10.83C Vancouver
ADS

Mar 15, 2021 9:18 AM -

ਕਿਸਾਨੀ ਸੰਘਰਸ਼: ਮੁੜ ਖੁੱਲਿਆ ਗ਼ਾਜ਼ੀਪੁਰ ਬਾਰਡਰ, ਦਿੱਲੀ ਤੋਂ ਯੂਪੀ ਨੂੰ ਜਾਣ ਵਾਲੇ ਰਾਹ 'ਤੇ ਆਵਾਜਾਈ ਸ਼ੁਰੂ

Share On
farmers-protest-ghazipur-border-reopens-traffic-movement-allowed-from-delhi-to-up
Farmers' protest: Ghazipur border reopens, traffic movement allowed from Delhi to UP

ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਤੇ ਜਾ ਰਹੇ ਕਿਸਾਨਾਂ ਦੇ ਧਰਨੇ ਕਰਕੇ ਬੰਦ ਗ਼ਾਜ਼ੀਪੁਰ ਬਾਰਡਰ ਅੱਜ ਸੋਮਵਾਰ ਨੂੰ ਆਵਾਜਾਈ ਲਈ ਖੋਲ ਦਿੱਤਾ ਗਿਆ ਹੈ।

ਹਾਲਾਕਿ ਇਹ ਆਵਾਜਾਈ ਕੌਮੀ ਰਾਜਧਾਨੀ ਤੋਂ ਉੱਤਰ ਪ੍ਰਦੇਸ਼ ਜਾਣ ਵਾਲਿਆਂ ਲਈ ਹੀ ਚਾਲੂ ਕੀਤੀ ਗਈ ਹੈ।

ਦਿੱਲੀ ਤੋਂ ਗ਼ਾਜ਼ਿਆਬਾਦ ਜਾਣ ਵਾਲੇ ਕੌਮੀ ਹਾਈਵੇ-24 ਨੂੰ ਖੋਲਣ ਦਾ ਫ਼ੈਲਸਾ ਦਿੱਲੀ ਪੁਲਿਸ ਅਤੇ ਗ਼ਾਜ਼ਿਆਬਾਦ ਜ਼ਿਲੇ ਦੇ ਪੁਲਿਸ ਅਧਿਕਾਰੀਆਂ ਵੱਲੋਂ ਸਲਾਹ ਕਰਕੇ ਲਿਆ ਗਿਆ ਹੈ।

"ਗਾਜ਼ੀਪੁਰ ਬਾਰਡਰ 'ਤੇ ਚੱਲ ਰਹੇ ਕਾਨੂੰਨ ਅਤੇ ਹੁਕਮ ਦੇ ਮੌਜੂਦਾ ਹਾਲਾਤ ਮੁਤਾਬਕ ਅਤੇ ਜਨਤਾ ਦੀ ਸਹੂਲੀਅਤ ਨੂੰ ਵੇਖਦਿਆਂ, ਦਿੱਲੀ ਤੋਂ ਗ਼ਾਜ਼ਿਆਬਾਦ ਜਾਂਦਾ ਕੌਮੀ ਰਾਹ-੨੪ ਉੱਤਰ ਪ੍ਰਦੇਸ਼ ਦੀ ਗ਼ਾਜ਼ਿਆਬਾਦ ਪੁਲਿਸ ਨਾਲ ਗੱਲ-ਬਾਤ ਕਰਕੇ ਖੋਲ ਦਿੱਤਾ ਗਿਆ ਹੈ,"ਦਿੱਲੀ ਪੁਲਿਸ ਨੇ ਆਖਿਆ।

ਦਿੱਲੀ ਪੁਲਿਸ ਨੇ ਟਵੀਟ ਕਰਕੇ ਦੱਸਿਆ,"ਆਵਾਜਾਈ ਚੇਤਾਵਨੀ: ਦਿੱਲੀ ਤੋਂ ਗ਼ਾਜ਼ੀਪੁਰ ਜਾਣ ਵਾਲੇ ਗ਼ਾਜ਼ੀਪੁਰ ਬਾਰਡਰ ਨੂੰ ਆਵਾਜਾਈ ਲਈ ਖੋਲ ਦਿੱਤਾ ਗਿਆ ਹੈ।"

ਦੱਸਣਯੋਗ ਹੈ ਕਿ 26 ਜਨਵਰੀ ਨੂੰ ਹੋਈ ਹਿੰਸਾ ਤੋਂ ਬਾਅਦ, ਉਸ ਦਿਨ ਤੋਂ ਹੀ ਬੰਦ ਕੀਤੇ ਗ਼ਾਜ਼ੀਪੁਰ ਬਾਰਡਰ ਨੂੰ 2 ਮਾਰਚ ਨੂੰ ਹੀ ਵਾਹਨਾਂ ਲਈ ਖੋਲ ਦਿੱਤਾ ਗਿਆ ਸੀ।

ਉਸ ਤੋਂ ਬਾਅਦ ਬਾਰਡਰ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਸੀ।

ਗ਼ੌਰਤਲਬ ਹੈ ਕਿ ਗ਼ਾਜ਼ੀਪੁਰ ਬਾਰਡਰ ਵੀ ਸ਼ਹਿਰ ਦੇ ਹੋਰਨਾਂ ਬਾਰਡਰਾਂ 'ਚੋਂ ਇੱਕ ਹੈ, ਜਿੱਥੇ ਕਿਸਾਨ ਬੀਤੇ ਸਾਲ ਦੀ 26 ਨਵੰਬਰ ਤੋਂ ਹੀ ਭਾਰਤ ਸਰਕਾਰ ਵਲੋਂ ਪਾਸ ਕੀਤੇ ਤਿੰਨ ਨਵੇਂ ਖੇਤੀ ਬਿੱਲਾਂ-ਉਪਜ,ਵਪਾਰ ਅਤੇ ਵਣਜ ਬਿੱਲ(ਤਰੱਕੀ ਅਤੇ ਸਹੂਲਤ), 2020, ਕਿਸਾਨ (ਸਸ਼ਕਤੀਕਰਨ ਅਤੇ ਰੱਖਿਆ) ਸਮਰਥਨ ਮੁੱਲ ਸਮਝੌਤਾ ਅਤੇ ਖੇਤੀ ਸੇਵਾਵਾਂ ਬਿੱਲ,2020 ਅਤੇ ਜ਼ਰੂਰੀ ਵਸਤਾਂ(ਸੋਧ) ਬਿੱਲ,2020 ਦਾ ਵਿਰੋਧ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਜਦੋਂ ਕਾਨੂੰਨਾਂ ਖ਼ਿਲਾਫ਼ ਇਕੱਠੇ ਹੋਏ ਕਿਸਾਨਾਂ ਵੱਲੋਂ ਗ਼ਾਜ਼ੀਪੁਰ ਬਾਰਡਰ 'ਤੇ ਪੁਲਿਸ ਦੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਉੱਤਰ ਪ੍ਰਦੇਸ਼ ਤੋਂ ਦਿੱਲੀ ਜਾਣ ਵਾਲੇ ਕੌਮੀ ਰਾਹ-24 ਨੂੰ ਪਹਿਲੀ ਵਾਰ ਬੀਤੇ ਸਾਲ 3 ਦਸੰਬਰ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਸੀ।

Latest news

alberta-returns-to-court-to-contest-federal-impact-assessment-act-amendments
Punjabi

ਐਲਬਰਟਾ ਵੱਲੋਂ ਫੈਡਰਲ ਇੰਪੈਕਟ ਅਸੈਸਮੈਂਟ ਐਕਟ 'ਚ ਸੋਧਾਂ ਖ਼ਿਲਾਫ਼ ਫਿਰ ਦਿੱਤੀ ਗਈ ਅਦਾਲਤੀ ਚੁਣੌਤੀ

ਐਲਬਰਟਾ ਸਰਕਾਰ ਫੈਡਰਲ ਪ੍ਰੋਜੈਕਟ ਰਿਵਿਊ ਕਾਨੂੰਨ ਨੂੰ ਰੱਦ ਕਰਵਾਉਣ ਲਈ ਇੱਕ ਵਾਰ ਫਿਰ ਤੋਂ ਅਦਾਲਤ ਤੱਕ ਪਹੁੰਚ ਕਰ ਰਹੀ ਹੈ। ਐਲਬਰਟਾ ਕੋਰਟ ਔਫ ਅਪੀਲ ਇਸ ਹਫ਼ਤੇ ਕੈਲਗਰੀ ਵਿੱਚ ਔਟਵਾ ਦੇ ਇੰਪੈਕਟ ਅਸੈਸਮੈਂਟ ਐਕਟ ਖ਼ਿਲਾਫ਼ ਸੂਬੇ ਵੱਲੋਂ ਦੂਜੀ ਵਾਰ ਦਿੱਤੀ ਗਈ ਚੁਣੌਤੀ ਦੀ ਸੁਣਵਾਈ ਕਰੇਗੀ। ਇਹ ਕਾਨੂੰਨ ਪਾਈਪਲਾਈਨਾਂ ਵਰਗੇ ਪ੍ਰਸਤਾਵਿਤ ਪ੍ਰੋਜੈਕਟਾਂ ਦੇ ਵਾਤਾਵਰਣ, ਆਰਥਿਕ, ਸਿਹਤ ਅਤੇ ਸਮਾਜਿਕ ਪ੍ਰਭਾਵਾਂ ਦੀ ਸਮੀਖਿਆ ਲਈ ਪ੍ਰਕਿਰਿਆ ਤੈਅ ਕਰਦਾ ਹੈ ਅਤੇ ਤੇਲ-ਗੈਸ ਉਦਯੋਗ ਵੱਲੋਂ ਇਸ ਦਾ ਤਿੱਖਾ ਵਿਰੋਧ ਕੀਤਾ ਗਿਆ ਹੈ।
first-ever-punjabi-broadcast-of-vancouver-whitecaps-game
Punjabi

ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮੌਕੇ ਐਮ.ਐਲ.ਐਸ. 'ਚ ਪਹਿਲੀ ਵਾਰ ਵ੍ਹਾਈਟਕੈਪਸ ਮੁਕਾਬਲੇ ਦੀ ਪੰਜਾਬੀ ਕਮੈਂਟਰੀ

ਬੀਤੇ ਸ਼ਨੀਵਾਰ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਸੀ। ਇਸ ਮੌਕੇ ਪੰਜਾਬੀ ਭਾਸ਼ਾ 'ਚ ਪਹਿਲੀ ਵਾਰ ਮੇਜਰ ਲੀਗ ਸੌਕਰ ਦੇ ਕਿਸੇ ਮੁਕਾਬਲੇ ਦੀ ਕਮੈਂਟਰੀ ਸੁਣਨ ਨੂੰ ਮਿਲੀ।
one-person-feared-dead-after-fire-destroys-fraser-lake-inn-and-nearby-business
Punjabi

ਬੀ. ਸੀ. ਦੇ ਫਰੇਜ਼ਰ ਲੇਕ 'ਚ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੇ ਮਾਰੇ ਜਾਣ ਦਾ ਖ਼ਦਸ਼ਾ

ਬੀ. ਸੀ. ਦੇ ਫਰੇਜ਼ਰ ਲੇਕ ਵਿਚ ਇੱਕ ਹੋਟਲ ਅਤੇ ਨਾਲ ਲੱਗਦੇ ਕਾਰੋਬਾਰ ਵਿਚ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੇ ਮਾਰੇ ਜਾਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਪੁਲਿਸ ਮੁਤਾਬਕ, ਫਰੇਜ਼ਰ ਲੇਕ ਇੰਨ ਇਸ ਅੱਗ ਵਿਚ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਇਹ ਘਟਨਾ 22 ਫਰਵਰੀ ਨੂੰ ਤੜਕੇ 3:06 ਵਜੇ ਵਾਪਰੀ ਜਦੋਂ ਆਰ.ਸੀ.ਐਮ.ਪੀ. ਨੂੰ ਫਰੇਜ਼ਰ ਲੇਕ ਇੰਨ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ।
former-uk-ambassador-peter-mandelson-arrested-in-london-over-alleged-misconduct-linked-to-epstein
Punjabi

ਐਪਸਟੀਨ ਮਾਮਲੇ ‘ਚ ਬ੍ਰਿਟਿਸ਼ ਪੁਲਿਸ ਦੀ ਵੱਡੀ ਕਾਰਵਾਈ, ਸਾਬਕਾ ਰਾਜਦੂਤ ਪੀਟਰ ਮੈਂਡੇਲਸਨ ਗ੍ਰਿਫਤਾਰ

ਐਪਸਟੀਨ ਮਾਮਲੇ ਵਿੱਚ ਬ੍ਰਿਟਿਸ਼ ਸ਼ਾਹੀ ਪਰਿਵਾਰ ਨਾਲ ਜੁੜੀ ਪਹਿਲੀ ਗ੍ਰਿਫ਼ਤਾਰੀ ਤੋਂ ਬਾਅਦ ਬ੍ਰਿਟਿਸ਼ ਪੁਲਿਸ ਨੇ ਹੁਣ ਦੂਜੀ ਵੱਡੀ ਕਾਰਵਾਈ ਕੀਤੀ ਹੈ। ਬ੍ਰਿਟਿਸ਼ ਪੁਲਿਸ ਨੇ ਅਮਰੀਕਾ ਵਿੱਚ ਸਾਬਕਾ ਬ੍ਰਿਟਿਸ਼ ਰਾਜਦੂਤ ਪੀਟਰ ਮੈਂਡੇਲਸਨ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਬ੍ਰਿਟਿਸ਼ ਪੁਲਿਸ ਨੇ ਇਹ ਗ੍ਰਿਫਤਾਰੀ ਦੋਸ਼ੀ ਜਿਨਸੀ ਅਪਰਾਧੀ ਐਪਸਟੀਨ ਨਾਲ ਉਸ ਦੇ ਸਬੰਧਾਂ ਦੇ ਖੁਲਾਸੇ ਤੋਂ ਬਾਅਦ ਕੀਤੀ ਹੈ।
bathinda-court-adjourns-defamation-case-against-kangana-ranaut-to-march-10-amid-lawyers-strike
Punjabi

ਐਮ.ਪੀ. ਕੰਗਨਾ ਰਣੌਤ ਦੇ ਮਾਮਲੇ 'ਚ ਸੁਣਵਾਈ ਟਲੀ, ਬਠਿੰਡਾ ਅਦਾਲਤ ਨੇ 10 ਮਾਰਚ 'ਤੇ ਪਾਈ ਪੇਸ਼ੀ

ਪੰਜਾਬ 'ਚ ਬਠਿੰਡਾ ਦੀ ਅਦਾਲਤ ਵਿਚ ਭਾਜਪਾ ਸੰਸਦ ਮੈਂਬਰ ਅਤੇ ਫਿਲਮ ਅਦਾਕਾਰਾ ਕੰਗਨਾ ਰਣੌਤ ਖ਼ਿਲਾਫ਼ ਚੱਲ ਰਹੇ ਮਾਣਹਾਨੀ ਕੇਸ ਵਿਚ ਅੱਜ ਹੋਣ ਵਾਲੀ ਸੁਣਵਾਈ ਵਕੀਲਾਂ ਦੀ ਹੜਤਾਲ ਕਾਰਨ ਟਲ ਗਈ। ਹੁਣ ਇਸ ਮਾਮਲੇ ਦੀ ਸੁਣਵਾਈ 10 ਮਾਰਚ ਨੂੰ ਹੋਵੇਗੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link