Oct 28, 2021 7:17 PM - The Canadian Press

ਸਾਬਕਾ ਕਨੇਡੀਅਨ ਆਰਮਡ ਫੋਰਸਿਸ ਰਿਜ਼ਰਵਿਸਟ, ਪੈਟਰਿਕ ਮੈਥਿਊਸ ਨੂੰ 9 ਸਾਲ ਦੀ ਕੈਦ ਦੀ ਸਜਾ ਸੁਣਾਈ ਗਈ ਹੈ।
ਰਿਹਾਈ ਤੋਂ ਬਾਅਦ ਵੀ ਉਸ ਨੂੰ 3 ਸਾਲ ਦੇ ਸੁਪਰਵਿਜਨ 'ਤੇ ਰੱਖਿਆ ਜਾਵੇਗਾ।
ਉਸ ਨੂੰ ਵਰਜੀਨੀਆ 'ਚ ਨਸਲੀ ਜੰਗ ਸ਼ੁਰੂ ਕਰਨ ਦੇ ਪਲੌਟ ਨਾਲ ਸੰਬੰਧਤ ਇਲਜਾਮਾਂ 'ਚ ਦੋਸ਼ੀ ਪਾਇਆ ਗਿਆ ਹੈ।
ਪੈਟਰਿਕ ਮੈਥਿਊਸ ਮੈਨੀਟੋਬਾ 'ਚ ਬੌਸੇਜੌਰ ਦੇ ਸ਼ਹਿਰ ਤੋਂ ਵਾਸਤਾ ਰੱਖਦਾ ਹੈ।
ਉਸ ਦੀ ਉਮਰ 28 ਸਾਲ ਹੈ।
ਉਸ ਨੇ ਵਾਈਟ ਸੁਪ੍ਰੀਮਿਸਟ ਪਲੈਨ ਨਾਲ ਜੁੜੇ ਹਥਿਆਰਾਂ ਸੰਬੰਧੀ ਦੋਸ਼ ਪਹਿਲਾਂ ਹੀ ਕਬੂਲ ਲਏ ਸਨ।
ਮਾਮਲਾ ਸਾਲ 2020 ਦੀ ਇੱਕ ਗੰਨ-ਰਾਈਟਸ ਰੈਲੀ 'ਚ ਵਿਘਨ ਪਾਉਣ ਨਾਲ ਜੁੜਿਆ ਸੀ।
ਯੂ.ਐਸ. ਡਿਸਟ੍ਰਿਕਟ ਕੋਰਟ ਜੱਜ, ਥਿਓਡਰ ਚੁਆਂਗ ਨੇ ਮੈਰੀਲੈਂਡ ਦੇ ਕੋਰਟਰੂਮ 'ਚ ਫੈਸਲਾ ਸੁਣਾਇਆ।




