰੈਂਡਮ ਦੇ ਨਤੀਜਿਆਂ 'ਤੇ ਪ੍ਰਤੀਕਿਰਿਆ ਦਿੰਦਿਆਂ ਇੱਕਜੁੱਟ ਕੈਨੇਡਾ ਦੇ ਪੱਖ ਵਿਚ ਵੋਟ ਪਾਉਣ ਲਈ ਉੱਥੋਂ ਦੇ ਨਿਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਐਲਬਰਟਾ ਦੇ ਲੋਕਾਂ ਨੇ ਬਹੁਤ ਵੱਡਾ ਅਤੇ ਫੈਸਲਾਕੁੰਨ ਫ਼ਤਵਾ ਦਿੱਤਾ ਹੈ। ਪੌਲੀਐਵ ਖ਼ੁਦ ਐਲਬਰਟਾ ਦੇ ਜੰਮਪਲ ਹਨ, ਉਨ੍ਹਾਂ ਰੈਫਰੈਂਡਮ ਤੋਂ ਪਹਿਲਾਂ ਅਲਬਰਟਾ ਨੂੰ ਕੈਨੇਡਾ ਦਾ ਹਿੱਸਾ ਬਣੇ ਰਹਿਣ ਲਈ ਵੱਡੇ ਪੱਧਰ 'ਤੇ ਮੁਹਿੰਮ ਚਲਾਈ ਸੀ।
b-c-conservatives-announce-election-night-watch-party-in-vancouver
Punjabi

ਬੀ.ਸੀ. ਕੰਜ਼ਰਵੇਟਿਵ ਪਾਰਟੀ ਦੀ ਵੈਨਕੂਵਰ ’ਚ ਹੋਵੇਗੀ ਚੋਣ ਨਤੀਜਿਆਂ ਦੀ ਵਾਚ ਪਾਰਟੀ

ਬੀ.ਸੀ. ਕੰਜ਼ਰਵੇਟਿਵ ਪਾਰਟੀ ਨੇ ਸੂਬਾਈ ਚੋਣਾਂ ਦੇ ਨਤੀਜਿਆਂ ਦੀ ਰਾਤ ਲਈ ਆਪਣੇ ਅਧਿਕਾਰਤ ਈਵੈਂਟ ਦੇ ਵੇਰਵਿਆਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਵੱਲੋਂ ਜਾਰੀ ਕੀਤੀ ਗਈ ਪ੍ਰੈੱਸ ਰਿਲੀਜ਼ ਮੁਤਾਬਕ, ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਵੱਲੋਂ ਵੋਟਾਂ ਪਾਏ ਜਾਣ ਤੋਂ ਬਾਅਦ ਪਾਰਟੀ ਲੀਡਰ ਲੋਰਨ ਡੋਰਕਸਨ ਆਪਣੇ ਕੰਪੇਨ ਸਟਾਫ ਅਤੇ ਸਮਰਥਕਾਂ ਨਾਲ ਵੈਨਕੂਵਰ ਦੇ ਰੌਕੀ ਮਾਉਂਟੇਨੀਅਰ ਸਟੇਸ਼ਨ ਵਿਖੇ ਇਲੈਕਸ਼ਨ ਨਾਈਟ ਵਾਚ ਪਾਰਟੀ ਹੋਸਟ ਕਰਨਗੇ।
surrey-mayor-doug-mccallum-reacts-to-skytrain-extension-promises-for-newton
Punjabi

ਸਰੀ ਦੇ ਮੇਅਰ ਡੱਗ ਮੈਕਕੈਲਮ ਦਾ ਸਕਾਈਟ੍ਰੇਨ ਵਿਸਥਾਰ ’ਤੇ ਸਖ਼ਤ ਰੁਖ਼, ਨਿਊਟਨ ਲਈ ਜਲਦ ਕਾਰਵਾਈ ਦਾ ਭਰੋਸਾ

ਸਰੀ ਦੇ ਨਵੇਂ ਚੁਣੇ ਗਏ ਮੇਅਰ ਡੱਗ ਮੈਕਕੈਲਮ ਨੇ ਨਿਊਟਨ ਇਲਾਕੇ ਤੱਕ ਸਕਾਈਟ੍ਰੇਨ ਦੇ ਵਿਸਥਾਰ ਲਈ ਦੋ ਪ੍ਰਮੁੱਖ ਸੂਬਾ ਪੱਧਰੀ ਪਾਰਟੀਆਂ ਵਲੋਂ ਕੀਤੇ ਗਏ ਐਲਾਨਾਂ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਮੈਕਕੈਲਮ ਦੀ ਸੇਫ ਸਰੀ ਕੋਲੀਸ਼ਨ ਪਾਰਟੀ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਬੀ. ਸੀ.ਕੰਜ਼ਰਵੇਟਿਵ ਪਾਰਟੀ ਨੇ ਜਿਥੇ ਨਿਊਟਨ ਟਾਊਨ ਸੈਂਟਰ ਤੱਕ ਸਕਾਈਟ੍ਰੇਨ ਪ੍ਰੋਜੈਕਟ ਡਿਲਿਵਰ ਕਰਨ ਦਾ ਪੱਕਾ ਭਰੋਸਾ ਦਿੱਤਾ ਹੈ, ਉੱਥੇ ਹੀ ਬੀ. ਸੀ. ਐਨ.ਡੀ.ਪੀ. ਵੱਲੋਂ ਸਿਰਫ਼ ਇੱਕ ਹੋਰ ਮੀਟਿੰਗ ਕਰਨ ਦੀ ਪੇਸ਼ਕਸ਼ ਕੀਤੀ ਗਈ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link