14.32C Vancouver
ADS

Jul 8, 2020 7:34 PM -

'ਫ਼ਿਸਕਲ ਸਨੈਪਸ਼ੌਟ': 2020-21 'ਚ ਫ਼ੈਡਰਲ ਵਿੱਤੀ ਘਾਟਾ $343.2 ਬਿਲੀਅਨ ਹੋਣ ਦਾ ਅਨੁਮਾਨ

Share On
fiscal-snapshot-federal-deficit-projected-to-be-343-2-billion-in-2020-21
Minister of Finance Bill Morneau rises during a meeting of the Special Committee on the COVID-19 Pandemic in the House of Commons on Parliament Hill in Ottawa, on Wednesday, June 17, 2020. The federal Liberals will lay out today how they see the COVID-19 affecting federal finances for the fiscal year, detailing an estimated deficit and a projected path for the economy. THE CANADIAN PRESS/Justin Tang

ਲਿਬਰਲ ਸਰਕਾਰ ਦਾ ਅਨੁਮਾਨ ਹੈ ਕਿ ਮਹਾਂਮਾਰੀ ਰਾਹਤ ਪ੍ਰੋਗਰਾਮਾਂ ਕਰਕੇ 2020-2021 ਵਿੱਚ ਵਿੱਤੀ ਘਾਟਾ ਵਧ ਕੇ $343.2 ਬਿਲੀਅਨ ਹੋ ਜਾਵੇਗਾ।

ਇਹ ਇਤਿਹਾਸਕ ਪੱਧਰ ਦਾ ਘਾਟਾ ਹੈ ਅਤੇ ਨਿੱਜੀ ਖੇਤਰ ਦੀਆਂ ਸਭ ਤੋਂ ਵੱਧ ਭਵਿੱਖਬਾਣੀਆਂ ਤੋਂ ਵੀ $43 ਮਿਲੀਅਨ ਜ਼ਿਆਦਾ ਹੈ।

ਵਿੱਤ ਮੰਤਰੀ ਬਿਲ ਮੋਰਨੋ ਦਾ ਕਹਿਣਾ ਹੈ ਕਿ ਸਰਕਾਰ ਨੂੰ ਉਮੀਦ ਹੈ ਕਿ ਇਸ ਸਾਲ ਲਗਭਗ ਦੋ ਮਿਲੀਅਨ ਕਨੇਡੀਅਨ ਕੰਮ ਤੋਂ ਬਿਨਾਂ ਰਹਿਣਗੇ ਕਿਉਂਕਿ ਕੋਵਿਡ-19 ਮਹਾਂਮਾਰੀ ਦਾ ਅਰਥਵਿਵਸਥਾ 'ਤੇ ਬਹੁਤ ਮਾੜਾ ਪ੍ਰਭਾਵ ਪਿਆ ਹੈ।

ਕੋਵਿਡ-19 ਦੀ ਦੂਜੀ ਲਹਿਰ ਦੀ ਸੂਰਤ ਵਿੱਚ, ਸਰਕਾਰ ਅਰਥਵਿਵਸਥਾ 'ਤੇ ਵਧੇਰੇ ਡੂੰਘੇ ਅਤੇ ਲੰਬੇ ਸਮੇਂ ਤੱਕ ਨਕਾਰਾਤਮਕ ਪ੍ਰਭਾਵ ਦਾ ਅਨੁਮਾਨ ਲਗਾ ਰਹੀ ਹੈ।

ਵਿੱਤੀ ਸਨੈਪਸ਼ੌਟ ਵਿੱਚ ਸਾਂਝੇ ਕੀਤੇ ਗਏ ਅੰਕੜੇ:

2020-21 ਵਾਸਤੇ ਅਨੁਮਾਨਿਤ ਫ਼ੈਡਰਲ ਵਿੱਤੀ ਘਾਟਾ: $343.2 ਬਿਲੀਅਨ

ਕੋਵਿਡ-19 ਦੇ ਨਤੀਜੇ ਵਜੋਂ ਵਿਅਕਤੀ ਵਿਸ਼ੇਸ਼ਾਂ ਅਤੇ ਕਾਰੋਬਾਰਾਂ ਨੂੰ ਸਿੱਧੀ ਫ਼ੈਡਰਲ ਸਹਾਇਤਾ: $212 ਬਿਲੀਅਨ

ਫਰਵਰੀ ਅਤੇ ਅਪ੍ਰੈਲ ਵਿਚਕਾਰ ਕੋਵਿਡ-19 ਦੇ ਨਤੀਜੇ ਵਜੋਂ ਉਹਨਾਂ ਕੈਨੇਡਾ ਵਾਸੀਆਂ ਦੀ ਸੰਖਿਆ ਜਿੰਨ੍ਹਾਂ ਨੂੰ ਕੰਮ ਤੋਂ ਹਟਾਇਆ ਗਿਆ ਜਾਂ ਘੰਟਿਆਂ ਵਿੱਚ ਕਟੌਤੀ ਕੀਤੀ ਗਈ: 5.5 ਮਿਲੀਅਨ

ਸੀ.ਈ.ਆਰ.ਬੀ. ਵਾਸਤੇ ਅਰਜ਼ੀ ਦੇਣ ਵਾਲੇ ਕੈਨੇਡਾ ਵਾਸੀਆਂ ਦੀ ਸੰਖਿਆ: 8.16 ਮਿਲੀਅਨ

28 ਜੂਨ ਤੱਕ ਸਰਕਾਰ ਵੱਲੋਂ ਸੀ.ਈ.ਆਰ.ਬੀ. ਦੇ ਭੁਗਤਾਨ ਲਈ ਖਰਚ ਕੀਤੀ ਗਈ ਰਕਮ: $53.53 ਬਿਲੀਅਨ

ਉਹਨਾਂ ਵਿਦਿਆਰਥੀਆਂ ਦੀ ਸੰਖਿਆ ਜਿੰਨ੍ਹਾਂ ਨੇ ਕੈਨੇਡਾ ਐਮਰਜੈਂਸੀ ਸਟੂਡੈਂਟ ਬੈਨਿਫ਼ਿਟ ਵਾਸਤੇ ਅਰਜ਼ੀ ਦਿੱਤੀ: 601,356

2 ਜੁਲਾਈ ਤੱਕ ਕੈਨੇਡਾ ਐਮਰਜੈਂਸੀ ਸਟੂਡੈਂਟ ਬੈਨਿਫ਼ਿਟ 'ਤੇ ਸਰਕਾਰ ਵੱਲੋਂ ਖਰਚ ਕੀਤੀ ਗਈ ਰਕਮ: $1.42 ਬਿਲੀਅਨ

ਉਹਨਾਂ ਕੈਨੇਡੀਅਨਾਂ ਦੀ ਸੰਖਿਆ ਜਿੰਨ੍ਹਾਂ ਦੀਆਂ ਨੌਕਰੀਆਂ ਨੂੰ ਵੇਜ ਸਬਸਿਡੀ ਪ੍ਰੋਗਰਾਮ ਦੁਆਰਾ ਸਮਰਥਨ ਦਿੱਤਾ ਗਿਆ: 3 ਮਿਲੀਅਨ

2020 ਦੇ ਅੰਤ ਤੱਕ ਅਨੁਮਾਨਿਤ ਬੇਰੁਜ਼ਗਾਰੀ ਦਰ: 9.8%

2021 ਵਿੱਚ ਅਨੁਮਾਨਿਤ ਬੇਰੁਜ਼ਗਾਰੀ ਦਰ: 7.8%

ਸਰਕਾਰ ਵੱਲੋਂ ਆਪਣੇ ਵਿੱਤੀ ਸਨੈਪਸ਼ੌਟ ਦਸਤਾਵੇਜ਼ਾਂ ਵਿੱਚ "ਬੇਮਿਸਾਲ" ਸ਼ਬਦ ਦੀ ਵਰਤੋਂ ਕੀਤੀ ਗਈ: 29 ਵਾਰ

Latest news

alberta-ndps-kyle-campbell-wins-calgary-shaw-byelection
Punjabi

ਐਲਬਰਟਾ NDP ਦੇ ਕਾਈਲ ਕੈਂਪਬੈਲ ਨੇ ਕੈਲਗਰੀ-ਸ਼ਾਅ ਉਪ-ਚੋਣ ਜਿੱਤੀ

ਐਲਬਰਟਾ ਐਨ.ਡੀ.ਪੀ. ਦੇ ਉਮੀਦਵਾਰ ਕਾਈਲ ਕੈਂਪਬੈਲ ਨੇ ਕੈਲਗਰੀ-ਸ਼ਾਅ ਹਲਕੇ ਵਿੱਚ ਹੋਈਆਂ ਉਪ-ਚੋਣਾਂ ਵਿਚ ਜਿੱਤ ਹਾਸਲ ਕਰ ਲਈ ਹੈ। ਹੁਣ ਉਹ ਇੱਥੇ ਵਿਧਾਇਕ ਵਜੋਂ ਸੇਵਾਵਾਂ ਨਿਭਾਉਣਗੇ। ਇਹ ਚੋਣ ਨਤੀਜਾ ਸੂਬੇ ਦੀ ਰਾਜਨੀਤੀ ਵਿੱਚ ਇੱਕ ਵੱਡਾ ਮੋੜ ਮੰਨਿਆ ਜਾ ਰਿਹਾ ਹੈ।ਇਹ ਮੁਕਾਬਲਾ ਫਸਵਾਂ ਰਿਹਾ, ਜਿਸ ਵਿੱਚ ਕਾਈਲ ਕੈਂਪਬੈਲ ਨੇ ਆਪਣੇ ਯੂ.ਸੀ.ਪੀ. ਵਿਰੋਧੀ ਮਾਈਕ ਡੈਰੀ ਨੂੰ 582 ਵੋਟਾਂ ਦੇ ਫ਼ਰਕ ਨਾਲ ਹਰਾਇਆ।
carney-government-preparing-to-open-four-major-airports-to-private-and-foreign-investment
Punjabi

ਕਾਰਨੀ ਸਰਕਾਰ 4 ਵੱਡੇ ਹਵਾਈ ਅੱਡਿਆਂ ’ਚ ਨਿੱਜੀ ਤੇ ਵਿਦੇਸ਼ੀ ਨਿਵੇਸ਼ ਦਾ ਰਾਹ ਖੋਲ੍ਹਣ ਦੀ ਤਿਆਰੀ ’ਚ

ਕੈਨੇਡਾ ਦੀ ਮਾਰਕ ਕਾਰਨੀ ਸਰਕਾਰ ਦੇਸ਼ ਦੇ 4 ਹਵਾਈ ਅੱਡਿਆਂ ਵਿਚ ਨਿੱਜੀ ਅਤੇ ਵਿਦੇਸ਼ੀ ਨਿਵੇਸ਼ ਦੇ ਰਾਹ ਖੋਲ੍ਹਣ ਲਈ ਮੰਗਲਵਾਰ ਨੂੰ ਅਗਲੇ ਕਦਮਾਂ ਦਾ ਰਸਮੀ ਐਲਾਨ ਕਰ ਸਕਦੀ ਹੈ। ਰਿਪੋਰਟਸ ਮੁਤਾਬਕ, ਹਵਾਈ ਅੱਡਿਆਂ ਵਿਚ ਨਿੱਜੀ ਨਿਵੇਸ਼ ਬਾਰੇ ਚਰਚਾ ਕਰਨ ਲਈ ਕੱਲ੍ਹ ਰਾਤ ਲਿਬਰਲ ਪਾਰਟੀ ਦੀ ਇੱਕ ਵਿਸ਼ੇਸ਼ ਕਾਕਸ ਮੀਟਿੰਗ ਹੋਈ ਹੈ।
trump-administrations-new-50-per-cent-tariffs-on-110-canadian-products-take-effect
Punjabi

ਕੈਨੇਡੀਅਨ ਉਤਪਾਦਾਂ ’ਤੇ ਟਰੰਪ ਦੇ ਨਵੇਂ 50 ਫੀਸਦੀ ਟੈਰਿਫ ਲਾਗੂ

ਕੈਨੇਡੀਅਨ ਐਕਸਪੋਰਟ 'ਤੇ ਰਾਸ਼ਟਰਪਤੀ ਡੌਨਲਡ ਟਰੰਪ ਵਲੋਂ ਐਲਾਨੇ ਗਏ ਨਵੇਂ ਟੈਰਿਫ ਮੰਗਲਵਾਰ ਤੋਂ ਲਾਗੂ ਹੋ ਗਏ ਹਨ। ਇਨ੍ਹਾਂ ਵਿਚ ਪਨੀਰ ਤੋਂ ਲੈ ਕੇ ਮੋਟਰਬੋਟ, ATV, ਧਾਤ ਅਤੇ ਕਾਗਜ਼ ਦੇ ਉਤਪਾਦ ਵਰਗੀਆਂ 110 ਵਸਤਾਂ 'ਤੇ 50 ਫੀਸਦੀ ਟੈਰਿਫ ਲਗਾਇਆ ਗਿਆ ਹੈ। ​ਇਸ ਦੇ ਨਾਲ ਹੀ, ਵ੍ਹਾਈਟ ਹਾਊਸ ਨੇ ਨਮਕ, ਸੀਮੈਂਟ, ਖੰਡ, ਟਾਇਲਟ ਪੇਪਰ ਅਤੇ ਮੱਛੀ ਫੜਨ ਵਾਲੀਆਂ ਡੰਡੀਆਂ ਵਰਗੀਆਂ 10 ਵਸਤੂਆਂ ਤੋਂ 50 ਫ਼ੀਸਦੀ ਟੈਰਿਫ ਹਟਾਉਣ ਦਾ ਐਲਾਨ ਵੀ ਕੀਤਾ ਹੈ।
european-parliament-opens-ottawa-office-as-canada-eu-ties-deepen
Punjabi

ਕੈਨੇਡਾ-ਈਯੂ ਸਬੰਧ ਹੋਰ ਮਜ਼ਬੂਤ, ਯੂਰਪੀ ਸੰਸਦ ਨੇ ਔਟਵਾ ’ਚ ਖੋਲ੍ਹਿਆ ਨਵਾਂ ਦਫ਼ਤਰ

ਕੈਨੇਡਾ ਅਤੇ ਯੂਰਪੀ ਯੂਨੀਅਨ ਵਿਚਾਲੇ ਕੂਟਨੀਤਕ ਨੇੜਤਾ ਹੋਰ ਵੀ ਮਜ਼ਬੂਤ ਹੋਣ ਜਾ ਰਹੀ ਹੈ, ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਯੂਰਪ ਦੌਰੇ ਤੋਂ ਪਹਿਲਾਂ ਯੂਰਪੀ ਸੰਸਦ ਨੇ ਔਟਵਾ ਵਿਚ ਆਪਣੀ ਵਿਸ਼ੇਸ਼ ਸ਼ਾਖਾ ਖੋਲ੍ਹਣ ਦਾ ਐਲਾਨ ਕੀਤਾ ਹੈ। ਇਹ ਕਦਮ ਪ੍ਰਧਾਨ ਮੰਤਰੀ ਵਲੋਂ ਅਮਰੀਕਾ 'ਤੇ ਨਿਰਭਰਤਾ ਘਟਾਉਣ ਲਈ ਯੂਰਪੀ ਸੰਘ ਨਾਲ ਵਪਾਰਕ ਅਤੇ ਡਿਫੈਂਸ ਭਾਈਵਾਲੀ ਬਣਾਉਣ ਦੀਆਂ ਕੋਸ਼ਿਸ਼ਾਂ ਵਿਚਕਾਰ ਆਇਆ ਹੈ।
surrey-police-service-issues-warning-about-a-high-risk-offender
Punjabi

ਸਰੀ ਪੁਲਿਸ ਸਰਵਿਸ ਨੇ ਇੱਕ ਹਾਈ-ਰਿਸਕ ਅਪਰਾਧੀ ਨੂੰ ਲੈ ਕੇ ਜਾਰੀ ਕੀਤੀ ਚਿਤਾਵਨੀ

ਸਰੀ ਪੁਲਿਸ ਸਰਵਿਸ ਨੇ ਇੱਕ ਹਾਈ-ਰਿਸਕ ਅਪਰਾਧੀ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਪੁਲਿਸ ਮੁਤਾਬਕ, 26 ਸਾਲਾਸਕਾਈਲਰ ਵੇਨ ਪੈਲੇਟੀਅਰ ਨਾਂ ਦੇ ਇਸ ਮੁਲਜ਼ਮ ਨੂੰ ਸਰੀ ਵਿਚ ਰਿਲੀਜ਼ ਕੀਤਾ ਗਿਆ ਹੈ, ਜਿਸ ਦਾ ਔਰਤਾਂ ਸਮੇਤ ਲੋਕਾਂ ਪ੍ਰਤੀ ਹਿੰਸਕ ਅਤੇ sexual ਅਪਰਾਧਾਂ ਦਾ ਇਤਿਹਾਸ ਰਿਹਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link