Jan 12, 2021 6:46 PM -

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਫੈਡਰਲ ਸਰਕਾਰ ਦੀ ਫਾਈਜ਼ਰ ਦੇ ਨਾਲ ਕੋਵਿਡ-19 ਦੀਆਂ 20 ਮਿਲੀਅਨ ਹੋਰ ਡੋਜ਼ ਹਾਸਿਲ ਕਰਨ ਦੀ ਡੀਲ ਹੋ ਗਈ ਹੈ।
ਟਰੂਡੋ ਦਾ ਕਹਿਣਾ ਹੈ ਕਿ ਫਾਈਜ਼ਰ ਬਾਇਓਐਨਟੈਕ ਦੀਆਂ ਵੈਕਸੀਨ ਖੁਰਾਕਾਂ ਦੀ ਵਧੇਰੇ ਡਿਲੀਵਰੀ ਬਸੰਤ ਰੁੱਤ ਦੇ ਮੱਧ ਤੱਕ ਹੋ ਸਕਦੀ ਹੈ।
ਟਰੂਡੋ ਨੇ ਦੱਸਿਆ ਕਿ ਇਸ ਕਰਾਰ ਤੋਂ ਬਾਅਦ ਹੁਣ ਕੈਨੇਡਾ ਨੂੰ ਇਸ ਸਾਲ ਕੋਵਿਡ-19 ਦੀਆਂ 80 ਮਿਲੀਅਨ ਡੋਜ਼ ਹਾਸਿਲ ਹੋ ਸਕਣਗੀਆਂ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਐਲਾਨ ਕੀਤਾ ਹੈ ਕਿ ਕੈਨੇਡਾ ਅਤੇ ਅਮਰੀਕਾ ਵਿਚਾਲੇ ਯਾਤਰਾ ਸੰਬੰਧੀ ਜਾਰੀ ਪਬੰਦੀਆਂ ਨੂੰ ਇੱਕ ਹੋਰ ਮਹੀਨੇ ਲਈ ਵਧਾਇਆ ਜਾ ਰਿਹਾ ਹੈ।
ਦੋਨਾਂ ਦੇਸ਼ਾਂ ਵਿਚਾਲੇ ਦੀ ਗੈਰ-ਜ਼ਰੂਰੀ ਯਾਤਰਾ ਸੰਬੰਧੀ ਪਬੰਦੀ ਨੂੰ 21 ਫਰਵਰੀ ਤੱਕ ਵਧਾਇਆ ਜਾ ਰਿਹਾ ਹੈ।
ਯਾਦ ਰਹੇ ਇਹ ਪਬੰਦੀਆਂ ਮਾਰਚ ਦੇ ਮੱਧ ਤੋਂ ਸ਼ੁਰੂ ਹੋਈਆਂ ਸਨ ਅਤੇ ਹਰ ਮਹੀਨੇ ਇਹਨਾਂ ਨੂੰ ਅੱਗੇ ਵਧਾਇਆ ਜਾਂਦਾ ਰਿਹਾ ਹੈ।




