Mar 18, 2021 5:29 PM -

ਫੈਡਰਲ ਵੈਕਸੀਨ ਵੰਢ ਦੇ ਮੁਖੀ, ਮੇਜਰ ਜਨਰਲ ਡੈਨੀ ਫੌਰਟੈਂ ਨੇ ਕਿਹਾ ਹੈ ਕਿ ਦੇਸ਼ 'ਚ ਇੰਨੀਆਂ ਕੁ ਵੈਕਸੀਨ ਦੀਆਂ ਖੁਰਾਕਾਂ ਪਹੁੰਚਣਾ ਤੈਅ ਮੰਨਿਆ ਜਾ ਸਕਦਾ ਹੈ ਕਿ ਕੈਨੇਡਾ ਡੇਅ ਦੇ ਮੌਕੇ ਤਕ ਦੇਸ਼ ਦੇ ਸਾਰੇ ਐਡਲਟਸ ਨੂੰ ਵੈਕਸੀਨ ਦੀ ਪਹਿਲੀ ਖੁਰਾਕ ਹਾਸਿਲ ਹੋ ਸਕੇ।
ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਵੈਕਸੀਨ ਨਾਲ ਸੰਬੰਧਤ ਪ੍ਰੋਡਕਸ਼ਨ ਨੂੰ ਲੈਕੇ ਸ਼ੰਕਾਵਾਂ ਦੇ ਚਲਦਿਆਂ ਸਰਕਾਰ ਨੇ ਵੈਕਸੀਨ ਹਾਸਿਲ ਕਰਨ ਦੇ ਸਾਰੇ ਚਾਹਵਾਨਾਂ ਤਕ ਵੈਕਸੀਨ ਪਹੁੰਚਾਉਣ ਦੀ ਸਮੇਂ-ਸੀਮਾ ਸਿਤੰਬਰ ਦੀ ਦੱਸੀ ਹੈ।
ਦੇਸ਼ ਦੇ ਡਿਪਟੀ ਚੀਫ਼ ਪਬਲਿਕ ਹੈਲਥ ਅਫ਼ਸਰ, ਡਾ. ਹੌਵਰਡ ਨਿਊ (Deputy Chief Public Health Officer Dr. Howard Njoo) ਨੇ ਕਿਹਾ ਹੈ ਕਿ ਕੈਨੇਡਾ ਦੇ 80 ਸਾਲ ਤੋਂ ਵਧੇਰੀ ਉਮਰ ਦੇ 42% ਲੋਕਾਂ ਨੂੰ ਕੋਵਿਡ-19 ਵੈਕਸੀਨ ਹਾਸਿਲ ਹੋ ਚੁੱਕੀ ਹੈ।
ਹੁਣ ਤਕ ਕੈਨੇਡਾ ਦੇ ਕਰੀਬ 7% ਲੋਕਾਂ ਨੂੰ ਵੈਕਸੀਨ ਦੀ ਪਹਿਲੀ ਖੁਰਾਕ ਹਾਸਿਲ ਹੋ ਚੁੱਕੀ ਹੈ।
1.6% ਲੋਕਾਂ ਨੂੰ ਦੋਵੇਂ ਖੁਰਾਕਾਂ ਹਾਸਿਲ ਹੋ ਚੁੱਕੀਆਂ ਹਨ।
ਨਿਊ ਨੇ ਇਸ ਨੂੰ ਉਤਸ਼ਾਹਿਤ ਕਰਨ ਵਾਲੀ ਖਬਰ ਦੱਸਿਆ ਹੈ।




