Jun 4, 2021 5:33 PM -

ਪੁਲਿਸ ਦਾ ਕਹਿਣਾ ਹੈ ਕਿ ਕੈਮਲੂਪਸ ਕੋਲ ਮਿਲੇ 215 ਬੱਚਿਆਂ ਦੇ ਅਵਸ਼ੇਸ਼ਾਂ ਸੰਬੰਧੀ ਇੱਕ ਫਾਈਲ ਖੋਲ੍ਹ ਦਿੱਤੀ ਗਈ ਹੈ।
ਟੈਕਮਲੂਪਸ ਰੂਰਲ ਆਰ.ਸੀ.ਐਮ.ਪੀ. ਦੇ ਡਿਟੈਚਮੈਂਟ ਕਮਾਂਡਰ, ਸਟਾਫ਼ ਸਾਰਜੈਂਟ ਬਿਲ ਵਾਲੈਸ ਨੇ ਕਿਹਾ ਕਿ ਅਫ਼ਸਰਾਂ ਨੇ ਇਸ ਸਾਈਟ ਤਕ ਪਹੁੰਚ ਕੀਤੀ ਹੈ ਅਤੇ ਕਮਿਊਨਿਟੀ ਮੈਂਬਰਾਂ ਨਾਲ ਮਿਲ ਕੇ ਅੱਗੇ ਦੇ ਕਦਮਾਂ ਸੰਬੰਧੀ ਗੱਲ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਪੁਲਿਸ ਦੀ ਕੋਸ਼ਿਸ਼ ਹੈ ਕਿ ਜਾਂਚ ਵਿੱਚ ਸ਼ਾਮਿਲ ਹੋਣ ਦੇ ਸਭ ਤੋਂ ਬਿਹਤਰ ਤਰੀਕੇ ਦੀ ਭਾਲ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਸਭਿਆਚਾਰਕ ਤੌਰ 'ਤੇ ਸੰਵੇਦਨਸ਼ੀਲ ਅਤੇ ਕਮਿਊਨਿਟੀ ਪ੍ਰਤੀ ਇੱਜਤ ਪੇਸ਼ ਕਰਦਿਆਂ ਜਾਂਚ 'ਚ ਸ਼ਾਮਿਲ ਹੋਇਆ ਜਾਵੇ।
ਰਿਟਾਇਰਡ ਸੈਨੇਟਰ ਮਰੇ ਸਿੰਕਲੇਅਰ, ਜਿੰਨਾ ਟਰੂਥ ਐਂਡ ਰੀਕੌਂਸੀਲੀਏਸ਼ਨ ਕਮਿਸ਼ਨ ਨੂੰ ਚੇਅਰ ਕੀਤਾ ਸੀ, ਉਨ੍ਹਾਂ ਬੀਤੇ ਕੱਲ ਹਾਊਸ ਆਫ ਕਾਮਨਜ਼ ਕਮੇਟੀ ਨੂੰ ਕਿਹਾ ਸੀ ਕਿ ਪੁਲਿਸ ਵੱਲੋਂ ਕੈਮਲੂਪਸ ਸਾਈਟ 'ਤੇ ਮਦਦ ਪ੍ਰਦਾਨ ਕਰਨ ਦੀ ਜਗ੍ਹਾ ਲੋਕਾਂ ਨੂੰ ਉਕਸਾਇਆ ਜਾ ਰਿਹਾ ਹੈ।




