May 1, 2026 6:56 PM - Connect Newsroom - Ramandeep Kaur with files from The Canadian Press

ਕੈਲਗਰੀ ਵਿੱਚ ਦੋ ਬੱਚਿਆਂ ਦੀ ਹੱਤਿਆ ਦੇ ਮਾਮਲੇ ਵਿੱਚ 37 ਸਾਲਾ ਵਿਅਕਤੀ 'ਤੇ ਫਸਟ ਡਿਗਰੀ ਮਰਡਰ ਦੇ ਦੋਸ਼ ਲਗਾਏ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਦੋਵੇਂ ਪੀੜਤ ਬੱਚਿਆਂ ਦੀ ਉਮਰ 10 ਸਾਲ ਤੋਂ ਘੱਟ ਸੀ।
ਪੁਲਿਸ ਨੇ ਵੀਰਵਾਰ ਸਵੇਰੇ 14 ਸਟ੍ਰੀਟ ਅਤੇ ਜੌਨ ਲੌਰੀ ਬੁਲੇਵਾਰਡ ਐਨ.ਡਬਲਯੂ. ਦੇ ਇਲਾਕੇ ਵਿੱਚ ਇਕ ਗੱਡੀ ਦੀ ਤਲਾਸ਼ੀ ਲਈ ਸੀ। ਇਨ੍ਹਾਂ ਵਿਚੋਂ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਸਨ। ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਬੱਚਿਆਂ ਦੀ ਮੌਤ ਬੁੱਧਵਾਰ ਨੂੰ ਹੋਈ ਸੀ।ਦੋਸ਼ੀ ਨੂੰ ਅੱਜ ਸਵੇਰੇ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਉਹ ਵੀਕੈਂਡ ਤੱਕ ਪੁਲਿਸ ਹਿਰਾਸਤ ਵਿੱਚ ਰਹੇਗਾ ਅਤੇ ਸੋਮਵਾਰ ਸਵੇਰੇ ਉਸਦੀ ਅਗਲੀ ਪੇਸ਼ੀ ਹੋਵੇਗੀ।ਅਦਾਲਤ ਵੱਲੋਂ ਲਗਾਈ ਗਈ ਪਾਬੰਦੀ ਕਾਰਨ ਫਿਲਹਾਲ ਦੋਸ਼ੀ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਜਾ ਸਕਦਾ।ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਦੋਸ਼ੀ ਅਤੇ ਪੀੜਤ ਬੱਚਿਆਂ ਵਿਚਕਾਰ ਕੀ ਰਿਸ਼ਤਾ ਸੀ।




