25.59C Vancouver
ADS

Apr 13, 2020 5:32 PM -

ਐਗਰਿਕਲਚਰ ਸੈਕਟਰ ਨੂੰ ਫੈਡਰਲ ਸਰਕਾਰ ਵੱਲੋਂ $50 ਮਿਲੀਅਨ ਦਾ ਸਹਿਯੋਗ ਦੇਣ ਦਾ ਐਲਾਨ

Share On
feds-unveil-50m-boost-to-help-agriculture-sector-handle-14-day-covid-19-quarantine
Workers prune fruit trees in Pereaux, N.S., on Friday, April 22, 2016. THE CANADIAN PRESS/Andrew Vaughan

ਕੈਨੇਡਾ ਦੇ ਕਿਸਾਨਾਂ ਅਤੇ ਫੂਡ ਪ੍ਰੋਸੈੱਸਰਾਂ ਨੂੰ ਫੈਡਰਲ ਸਰਕਾਰ ਵੱਲੋਂ $50 ਮਿਲੀਅਨ ਦਾ ਸਹਿਯੋਗ ਪ੍ਰਦਾਨ ਕਰਨ ਦਾ ਐਲਾਨ ਕੀਤਾ ਗਿਆ ਹੈ।

ਫੈਡਰਲ ਐਗਰਿਕਲਚਰ ਮਨਿਸਟਰ ਮੈਰੀ-ਕਲਾਡ ਬੀਬੋ ਮੁਤਾਬਕ ਇਸ ਨਾਲ ਉਨ੍ਹਾਂ ਕਿਸਾਨਾਂ ਨੂੰ ਮਦਦ ਮਿਲੇਗੀ ਜੋ ਬਾਹਰਲੇ ਮੁਲਕਾਂ ਤੋਂ ਆਏ ਕਾਮਿਆਂ ਉੱਤੇ ਨਿਰਭਰ ਕਰਦੇ ਹਨ, ਜੋ ਕਿ ਕੁਆਰੰਟੀਨ ਦੇ ਲਾਜ਼ਮੀ ਨਿਰਦੇਸ਼ਾਂ ਕਾਰਨ 14 ਦਿਨਾਂ ਲਈ ਕੰਮ ਨਹੀਂ ਕਰ ਸਕਦੇ।

ਉਨ੍ਹਾਂ ਕਿਹਾ ਕਿ ਫਾਰਮਾਂ ਉੱਤੇ ਲੇਬਰ ਦੀ ਵੱਡੀ ਘਾਟ ਹੈ ਅਤੇ ਫਾਰਨ ਟੈਂਪਰੇਰੀ ਵਰਕਰਾਂ ਉੱਤੇ ਬਹੁਤ ਹੱਦ ਤੱਕ ਕਿਸਾਨ ਨਿਰਭਰ ਕਰਦੇ ਹਨ।

ਬੀਬੋ ਮੁਤਾਬਕ ਇਸ ਰਾਸ਼ੀ ਰਾਹੀਂ ਫਾਰਮ ਮਾਲਕਾਂ ਨੂੰ ਪ੍ਰਤੀ ਵਰਕਰ $1500 ਮੁਹੱਈਆ ਕਰਵਾਇਆ ਜਾ ਸਕੇਗਾ ਤਾਂਕਿ ਉਹ ਕੁਆਰੰਟੀਨ ਦੇ ਨਿਯਮਾਂ ਨੂੰ ਲਾਗੂ ਕਰ ਸਕਣ।


Latest news

magnitude-7-8-earthquake-strikes-near-mindanao-at-least-32-dead-as-tsunami-warnings-issued
Punjabi

ਫਿਲੀਪੀਨਜ਼ ਦੇ ਮਿੰਡਾਨਾਓ ਨੇੜੇ 7.8 ਤੀਬਰਤਾ ਦਾ ਭੂਚਾਲ, 32 ਲੋਕਾਂ ਦੀ ਹੋਈ ਮੌਤ

ਫਿਲੀਪੀਨਜ਼ ਦੇ ਦੱਖਣੀ ਹਿੱਸੇ ਵਿੱਚ ਸਥਿਤ ਮਿੰਡਾਨਾਓ ਟਾਪੂ ਨੇੜੇ ਸੋਮਵਾਰ ਸਵੇਰੇ ਆਏ ਇੱਕ ਸ਼ਕਤੀਸ਼ਾਲੀ ਭੂਚਾਲ ਦੀ ਤੀਬਰਤਾ 7.8 ਮਾਪੀ ਗਈ। ਇਸ ਭੂਚਾਲ ਤੋਂ ਬਾਅਦ ਕਈ ਦੇਸ਼ਾਂ ਲਈ ਸੁਨਾਮੀ ਦੇ ਖਤਰੇ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ।
louise-arbour-to-be-installed-as-canadas-31st-governor-general
Punjabi

ਲੁਈਸ ਆਰਬਰ ਨੇ ਕੈਨੇਡਾ ਦੀ 31ਵੀਂ ਗਵਰਨਰ ਜਨਰਲ ਵਜੋਂ ਸੰਭਾਲਿਆ ਅਹੁਦਾ

ਕੈਨੇਡਾ ਦੇ 31ਵੇਂ ਗਵਰਨਰ ਜਨਰਲ ਵਜੋਂ ਅੱਜ ਸਾਬਕਾ ਸੁਪਰੀਮ ਕੋਰਟ ਜਸਟਿਸ ਲੁਈਸ ਆਰਬਰ ਨੇ ਆਪਣਾ ਕਾਰਜਭਾਰ ਸੰਭਾਲ ਲਿਆ ਹੈ। ਸੈਨੇਟ ਔਫ ਕੈਨੇਡਾ ਦੀ ਇਮਾਰਤ ਵਿਚ ਹੋਏ ਇਸ ਇਤਿਹਾਸਕ ਸਹੁੰ ਚੁੱਕ ਸਮਾਗਮ ਦੌਰਾਨ ਉਨ੍ਹਾਂ ਮੈਰੀ ਸਾਈਮਨ ਦੀ ਥਾਂ ਲਈ, ਜੋ 2021 ਵਿਚ ਕੈਨੇਡਾ ਦੇ ਪਹਿਲੇ Indigenous ਗਵਰਨਰ ਜਨਰਲ ਬਣੇ ਸਨ। ਇਹ ਕਿੰਗ ਚਾਰਲਸ ਵੱਲੋਂ ਮਨਜ਼ੂਰ ਕੀਤੀ ਗਈ ਪਹਿਲੀ ਨਿਯੁਕਤੀ ਹੈ।
mission-memorial-hospital-emergency-department-closes-overnight-again-amid-physician-shortage
Punjabi

ਡਾਕਟਰਾਂ ਦੀ ਘਾਟ ਕਾਰਨ ਮਿਸ਼ਨ ਮੈਮੋਰੀਅਲ ਹਸਪਤਾਲ ਦਾ ਐਮਰਜੈਂਸੀ ਵਿਭਾਗ ਰਾਤ ਭਰ ਲਈ ਰਿਹਾ ਬੰਦ

ਮਿਸ਼ਨ ਮੈਮੋਰੀਅਲ ਹਸਪਤਾਲ ਦਾ ਐਮਰਜੈਂਸੀ ਵਿਭਾਗ ਡਾਕਟਰਾਂ ਦੀ ਘਾਟ ਕਾਰਨ ਇੱਕ ਵਾਰ ਫਿਰ ਰਾਤ ਭਰ ਲਈ ਬੰਦ ਰਿਹਾ। ਫਰੇਜ਼ਰ ਹੈਲਥ ਅਥਾਰਟੀ ਨੇ ਪੁਸ਼ਟੀ ਕੀਤੀ ਕਿ ਇਹ ਅਸਥਾਈ closure ਐਤਵਾਰ ਸ਼ਾਮ 5 ਵਜੇ ਤੋਂ ਸੋਮਵਾਰ ਸਵੇਰੇ 8 ਵਜੇ ਤੱਕ ਲਾਗੂ ਕੀਤਾ ਗਿਆ ਸੀ। ਮਿਸ਼ਨ ਮੈਮੋਰੀਅਲ ਹਸਪਤਾਲ ਵਿਚ ਸਟਾਫ ਦੀ ਕਮੀ ਕਾਰਨ ਪਹਿਲਾਂ ਵੀ ਕਈ ਵਾਰ ਐਮਰਜੈਂਸੀ ਵਿਭਾਗ ਅੰਸ਼ਕ ਤੌਰ 'ਤੇ ਬੰਦ ਰਹਿ ਚੁੱਕਾ ਹੈ।
poilievre-to-promote-policy-changes-aimed-at-reducing-alberta-separation-sentiment
Punjabi

ਐਲਬਰਟਾ 'ਚ ਵੱਖਵਾਦੀ ਭਾਵਨਾਵਾਂ ਘਟਾਉਣ ਲਈ ਨੀਤੀ ਬਦਲਾਵਾਂ ਦੀ ਵਕਾਲਤ ਕਰਨਗੇ ਪੌਲੀਐਵ

ਕੈਲਗਰੀ ਵਿਚ ਅੱਜ ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਵਲੋਂ ਐਲਬਰਟਾ ਨੂੰ ਕੈਨੇਡਾ ਅੰਦਰ ਬਣਾਈ ਰੱਖਣ ਲਈ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਗੱਲ ਪਹਿਲਾਂ ਹੀ ਸਪੱਸ਼ਟ ਕਰ ਦਿੱਤੀ ਸੀ ਕਿ ਜੇਕਰ ਐਲਬਰਟਾ ਵਿਚ ਕੋਈ ਵੀ ਵੱਖਵਾਦ ਦੀ ਮੁਹਿੰਮ ਸ਼ੁਰੂ ਹੁੰਦੀ ਹੈ ਤਾਂ ਉਨ੍ਹਾਂ ਦੀ ਪੂਰੀ ਟੀਮ ਸੂਬੇ ਨੂੰ ਕੈਨੇਡਾ ਨਾਲ ਇਕਜੁੱਟਤਾ ਬਣਾਈ ਰੱਖਣ ਦੇ ਸਬੰਧ ਵਿਚ ਪ੍ਰਚਾਰ ਕਰੇਗੀ।
bank-of-canada-expected-to-hold-key-interest-rate-at-2-25-this-week
Punjabi

ਬੈਂਕ ਔਫ਼ ਕੈਨੇਡਾ ਵੱਲੋਂ ਇਸ ਹਫ਼ਤੇ ਮੁੱਖ ਵਿਆਜ ਦਰ 2.25% ਰਹਿਣ ਦੀ ਉਮੀਦ

ਕੈਨੇਡਾ ਦਾ ਸੈਂਟਰਲ ਬੈਂਕ ਇਸ ਬੁੱਧਵਾਰ ਹੋਣ ਜਾ ਰਹੀ ਮੀਟਿੰਗ ਦੌਰਾਨ ਵਿਆਜ ਦਰਾਂ ਨੂੰ ਲਗਾਤਾਰ ਪੰਜਵੀਂ ਵਾਰ 2.25 ਫੀਸਦੀ 'ਤੇ ਸਥਿਰ ਰੱਖ ਸਕਦਾ ਹੈ। ਅਰਥਸ਼ਾਸਤਰੀਆਂ ਮੁਤਾਬਕ, ਵਿਆਜ ਦਰਾਂ ਵਿਚ ਬਦਲਾਅ ਨਾ ਹੋਣ ਦੀ ਸੰਭਾਵਨਾ 95 ਫੀਸਦੀ ਹੈ। ਮਾਹਰਾਂ ਦਾ ਮੰਨਣਾ ਹੈ ਕਿ ਬੈਂਕ ਦਾ ਮੁੱਖ ਫੋਕਸ ਈਰਾਨ ਯੁੱਧ ਕਾਰਨ ਬਣੀ geopolitical ਅਨਿਸ਼ਚਿਤਤਾ ਅਤੇ ਕੈਨੇਡਾ-ਅਮਰੀਕਾ-ਮੈਕਸੀਕੋ ਸਮਝੌਤੇ ਦੇ ਹੋਣ ਵਾਲੇ ਰਿਵਿਊ 'ਤੇ ਰਹਿਣ ਦੀ ਉਮੀਦ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link