20.1C Vancouver
ADS

Jun 16, 2025 1:03 AM -

ਐਕਸਟੌਰਸ਼ਨ ਸੰਬੰਧੀ ਹਿੰਸਕ ਵਾਰਦਾਤਾਂ ਵਿਚਾਲੇ ਸੁਰੱਖਿਆ ਸੰਬੰਧੀ ਚਿੰਤਾਵਾਂ 'ਤੇ ਸਰੀ ਵਿਖੇ ਹੋਇਆ ਸੇਫਟੀ ਫੋਰਮ

Share On
extortion-focused-safety-forum-held-in-surrey
Surrey Safety Community Forum was held on Sunday afternoon from 2pm to 4pm at the Reflections Banquet Hall in Surrey. (Image - Connect FM)

ਸਰੀ 'ਚ ਬੀਤੇ ਕੁਝ ਕੁ ਦਿਨਾਂ 'ਚ ਐਕਸਟੌਰਸ਼ਨ ਸੰਬੰਧੀ ਕਾਲਸ ਵਿਚਾਲੇ ਹੋਈਆਂ ਗੋਲੀਆਂ ਚੱਲਣ ਦੀਆਂ ਹਿੰਸਕ ਵਾਰਦਾਤਾਂ ਨੇ ਕਮਿਊਨਿਟੀ 'ਚ ਅਨੇਕਾਂ ਲੋਕਾਂ ਨੂੰ ਸੁਰੱਖਿਆ ਸੰਬੰਧੀ ਸਵਾਲ ਪੁੱਛਣ 'ਤੇ ਮਜਬੂਰ ਕਰ ਦਿੱਤਾ ਹੈ। ਇਸੇ ਦਰਮਿਆਨ ਕਮਿਊਨਿਟੀ ਦੀਆਂ ਚਿੰਤਾਵਾਂ ਦੇ ਮੱਦੇਨਜਰ ਸਰੀ 'ਚ ਰਿਫਲੈਕਸ਼ਨਸ ਬੈਂਕਟ ਹਾਲ ਵਿਖੇ ਐਤਵਾਰ (June 15) ਦੁਪਹਿਰ 2 ਵਜੇ ਤੋਂ 4 ਵਜੇ ਦਰਮਿਆਨ, ਸਰੀ ਸੇਫਟੀ ਕਮਿਊਨਿਟੀ ਫੋਰਮ ਦਾ ਪ੍ਰਬੰਧ ਕੀਤਾ ਗਿਆ।

ਇਹ ਓਹੀ ਲੋਕੇਸ਼ਨ ਹੈ ਜਿੱਥੇ ਕਰੀਬ ਡੇਢ ਕੁ ਸਾਲ ਪਹਿਲਾਂ ਵੀ ਇਸੇ ਮਸਲੇ ਸੰਬੰਧੀ, ਇਸੇ ਪ੍ਰਕਾਰ ਦਾ ਇੱਕ ਫੋਰਮ ਕਰਵਾਇਆ ਜਾ ਚੁੱਕਿਆ ਸੀ। ਫੋਰਮ 'ਚ ਮੁੱਖ ਬੁਲਾਰਿਆਂ ਵਜੋਂ ਸ਼ਾਮਿਲ ਹੋਣ ਲਈ ਅਤੇ ਪੱਤਰਕਾਰਾਂ ਦੇ ਸਵਾਲਾਂ ਦਾ ਸਾਹਮਣਾ ਕਰਨ ਲਈ ਐਮ.ਪੀ. ਸੁੱਖ ਧਾਲੀਵਾਲ, ਸੂਬੇ ਦੇ ਪਬਲਿਕ ਸੇਫਟੀ ਮੰਤਰੀ ਗੈਰੀ ਬੈਗ, ਸਰੀ ਮੇਅਰ ਬ੍ਰੈਂਡਾ ਲੌਕ, ਸਰੀ ਪੁਲਿਸ ਮੁਖੀ ਚੀਫ਼ ਕਾਂਸਟੇਬਲ ਨੌਰਮ ਲਿਪਿੰਸਕੀ, ਅਤੇ ਆਰ.ਸੀ.ਐਮ.ਪੀ. ਦੀ ਚੀਫ਼ ਸੁਪਰਟੈਂਡੈਂਟ ਵੈਂਡੀ ਮੇਹਤ ਪਹੁੰਚੇ ਹੋਏ ਸਨ। ਇਸ ਤੋਂ ਇਲਾਵਾ ਸੂਬੇ ਦੇ ਲੀਡਰ ਆਫ ਆਪੋਜੀਸ਼ਨ ਜੌਨ ਰਸਟੈਡ ਅਤੇ ਲੈਂਗਲੀ ਸਿਟੀ ਐਮ.ਪੀ. ਤਮਾਰਾ ਜੈਂਸਨ ਨੇ ਵੀ ਬੁਲਾਰਿਆਂ ਵਜੋਂ ਸ਼ਿਰਕਤ ਕੀਤੀ ਅਤੇ ਸੂਬਾ ਸਰਕਾਰ ਅਤੇ ਫੈਡਰਲ ਸਰਕਾਰ ਦੀਆਂ ਐਕਸਟੌਰਸ਼ਨ ਕਾਲਸ ਸੰਬੰਧੀ ਕਾਰਵਾਈਆਂ ਦੀ ਆਲੋਚਨਾ ਕਰਦਿਆਂ ਕੁਝ ਸਵਾਲ ਕੀਤੇ।

ਫੋਰਮ ਦੇ ਪ੍ਰਬੰਧਕ ਵਿਨੈ ਸ਼ਰਮਾ ਅਤੇ ਸਤੀਸ਼ ਕੁਮਾਰ ਨੇ ਸ਼ੁਰੂਆਤੀ ਗੱਲਬਾਤ ਦੌਰਾਨ ਆਖਿਆ ਕਿ ਐਕਸਟੌਰਸ਼ਨ ਦੀਆਂ ਧਮਕੀਆਂ ਅਤੇ ਇਸ ਨਾਲ ਸੰਬੰਧਤ ਹਾਲ 'ਚ ਵਧੀਆਂ ਸ਼ੂਟਿੰਗਸ ਅਤੇ ਹਿੰਸਕ ਵਾਰਦਾਤਾਂ ਸੰਬੰਧੀ ਪਹਿਲਾਂ ਵੀ ਪੁਲਿਸ ਅਤੇ ਸਰਕਾਰ ਦੀਆਂ ਕਮਿਟਮੈਂਟਸ ਤਾਂ ਕਈ ਸਨ ਪਰ ਇਸ ਦਾ ਅਸਰ ਵਾਰਦਾਤਾਂ ਕਰਨ ਵਾਲਿਆਂ 'ਤੇ ਵਿਖਾਈ ਨਹੀਂ ਦੇ ਰਿਹਾ।

ਪਬਲਿਕ ਸੇਫਟੀ ਮੰਤਰੀ ਗੈਰੀ ਬੈਗ ਦਾ ਕਹਿਣਾ ਸੀ ਕਿ ਸੂਬਾ ਸਰਕਾਰ ਇਲਾਕੇ ਦੀ ਪੁਲਿਸ ਨੂੰ ਇਸ ਮਸਲੇ ਸੰਬੰਧੀ ਹਰ ਢੰਗ ਨਾਲ ਸਹਿਯੋਗ ਕਰਨ ਲਈ ਤਿਆਰ ਹੈ ਅਤੇ ਬੀ.ਸੀ. 'ਚ ਅਰਗੇਨਾਈਜਡ ਕਰਾਈਮ ਨਾਲ ਨਜਿੱਠਣ ਲਈ ਸਾਲਾਨਾ 100 ਮਿਲੀਅਨ ਡਾਲਰ ਤੋਂ ਵਧੇਰੇ ਰਾਸ਼ੀ ਸਪੈਸ਼ਲਾਈਜ਼ਡ ਐਨਫੋਰਸਮੈਂਟ ਅਤੇ ਇੰਟੈਲੀਜੈਂਸ ਪ੍ਰੋਗਰਾਮਸ 'ਚ ਦਿੱਤੀ ਜਾ ਰਹੀ ਹੈ। ਉੱਧਰ ਮੇਅਰ ਲੌਕ ਨੇ ਆਖਿਆ ਕਿ ਅੱਜ ਸਰੀ 'ਚ ਪੁਲਿਸਿੰਗ (policing) ਖਤਰੇ ਹੇਠ ਹੈ ਅਤੇ ਸ਼ਹਿਰ ਨੂੰ ਅਜਿਹੀ ਸੇਵਾ ਨਹੀਂ ਮਿਲ ਰਹੀ ਜੋ ਸ਼ਹਿਰ ਡਿਜ਼ਰਵ (deserve) ਕਰਦਾ ਹੈ। ਉਨ੍ਹਾਂ ਸੂਬਾ ਅਤੇ ਫੈਡਰਲ ਸਰਕਾਰ ਤੋਂ ਵਿਸ਼ੇਸ਼ ਤੌਰ 'ਤੇ ਬਿਹਤਰ ਸਹਿਯੋਗ ਦੀ ਮੰਗ ਕੀਤੀ।

ਚੀਫ਼ ਕਾਂਸਟੇਬਲ ਨੌਰਮ ਲਿਪਿੰਸਕੀ ਨੇ ਇੱਕ ਸਵਾਲ ਦੇ ਜਵਾਬ 'ਚ ਦੱਸਿਆ ਕਿ ਹਾਲ ਦੀ ਘੜੀ ਐਕਸਟੌਰਸ਼ਨ ਸੰਬੰਧੀ ਮਾਮਲਿਆਂ 'ਚ ਕਿਸੇ 'ਤੇ ਚਾਰਜਿਸ ਨਹੀਂ ਲੱਗੇ ਹਨ। ਚੀਫ਼ ਸੁਪਰਟੈਂਡੈਂਟ ਵੈਂਡੀ ਮੇਹਤ ਨੇ ਇੱਕ ਸਵਾਲ ਦੇ ਜਵਾਬ 'ਚ ਦੱਸਿਆ ਕਿ ਉਨ੍ਹਾਂ ਕੋਲ ਕੋਈ ਪੁਖਤਾ ਅੰਕੜਾ ਨਹੀਂ ਹੈ ਕਿ ਜਿਹੜੀਆਂ ਫਿਰੌਤੀ ਸੰਬੰਧੀ ਕਾਲਸ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ, ਉਨ੍ਹਾਂ ਸਮੇਤ ਕੁੱਲ ਕਿੰਨੀਆਂ ਫਿਰੌਤੀ ਕਾਲਸ ਰਿਪੋਰਟ ਹੋ ਚੁੱਕੀਆਂ ਹਨ।

ਬੀਤੇ ਕੁਝ ਸਮੇਂ 'ਚ ਇਹ ਵੀ ਸਵਾਲ ਉੱਠ ਰਹੇ ਸਨ ਕਿ ਪੈਨੋਰਾਮਾ ਇਲਾਕੇ 'ਚ ਇੱਕੋ ਘਰ 'ਤੇ ਦੋ ਵਾਰ ਗੋਲੀ ਚੱਲਣ ਤੋਂ ਬਾਅਦ, ਐਸ.ਪੀ.ਐਸ. ਨੇ ਕੋਈ ਜਾਣਕਾਰੀ ਉਸ ਵੇਲੇ ਤਕ ਸਾਂਝੀ ਕਿਉਂ ਨਹੀਂ ਕੀਤੀ ਜਦ ਤਕ ਇੱਕ ਟੀ.ਵੀ. ਨਿਊਜ ਚੈਨਲ ਨੇ ਇਸ 'ਤੇ ਰਿਪੋਰਟ ਨਹੀਂ ਕਰ ਦਿੱਤੀ। ਇਸ ਸੰਬੰਧੀ ਕਨੈਕਟ ਐਫ.ਐਮ. ਨੇ ਚੀਫ਼ ਨੌਰਮ ਲਿਪਿੰਸਕੀ ਤੋਂ ਸਵਾਲ ਕੀਤਾ ਕਿ, ਆਮ ਲੋਕਾਂ ਨੂੰ ਸ਼ੂਟਿੰਗਸ ਅਤੇ ਫਾਇਰਆਰਮਸ ਸੰਬੰਧੀ ਘਟਨਾਵਾਂ 'ਤੇ ਸੂਚਿਤ ਕਰਨ ਦੀ ਪ੍ਰੀਕਿਰਿਆ ਕੀ ਹੈ, ਅਤੇ ਕਿਸ ਪਾਇੰਟ 'ਤੇ ਜਾ ਕੇ ਪਬਲਿਕ ਸੇਫਟੀ, ਪ੍ਰਾਈਵੇਸੀ ਕੰਸਰਨਸ ਨੂੰ ਆਊਟਵੇ (outweigh) ਕਰਦੀ ਹੈ। ਇਸ 'ਤੇ ਚੀਫ਼ ਲਿਪਿੰਸਕੀ ਨੇ ਪ੍ਰੀਕਿਰਿਆ ਬਾਰੇ ਦੱਸਿਆ ਅਤੇ ਸਪਸ਼ਟ ਕੀਤਾ ਕਿ ਪਬਲਿਕ ਸੇਫਟੀ ਹੀ ਪੁਲਿਸ ਲਈ ਹਮੇਸ਼ਾ ਟੌਪ ਪ੍ਰਾਇਓਰਿਟੀ ਰਹਿੰਦੀ ਹੈ।

ਹਾਲਾਂਕਿ ਸਵਾਲ-ਜਵਾਬ ਦਾ ਸਿਲਸਿਲਾ ਖਤਮ ਹੋਣ ਮਗਰੋਂ ਕਲੋਜਿੰਗ ਕਮੈਂਟਸ ਦੌਰਾਨ, ਇਨ੍ਹਾਂ ਐਕਸਟੌਰਸ਼ਨ ਕਾਲਸ ਦਾ ਸਾਹਮਣਾ ਕਰਨ ਵਾਲੇ ਸਤੀਸ਼ ਕੁਮਾਰ ਨੇ ਐਸ.ਪੀ.ਐਸ. ਅਤੇ ਆਰ.ਸੀ.ਐਮ.ਪੀ. ਨੂੰ ਸਖਤੀ ਨਾਲ ਸਵਾਲ ਕਰਦਿਆਂ ਆਖਿਆ ਕਿ ਹੁਣ ਕੀ ਉਹ ਵੇਲਾ ਆ ਗਿਆ ਹੈ ਕਿ ਪੁਲਿਸ ਤੋਂ ਲੋਕਾਂ ਦੀ ਸੁਰੱਖਿਆ ਪੁਖਤਾ ਨਹੀਂ ਕੀਤੀ ਜਾ ਰਹੀ ਅਤੇ ਕੀ ਹੁਣ ਇਸ ਨਾਲ ਨਜਿੱਠਣ ਲਈ ਆਮ ਲੋਕ ਹਥਿਆਰ ਰੱਖਣ ਲਗ ਜਾਣ। ਹਰ ਪੱਧਰ ਦੀਆਂ ਸਰਕਾਰਾਂ ਦੇ ਨੁਮਾਇੰਦਿਆਂ ਅਤੇ ਪੁਲਿਸ ਅਧਿਕਾਰੀਆਂ ਨੇ ਭਰੋਸਾ ਰੱਖਣ ਲਈ ਆਖਿਆ ਅਤੇ ਬਿਨਾ ਕੋਈ ਸਮੇਂ ਸੀਮਾ ਦਿੰਦੇ ਆਖਿਆ ਕਿ ਜਲਦੀ ਹੀ ਮਾਮਲਿਆਂ 'ਚ ਕੁਝ ਖਾਸ ਫੈਸਲੇ ਅਤੇ ਅਹਿਮ ਕਾਰਵਾਈਆਂ ਵਿਖਾਈ ਦੇਣਗੀਆਂ।

Latest news

carney-signals-visa-talks-for-canadians-during-europe-trip
Punjabi

ਯੂਰਪ ਦੌਰੇ ਦੌਰਾਨ ਕੈਨੇਡੀਅਨਾਂ ਲਈ ਵੀਜ਼ਾ ਮੁੱਦਾ ਉਠਾਉਣਗੇ ਕਾਰਨੀ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਯੂਰਪ ਦੌਰੇ ਦੌਰਾਨ ਕੈਨੇਡੀਅਨ ਲਈ ਵੀਜ਼ਾ requirements ਦਾ ਮੁੱਦਾ ਉਠਾਏ ਜਾਣ ਦਾ ਸੰਕੇਤ ਦਿੱਤਾ ਹੈ। ਉਨ੍ਹਾਂ ਇਹ ਟਿੱਪਣੀ ਅੱਜ ਰਵਾਨਾ ਹੋਣ ਤੋਂ ਪਹਿਲਾਂ ਕੀਤੀ, ਪ੍ਰਧਾਨ ਮੰਤਰੀ ਦਾ ਇਹ ਦੌਰਾ ਯੂਰਪੀਅਨ ਯੂਨੀਅਨ ਨਾਲ ਰਣਨੀਤਕ ਅਤੇ ਆਰਥਿਕ ਸਬੰਧਾਂ ਨੂੰ ਵਧਾਉਣ ਲਈ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
surreys-310m-newton-community-centre-construction-officially-begins
Punjabi

ਸਰੀ ਦੇ $310 ਮਿਲੀਅਨ ਦੇ ਨਿਊਟਨ ਕਮਿਊਨਿਟੀ ਸੈਂਟਰ ਦੀ ਉਸਾਰੀ ਸ਼ੁਰੂ

ਸਰੀ ਵਿਚ ਨਿਊਟਨ ਕਮਿਊਨਿਟੀ ਸੈਂਟਰ ਦੀ ਉਸਾਰੀ ਦਾ ਕੰਮ ਅਧਿਕਾਰਤ ਤੌਰ ’ਤੇ ਸ਼ੁਰੂ ਹੋ ਗਿਆ ਹੈ। ਇਹ ਸਿਟੀ ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਨਿਵੇਸ਼ ਵਾਲੇ ਪ੍ਰੋਜੈਕਟਾਂ ਵਿੱਚੋਂ ਇੱਕ ਹੈ। ਸਿਟੀ ਔਫ ਸਰੀ ਮੁਤਾਬਕ, ਸਾਈਟ ’ਤੇ ਨਿਰਮਾਣ ਟੀਮਾਂ ਹੁਣ ਪੁਰਾਣੇ ਢਾਂਚੇ ਨੂੰ ਹਟਾਉਣ, ਜ਼ਮੀਨ ਨੂੰ ਪੱਧਰਾ ਕਰਨ ਵਿੱਚ ਜੁਟੀਆਂ ਹੋਈਆਂ ਹਨ।
jason-kenney-links-ucp-calgary-shaw-defeat-to-alberta-separation-debate
Punjabi

ਸਾਬਕਾ ਪ੍ਰੀਮੀਅਰ ਜੈਸਨ ਕੈਨੀ ਨੇ ਕੈਲਗਰੀ-ਸ਼ਾਅ ’ਚ UCP ਦੀ ਹਾਰ ਨੂੰ ਸੈਪਰੇਸ਼ਨ ਰਿਫਰੈਂਡਮ ਨਾਲ ਜੋੜਿਆ

ਐਲਬਰਟਾ ਦੇ ਸਾਬਕਾ ਪ੍ਰੀਮੀਅਰ ਜੇਸਨ ਕੈਨੀ ਨੇ ਕੈਲਗਰੀ-ਸ਼ਾਅ ਦੀ ਉਪ-ਚੋਣ ਵਿੱਚ ਯੂ.ਸੀ.ਪੀ. ਦੀ ਹਾਰ ਨੂੰ ਆਉਣ ਵਾਲੇ ਸੈਪਰੇਸ਼ਨ ਰਿਫਰੈਂਡਮ ਨਾਲ ਜੋੜਿਆ ਹੈ।ਉਨ੍ਹਾਂ ਅਨੁਸਾਰ ਕੈਨੇਡਾ ਤੋਂ ਵੱਖ ਹੋਣ ਦੀ ਬਹਿਸ ਕੰਜ਼ਰਵੇਟਿਵ ਵੋਟਰਾਂ ਨੂੰ ਪਰ੍ਹੇ ਕਰ ਰਹੀ ਹੈ, ਜੋ ਕੈਨੇਡਾ ਨੂੰ ਵੀ ਪਿਆਰ ਕਰਦੇ ਹਨ। ਇਸ ਮੁੱਦੇ ਕਾਰਨ ਨਾਰਾਜ਼ ਰਾਸ਼ਟਰਵਾਦੀ ਸਮਰਥਕ ਵਿਰੋਧੀ ਧਿਰ ਜਿਵੇਂ ਕਿ ਐਨ.ਡੀ.ਪੀ. ਵੱਲ ਜਾ ਰਹੇ ਹਨ।
rising-oil-prices-raise-odds-of-bank-of-canada-rate-hike
Punjabi

ਵੱਧਦੀਆਂ ਤੇਲ ਕੀਮਤਾਂ ਕਾਰਨ ਬੈਂਕ ਔਫ ਕੈਨੇਡਾ ਵੱਲੋਂ ਵਿਆਜ ਦਰਾਂ ਵਧਾਉਣ ਦੀ ਸੰਭਾਵਨਾ

ਕੈਨੇਡਾ ਦਾ ਸੈਂਟਰਲ ਬੈਂਕ ਆਉਣ ਵਾਲੇ ਮਹੀਨਿਆਂ ਵਿਚ ਵਿਆਜ ਦਰਾਂ ਵਧਾ ਸਕਦਾ ਹੈ। ਗਲੋਬਲ ਪੱਧਰ ’ਤੇ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਬੈਂਕ ਔਫ ਕੈਨੇਡਾ ਵੱਲੋਂ ਦਸੰਬਰ ਵਿਚ ਵਿਆਜ ਦਰਾਂ ਵਧਾਉਣ ਦੀ ਸੰਭਾਵਨਾ ਵੱਧ ਰਹੀ ਹੈ। ਹਾਲਾਂਕਿ, ਪਿਛਲੇ ਮਹੀਨੇ ਦੌਰਾਨ ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ 3 ਫੀਸਦੀ ’ਤੇ ਸਥਿਰ ਰਹੀ ਹੈ ਪਰ ਮਾਹਰ ਚਿਤਾਵਨੀ ਦੇ ਰਹੇ ਹਨ ਕਿ ਮਹਿੰਗਾਈ ਨੂੰ ਵਧਾਉਣ ਵਿਚ ਹੁਣ ਤੇਲ ਮੁੱਖ ਭੂਮਿਕਾ ਵਿਚ ਆ ਗਿਆ ਹੈ।
carney-announces-major-tax-break-to-boost-business-investment
Punjabi

ਕਾਰਨੀ ਸਰਕਾਰ ਵੱਲੋਂ ਨਵੇਂ ਨਿਵੇਸ਼ ’ਤੇ ਵੱਡੀ ਟੈਕਸ ਛੋਟ ਦਾ ਐਲਾਨ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਨਵਾਂ ਨਿਵੇਸ਼ ਕਰਨ ਵਾਲੀਆਂ ਕੰਪਨੀਆਂ ਲਈ ਭਾਰੀ ਟੈਕਸ ਕਟੌਤੀ ਦਾ ਐਲਾਨ ਕੀਤਾ ਹੈ, ਜਿਸ ਤਹਿਤ ਕੰਪਨੀਆਂ ਮਸ਼ੀਨਰੀ, ਸਾਜ਼ੋ-ਸਾਮਾਨ ਅਤੇ ਤਕਨਾਲੋਜੀ ਵਰਗੇ ਨਵੇਂ ਨਿਵੇਸ਼ ਦੀ ਪੂਰੀ 100 ਫ਼ੀਸਦੀ ਲਾਗਤ ਨੂੰ ਤੁਰੰਤ ਟੈਕਸ ਛੋਟ ਵਜੋਂ ਕਲੇਮ ਕਰ ਸਕਦੀਆਂ ਹਨ। ਕਾਰਨੀ ਵੱਲੋਂ ਮੰਗਲਵਾਰ ਨੂੰ ਐਲਾਨੀ ਗਈ ਇਸ ਟੈਕਸ ਛੋਟ ਨੂੰ productivity mega ਡਿਡਕਸ਼ਨ ਨਾਂ ਦਿੱਤਾ ਗਿਆ ਹੈ, ਜਿਸ ਦਾ ਮਕਸਦ ਕਾਰੋਬਾਰਾਂ ਨੂੰ ਨਿਵੇਸ਼ ਲਈ ਉਤਸ਼ਾਹਿਤ ਕਰਨਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link