14.37C Vancouver
ADS

Dec 13, 2024 4:41 PM - The Canadian Press

ਕੈਨੇਡਾ ਪੋਸਟ ਦੇ ਕਰਮਚਾਰੀਆਂ ਦੀ ਹੜਤਾਲ ਜਲਦ ਹੋ ਸਕਦੀ ਹੈ ਸਮਾਪਤ

Share On
federal-labour-minister-steven-mackinnon-to-provide-update-on-canada-post-strike
It's Day 29 of the labour dispute, with Christmas fast approaching and still no apparent movement at the bargaining table.(Photo: The Canadian Press)

ਕੈਨੇਡਾ ਪੋਸਟ ਦੇ ਕਰਮਚਾਰੀਆਂ ਦੀ ਹੜਤਾਲ ਜਲਦ ਸਮਾਪਤ ਹੋ ਸਕਦੀ ਹੈ। ਲੇਬਰ ਮੰਤਰੀ ਸਟੀਵਨ ਮੈਕਕਿਨਨ ਨੇ ਉਦਯੋਗਿਕ ਸੰਬੰਧ ਬੋਰਡ ਨੂੰ ਇਸ ਵਿਚ ਦਖ਼ਲ ਦੇਣ ਲਈ ਕਹਿ ਦਿੱਤਾ ਹੈ, ਉਨ੍ਹਾਂ ਬੋਰਡ ਨੂੰ ਕੈਨੇਡਾ ਪੋਸਟ ਅਤੇ ਇਸ ਦੀ ਯੂਨੀਅਨ ਵਿਚਕਾਰ ਗੱਲਬਾਤ ਦੀ ਸਥਿਤੀ ਦਾ ਰਿਵਿਊ ਕਰਨ ਅਤੇ ਹੜਤਾਲ ਕਰ ਰਹੇ ਪੋਸਟਲ ਕਰਮਚਾਰੀਆਂ ਨੂੰ ਕੰਮ ’ਤੇ ਵਾਪਸ ਜਾਣ ਦਾ ਆਦੇਸ਼ ਦੇਣ ਲਈ ਕਿਹਾ ਹੈ।

ਮੈਕਕਿਨਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇ ਬੋਰਡ ਇਹ ਤੈਅ ਕਰਦਾ ਹੈ ਕਿ ਦੋਵਾਂ ਧਿਰਾਂ ਵਿਚਕਾਰ ਗਤੀਰੋਧ ਬਰਕਰਾਰ ਹੈ ਤਾਂ ਉਸ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਪੋਸਟਲ ਵਰਕਰ ਯੂਨੀਅਨ ਦੇ ਮੈਂਬਰਾਂ ਨੂੰ 22 ਮਈ 2025 ਤੱਕ ਮੌਜੂਦਾ ਸਮਝੌਤੇ ਤਹਿਤ ਕੰਮ ਕਰਨ ਦਾ ਆਦੇਸ਼ ਦੇਵੇ।

ਮੈਕਕਿਨਨ ਨੇ ਕਿਹਾ ਕਿ ਕੈਨੇਡੀਅਨ ਹੜਤਾਲ ਤੋਂ ਤੰਗ ਆ ਚੁੱਕੇ ਹਨ, ਇਸ ਲਈ ਉਹ ਕੈਨੇਡੀਅਨ ਦੇ ਹਿੱਤਾਂ ਲਈ ਇਹ ਫੈਸਲਾ ਲੈ ਰਹੇ ਹਨ। ਮਿਨਿਸਟਰ ਨੇ ਕਿਹਾ ਕਿ ਉਨ੍ਹਾਂ ਨੂੰ ਫੈਡਰਲ ਵਿਚੋਲੇ ਨੇ ਦੱਸਿਆ ਕਿ ਦੋਵੇਂ ਧਿਰਾਂ ਵਿਚਕਾਰ ਗੱਲਬਾਤ ਗਲਤ ਦਿਸ਼ਾ ਵਿਚ ਜਾ ਰਹੀ ਹੈ। ਇਸ ਲਈ ਉਹ ਜਾਂਚ ਕਮਿਸ਼ਨ ਵੀ ਸਥਾਪਤ ਕਰ ਰਹੇ ਹਨ, ਜੋ ਉਨ੍ਹਾਂ ਨੂੰ 15 ਮਈ ਤੱਕ ਰਿਪੋਰਟ ਦੇਵੇਗਾ।

Latest news

15-year-old-arrested-in-lethbridge-sexual-assault-investigation
Punjabi

ਲੈਥਬ੍ਰਿਜ ਪੁਲਿਸ ਵੱਲੋਂ 15 ਸਾਲਾ ਲੜਕਾ ਗ੍ਰਿਫ਼ਤਾਰ, ਔਰਤਾਂ ਨਾਲ ਜਿਨਸੀ ਹਮਲੇ ਤੇ ਅਸ਼ਲੀਲ ਹਰਕਤਾਂ ਦੇ ਲੱਗੇ ਦੋਸ਼

ਲੈਥਬ੍ਰਿਜ ਪੁਲਿਸ ਨੇ 15 ਸਾਲਾ ਲੜਕੇ ਨੂੰ ਸ਼ਹਿਰ ਦੇ ਇੱਕ ਗ੍ਰੀਨ ਸਟ੍ਰਿਪ ਕੋਲ ਔਰਤਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਜਿਨਸੀ ਹਮਲੇ ਅਤੇ ਅਸ਼ਲੀਲ ਹਰਕਤਾਂ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ।ਪੁਲਿਸ ਅਨੁਸਾਰ ਇਹ ਘਟਨਾ 16 ਸਤੰਬਰ ਨੂੰ ਲੇਕਵਿਊ ਡਰਾਈਵ ਦੇ 1500 ਬਲਾਕ ਕੋਲ ਕੋਲਬੈਂਕਸ ਟ੍ਰੇਲ 'ਤੇ ਵਾਪਰੀ, ਜਿੱਥੇ ਸੈਰ ਕਰ ਰਹੀ 41 ਸਾਲਾ ਔਰਤ 'ਤੇ ਜਿਨਸੀ ਹਮਲਾ ਕੀਤਾ ਗਿਆ ਸੀ।
bank-of-canada-governor-warns-trade-war-could-slow-economic-growth
Punjabi

ਅਮਰੀਕਾ ਨਾਲ ਟਰੇਡ ਵਾਰ ਦਾ ਅਸਰ, ਕੈਨੇਡਾ ਦੀ ਆਰਥਿਕ ਵਿਕਾਸ ਦਰ ਹੋ ਸਕਦੀ ਹੈ ਸੁਸਤ

ਕੈਨੇਡਾ ਦੇ ਸੈਂਟਰਲ ਬੈਂਕ ਗਵਰਨਰ ਟਿਫ ਮੈਕਲਮ ਨੇ ਚਿਤਾਵਨੀ ਦਿੱਤੀ ਹੈ ਕਿ ਅਮਰੀਕਾ ਨਾਲ ਟਰੇਡ ਵਾਰ ਕਾਰਨ ਕੈਨੇਡੀਅਨ ਅਰਥਵਿਵਸਥਾ ਵਿਚ ਆਇਆ ਹਾਲੀਆ ਉਛਾਲ ਅੱਗੇ ਹੌਲੀ ਹੋ ਸਕਦਾ ਹੈ। ਸੋਮਵਾਰ ਨੂੰ ਹੈਲੀਫੈਕਸ ਵਿਖੇ ਇੱਕ ਭਾਸ਼ਣ ਦੌਰਾਨ ਗਵਰਨਰ ਨੇ ਕਿਹਾ ਕਿ ਮਿਡਲ ਈਸਟ ਵਿਚ ਟਕਰਾਅ ਅਤੇ ਸਪਲਾਈ ਚੇਨ ਵਿਚ ਆ ਰਹੀਆਂ ਰੁਕਾਵਟਾਂ ਹੁਣ ਆਮ ਹੋ ਰਹੀਆਂ ਹਨ।
sri-anandpur-sahib-sarai-incident-sgpc-forms-five-member-probe-panel-giani-malkit-singh-relieved-of-duties
Punjabi

ਸ੍ਰੀ ਆਨੰਦਪੁਰ ਸਾਹਿਬ ਸਰਾਂ ਮਾਮਲਾ: 5 ਮੈਂਬਰੀ ਜਾਂਚ ਕਮੇਟੀ ਗਠਿਤ, ਗਿਆਨੀ ਮਲਕੀਤ ਸਿੰਘ ਸੇਵਾਵਾਂ ਤੋਂ ਫ਼ਾਰਗ

ਪੰਜਾਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਦੱਸਿਆ ਕਿ ਸ੍ਰੀ ਆਨੰਦਪੁਰ ਸਾਹਿਬ ਦੀ ਸਰਾਂ ਵਿੱਚ ਵਾਪਰੀ ਘਟਨਾ ਦੇ ਮਾਮਲੇ ਨੂੰ ਲੈ ਕੇ ਇੱਕ ਪੰਜ ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਹ ਕਮੇਟੀ 15 ਦਿਨਾਂ ਵਿੱਚ ਆਪਣੀ ਰਿਪੋਰਟ ਦੇਵੇਗੀ। ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ, ਜਿਨ੍ਹਾਂ ਨੂੰ ਪਹਿਲਾਂ ਮੁਅੱਤਲ ਕੀਤਾ ਗਿਆ ਸੀ, ਨੂੰ ਉਨ੍ਹਾਂ ਦੀਆਂ ਸੇਵਾਵਾਂ ਤੋਂ ਫ਼ਾਰਗ ਕਰ ਦਿੱਤਾ ਗਿਆ ਹੈ।
pm-mark-carney-misses-un-event-after-flight-delays-in-new-york
Punjabi

ਫਲਾਈਟ ’ਚ ਦੇਰੀ ਕਾਰਨ PM ਮਾਰਕ ਕਾਰਨੀ UN ਦੇ ਅਹਿਮ ਪ੍ਰੋਗਰਾਮ ਤੋਂ ਖੁੰਝੇ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਸੋਮਵਾਰ ਨਿਊਯਾਰਕ ਸਿਟੀ ਖੇਤਰ ਦੇ ਹਵਾਈ ਅੱਡਿਆਂ 'ਤੇ ਆਈ ਤਕਨੀਕੀ ਖ਼ਰਾਬੀ ਕਾਰਨ ਫਲਾਈਟ ਵਿਚ ਦੇਰੀ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਉਹ ਸੰਯੁਕਤ ਰਾਸ਼ਟਰ ਦੇ ਇੱਕ ਅਹਿਮ ਪ੍ਰੋਗਰਾਮ ਵਿਚ ਸ਼ਾਮਲ ਹੋਣ ਤੋਂ ਖੁੰਝ ਗਏ।
two-bodies-found-in-burned-vehicles-in-separate-toronto-areas
Punjabi

ਟੋਰੌਂਟੋ ਦੇ ਦੋ ਇਲਾਕਿਆਂ ’ਚ ਸੜੀਆਂ ਗੱਡੀਆਂ ਵਿਚੋਂ ਮਿਲੀਆਂ ਦੋ ਲਾਸ਼ਾਂ, ਕੀਤੀ ਜਾ ਰਹੀ ਜਾਂਚ

ਟੋਰੌਂਟੋ ਦੇ ਦੋ ਵੱਖ-ਵੱਖ ਇਲਾਕਿਆਂ ਵਿਚ ਅੱਗ ਲਗਾਈਆਂ ਹੋਈਆਂ ਗੱਡੀਆਂ ਵਿਚੋਂ ਦੋ ਲਾਸ਼ਾਂ ਮਿਲੀਆਂ ਹਨ। ਪੁਲਿਸ ਮੁਤਾਬਕ, ਦੋਵੇਂ ਘਟਨਾਵਾਂ ਸੋਮਵਾਰ ਦੇਰ ਰਾਤ ਅਤੇ ਮੰਗਲਵਾਰ ਤੜਕੇ ਵਿਚਕਾਰ ਸਕਾਰਬਰੋ ਅਤੇ ਏਟੋਬਿਕੋਕ ਵਿਚ ਵਾਪਰੀਆਂ। ਪਹਿਲੀ ਘਟਨਾ ਰਾਤ ਲਗਭਗ 11:24 ਵਜੇ ਸਕਾਰਬਰੋ ਦੇ ਰੀਸਰ ਰੋਡ ਵਿਖੇ ਸਾਹਮਣੇ ਆਈ, ਜਿੱਥੇ ਇੱਕ ਗੱਡੀ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਅਤੇ ਅੱਗ ਬੁਝਾਉਣ ਤੋਂ ਬਾਅਦ ਇਸ ਵਿਚੋਂ ਲਾਸ਼ ਬਰਾਮਦ ਹੋਈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link