20.39C Vancouver
ADS

Jul 16, 2020 7:23 PM -

ਫੈਡਰਲ ਤੇ ਸੂਬਾ ਸਰਕਾਰਾਂ ਵਿਚਾਲੇ ਹੋਇਆ ਕਰਾਰ, ਸੁਰੱਖਿਅਤ 'ਰੀਸਟਾਰਟ' ਲਈ $19 ਬਿਲੀਅਨ ਦਾ ਯੋਗਦਾਨ: ਪ੍ਰਧਾਨ ਮੰਤਰੀ ਟਰੂਡੋ

Share On
feds-provinces-reach-deal-on-19-billion-in-funding-for-reopening
Prime Minister Justin Trudeau holds a press conference at Rideau Cottage amid the COVID-19 pandemic in Ottawa on Monday, July 13, 2020. THE CANADIAN PRESS/Sean Kilpatrick

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਫੈਡਰਲ, ਪ੍ਰੋਵਿੰਸ਼ੀਅਲ ਅਤੇ ਟੈਰੀਟੋਰੀਅਲ ਸਰਕਾਰਾਂ ਵਿਚਾਲੇ ਇੱਕ ਕਰਾਰ ਹੋਇਆ ਹੈ।

ਇਸ ਦੇ ਆਸਰੇ ਫੈਡਰਲ ਸਰਕਾਰ ਵੱਲੋਂ ਸੂਬਿਆਂ ਦੇ ਸੁਰੱਖਿਅਤ 'ਰੀਸਟਾਰਟ' (ਦੁਬਾਰਾ ਹੋਣ ਵਾਲੀ ਸ਼ੁਰੂਆਤ) ਲਈ $19 ਬਿਲੀਅਨ ਦਾ ਯੋਗਦਾਨ ਪਾਇਆ ਜਾਵੇਗਾ।

ਕੋਵਿਡ-19 ਪੈਂਡੇਮਿਕ ਦੇ ਕਾਰਨ ਲੱਗੀਆਂ ਪਬੰਦੀਆਂ ਤੋਂ ਬਾਅਦ ਹੁਣ ਸੂਬਿਆਂ 'ਚ ਵਿੱਤੀ ਗਤੀਵਿਧੀਆਂ ਦੀ ਦੁਬਾਰਾ ਸ਼ੁਰੂਆਤ ਹੋਈ ਹੈ।

ਇਸ ਰਾਸ਼ੀ ਦੇ ਆਸਰੇ ਸਰਕਾਰਾਂ ਨੂੰ ਚਾਈਲਡ ਕੇਅਰ ਫੰਡਿੰਗ, ਵਧੇਰੇ ਕੰਟੈਕਟ-ਟਰੇਸਿੰਗ ਕਪੈਸਟੀ, ਅਤੇ ਨਿੱਜੀ ਸੁਰੱਖਿਆ ਉਪਕਰਨ ਖਰੀਦਣ ਵਿੱਚ ਮਦਦ ਹਾਸਿਲ ਹੋ ਸਕੇਗੀ।

ਟਰੂਡੋ ਦਾ ਕਹਿਣਾ ਹੈ ਕਿ ਪੈਂਡੇਮਿਕ ਚਾਹੇ ਇੱਕ ਸਿਹਤ ਸਮੱਸਿਆ ਹੈ, ਪਰ ਇਸ ਦੇ ਡੂੰਘੇ ਵਿੱਤੀ ਪ੍ਰਭਾਵ ਵੀ ਹਨ।

ਉਨ੍ਹਾਂ ਕਿਹਾ ਕਿ ਕਾਮੇ ਉਸ ਵੇਲੇ ਤੱਕ ਕੰਮ ਨਹੀਂ ਕਰ ਸਕਦੇ ਜਦ ਤੱਕ ਕਿ ਬੱਚਿਆਂ ਦੀ ਸੁਰੱਖਿਆ ਦੀ ਪੁਸ਼ਟੀ ਨਹੀਂ ਹੁੰਦੀ, ਅਤੇ ਬਹੁਤ ਸਾਰੇ ਲੋਕ ਉਸ ਵੇਲੇ ਤੱਕ ਕੰਮ 'ਤੇ ਨਹੀਂ ਪਹੁੰਚ ਸਕਦੇ ਜਦ ਤੱਕ ਕਿ ਸੁਰੱਖਿਅਤ ਟ੍ਰਾਂਜ਼ਿਟ ਸਿਸਟਮ ਉਪਲੱਬਧ ਨਾ ਹੋਣ।

Latest news

77-year-old-man-dies-in-suspected-homicide-in-fort-st-james
Punjabi

ਫੋਰਟ ਸੇਂਟ ਜੇਮਜ਼ ’ਚ 77 ਸਾਲਾ ਬਜ਼ੁਰਗ ਦੀ ਸ਼ੱਕੀ ਹਾਲਤ ਵਿਚ ਮੌਤ, ਕੀਤੀ ਜਾ ਰਹੀ ਜਾਂਚ

ਫੋਰਟ ਸੇਂਟ ਜੇਮਜ਼ ਵਿਚ ਇੱਕ 77 ਸਾਲਾ ਬਜ਼ੁਰਗ ਦੀ ਸ਼ੱਕੀ ਹਾਲਤ ਵਿਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਬੀ.ਸੀ. ਆਰ.ਸੀ.ਐਮ.ਪੀ. ਦੇ ਮੇਜਰ ਕ੍ਰਾਈਮ ਯੂਨਿਟ ਨੇ ਕਤਲ ਦੇ ਐਂਗਲ ਤੋਂ ਜਾਂਚ ਸ਼ੁਰੂ ਕੀਤੀ ਹੈ।
calgary-man-charged-over-death-threat-against-pm-mark-carney
Punjabi

ਪੀ.ਐਮ. ਮਾਰਕ ਕਾਰਨੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ਹੇਠ ਕੈਲਗਰੀ ਵਾਸੀ ਗ੍ਰਿਫ਼ਤਾਰ

ਕੈਲਗਰੀ ਦੇ ਇੱਕ 31 ਸਾਲਾ ਵਿਅਕਤੀ ਵਿਰੁੱਧ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ।​ਆਰ.ਸੀ.ਐਮ.ਪੀ. ਦੀ ਇੰਟੀਗ੍ਰੇਟਿਡ ਨੈਸ਼ਨਲ ਸਕਿਓਰਿਟੀ ਇਨਫੋਰਸਮੈਂਟ ਟੀਮ ਨੇ ਇੱਕ ਯੂਟਿਊਬ ਅਕਾਊਂਟ ਤੋਂ ਪ੍ਰਧਾਨ ਮੰਤਰੀ ਕਾਰਨੀ ਵਿਰੁੱਧ ਧਮਕੀ ਬਾਰੇ ਮਿਲੀ ਇਤਲਾਹ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਸੀ।
7-vancouver-island-mayors-elected-unopposed-ahead-of-b-c-municipal-elections
Punjabi

ਬੀ.ਸੀ. ਦੇ ਵੈਨਕੂਵਰ ਆਈਲੈਂਡ ਦੇ 7 ਸ਼ਹਿਰਾਂ ’ਚ ਮੇਅਰ ਬਿਨਾਂ ਮੁਕਾਬਲੇ ਚੁਣੇ ਗਏ

ਬੀ.ਸੀ. ਵਿਚ ਹੋਣ ਜਾ ਰਹੀਆਂ ਨਗਰ-ਪਾਲਿਕਾ ਚੋਣਾਂ ਦੀ ਜਨਰਲ ਵੋਟਿੰਗ ਤੋਂ ਕਰੀਬ ਇੱਕ ਮਹੀਨਾ ਪਹਿਲਾਂ ਹੀ ਵੈਨਕੂਵਰ ਆਈਲੈਂਡ ਦੇ ਸੱਤ ਸ਼ਹਿਰਾਂ ਵਿਚ ਬਿਨਾਂ ਮੁਕਾਬਲੇ ਦੇ ਮੇਅਰ ਚੁਣੇ ਗਏ ਹਨ। ਇਨ੍ਹਾਂ ਸੱਤ ਨਗਰ ਪਾਲਿਕਾਵਾਂ ਵਿਚ ਸਿਡਨੀ, ਡੰਕਨ, ਲੈਂਟਜ਼ਵਿਲ, ਕੰਬਰਲੈਂਡ, ਕੋਮੋਕਸ, ਪੋਰਟ ਮੈਕਨੀਲ ਅਤੇ ਪੋਰਟ ਹਾਰਡੀ ਸ਼ਾਮਲ ਹਨ, ਜਿੱਥੇ ਮੇਅਰ ਦੀ ਦੌੜ ਵਿਚ ਸਿਰਫ਼ ਇੱਕ-ਇੱਕ ਉਮੀਦਵਾਰ ਨੇ ਹੀ ਨਾਮਜ਼ਦਗੀ ਦਾਖ਼ਲ ਕੀਤੀ ਸੀ, ਜਿਸ ਕਾਰਨ ਉਨ੍ਹਾਂ ਨੂੰ ਨਿਰਵਿਰੋਧ ਜੇਤੂ ਐਲਾਨ ਦਿੱਤਾ ਗਿਆ ਹੈ।
shiromani-akali-dal-expels-former-mla-ravinder-singh-brahmpura
Punjabi

ਅਕਾਲੀ ਦਲ ਨੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਪਾਰਟੀ ’ਚੋਂ ਕੱਢਿਆ

ਪੰਜਾਬ ਦੇ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮਰਹੂਮ ਸੀਨੀਅਰ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਦੇ ਸਪੁੱਤਰ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਪਿਛਲੇ ਲੰਮੇ ਸਮੇ ਤੋਂ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਕਰਕੇ ਬ੍ਰਹਮਪੁਰਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿੱਪ ਤੋਂ ਖਾਰਜ ਕੀਤਾ ਗਿਆ ਹੈ।
carney-calls-u-s-a-friend-amid-canada-u-s-trade-war-tensions
Punjabi

ਟਰੇਡ ਵਾਰ ਦੇ ਤਣਾਅ ਦਰਮਿਆਨ ਕਾਰਨੀ ਨੇ ਅਮਰੀਕਾ ਨੂੰ ਦੱਸਿਆ ‘ਦੋਸਤ’

ਕੈਨੇਡਾ-ਅਮਰੀਕਾ ਟਰੇਡ ਵਾਰ ਦੇ ਤਣਾਅਪੂਰਨ ਮਾਹੌਲ ਦਰਮਿਆਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਟੋਰੌਂਟੋ ਵਿਖੇ ਇਨਵੈਸਟਮੈਂਟ ਸਮਿਟ ਦੌਰਾਨ ਆਪਣੇ ਪ੍ਰਮੁੱਖ ਭਾਸ਼ਣ ਵਿਚ ਅਮਰੀਕਾ ਨੂੰ ਦੋਸਤ ਕਹਿ ਕੇ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਵੇਂ ਦੇਸ਼ ਹਮੇਸ਼ਾ ਗੁਆਂਢੀ ਰਹਿਣਗੇ ਅਤੇ ਕੈਨੇਡਾ ਕਈ ਅਹਿਮ ਖੇਤਰਾਂ ਵਿਚ ਅਮਰੀਕਾ ਦਾ ਸਭ ਤੋਂ ਮਹੱਤਵਪੂਰਨ ਹਿੱਸੇਦਾਰ ਬਣਿਆ ਰਹੇਗਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link