9.83C Vancouver
ADS

Mar 30, 2022 12:32 AM - The Canadian Press

ਵੈਨਕੂਵਰ 'ਚ ਭੂਚਾਲ ਸੰਬੰਧੀ ਵਾਰਨਿੰਗ ਸਿਸਟਮ ਲਈ ਪਹਿਲਾ ਸੈਨਸਰ ਕੀਤਾ ਇੰਸਟਾਲ

Share On
first-sensor-in-canadas-new-earthquake-warning-system-installed-in-vancouvers-horseshoe-bay
The first sensor in Canada's new earthquake warning system has been installed in Vancouver's Horseshoe Bay. (Photo - USGS shake alert)

ਕੈਨੇਡਾ 'ਚ ਭੁਚਾਲ ਸੰਬੰਧਤ ਵਾਰਨਿੰਗ ਸਿਸਟਮ ਲਈ ਪਹਿਲਾ ਸੈਨਸਰ ਇੰਸਟਾਲ ਕਰ ਦਿੱਤਾ ਗਿਆ ਹੈ।

ਇਸ ਦੇ ਆਸਰੇ ਦੇਸ਼ਵਾਸੀਆਂ ਨੂੰ ਇੱਕ ਨੋਟਿਸ ਜਾਰੀ ਕੀਤਾ ਜਾਵੇਗਾ।

ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਵੈਨਕੂਵਰ ਦੇ ਹੌਰਸਸ਼ੂ ਬੇਅ 'ਤੇ ਬੀ.ਸੀ. ਫੈਰੀਸ ਨਾਲ ਪਾਰਟਨਰਸ਼ਿਪ ਤਹਿਤ ਸੈਨਸਰ ਇੰਸਟਾਲ ਕੀਤਾ ਗਿਆ ਹੈ।

ਇਸ ਪ੍ਰਕਾਰ ਦੇ ਕਰੀਬ 400 ਸੈਨਸਰ ਇੰਸਟਾਲ ਕੀਤੇ ਜਾਣਗੇ, ਜਿਸ ਤਹਿਤ ਕਿਸੇ ਭੁਚਾਲ ਸੰਬੰਧੀ ਵੇਵਸ ਦਾ ਸਮਾਂ ਰਹਿੰਦਿਆਂ ਪਤਾ ਲੱਗ ਸਕੇਗਾ।

ਇਹ ਸੈਨਸਰ ਮੁੱਖ ਤੌਰ 'ਤੇ ਬੀ.ਸੀ. ਦੀ ਕੋਸਟ ਲਾਈਨ ਦੇ ਨਾਲ ਸਥਾਪਿਤ ਕੀਤੇ ਜਾਣਗੇ।

ਇਨ੍ਹਾਂ ਦੇ ਸਾਲ 2024 ਤੱਕ ਆਪ੍ਰੇਸ਼ਨਲ ਹੋ ਜਾਣ ਦੀ ਉਮੀਦ ਹੈ। ਨੈਚੁਰਲ ਰਿਸੋਰਸਿਸ ਕੈਨੇਡਾ ਦਾ ਕਹਿਣਾ ਹੈ ਕਿ ਇਹ ਸੈਨਸਰ ਕਿਸੇ ਵੀ ਭੂਚਾਲ ਦੇ ਪਹਿਲੇ ਝਟਕੇ ਨੂੰ ਮਹਿਸੂਸ ਕਰ ਸਕਣਗੇ ਅਤੇ ਲੋਕਾਂ ਨੂੰ ਤੁਰੰਤ ਐਲਰਟ ਕਰ ਦਿੱਤਾ ਜਾਵੇਗਾ।

ਆਮ ਤੌਰ 'ਤੇ ਕਿਸੇ ਭੁਚਾਲ ਦੇ ਪਹਿਲੇ ਝਟਕੇ ਤੋਂ ਬਾਅਦ ਬਹੁਤੇ ਜੋਰਦਾਰ ਝਟਕੇ ਦਸਤਕ ਦਿੰਦੇ ਹਨ।

ਪ੍ਰੋਗਰਾਮ ਨਾਲ ਸੰਬੰਧਤ ਇੱਕ ਆਊਟਰੀਚ ਅਫ਼ਸਰ ਦਾ ਕਹਿਣਾ ਸੀ ਕਿ ਕੁਝ ਹੀ ਸੈਕਿੰਡ ਦਾ ਸਮਾਂ ਕਿਸੇ ਵਿਅਕਤੀ ਲਈ ਜਾਨ ਬਚਾਉਣ 'ਚ ਅਹਿਮ ਸਾਬਿਤ ਹੋ ਸਕਦਾ ਹੈ।

Latest news

u-s-says-24-arrested-in-global-organized-crime-investigation-linked-to-nijjar-killing
Punjabi

ਨਿੱਝਰ ਕਤਲ ਮਾਮਲੇ ਨਾਲ ਜੁੜੀ ਜਾਂਚ ਵਿੱਚ ਦੁਨੀਆ ਭਰ ਤੋਂ 24 ਸ਼ੱਕੀਆਂ ਨੂੰ ਕੀਤਾ ਗਿਆ ਗ੍ਰਿਫ਼ਤਾਰ

ਕੈਨੇਡਾ, ਅਮਰੀਕਾ ਅਤੇ ਯੂਰਪ ਵਿਚ ਇੱਕ ਵੱਡੇ ਸਾਂਝੇ ਓਪਰੇਸ਼ਨ ਤਹਿਤ ਬਿਸ਼ਨੋਈ ਗੈਂਗ ਸਮੇਤ ਭਾਰਤ-ਆਧਾਰਿਤ ਸੰਗਠਿਤ ਅਪਰਾਧ ਸਮੂਹ ਦੇ 24 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਗੈਂਗ ਦੇ 11 ਲੋਕਾਂ ਦੀ ਕੈਲੀਫੋਰਨੀਆ ਵਿਚ, ਇੱਕ-ਇੱਕ ਮੁਲਜ਼ਮ ਦੀ ਜਾਰਜੀਆ ਅਤੇ ਇੰਡੀਆਨਾ ਵਿਚ ਗ੍ਰਿਫਤਾਰੀ ਹੋਈ ਹੈ, ਜਦੋਂ ਕਿ ਕੈਨੇਡਾ ਵਿਚ ਤਿੰਨ ਅਤੇ ਸਪੇਨ ਵਿਚ ਇੱਕ ਗ੍ਰਿਫਤਾਰੀ ਕੀਤੀ ਗਈ ਹੈ। ਇਸ ਵੱਡੀ ਕਾਰਵਾਈ ਦੀ ਜਾਣਕਾਰੀ ਅਮਰੀਕਾ ਅਤੇ ਕੈਨੇਡੀਅਨ ਅਧਿਕਾਰੀਆਂ ਵਲੋਂ ਜਾਰੀ ਕੀਤੀ ਗਈ ਹੈ।
trump-reiterates-call-for-u-s-control-of-greenland-during-nato-summit
Punjabi

ਗ੍ਰੀਨਲੈਂਡ 'ਤੇ ਡੈਨਮਾਰਕ ਨਹੀਂ, ਸਗੋਂ ਅਮਰੀਕਾ ਦਾ ਕੰਟਰੋਲ ਹੋਣਾ ਚਾਹੀਦਾ ਹੈ: ਡੋਨਲਡ ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਵਾਰ ਫਿਰ ਕਿਹਾ ਹੈ ਕਿ ਗ੍ਰੀਨਲੈਂਡ 'ਤੇ ਡੈਨਮਾਰਕ ਨਹੀਂ, ਸਗੋਂ ਅਮਰੀਕਾ ਦਾ ਕੰਟਰੋਲ ਹੋਣਾ ਚਾਹੀਦਾ ਹੈ। ਉਨ੍ਹਾਂ ਇਹ ਬਿਆਨ ਤੁਰਕੀ ਵਿੱਚ ਹੋ ਰਹੇ ਨੈਟੋ ਸਿਖਰ ਸੰਮੇਲਨ ਦੌਰਾਨ ਤੁਰਕੀ ਦੇ ਰਾਸ਼ਟਰਪਤੀ ਰਜਬ ਤਈਅਬ ਅਰਦੋਗਾਨ ਨਾਲ ਮੁਲਾਕਾਤ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤਾ।
b-c-government-says-it-will-pursue-legal-action-against-openai-over-tumbler-ridge-mass-shooting
Punjabi

ਬੀ.ਸੀ. ਸਰਕਾਰ ਨੇ ਸਮੂਹਿਕ ਗੋਲੀਬਾਰੀ ਮਾਮਲੇ 'ਚ ਓਪਨਏਆਈ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਦਾ ਕੀਤਾ ਐਲਾਨ

ਬੀ.ਸੀ. ਸਰਕਾਰ ਟੰਬਲਰ ਰਿੱਜ ਵਿਚ ਹੋਈ ਸਮੂਹਿਕ ਗੋਲੀਬਾਰੀ ਦੇ ਸਬੰਧ ਵਿਚ ਓਪਨ ਏ.ਆਈ. ਖ਼ਿਲਾਫ਼ ਰਸਮੀ ਤੌਰ 'ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਜਾ ਰਹੀ ਹੈ। ਅਟਾਰਨੀ ਜਨਰਲ ਨਿੱਕੀ ਸ਼ਰਮਾ ਨੇ ਮੰਗਲਵਾਰ ਨੂੰ ਵੈਨਕੂਵਰ ਵਿਖੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਇਸ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਨੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਬੀ. ਸੀ. ਅਤੇ ਕੈਲੀਫੋਰਨੀਆ ,ਜਿੱਥੇ ਓਪਨ ਏ.ਆਈ. ਦਾ ਮੁੱਖ ਦਫ਼ਤਰ ਹੈ ਦੋਵਾਂ ਥਾਵਾਂ 'ਤੇ ਨਾਮੀ ਵਕੀਲਾਂ ਨੂੰ ਕੇਸ ਲੜਨ ਲਈ ਹਾਇਰ ਕੀਤਾ ਹੈ।
iran-says-no-final-agreement-talks-if-u-s-threats-continue
Punjabi

ਅਮਰੀਕੀ ਧਮਕੀਆਂ ਜਾਰੀ ਰਹੀਆਂ ਤਾਂ ਅੰਤਿਮ ਸਮਝੌਤੇ 'ਤੇ ਗੱਲਬਾਤ ਨਹੀਂ ਹੋਵੇਗੀ: ਈਰਾਨ

ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਵੱਲੋਂ ਧਮਕੀਆਂ ਦਾ ਸਿਲਸਿਲਾ ਜਾਰੀ ਰਿਹਾ ਤਾਂ ਅੰਤਿਮ ਸਮਝੌਤੇ ਲਈ ਗੱਲਬਾਤ ਸ਼ੁਰੂ ਨਹੀਂ ਕੀਤੀ ਜਾਵੇਗੀ। ਅਰਾਘਚੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕੀਤੀ ਪੋਸਟ ਵਿੱਚ ਕਿਹਾ ਕਿ ਸਮਝੌਤਾ ਮੈਮੋਰੈਂਡਮ (MoU) ਦੀ ਧਾਰਾ 13 ਸਪੱਸ਼ਟ ਕਰਦੀ ਹੈ ਕਿ ਧਮਕੀਆਂ ਦੇ ਮਾਹੌਲ ਵਿੱਚ ਅੰਤਿਮ ਸਮਝੌਤੇ ਲਈ ਵਾਰਤਾਵਾਂ ਸ਼ੁਰੂ ਨਹੀਂ ਹੋਣਗੀਆਂ।
cbsa-lays-12-charges-against-two-alleged-immigration-agents-in-126-000-international-student-tuition-fraud-case
Punjabi

ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਧੋਖਾਧੜੀ, 2 ਇਮੀਗ੍ਰੇਸ਼ਨ ਏਜੰਟਾਂ ਖ਼ਿਲਾਫ਼ ਲੱਗੇ ਅਪਰਾਧਿਕ ਦੋਸ਼

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਟਿਊਸ਼ਨ ਫੀਸ ਦੇ ਨਾਂ 'ਤੇ ਲਗਭਗ $126,000 ਦਾ ਧੋਖਾਧੜੀ ਕਰਨ ਦੇ ਮਾਮਲੇ ਵਿਚ ਦੋ ਕਥਿਤ ਇਮੀਗ੍ਰੇਸ਼ਨ ਏਜੰਟਸ ਖ਼ਿਲਾਫ਼ 12 ਅਪਰਾਧਿਕ ਦੋਸ਼ ਦਰਜ ਕੀਤੇ ਹਨ। ਮੁਲਜ਼ਮਾਂ ਦੀ ਪਛਾਣ Hardik Dave ਅਤੇ Jainishkumar Patel ਵਜੋਂ ਸਾਹਮਣੇ ਆਈ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link