9.07C Vancouver
ADS

Jul 22, 2021 8:59 AM -

ਕਿਸਾਨ ਸੰਘਰਸ਼: ਕਿਸਾਨਾਂ ਨੂੰ ਲੈਕੇ ਬੱਸਾਂ ਪੁੱਜੀਆਂ ਜੰਤਰ-ਮੰਤਰ

Share On
farmers-protest-buses-carrying-farmers-arrive-at-jantar-mantar
Farmers' protest: Buses carrying farmers arrive at Jantar Mantar


ਵੀਰਵਾਰ ਨੂੰ ਕਿਸਾਨਾਂ ਵੱਲੋਂ ਜੰਤਰ-ਮੰਤਰ ਵਿਖੇ ਮਿੱਥੇ ਗਏ ਵਿਰੋਧ ਪ੍ਰਦਰਸ਼ਨ ਦੇ ਤਹਿਤ ਕਿਸਾਨਾਂ ਨੂੰ ਲੈਕੇ ਬੱਸਾਂ ਉੱਥੇ ਪੁੱਜ ਗਈਆਂ ਹਨ।

ਵਿਰੋਧ ਕਰ ਰਹੇ ਕਿਸਾਨ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਰੋਹ ਵਿਖਾਵਾ ਕਰਨਗੇ।

ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਆਗੂ ਰਾਕੇਸ਼ ਟਿਕੈਤ ਵੀ ਜੰਤਰ ਮੰਤਰ ਵਿਖੇ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਕੀਤੇ ਜਾ ਰਹੇ ਵਿਰੋਧ ਦੌਰਾਨ ਪੁੱਜ ਗਏ ਹਨ।

ਟਿਕੈਤ ਨੇ ਪਹਿਲਾਂ ਆਖਿਆ ਸੀ ਕਿ ਕਿਸਾਨ ਜੰਤਰ ਮੰਤਰ ਵਿਖੇ ਆਪਣੀ ਪਾਰਲੀਮੈਂਟ ਲਾਉਣਗੇ।

ਦੱਸਣਯੋਗ ਹੈ ਕਿ ਪਾਰਲੀਮੈਂਟ ਦੇ ਮਾਨਸੂਨ ਸੈਸ਼ਨ ਦੌਰਾਨ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਇਸ ਰੋਹ ਵਿਖਾਵੇ ਦੇ ਮੱਦੇਨਜ਼ਰ, ਸਿੰਘੂ ਅਤੇ ਟਿਕਰੀ ਸਰਹੱਦ 'ਤੇ ਵੱਡੀ ਗਿਣਤੀ ਵਿੱਚ ਸੁਰੱਖਿਆ ਇੰਤੇਜ਼ਾਮਾਤ ਕੀਤੇ ਗਏ ਹਨ।

ਗ਼ੌਰਤਲਬ ਹੈ ਕਿ ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਤੋਂ ਵੱਧ ਤੋਂ ਵੱਧ 200 ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਕੇਐੱਮਐੱਸਸੀ) ਦੇ 6 ਕਿਸਾਨਾਂ ਨੂੰ ਹੀ, ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਰੋਜ਼ਾਨਾ ਜੰਤਰ 'ਤੇ ਵਿਰੋਧ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਕਿਸਾਨ ਬੀਤੇ ਸਾਲ 26 ਨਵੰਬਰ ਤੋਂ ਤਿੰਨ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕੌਮੀ ਰਾਜਧਾਨੀ ਦੀਆਂ ਵੱਖੋ-ਵੱਖ ਸਰਹੱਦਾਂ 'ਤੇ ਰੋਹ ਵਿਖਾਵਾ ਕਰ ਰਹੇ ਹਨ।

ਇਸ ਦੌਰਾਨ, ਕੇਂਦਰ ਅਤੇ ਕਿਸਾਨ ਆਗੂਆਂ ਵਿਚਾਲੇ, ਦੋਵਾਂ ਧਿਰਾਂ ਦਰਮਿਆਨ ਇਸ ਤਣਾਅ ਨੂੰ ਖ਼ਤਮ ਕਰਨ ਲਈ, ਕਈ ਗੇੜ ਦੀ ਗੱਲ-ਬਾਤ ਹੋ ਚੁੱਕੀ ਹੈ।


Latest news

nijjar-murder-case-fbi-announces-reward-for-goldy-brars-arrest
Punjabi

ਨਿੱਝਰ ਕਤਲ ਮਾਮਲਾ: ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਲਈ FBI ਵੱਲੋਂ ਇਨਾਮ ਦਾ ਐਲਾਨ

ਕੈਨੇਡਾ ਦੀ ਆਰ.ਸੀ.ਐਮ.ਪੀ. ਅਤੇ ਅਮਰੀਕੀ ਜਾਂਚ ਏਜੰਸੀ ਐਫ.ਬੀ.ਆਈ. ਨੇ ਸਾਂਝੇ ਤੌਰ 'ਤੇ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿਚ ਲੋੜੀਂਦੇ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਲਈ 1 ਮਿਲੀਅਨ ਅਮਰੀਕੀ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਹੈ।
eby-targets-trumps-trade-war-pledges-to-double-b-c-critical-mineral-exports
Punjabi

ਈਬੀ ਵੱਲੋਂ ਟਰੰਪ ਦੀ ਟਰੇਡ ਵਾਰ 'ਤੇ ਨਿਸ਼ਾਨਾ, ਕ੍ਰਿਟੀਕਲ ਮਿਨਰਲ ਐਕਸਪੋਰਟ ਦੁੱਗਣੇ ਕਰਨ ਦਾ ਵਾਅਦਾ

ਬੀ.ਸੀ. ਐਨ.ਡੀ.ਪੀ. ਲੀਡਰ ਡੇਵਿਡ ਈਬੀ ਨੇ ਸੋਮਵਾਰ ਨੂੰ ਪ੍ਰਿੰਸ ਰੂਪਰਟ ਵਿਖੇ ਚੋਣ ਪ੍ਰਚਾਰ ਦੌਰਾਨ ਟਰੰਪ ਦੀ ਟਰੇਡ ਵਾਰ ਨੂੰ ਨਿਸ਼ਾਨੇ 'ਤੇ ਲਿਆ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਸਰਕਾਰ ਦੁਬਾਰਾ ਸੱਤਾ ਵਿਚ ਆਉਂਦੀ ਹੈ ਤਾਂ ਬੀ. ਸੀ. ਦੇ critical mineral exports ਨੂੰ ਅਗਲੇ ਪੰਜ ਸਾਲਾਂ ਵਿਚ ਦੁੱਗਣਾ ਕਰਨ ਲਈ ਕੰਮ ਕੀਤਾ ਜਾਵੇਗਾ।
one-killed-19-injured-in-russian-drone-attack-on-kyiv
Punjabi

ਕੀਵ ਵਿੱਚ ਰੂਸੀ ਡਰੋਨ ਹਮਲਾ, 1 ਦੀ ਮੌਤ ਤੇ 19 ਜ਼ਖਮੀ

ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਸੋਮਵਾਰ ਨੂੰ ਰੂਸ ਵੱਲੋਂ ਕੀਤੇ ਗਏ ਡਰੋਨ ਹਮਲੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 19 ਲੋਕ ਜ਼ਖਮੀ ਹੋਏ ਹਨ। ਕੀਵ ਦੇ ਮੇਅਰ ਨੇ ਦੱਸਿਆ ਕਿ ਡਰੋਨ ਹਮਲਾ ਕੇਂਦਰੀ ਕੀਵ ਸਥਿਤ ਨੈਸ਼ਨਲ ਅਕੈਡਮੀ ਆਫ ਸਾਇੰਸਜ਼ ’ਤੇ ਹੋਇਆ। ਜ਼ਖਮੀਆਂ ਵਿੱਚੋਂ 6 ਲੋਕਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
b-c-conservatives-say-lorne-doerkson-could-remain-leader-for-years-without-leadership-vote
Punjabi

ਬੀ.ਸੀ. ਕੰਜ਼ਰਵੇਟਿਵ ਸਰਕਾਰ ਬਣੀ ਤਾਂ ਲੋਰਨ ਡੋਰਕਸਨ ਹੀ ਹੋ ਸਕਦੇ ਹਨ ਪ੍ਰੀਮੀਅਰ

ਬੀ.ਸੀ. ਕੰਜ਼ਰਵੇਟਿਵ ਨੇ ਸਪੱਸ਼ਟ ਕੀਤਾ ਹੈ ਕਿ ਪਾਰਟੀ ਦੇ ਅੰਤਰਿਮ ਲੀਡਰ ਲੋਰਨ ਡੋਰਕਸਨ ਬਿਨਾਂ ਕਿਸੇ ਲੀਡਰਸ਼ਿਪ ਵੋਟ ਦੇ ਕਈ ਸਾਲਾਂ ਤੱਕ ਪਾਰਟੀ ਦੀ ਕਮਾਨ ਸੰਭਾਲ ਸਕਦੇ ਹਨ।
bc-conservatives-centre-bc-announce-candidates-for-upcoming-election
Punjabi

ਬੀ.ਸੀ.ਚੋਣਾਂ: ਕੰਜ਼ਰਵੇਟਿਵ ਤੇ ਸੈਂਟਰ ਬੀ.ਸੀ. ਵੱਲੋਂ ਕਈ ਉਮੀਦਵਾਰਾਂ ਦਾ ਐਲਾਨ

ਬੀ.ਸੀ. ਕੰਜ਼ਰਵੇਟਿਵ ਪਾਰਟੀ ਨੇ ਲੈਂਗਲੀ-ਐਬਟਸਫੋਰਡ ਹਲਕੇ ਤੋਂ ਹਰਮਨ ਭੰਗੂ ਨੂੰ ਮੁੜ ਚੋਣ ਮੈਦਾਨ ਵਿਚ ਉਤਾਰਨ ਦਾ ਐਲਾਨ ਕੀਤਾ ਹੈ। ਭੰਗੂ ਪਹਿਲੀ ਵਾਰ 2024 ਵਿਚ ਵਿਧਾਇਕ ਚੁਣੇ ਗਏ ਸਨ। ਉਨ੍ਹਾਂ ਬਿਆਨ ਵਿਚ ਕਿਹਾ ਕਿ ਪਿਛਲੇ ਦੋ ਸਾਲਾਂ ਦੌਰਾਨ ਇਸ ਹਲਕੇ ਦੀ ਸੇਵਾ ਕਰਨਾ ਉਨ੍ਹਾਂ ਦੇ ਜੀਵਨ ਦਾ ਸਭ ਤੋਂ ਵੱਡਾ ਮਾਣ ਰਿਹਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link