Jun 14, 2022 8:29 PM - The Canadian Press

ਫੈਡਰਲ ਸਰਕਾਰ ਨੇ ਵਾਅਦਾ ਕੀਤਾ ਹੈ ਕਿ ਬੀਤੇ ਸਾਲ ਅੱਗ ਕਾਰਨ ਤਬਾਹ ਹੋਏ ਬੀ.ਸੀ. ਦੇ ਪਿੰਡ ਲਿਟਨ ਨੂੰ ਮੁੜ ਉਸਾਰਨ ਲਈ $77 ਮਿਲੀਅਨ ਦਾ ਯੋਗਦਾਨ ਪਾਇਆ ਜਾਵੇਗਾ।
ਇਸ 'ਚ $64 ਮਿਲੀਅਨ ਆਸਰੇ ਫਾਇਰ ਰਜਿਸਟੈਂਟ ਪਬਲਿਕ ਇਮਾਰਤਾਂ ਸਥਾਪਿਤ ਕੀਤੀਆਂ ਜਾਣਗੀਆਂ।
ਪੈਸੀਫਿਕ ਇਕਨੌਮਿਕ ਡਵੈਲਪਮੈਂਟ ਏਜੈਂਸੀ ਆਫ ਕੈਨੇਡਾ ਸੰਬੰਧੀ ਮੰਤਰੀ, ਹਰਜੀਤ ਸੱਜਣ ਅੱਜ ਲਿਟਨ ਪਹੁੰਚੇ ਸਨ।
ਇਸੇ ਮੌਕੇ ਉਨ੍ਹਾਂ ਫੈਡਰਲ ਸਰਕਾਰ ਦੀ ਮਦਦ ਸੰਬੰਧੀ ਐਲਾਨ ਕੀਤਾ।
ਉਨ੍ਹਾਂ ਦੱਸਿਆ ਕਿ ਫੈਡਰਲ ਸਰਕਾਰ ਵੱਲੋਂ $7 ਮਿਲੀਅਨ ਦਾ ਯੋਗਦਾਨ ਪਾਇਆ ਜਾਵੇਗਾ ਜਿਸ ਨਾਲ ਇਲਾਕੇ ਦੇ ਵਪਾਰਾਂ ਨੂੰ ਮੁੜ ਉਸਾਰਿਆ ਜਾਵੇਗਾ।
ਇਸ ਤੋਂ ਇਲਾਵਾ $6 ਮਿਲੀਅਨ ਆਸਰੇ ਇਲਾਕੇ 'ਚ ਘਰਾਂ ਦੀ ਉਸਾਰੀ 'ਚ ਮਦਦ ਮੁਹਈਆ ਕਰਵਾਈ ਜਾਵੇਗੀ।
ਯਾਦ ਰਹੇ ਬੀਤੇ ਸਾਲ ਲਿਟਨ ਦੇ ਇਲਾਕੇ 'ਚ 30 ਜੂਨ ਨੂੰ ਭਿਆਨਕ ਅੱਗ ਲਗ ਗਈ ਸੀ।
ਇਸ ਦੌਰਾਨ 2 ਲੋਕਾਂ ਦੀ ਜਾਨ ਚਲੀ ਗਈ ਸੀ।




