16.71C Vancouver
ADS

Jul 31, 2020 9:38 PM -

ਮੰਗ ਵਾਂਜੋ 'ਤੇ ਲੱਗੇ ਗੁੰਮਰਾਹ ਕਰਨ ਦੇ ਇਲਜ਼ਾਮ ਹੋਣਗੇ ਸਾਬਿਤ, ਅਮਰੀਕਾ ਨੂੰ ਹਵਾਲਗੀ 'ਚ ਮਿਲੇਗਾ ਸਹਿਯੋਗ :ਦਸਤਾਵੇਜ਼

Share On
federeal-documents-say-huaweis-meng-lied-supporting-her-extradition-to-u-s
Meng Wanzhou, chief financial officer of Huawei, leaves her home to go to B.C. Supreme Court in Vancouver, Wednesday, January 22, 2020. Lawyers for a Huawei executive facing possible extradition to the United States are disputing the Canadian government's claim that it can't release some documents in the case because it would compromise national security. THE CANADIAN PRESS/Jonathan Hayward

ਕੈਨੇਡਾ ਦੇ ਅਟੌਰਨੀ ਜਨਰਲ ਦੇ ਵਕੀਲਾਂ ਵੱਲੋਂ ਪੇਸ਼ ਕੀਤੇ ਗਏ ਦਸਤਾਵੇਜ਼ਾਂ 'ਚ ਦੱਸਿਆ ਗਿਆ ਹੈ ਕਿ ਕਈ ਐਸੇ ਗਵਾਹ ਹਨ ਜੋ ਕਿ ਸਾਬਿਤ ਕਰਨਗੇ ਕਿ ਵੁਆਵੇ ਐਗਜ਼ੀਕਿਊਟਿਵ ਮੰਗ ਵਾਂਜੋ ਨੇ ਐਚ.ਐਸ.ਬੀ.ਸੀ. ਬੈਂਕ ਨੂੰ ਇਰਾਨ ਦੀ ਸਕਾਈਕੌਮ ਕੰਪਨੀ ਨਾਲ ਆਪਣੇ ਰਿਸ਼ਤਿਆਂ ਸੰਬੰਧੀ ਝੂਠ ਕਿਹਾ ਸੀ।

ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਦਸਤਾਵੇਜ਼ਾਂ ਦੀ ਵਰਤੋਂ ਅਗਲੇ ਸਾਲ ਅਪ੍ਰੈਲ ਦੇ ਮਹੀਨੇ 'ਚ ਪੇਸ਼ ਕੀਤੀਆਂ ਜਾਣ ਵਾਲੀਆਂ ਦਲੀਲਾਂ ਦੌਰਾਨ ਹੋਵੇਗੀ ਅਤੇ ਕਿਹਾ ਗਿਆ ਹੈ ਕਿ ਇਹ ਦਸਤਾਵੇਜ਼ ਮੰਗ ਵਾਂਜੋ ਦੀ ਅਮਰੀਕਾ ਨੂੰ ਸਪੁਰਦਗੀ ਦੇ ਲਈ ਸਹਿਯੋਗ ਪ੍ਰਦਾਨ ਕਰਨ ਲਈ ਕਾਫੀ ਹਨ।

ਦਸਤਾਵੇਜ਼ਾਂ 'ਚ ਕਿਹਾ ਗਿਆ ਹੈ ਕਿ ਗਵਾਹਾਂ ਦੇ ਵਿੱਚ ਵੁਆਵੇ ਦੇ ਸਾਬਕਾ ਕਰਮਚਾਰੀ, ਐਫ.ਬੀ.ਆਈ. ਜਾਂਚ ਅਧਿਕਾਰੀ ਅਤੇ ਐਚ.ਐਸ.ਬੀ.ਸੀ. ਦੀ ਅਧਿਕਾਰੀ ਸ਼ਾਮਿਲ ਹਨ, ਅਤੇ ਇਹ ਕਹਿਣਗੇ ਕਿ ਮੰਗ ਵਾਂਜੋ ਨੇ ਝੂਠ ਕਿਹਾ ਕਿ ਵੁਆਵੇ, ਸਕਾਈਕੌਮ ਨੂੰ ਕੰਟਰੋਲ ਨਹੀਂ ਕਰਦੀ।

ਯਾਦ ਰਹੇ ਮੰਗ ਵਾਂਜੋ ਦੀ ਗ੍ਰਿਫਤਾਰੀ ਅਮਰੀਕਾ ਦੀ ਬੇਨਤੀ 'ਤੇ ਹੋਈ ਸੀ, ਜਦ ਦਿਸੰਬਰ 2018 'ਚ ਉਨ੍ਹਾਂ ਨੂੰ ਵੈਨਕੂਵਰ ਹਵਾਈ ਅੱਡੇ 'ਤੇ ਹਿਰਾਸਤ 'ਚ ਲਿਆ ਗਿਆ ਸੀ।

ਦਸਤਾਵੇਜ਼ਾਂ 'ਚ ਦੱਸਿਆ ਗਿਆ ਹੈ ਕਿ ਮੰਗ ਵਾਂਜੋ ਨੇ ਐਚ.ਐਸ.ਬੀ.ਸੀ. ਦੇ ਇੱਕ ਸੀਨੀਅਰ ਅਧਿਕਾਰੀ ਨੂੰ ਦੱਸਿਆ ਸੀ ਕਿ ਸਕਾਈਕੌਮ ਦੇ ਨਾਲ ਵੁਆਵੇ ਦੀ ਲੋਕਲ ਪੱਧਰ ਦੀ ਪਾਰਟਨਰਸ਼ਿਪ ਸੀ, ਅਤੇ ਚੀਨੀ ਕੰਪਨੀ ਨੇ ਇਰਾਨ 'ਚ ਇਸ ਕੰਪਨੀ ਦੇ ਸ਼ੇਅਰਜ਼ ਮੋੜ ਦਿੱਤੇ ਸਨ।

ਇਸ ਬੈਠਕ ਤੋਂ ਕੁਝ ਸਮੇਂ ਬਾਅਦ ਵੁਆਵੇ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਨੂੰ ਐਚ.ਐਸ.ਬੀ.ਸੀ. ਅਤੇ ਕਈ ਅੰਤਰਰਾਸ਼ਟਰੀ ਬੈਂਕਾਂ ਨੇ $1.5 ਬਿਲੀਅਨ ਦਾ ਲੋਨ ਦੇ ਦਿੱਤਾ ਸੀ।

Latest news

dr-gurpreet-kaur-sends-legal-notices-to-sukhpal-khaira-and-bikram-majithia
Punjabi

ਡਾ. ਗੁਰਪ੍ਰੀਤ ਕੌਰ ਨੇ ਸੁਖਪਾਲ ਖਹਿਰਾ ਤੇ ਬਿਕਰਮ ਮਜੀਠੀਆ ਨੂੰ ਭੇਜਿਆ ਲੀਗਲ ਨੋਟਿਸ

ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੱਲੋਂ ਲੀਗਲ ਨੋਟਿਸ ਭੇਜਿਆ ਗਿਆ ਹੈ। ਡਾ. ਗੁਰਪ੍ਰੀਤ ਕੌਰ ਵੱਲੋਂ ਨੋਟਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਸੁਖਪਾਲ ਸਿੰਘ ਖਹਿਰਾ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਉਨ੍ਹਾਂ ਨਾਲ ਸਬੰਧਤ ਕਥਿਤ ਤੌਰ ’ਤੇ ਝੂਠੀ, ਬਦਨਾਮੀ ਵਾਲੀ ਅਤੇ ਇਤਰਾਜ਼ਯੋਗ ਸਮੱਗਰੀ, ਗ੍ਰਾਫਿਕ ਪੋਸਟਰ ਅਤੇ ਵੀਡੀਓਜ਼ ਪ੍ਰਕਾਸ਼ਿਤ ਤੇ ਪ੍ਰਸਾਰਿਤ ਕੀਤੇ ਗਏ ਹਨ।
vancouver-police-officer-kal-dosanjh-suspended-after-fraud-theft-charges
Punjabi

ਫਰਾਡ ਤੇ ਚੋਰੀ ਦੇ ਮਾਮਲਿਆਂ ’ਚ ਵੈਨਕੂਵਰ ਪੁਲਿਸ ਅਫਸਰ ਕਲਵਿੰਦਰ ਦੋਸਾਂਝ ਸਸਪੈਂਡ

ਵੈਨਕੂਵਰ ਪੁਲਿਸ ਨੇ ਔਫੀਸਰ ਕਲਵਿੰਦਰ ਉਰਫ਼ Kal ਦੋਸਾਂਝ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਇਸ ਮਾਮਲੇ ਵਿਚ ਨਿਊਜ਼ ਕਾਨਫਰੰਸ ਦੌਰਾਨ ਵੈਨਕੂਵਰ ਪੁਲਿਸ ਦੇ Chief Steve Rai ਨੇ ਇਸ ਦਾ ਐਲਾਨ ਕੀਤਾ।ਉਨ੍ਹਾਂ ਕਿਹਾ ਕਿ 50 ਸਾਲਾ ਦੋਸਾਂਝ ਨੂੰ $5,000 ਤੋਂ ਵੱਧ ਦੇ ਫਰਾਡ ਅਤੇ ਚੋਰੀ ਦੇ 4-4 ਮਾਮਲਿਆਂ ਵਿਚ ਚਾਰਜ ਕੀਤਾ ਗਿਆ ਹੈ ਅਤੇ ਇੱਕ ਮਾਮਲਾ ਵਿਸ਼ਵਾਸਘਾਤ ਦਾ ਲਗਾਇਆ ਗਿਆ ਹੈ।
fourth-accused-in-ryan-nagy-murder-case-sentenced-to-7-years-in-prison
Punjabi

Ryan Nagy ਕਤਲ ਕੇਸ ’ਚ ਚੌਥੀ ਮੁਲਜ਼ਮ ਨੂੰ 7 ਸਾਲ ਦੀ ਸਜ਼ਾ

ਬਰਨਬੀ ਵਿਚ ਤਿੰਨ ਸਾਲ ਪਹਿਲਾਂ ਇੱਕ ਘਰ ਵਿਚ ਹੋਏ ਹਮਲੇ ਦੌਰਾਨ ਮਾਰੇ ਗਏ 19 ਸਾਲਾ ਨੌਜਵਾਨ Ryan Nagy ਦੇ ਕਤਲ ਦੇ ਮਾਮਲੇ ਵਿਚ ਇੱਕ 23 ਸਾਲਾ ਲੜਕੀ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਹੈ, ਜੋ ਇਸ ਕੇਸ ਵਿਚ ਚੌਥੀ ਅਤੇ ਆਖਰੀ ਮੁਲਜ਼ਮ ਸੀ। ਸ਼ੁੱਕਰਵਾਰ ਨੂੰ ਇੰਟੈਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਦੱਸਿਆ ਕਿ Rhoda Diabikulu ਨੇ ਇਸ ਸਾਲ ਮਾਰਚ ਵਿਚ ਗੈਰ-ਇਰਾਦਤਨ ਕਤਲ ਦਾ ਗੁਨਾਹ ਕਬੂਲ ਕੀਤਾ ਸੀ, ਜਿਸ ਤੋਂ ਬਾਅਦ ਮੰਗਲਵਾਰ ਨੂੰ ਉਸ ਨੂੰ ਸਜ਼ਾ ਸੁਣਾਈ ਗਈ।
275-indians-still-missing-after-severe-floods-along-nepal-tibet-border
Punjabi

ਨੇਪਾਲ-ਤਿੱਬਤ ਸਰਹੱਦ ’ਤੇ ਹੜ੍ਹ: 275 ਭਾਰਤੀ ਨਾਗਰਿਕ ਲਾਪਤਾ, 166 ਸੁਰੱਖਿਅਤ ਬਚਾਏ

ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਨੇਪਾਲ-ਤਿੱਬਤ ਸਰਹੱਦ 'ਤੇ ਆਏ ਭਿਆਨਕ ਹੜ੍ਹਾਂ ਤੋਂ ਬਾਅਦ 275 ਭਾਰਤੀ ਨਾਗਰਿਕ ਹਾਲੇ ਵੀ ਲਾਪਤਾ ਹਨ, ਜਦਕਿ 166 ਹੋਰਨਾਂ ਨੂੰ ਸੁਰੱਖਿਅਤ ਬਚਾਅ ਲਿਆ ਗਿਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਦੱਸਿਆ ਕਿ 1,907 ਭਾਰਤੀ ਨਾਗਰਿਕ ਚੀਨ ਤੋਂ ਸੁਰੱਖਿਅਤ ਤਰੀਕੇ ਨਾਲ ਨੇਪਾਲ ਪਹੁੰਚ ਗਏ ਹਨ।
poilievre-blasts-liberal-government-over-42-000-jobs-lost-in-august
Punjabi

ਅਗਸਤ ’ਚ 42 ਹਜ਼ਾਰ ਨੌਕਰੀਆਂ ਗਈਆਂ, ਪੌਲੀਐਵ ਨੇ ਲਿਬਰਲ ਸਰਕਾਰ ਨੂੰ ਘੇਰਿਆ

ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਸਟੈਟਿਸਟਿਕਸ ਕੈਨੇਡਾ ਦੀ ਤਾਜ਼ਾ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਲਿਬਰਲ ਸਰਕਾਰ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਅਗਸਤ ਮਹੀਨੇ ਦੌਰਾਨ ਦੇਸ਼ ਵਿਚੋਂ 42,000 ਨੌਕਰੀਆਂ ਦਾ ਖ਼ਤਮ ਹੋਣਾ ਬੇਹੱਦ ਚਿੰਤਾਜਨਕ ਹੈ ਅਤੇ ਲਿਬਰਲ ਸਰਕਾਰ ਦੇ ਉੱਚ ਟੈਕਸ, ਲਾਲ ਫ਼ੀਤਾਸ਼ਾਹੀ ਅਤੇ ਬੇਲੋੜੀ ਬਿਊਰੋਕਰੇਸੀ ਕੈਨੇਡਾ ਵਿਚ ਰੁਜ਼ਗਾਰ ਦੇ ਮੌਕਿਆਂ ਦਾ ਗਲਾ ਘੁੱਟ ਰਹੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link