12.52C Vancouver
ADS

Sep 2, 2025 5:38 PM - The Canadian Press

ਫੈਡਰਲ ਐਨ.ਡੀ.ਪੀ. ਨੇ ਲੀਡਰਸ਼ਿਪ ਦੌੜ ਕੀਤੀ ਸ਼ੁਰੂ

Share On
federal-ndp-launches-leadership-race
Former leader Jagmeet Singh resigned after he and the party suffered a stunning defeat in April's federal election.(Photo- The Canadian Press)

ਕੈਨੇਡਾ ਦੀ ਫੈਡਰਲ ਨਿਊ ਡੈਮੋਕ੍ਰੇਟਿਕ ਪਾਰਟੀ ਨੇ ਜਗਮੀਤ ਸਿੰਘ ਦੀ ਥਾਂ ਆਪਣੇ ਅਗਲੇ ਨਵੇਂ ਲੀਡਰ ਦੀ ਚੋਣ ਲਈ ਰਸਮੀ ਤੌਰ 'ਤੇ ਦੌੜ ਸ਼ੁਰੂ ਕਰ ਦਿੱਤੀ ਹੈ। ਲੀਡਰਸ਼ਿਪ ਦੌੜ ਵਿਚ ਵੋਟ ਪਾਉਣ ਦੇ ਯੋਗ ਹੋਣ ਲਈ ਨਵੇਂ ਐਨ.ਡੀ.ਪੀ. ਮੈਂਬਰਾਂ ਨੂੰ 28 ਜਨਵਰੀ 2026 ਤੋਂ ਪਹਿਲਾਂ ਰਜਿਸਟਰ ਹੋਣਾ ਲਾਜ਼ਮੀ ਹੈ ਅਤੇ ਉਮੀਦਵਾਰਾਂ ਨੂੰ 31 ਜਨਵਰੀ ਤੱਕ ਬੈਲਟ 'ਤੇ ਰਜਿਸਟਰ ਹੋਣਾ ਹੋਵੇਗਾ।

ਐਨ.ਡੀ.ਪੀ. ਪ੍ਰਧਾਨ ਮੈਰੀ ਸ਼ਾਰਟਾਲ ਨੇ ਬਿਆਨ ਵਿਚ ਇਸ ਲੀਡਰਸ਼ਿਪ ਰੇਸ ਨੂੰ ਪਾਰਟੀ ਮੈਂਬਰ ਅਤੇ ਦੇਸ਼ ਭਰ ਦੇ ਲੋਕਾਂ ਲਈ ਇੱਕ ਦਿਲਚਸਪ ਮੌਕੇ ਵਜੋਂ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਮੈਂ ਸਮਝਦੀ ਹਾਂ ਕਿ ਸਾਡੇ ਮੈਂਬਰ ਇਸ ਮੁਕਾਬਲੇਬਾਜ਼ੀ ਵਿਚ ਹਿੱਸਾ ਲੈਣ ਲਈ ਉਤਸੁਕ ਹਨ।

ਗੌਰਤਲਬ ਹੈ ਕਿ ਜਗੀਮਤ ਸਿੰਘ ਨੇ 28 ਅਪ੍ਰੈਲ ਦੇ ਚੋਣ ਨਤੀਜਿਆਂ ਵਿਚ ਆਪਣੀ ਹਾਰ ਅਤੇ ਪਾਰਟੀ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਅਹੁਦਾ ਛੱਡਣ ਦੀ ਘੋਸ਼ਣਾ ਕਰ ਦਿੱਤੀ ਸੀ। 5 ਮਈ ਨੂੰ ਵੈਨਕੂਵਰ ਕਿੰਗਸਵੇ ਤੋਂ ਐਮ.ਪੀ. ਡੌਨ ਡੇਵਿਸ ਨੂੰ ਅੰਤਰਿਮ ਆਗੂ ਚੁਣਿਆ ਗਿਆ ਸੀ।

ਹੁਣ ਐਨ.ਡੀ.ਪੀ. ਮੈਂਬਰ ਨਵੇਂ ਸਾਲ ਵਿਚ 27 ਮਾਰਚ ਤੋਂ 29 ਮਾਰਚ ਤੱਕ ਨਵੇਂ ਲੀਡਰ ਦੀ ਚੋਣ ਲਈ ਵੋਟ ਕਰਨਗੇ ਅਤੇ 29 ਮਾਰਚ 2026 ਨੂੰ ਹੀ ਵਿਨੀਪੈਗ ਵਿਚ ਪਾਰਟੀ ਸੰਮੇਲਨ ਵਿਚ ਨਤੀਜੇ ਦੀ ਘੋਸ਼ਣਾ ਹੋਵੇਗੀ।

Latest news

man-charged-with-first-degree-murder-after-two-children-found-dead-in-calgary-vehicle
Punjabi

ਕੈਲਗਰੀ ਵਿੱਚ ਦੋ ਬੱਚਿਆਂ ਦੀ ਹੱਤਿਆ ਦੇ ਮਾਮਲੇ ਵਿੱਚ 37 ਸਾਲਾ ਵਿਅਕਤੀ 'ਤੇ ਲੱਗੇ ਦੋਸ਼

ਕੈਲਗਰੀ ਵਿੱਚ ਦੋ ਬੱਚਿਆਂ ਦੀ ਹੱਤਿਆ ਦੇ ਮਾਮਲੇ ਵਿੱਚ 37 ਸਾਲਾ ਵਿਅਕਤੀ 'ਤੇ ਫਸਟ ਡਿਗਰੀ ਮਰਡਰ ਦੇ ਦੋਸ਼ ਲਗਾਏ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਦੋਵੇਂ ਪੀੜਤ ਬੱਚਿਆਂ ਦੀ ਉਮਰ 10 ਸਾਲ ਤੋਂ ਘੱਟ ਸੀ।
federal-government-commits-9-8m-to-canada-soccer-training-centre-project-in-vancouver
Punjabi

ਵੈਨਕੂਵਰ ਵਿੱਚ ਕੈਨੇਡਾ ਸੋਕਰ ਟ੍ਰੇਨਿੰਗ ਸੈਂਟਰ ਲਈ ਫੈਡਰਲ ਸਰਕਾਰ ਵੱਲੋਂ $9.8 ਮਿਲੀਅਨ ਦਾ ਐਲਾਨ

ਪੀ.ਐਮ.ਮਾਰਕ ਕਾਰਨੀ ਸਰਕਾਰ ਨੇ ਅੱਜ ਕੈਨੇਡਾ ਸੋਕਰ ਨੂੰ ਨੈਸ਼ਨਲ ਟ੍ਰੇਨਿੰਗ ਸੈਂਟਰ ਪ੍ਰੋਜੈਕਟ ਲਈ $9.8 ਮਿਲੀਅਨ ਦੀ ਫੰਡਿੰਗ ਦੇਣ ਦਾ ਐਲਾਨ ਕੀਤਾ ਹੈ। ਇਹ ਨਿਵੇਸ਼ ਪ੍ਰੋਜੈਕਟ ਦੇ ਡਿਜ਼ਾਈਨ, ਪਲੈਨਿੰਗ ਅਤੇ ਉਸਾਰੀ ਤੋਂ ਪਹਿਲਾਂ ਦੇ ਪੜਾਵਾਂ ਲਈ ਦਿੱਤਾ ਜਾ ਰਿਹਾ ਹੈ। ਸਪੋਰਟ ਲਈ ਰਾਜ ਦੇ ਸਕੱਤਰ ਐਡਮ ਵੈਨ ਕੋਵਰਡੇਨ ਅਤੇ ਹਾਊਸਿੰਗ ਤੇ ਇਨਫਰਾਸਟਕਚਰ ਮੰਤਰੀ ਗ੍ਰੇਗਰ ਰੌਬਰਟਸਨ ਨੇ ਅੱਜ ਵੈਨਕੂਵਰ ਵਿਚ ਪ੍ਰੈੱਸ ਕਾਨਫਰੰਸ ਕਰਦਿਆਂ ਇਸ ਨਿਵੇਸ਼ ਦੀ ਘੋਸ਼ਣਾ ਕੀਤੀ।
police-seek-witnesses-after-child-assaulted-at-khalsa-day-event-in-surrey
Punjabi

ਸਰੀ ਵਿੱਚ ਖਾਲਸਾ ਡੇਅ ਸਮਾਗਮ ਦੌਰਾਨ ਬੱਚੇ ‘ਤੇ ਹਮਲਾ, ਗਵਾਹਾਂ ਦੀ ਕੀਤੀ ਜਾ ਰਹੀ ਭਾਲ

ਸਰੀ ਪੁਲਿਸ ਸਰਵਿਸ ਦੀ ਮੇਜਰ ਕ੍ਰਾਈਮ ਯੂਨਿਟ ਅਤੇ ਸਪੈਸ਼ਲ ਵਿਕਟਮ ਟੀਮ 19 ਅਪ੍ਰੈਲ ਨੂੰ ਖਾਲਸਾ ਦਿਵਸ ਸਮਾਗਮ ਦੌਰਾਨ ਵਾਪਰੀ ਇੱਕ ਘਟਨਾ ਦੀ ਜਾਂਚ ਕਰ ਰਹੀ ਹੈ, ਜਿਸ ਦੇ ਸਬੰਧ ਵਿਚ ਕੁਝ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ। ਐਸ.ਪੀ.ਐਸ ਮੁਤਾਬਕ, 85 ਐਵੇਨਿਊ ਦੇ 12800 ਬਲਾਕ ਵਿਚ ਗੁਰਦੁਆਰਾ ਸਾਹਿਬ ਦੇ ਬਾਹਰ ਪਾਰਕਿੰਗ ਵਾਲੀ ਥਾਂ ਵਿਚ ਲੱਗੇ ਕਾਰਨੀਵਲ ਵਿਚ ਇੱਕ 8 ਸਾਲਾ ਬੱਚੇ ਦੀ ਕੁੱਟਮਾਰ ਕੀਤੀ ਗਈ ਸੀ।
five-killed-in-small-plane-crash-near-austin-texas-county-official-says
Punjabi

ਟੈਕਸਾਸ ਦੇ ਆਸਟਿਨ ਨੇੜੇ ਛੋਟਾ ਜਹਾਜ਼ ਹਾਦਸਾਗ੍ਰਸਤ,5 ਲੋਕਾਂ ਦੀ ਮੌਤ

ਅਮਰੀਕਾ ਦੇ ਟੈਕਸਾਸ ਰਾਜ ਵਿੱਚ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਉਸ ਵਿੱਚ ਸਵਾਰ ਸਾਰੇ ਪੰਜ ਜਣਿਆਂ ਦੀ ਮੌਤ ਹੋ ਗਈ। ਹੇਜ਼ ਕਾਉਂਟੀ ਦੇ ਜੱਜ ਰੂਬੇਨ ਬੇਸੇਰਾ ਨੇ ਸ਼ੁੱਕਰਵਾਰ ਨੂੰ ਇੱਕ ਫੇਸਬੁੱਕ ਪੋਸਟ ਰਾਹੀਂ ਦੱਸਿਆ ਕਿ ਇਹ ਹਾਦਸਾ ਵੀਰਵਾਰ ਰਾਤ ਨੂੰ ਵਿੰਬਰਲੇ ਸ਼ਹਿਰ ਵਿੱਚ ਵਾਪਰਿਆ,ਜੋ ਆਸਟਿਨ ਤੋਂ ਲਗਭਗ 64 ਕਿਲੋਮੀਟਰ ਦੱਖਣ-ਪੱਛਮ ਵਿੱਚ ਸਥਿਤ ਹੈ।
punjab-assembly-passes-confidence-motion-with-88-aap-mlas-voting-in-favour
Punjabi

ਪੰਜਾਬ ਵਿਧਾਨ ਸਭਾ ਵਿੱਚ 'ਭਰੋਸਗੀ ਮਤਾ'ਪਾਸ, ਹੱਕ 'ਚ ਭੁਗਤੇ 'ਆਪ'ਦੇ 88 ਵਿਧਾਇਕ

ਪੰਜਾਬ ਸਰਕਾਰ ਵੱਲੋਂ ਬੁਲਾਏ ਗਏ ਅੱਜ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੀ ਸਰਕਾਰ ਦਾ ਬਹੁਮਤ ਸਾਬਤ ਕਰਨ ਲਈ ਭਰੋਸਗੀ ਮਤਾ ਪੇਸ਼ ਕੀਤਾ ਗਿਆ। ਇਸ ਮਤੇ ਦੇ ਹੱਕ ਵਿੱਚ ਆਮ ਆਦਮੀ ਪਾਰਟੀ ਦੇ 88 ਵਿਧਾਇਕ ਭੁਗਤੇ ਅਤੇ 4 ਵਿਧਾਇਕ ਗੈਰ-ਹਾਜ਼ਰ ਰਹੇ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link