Mar 8, 2022 10:35 PM - The Canadian Press

ਫੈਡਰਲ ਅਤੇ ਬ੍ਰਿਟਿਸ਼ ਕੋਲੰਬੀਆ ਸਰਕਾਰਾਂ ਵੱਲੋਂ ਸੂਬੇ ਵਿੱਚ ਹਾਈ ਸਪੀਡ ਇੰਟਰਨੈਟ ਸਥਾਪਿਤ ਕਰਨ ਲਈ ਨਿਵੇਸ਼ ਕੀਤਾ ਜਾ ਰਿਹਾ ਹੈ।
ਦੋਵਾਂ ਸਰਕਾਰਾਂ ਵੱਲੋਂ ਸੂਬੇ 'ਚ ਕੁੱਲ $830 ਮਿਲੀਅਨ ਦੇ ਖਰਚੇ ਨਾਲ ਹਾਈ ਸਪੀਡ ਇੰਟਰਨੈਟ ਸਥਾਪਿਤ ਕਰਨ ਦੀ ਗੱਲ ਆਖੀ ਗਈ ਹੈ।
ਸੂਬਾ ਸਰਕਾਰ ਦਾ ਕਹਿਣਾ ਹੈ ਕਿ ਇਸ ਪਲੈਨ ਤਹਿਤ ਕਈ ਫਰਸਟ ਨੇਸ਼ਨ ਕਮਿਊਨਿਟੀਸ ਨੂੰ ਪਹਿਲੀ ਵਾਰ ਹਾਈ ਸਪੀਡ ਇੰਟਰਨੈਟ ਹਾਸਿਲ ਹੋ ਸਕੇਗਾ।
ਬੀ.ਸੀ. ਸਰਕਾਰ ਵਾਅਦਾ ਕਰ ਰਹੀ ਹੈ ਕਿ ਸਾਲ 2027 ਤਕ ਸੂਬੇ ਦੇ ਹਰ ਘਰ ਅਤੇ ਕਮਿਊਨਿਟੀ ਤਕ ਹਾਈ ਸਪੀਡ ਇੰਟਰਨੈਟ ਪਹੁੰਚਾਇਆ ਜਾਵੇਗਾ।
ਇਸ ਤੋਂ ਪਹਿਲਾਂ ਬੀਤੇ ਮਹੀਨੇ ਪੇਸ਼ ਕੀਤੇ ਗਏ ਬਜਟ ਦੌਰਾਨ ਵੀ ਸੂਬਾ ਸਰਕਾਰ ਨੇ ਇਹ ਵਾਅਦਾ ਕੀਤਾ ਸੀ।
ਇਸ ਫੰਡਿੰਗ ਨੂੰ ਫੈਡਰਲ ਅਤੇ ਸੂਬਾ ਸਰਕਾਰ ਵਿਚਾਲੇ ਅੱਧੋ-ਅੱਧ ਕੀਤਾ ਜਾਵੇਗਾ।
ਇਸ ਨਿਵੇਸ਼ ਆਸਰੇ ਇਨਫਰਾਸਟਰਕਚਰ ਦੇ ਖਰਚੇ ਚੁੱਕੇ ਜਾਣਗੇ।
ਇਸ 'ਚ ਲੋ-ਔਰਬਿਟ ਸੈਟਲਾਇਟ ਜਿਹੇ ਖਰਚੇ ਵੀ ਸ਼ਾਮਿਲ ਹੋਣਗੇ।




