Nov 21, 2022 11:15 PM - The Canadian Press

ਸਰ੍ਹੀ ਦੇ ਸਾਬਕਾ ਮੇਅਰ ਡੱਗ ਮੈਕੱਲਮ ਖਿਲਾਫ ਜਾਰੀ ਪਬਲਿਕ ਮਿਸਚੀਫ ਦੇ ਦੋਸ਼ਾਂ ਤਹਿਤ ਚੱਲ ਰਹੀ ਸੁਣਵਾਈ 'ਚ ਅੱਜ ਫੈਸਲਾ ਸੁਣਾ ਦਿੱਤਾ ਗਿਆ ਹੈ।
ਮਾਮਲੇ 'ਚ ਜੱਜ ਰੈਜਿਨਾਲਡ ਹੈਰਿਸ ਨੇ ਮੈਕੱਲਮ ਨੂੰ 'ਨੌਟ ਗਿਲਟੀ' (ਬੇਕਸੂਰ) ਐਲਾਨ ਦਿੱਤਾ ਹੈ।
ਇਸ ਮਾਮਲੇ 'ਚ ਸੁਣਵਾਈ 1 ਨਵੰਬਰ ਤੋਂ ਸ਼ੁਰੂ ਹੋਈ ਸੀ।
ਯਾਦ ਰਹੇ ਮਾਮਲਾ ਬੀਤੇ ਸਾਲ ਸਿਤੰਬਰ ਮਹੀਨੇ ਦਾ ਹੈ, ਜਦ ਉਸ ਵੇਲੇ ਦੇ ਮੇਅਰ ਡਗ ਮੈਕੱਲਮ ਨੇ ਆਖਿਆ ਸੀ ਕਿ ਸਾਊਥ ਸਰ੍ਹੀ ਦੇ ਇਲਾਕੇ 'ਚ ਇੱਕ ਗਰੋਸਰੀ ਸਟੋਰ ਦੇ ਕੋਲ 'ਕੀਪ ਦ ਆਰ.ਸੀ.ਐਮ.ਪੀ. ਇਨ ਸਰੀ' ਦੇ ਪੱਖ 'ਚ ਆਵਾਜ਼ ਬੁਲੰਦ ਕਰਦੀ ਇੱਕ ਔਰਤ ਨੇ ਉਨ੍ਹਾਂ ਦੇ ਪੈਰ 'ਤੇ ਗੱਡੀ ਚੜ੍ਹਾ ਦਿੱਤੀ ਸੀ।
ਇਸ ਤੋਂ ਬਾਅਦ ਨਵੰਬਰ ਮਹੀਨੇ ਵਿੱਚ ਮੈਕੱਲਮ 'ਤੇ ਪਬਲਿਕ ਮਿਸਚੀਫ ਦੇ ਦੋਸ਼ ਲੱਗੇ ਸਨ।
ਯਾਦ ਰਹੇ ਮੈਕੱਲਮ ਨੇ ਮਾਮਲੇ 'ਚ ਖੁਦ ਨੂੰ ਬੇਕਸੂਰ ਦੱਸਿਆ ਸੀ।




