13.3C Vancouver
ADS

May 13, 2021 4:33 PM -

ਮਾਹਰ ਅਨੁਸਾਰ ਗੈਂਗ ਹਿੰਸਾ ਦੇ ਜਨਤਕ ਰੂਪ ਲਈ ਕੋਵਿਡ -19 ਦੇ ਜ਼ਿਮੇਂਵਾਰ ਹੋਣ ਦੀ ਸੰਭਾਵਨਾ

Share On
expert-says-covid-19-could-be-a-cause-in-public-nature-of-gang-violence-1
A bullet hole is seen in the windshield of an RCMP vehicle approximately 4 km from Vancouver International Airport after a one person was killed during a shooting outside the international departures terminal at the airport in Richmond, B.C. on Sunday, May 9, 2021. THE CANADIAN PRESS/Darryl Dyck

ਗੈਂਗ ਹਿੰਸਾ ਦੇ ਇੱਕ ਮਾਹਰ ਮੁਤਾਬਕ ਮੈਟਰੋ ਵੈਨਕੂਵਰ ਵਿੱਚ ਤਾਜ਼ਾ ਲੜੀਵਾਰ ਗੋਲੀਬਾਰੀ ਦੇ ਜਨਤਕ ਸੁਭਾਅ ਦਾ ਕਾਰਨ ਕੋਵਿਡ -19 ਦੀਆਂ ਪਾਬੰਦੀਆਂ ਨੂੰ ਮੰਨਿਆ ਜਾ ਸਕਦਾ ਹੈ, ਜਿਸ ਵਜ੍ਹਾ ਨਾਲ ਵਿਰੋਧੀ ਪਹਿਲਾ ਮੌਕਾ ਪ੍ਰਾਪਤ ਹੁੰਦੇ ਹੀ, ਹਮਲਾ ਕਰ ਰਹੇ ਹਨ।

ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਕ੍ਰਿਮੀਨੋਲੋਜੀ ਦੇ ਪ੍ਰੋਫੈਸਰ, ਮਾਰਟਿਨ ਬੋਚਰਡ ਦਾ ਕਹਿਣਾ ਹੈ ਕਿ ਮਹਾਂਮਾਰੀ ਨੇ ਲੋਕਾਂ ਦੇ ਕੰਮ-ਕਾਜ ਨੂੰ ਬਦਲ ਦਿੱਤਾ ਹੈ ਅਤੇ ਉਹ ਅਕਸਰ ਆਪਣੇ ਘਰਾਂ ਤੋਂ ਬਾਹਰ ਨਹੀਂ ਆ ਰਹੇ, ਜੋ ਕਿ ਜਨਤਕ ਥਾਵਾਂ ’ਤੇ ਗੋਲੀਬਾਰੀ ਦੇ ਬੇਰਹਿਮ ਸੁਭਾਅ ਵਿੱਚ ਭੂਮਿਕਾ ਅਦਾ ਕਰ ਸਕਦਾ ਹੈ।

ਬੀਤੇ ਕੁਝ ਹਫਤਿਆਂ ਦੌਰਾਨ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਸ਼ੌਪਿੰਗ ਮਾਲਾਂ ਦੇ ਪਾਰਕਿੰਗ ਲਾਟ ਅਤੇ ਹਵਾਈ ਅੱਡੇ ’ਤੇ ਹਿੰਸਕ ਹਮਲਿਆਂ ਦੀਆਂ ਵਾਰਦਾਤਾਂ ਵਿੱਚ ਗੈਂਗ ਮੈਂਬਰ ਮਾਰੇ ਜਾਂ ਜ਼ਖਮੀ ਕਰ ਦਿੱਤੇ ਗਏ ਹਨ।

ਇਸ ਸੰਬੰਧ ਵਿੱਚ ਪੁਲਿਸ ਮੁਖੀ ਅੱਜ ਸੋਲੀਸਿਟਰ ਜਨਰਲ ਮਾਇਕ ਫਾਰਨਵਰਥ ਨਾਲ ਮੀਟਿੰਗ ਕਰਨ ਜਾ ਰਹੇ ਹਨ।

ਫਾਰਨਵਰਥ ਮੁਤਾਬਕ ਇਸ ਦੌਰਾਨ ਪੁਲਿਸ ਆਗੂਆਂ ਤੋਂ ਸਥਿਤੀ ਦਾ ਮੁਲਾਂਕਣ ਲੈਣ ਤੋਂ ਬਾਅਦ ਇਹ ਫੈਸਲਾ ਲਿਆ ਜਾਵੇਗਾ ਕਿ ਕਿਹੜੇ ਵਾਧੂ ਕਦਮਾਂ ਦੀ ਲੋੜ ਹੈ।

ਇਨਟਿਗਰੇਟਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਦੇ ਇੰਚਾਰਜ ਸੁਪ੍ਰਿਟੈਂਡੈਂਟ ਡੇਵ ਚੌਹਾਨ ਦਾ ਕਹਿਣਾ ਹੈ ਕਿ ਨਿੱਜੀ ਦੁਸ਼ਮਨੀ ਜਾਂ ਨਸ਼ੇ ਅਤੇ ਖੇਤਰੀ ਵਿਵਾਦ ਸਮੇਤ ਹਿੰਸਾ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ।

Latest news

b-c-conservatives-face-another-blow-as-skeena-mla-claire-rattée-leaves-party
Punjabi

ਸਕੀਨਾ MLA ਕਲੇਅਰ ਰੈਟੀ ਨੇ ਛੱਡਿਆ ਬੀ.ਸੀ.ਕੰਜ਼ਰਵੇਟਿਵ ਕਾਕਸ, ਆਜ਼ਾਦ ਧੜੇ ’ਚ ਸ਼ਾਮਲ

ਬੀ.ਸੀ.ਕੰਜ਼ਰਵੇਟਿਵ ਨੂੰ ਇੱਕ ਹੋਰ ਝਟਕਾ ਲੱਗਾ ਹੈ। ਸਕੀਨਾ ਰਾਈਡਿੰਗ ਦੀ MLA Claire Rattée ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ ਅਤੇ ਉਹ ਆਜ਼ਾਦ ਵਿਧਾਇਕਾਂ ਦੇ ਧੜੇ ਵਿਚ ਸ਼ਾਮਲ ਹੋ ਗਏ ਹਨ। ਅਗਸਤ ਤੋਂ ਹੁਣ ਤੱਕ ਬੀ. ਸੀ.ਕੰਜ਼ਰਵੇਟਿਵ ਕਾਕਸ ਨੂੰ ਛੱਡਣ ਵਾਲੀ ਉਹ 10ਵੀਂ ਵਿਧਾਇਕ ਹਨ।
car-motorcycle-collision-in-kelowna-rider-killed
Punjabi

ਕੇਲੋਨਾ ’ਚ ਕਾਰ-ਮੋਟਰਸਾਈਕਲ ਦੀ ਟੱਕਰ, ਰਾਈਡਰ ਦੀ ਹੋਈ ਮੌਤ

ਕੇਲੋਨਾ ਆਰ.ਸੀ.ਐਮ.ਪੀ. ਨੇ ਹਾਈਵੇਅ 97 'ਤੇ ਵੀਰਵਾਰ ਰਾਤ ਹੋਏ ਸੜਕ ਹਾਦਸੇ ਵਿਚ ਮੋਟਰਸਾਈਕਲ ਰਾਈਡਰ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ। ਪੁਲਿਸ ਮੁਤਾਬਕ, ਇਹ ਹਾਦਸਾ ਰਾਤ ਤਕਰੀਬਨ 10 ਵਜੇ ਹਾਰਵੀ ਐਵੇਨਿਊ ਅਤੇ ਈਥਲ ਸਟ੍ਰੀਟ ਦੇ ਇੰਟਰਸੈਕਸ਼ਨ 'ਤੇ ਇੱਕ ਕਾਲੇ ਰੰਗ ਦੀ ਸੇਡਾਨ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਕਾਰਨ ਵਾਪਰਿਆ ਸੀ, ਜਿਸ ਤੋਂ ਤੁਰੰਤ ਬਾਅਦ ਮੋਟਰਸਾਈਕਲ ਨੂੰ ਅੱਗ ਲੱਗ ਗਈ।
steps-toward-mexico-u-s-trade-deal-after-trump-sheinbaum-talks
Punjabi

ਟਰੰਪ-ਸ਼ੇਨਬੌਮ ਗੱਲਬਾਤ ਮਗਰੋਂ ਮੈਕਸੀਕੋ-ਅਮਰੀਕਾ ਟਰੇਡ ਡੀਲ ਵੱਲ ਵਧੇ ਕਦਮ

ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੇਨਬੌਮ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਟਰੇਡ ਡੀਲ ਦੇ ਸਬੰਧ ਵਿਚ ਕੁਝ ਅਹਿਮ ਮੁੱਦਿਆਂ 'ਤੇ ਸਹਿਮਤੀ ਬਣਨ ਦੀ ਗੱਲ ਆਖੀ ਹੈ। ਸ਼ੇਨਬੌਮ ਮੁਤਾਬਕ, ਉਨ੍ਹਾਂ ਨੇ ਬੁੱਧਵਾਰ ਨੂੰ ਟਰੰਪ ਨਾਲ ਫ਼ੋਨ 'ਤੇ ਗੱਲਬਾਤ ਕੀਤੀ, ਜਿਸ ਦੌਰਾਨ ਦੋਵਾਂ ਲੀਡਰਸ ਵਿਚਕਾਰ ਕੁਝ ਅਹਿਮ ਸਹਿਮਤੀਆਂ ਬਣੀਆਂ।
advance-voting-begins-in-abbotsford-mission-byelection
Punjabi

ਐਬਟਸਫੋਰਡ-ਮਿਸ਼ਨ ਜ਼ਿਮਨੀ ਚੋਣ ਲਈ ਐਡਵਾਂਸ ਵੋਟਿੰਗ ਸ਼ੁਰੂ

ਐਬਟਸਫੋਰਡ-ਮਿਸ਼ਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਲਈ ਅੱਜ ਤੋਂ ਐਡਵਾਂਸ ਵੋਟਿੰਗ ਸ਼ੁਰੂ ਹੋ ਗਈ ਹੈ। ਇਲੈਕਸ਼ਨ ਬੀ.ਸੀ. ਮੁਤਾਬਕ, ਇਸ ਚੋਣ ਖੇਤਰ ਦੇ ਸਾਰੇ ਯੋਗ ਵੋਟਰ 18 ਸਤੰਬਰ ਤੋਂ 23 ਸਤੰਬਰ ਤੱਕ ਰੋਜ਼ਾਨਾ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਕਿਸੇ ਵੀ ਨਿਰਧਾਰਤ ਲੋਕੇਸ਼ਨ 'ਤੇ ਜਾ ਕੇ ਆਪਣੀ ਵੋਟ ਦੇ ਸਕਦੇ ਹਨ। ਇਸ ਜ਼ਿਮਨੀ ਚੋਣ ਲਈ ਅੰਤਿਮ ਵੋਟਿੰਗ 26 ਸਤੰਬਰ ਨੂੰ ਹੋਵੇਗੀ।
abbotsford-man-sentenced-to-11-5-years-for-drug-trafficking-and-gun-offences
Punjabi

ਐਬਟਸਫੋਰਡ ’ਚ ਨਸ਼ਾ ਤਸਕਰੀ ਤੇ ਹਥਿਆਰ ਮਾਮਲੇ ’ਚ 36 ਸਾਲਾ ਵਿਅਕਤੀ ਨੂੰ ਸਾਢੇ 11 ਸਾਲ ਦੀ ਸਜ਼ਾ

ਐਬਟਸਫੋਰਡ ਪੁਲਿਸ ਵੱਲੋਂ ਨਸ਼ਾ ਤਸਕਰੀ ਅਤੇ ਨਾਜਾਇਜ਼ ਹਥਿਆਰ ਰੱਖਣ ਦੇ ਮਾਮਲੇ ਵਿਚ ਚਾਰਜ ਕੀਤੇ ਗਏ ਇੱਕ 36 ਸਾਲਾ ਨੌਜਵਾਨ ਨੂੰ ਸਾਢੇ ਗਿਆਰਾਂ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਜਾਂਚ ਅਪ੍ਰੈਲ 2025 ਵਿਚ ਉਸ ਸਮੇਂ ਸ਼ੁਰੂ ਹੋਈ ਸੀ ਜਦੋਂ ਪੁਲਿਸ ਨੇ ਟਾਈਲਰ ਮਿਸਨ ਨਾਂ ਦੇ ਸ਼ੱਕੀ ਨੂੰ ਡਰਾਈਵਿੰਗ ਤੋਂ ਪਾਬੰਦੀ ਦੇ ਬਾਵਜੂਦ ਗੱਡੀ ਚਲਾਉਂਦੇ ਹੋਏ ਦੇਖ ਕੇ ਗ੍ਰਿਫ਼ਤਾਰ ਕੀਤਾ ਸੀ, ਉਸ ਦੌਰਾਨ ਉਸ ਕੋਲੋਂ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਅਤੇ ਇੱਕ ਹੈਂਡਗਨ ਬਰਾਮਦ ਹੋਈ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link