Sep 19, 2024 1:34 PM - Connect Newsroom

ਪੰਜਾਬ ਤੋਂ ਭਾਜਪਾ ਦੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇੱਕ ਵਾਰ ਫਿਰ ਰਾਹੁਲ ਗਾਂਧੀ 'ਤੇ ਹਮਲਾ ਬੋਲਿਆ ਹੈ, ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ ਦਾ ਮੈਨੂੰ ਕੋਈ ਪਛਤਾਵਾ ਨਹੀਂ ਅਤੇ ਨਾ ਹੀ ਉਹ ਮੁਆਫੀ ਮੰਗਣਗੇ।
ਬਿੱਟੂ ਨੇ ਕਿਹਾ ਕਿ ਗਾਂਧੀ ਪਰਿਵਾਰ ਨੇ ਪੰਜਾਬ ਨੂੰ ਉਜਾੜਿਆ ਜਿਸ ਦੇ ਨਤੀਜੇ ਵਜੋਂ ਸੂਬੇ ਨੇ ਕਈ ਪੀੜ੍ਹੀਆਂ ਗੁਆ ਦਿੱਤੀਆਂ। ਰਵਨੀਤ ਬਿੱਟੂ ਨੇ ਕਿਹਾ ਕਿ ਮੈਂ ਸਿੱਖ ਹੋਣ ਦੇ ਨਾਤੇ ਆਪਣਾ ਇਹ ਦਰਦ ਪ੍ਰਗਟ ਕਰਦਾ ਹਾਂ, ਮੈਂ ਮੰਤਰੀ ਬਾਅਦ ਵਿਚ ਹਾਂ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੇ ਬਿਆਨ ਦੇਸ਼ ਵਿਚ ਫਿਰਕੂ ਵੰਡ ਪੈਦਾ ਕਰਨ ਵਾਲੇ ਹਨ।
ਓਧਰ, ਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ ਦੇ ਮਾਮਲੇ ਵਿਚ ਕਰਨਾਕਟ ਵਿਚ ਬਿੱਟੂ ਖਿਲਾਫ ਐੱਫ. ਆਈ. ਆਰ. ਦਰਜ ਕਰਵਾਈ ਗਈ ਹੈ।




