Dec 5, 2023 6:02 PM - The Canadian Press

ਕੈਨੇਡਾ ਦੀ ਐਂਟੀ ਮਨੀ ਲਾਂਡਰਿੰਗ ਏਜੰਸੀ ਨੇ ਰਾਇਲ ਬੈਂਕ ਆਫ ਕੈਨੇਡਾ 'ਤੇ $7.4- ਮਿਲੀਅਨ ਦਾ ਭਾਰੀ ਜੁਰਮਾਨਾ ਲਗਾਇਆ ਹੈ। ਵਿੱਤੀ ਖੁਫੀਆ ਏਜੰਸੀ ਨੇ ਇਹ ਕਾਰਵਾਈ ਬੈਂਕ ਵੱਲੋਂ ਸ਼ੱਕੀ ਲੈਣ-ਦੇਣ ਦੀ ਰਿਪੋਰਟਸ ਨਾ ਦੇਣ ਦੇ ਮਾਮਲੇ ਵਿੱਚ ਕੀਤੀ ਹੈ।
ਏਜੰਸੀ ਨੇ ਕਿਹਾ ਕਿ ਕਈ ਮਾਮਲਿਆਂ ਵਿੱਚ ਸ਼ੱਕੀ ਮਨੀ ਲਾਂਡਰਿੰਗ ਹੋਣ ਦੇ ਵਾਜਬ ਆਧਾਰ ਸਨ। ਵਿੱਤੀ ਖੁਫੀਆ ਏਜੰਸੀ ਬੈਂਕਾਂ, ਬੀਮਾ ਕੰਪਨੀਆਂ , ਮਨੀ ਸਰਵਿਸ ਦੇਣ ਵਾਲੇ ਹੋਰ ਕਾਰੋਬਾਰਾਂ ਜ਼ਰੀਏ ਹੋਣ ਵਾਲੇ ਇਲੈਕਟ੍ਰਾਨਿਕ ਤੌਰ 'ਤੇ ਟ੍ਰਾਂਜੈਕਸ਼ਨ 'ਤੇ ਨਜ਼ਰ ਰੱਖਦੀ ਹੈ ਅਤੇ ਸ਼ੱਕੀ ਲੈਣ-ਦੇਣ ਦੇ ਮਾਮਲਿਆਂ ਦੀ ਜਾਂਚ ਪੁਲਿਸ ਅਤੇ ਹੋਰ ਲਾਅ ਇੰਫ਼ੋਰਸਮੈਂਟ ਏਜੰਸੀਆਂ ਨੂੰ ਸੌਂਪੀ ਜਾਂਦੀ ਹੈ।




