Dec 4, 2020 6:26 PM -

ਐਬਟਸਫੋਰਡ 'ਚ ਪੁਲਿਸ ਦਾ ਕਹਿਣਾ ਹੈ ਕਿ ਕੁਝ ਸਮੇਂ ਲਈ ਫਰਾਰ ਹੋਇਆ ਇੱਕ ਫੈਡਰਲ ਇਨਮੇਟ, ਮੁੜ ਤੋਂ ਪੁਲਿਸ ਦੀ ਗ੍ਰਿਫਤ 'ਚ ਆ ਗਿਆ ਹੈ।
ਇੱਕ ਬਿਆਨ 'ਚ ਦੱਸਿਆ ਗਿਆ ਕਿ ਕ੍ਰੈਕਸ਼ਨਲ ਸਰਵਿਸ ਕੈਨੇਡਾ ਦੇ ਅਫ਼ਸਰ, ਇੱਕ ਫੈਡਰਲ ਅਪਰਾਧੀ ਨੂੰ ਇੱਕ ਮੈਡਿਕਲ ਅਪਾਇੰਟਮੈਂਟ ਲਈ ਲਿਜਾ ਰਹੇ ਸਨ, ਜਦ ਉਹ ਫਰਾਰ ਹੋ ਗਿਆ।
ਅਫ਼ਸਰਾਂ ਨੇ ਕੈਦੀ ਨੂੰ ਕਾਬੂ ਕਰਨ ਲਈ ਗੋਲੀ ਵੀ ਚਲਾਈ ਸੀ, ਪਰ ਕਿਸੇ ਦੇ ਜ਼ਖਮੀ ਹੋਣ ਤੋਂ ਬਚਾਅ ਰਿਹਾ।
ਇਸ ਕੈਦੀ ਨੂੰ ਪੁਲਿਸ ਅਤੇ ਆਰ.ਸੀ.ਐਮ.ਪੀ. ਹੈਲੀਕਾਪਟਰ ਦੀ ਮਦਦ ਨਾਲ ਕਾਬੂ ਕਰ ਲਿਆ ਗਿਆ।




