10.86C Vancouver
ADS

Jan 18, 2022 10:55 PM - The Canadian Press

ਬੀ.ਸੀ. 'ਚ ਜਿੰਮ ਤੇ ਫਿਟਨੈਸ ਸੈਂਟਰ ਫਿਰ ਤੋਂ ਖੋਲ੍ਹਣ ਦਾ ਐਲਾਨ; ਬਾਕੀ ਪਬੰਦੀਆਂ 16 ਫਰਵਰੀ ਤੱਕ ਰਹਿਣਗੀਆਂ ਜਾਰੀ

Share On
fitness-centres-can-reopen-in-b-c-other-covid-restrictions-remain
B.C's provincial health officer, Dr. Bonnie Henry during a press conference in Victoria. (Photo - B.C. Govt.)

ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਨੇ ਸੂਬੇ 'ਚ ਜਾਰੀ ਕੋਵਿਡ-19 ਸੰਬੰਧੀ ਪਬੰਦੀਆਂ 'ਚ ਕੁਝ ਢਿੱਲ ਦੇਣ ਦੀ ਜਾਣਕਾਰੀ ਦਿੱਤੀ ਹੈ।

ਡਾ. ਬੌਨੀ ਹੈਨਰੀ ਨੇ ਐਲਾਨ ਕੀਤਾ ਹੈ ਕਿ ਸੂਬੇ 'ਚ ਜਿੰਮ ਇੱਕ ਵਾਰ ਫਿਰ ਤੋਂ ਖੁੱਲ੍ਹਣ ਜਾ ਰਹੇ ਹਨ।

ਉਨ੍ਹਾਂ ਦੱਸਿਆ ਕਿ 20 ਜਨਵਰੀ ਤੋਂ ਸੂਬੇ 'ਚ ਜਿੰਮ ਅਤੇ ਫਿਟਨੈਸ ਸੈਂਟਰਾਂ ਨੂੰ ਇੱਕ ਵੀਰ ਫਿਰ ਤੋਂ ਖੋਲ੍ਹਿਆ ਜਾਵੇਗਾ।

ਹਾਲਾਂਕਿ ਡਾ. ਹੈਨਰੀ ਨੇ ਕਿਹਾ ਕਿ ਜਿੰਮਸ ਨੂੰ ਬੰਦ ਕਰਨਾ ਮੁਸ਼ਕਿਲ ਫੈਸਲਾ ਸੀ ਪਰ ਵਾਇਰਸ ਦੇ ਫੈਲਾਅ ਵਿਚਾਲੇ ਜਿੰਮ ਬੰਦ ਕਰਨੇ ਜਰੂਰੀ ਸਨ।

ਉਨ੍ਹਾਂ ਕਿਹਾ ਕਿ ਜਿੰਮ ਖੋਲ੍ਹਣ ਦੇ ਬਾਵਜੂਦ ਕੁਝ ਸੁਰੱਖਿਆ ਕਦਮਾਂ ਦਾ ਧਿਆਨ ਰੱਖਣਾ ਜਰੂਰੀ ਹੋਵੇਗਾ।

ਜਿੰਮ 'ਚ ਦਾਖਿਲੇ ਲਈ ਵੀ ਵੈਕਸੀਨ ਕਾਰਡ ਜਰੂਰੀ ਰਹਿਣਗੇ।

ਉਨ੍ਹਾਂ ਕਿਹਾ ਕਿ ਫਿਟਨੈਸ ਇੰਡਸਟਰੀ ਕਾਉਂਸਿਲ ਆਫ ਕੈਨੇਡਾ ਨਾਲ ਵੀ ਉਨ੍ਹਾਂ ਦੀ ਗੱਲਬਾਤ ਹੋਈ ਹੈ ਅਤੇ ਸਾਰੇ ਸੁਰੱਖਿਆ ਕਦਮਾਂ ਦੀ ਪਾਲਣਾ ਦਾ ਭਰੋਸਾ ਦਵਾਇਆ ਗਿਆ ਹੈ।

ਜਿੰਮ 'ਚ ਜਾਰੀ ਪਬੰਦੀ 'ਚ ਪ੍ਰਤੀ ਵਿਅਕਤੀ ਲਈ 7 ਮੀਟਰ ਸਕਵੇਅਰ ਯਾਨੀ ਕਿ 2.5 ਮੀਟਰ ਬਾਈ 2.5 ਮੀਟਰ ਵਰਗ ਦਾ ਏਰੀਆ ਰੱਖਣਾ ਜਰੂਰੀ ਕੀਤਾ ਗਿਆ ਹੈ।

ਜਿੰਮ 'ਚ ਵਿੱਚ ਐਨਹੈਂਸਡ ਵੈਂਟੀਲੇਸ਼ਨ ਜਰੂਰੀ ਹੋਵੇਗੀ।

ਸਾਫ ਸਫਾਈ ਨੂੰ ਪੁਖਤਾ ਬਣਾਉਣ ਤੋਂ ਇਲਾਵਾ ਮਾਸਕ ਪਹਿਨਣ ਨੂੰ ਵੀ ਲਾਜਮੀ ਕੀਤਾ ਗਿਆ ਹੈ।

ਹਾਲਾਂਕਿ ਡਾ. ਹੈਨਰੀ ਨੇ ਕਿਹਾ ਕਿ ਕਸਰਤ ਕਰਦੇ ਕਿਸੇ ਵਿਅਕਤੀ ਲਈ ਮਾਸਕ ਪਹਿਨਣਾ ਮੁਸ਼ਕਿਲ ਹੋ ਸਕਦਾ ਹੈ ਅਤੇ ਅਜਿਹੇ ਸਮੇਂ ਇਸ ਦੀ ਵਰਤੋਂ 'ਚ ਢਿੱਲ ਵਰਤੀ ਜਾ ਸਕਦੀ ਹੈ ਪਰ ਬਾਕੀ ਮੌਕਿਆਂ 'ਤੇ ਮਾਸਕ ਪਹਿਨਣਾ ਜਰੂਰੀ ਬਣਾਇਆ ਗਿਆ ਹੈ।

ਸੂਬੇ 'ਚ ਹੋਰ ਪਬੰਦੀਆਂ 16 ਫਰਵਰੀ ਤਕ ਰਹਿਣਗੀਆਂ ਜਾਰੀ

ਡਾ. ਬੌਨੀ ਹੈਨਰੀ ਨੇ ਇੱਕ ਪਾਸੇ ਜਿੰਮ ਖੁੱਲ੍ਹਣ ਦੀ ਜਾਣਕਾਰੀ ਦਿੱਤੀ ਹੈ ਪਰ ਦੂਜੇ ਪਾਸੇ ਸੂਬੇ 'ਚ ਜਾਰੀ ਕਪੈਸਟੀ ਲਿਮਿਟਸ ਅਤੇ ਇਕੱਠਾਂ ਸੰਬੰਧੀ ਪਬੰਦੀ ਨੂੰ ਅੱਗੇ ਜਾਰੀ ਰੱਖਣ ਦੀ ਜਾਣਕਾਰੀ ਵੀ ਦਿੱਤੀ ਗਈ ਹੈ।

ਰੈਸਟੂਰੈਂਟਾਂ, ਬਾਰਸ ਅਤੇ ਹੋਰ ਈਵੈਂਟਸ 'ਤੇ ਇਕੱਠਾਂ ਸੰਬੰਧੀ ਪਬੰਦੀ ਨੂੰ 16 ਫਰਵਰੀ ਤਕ ਜਾਰੀ ਰੱਖਿਆ ਜਾਵੇਗਾ।

ਇਸ ਦਾ ਅਰਥ ਹੈ ਕਿ ਸੂਬੇ 'ਚ ਰੈਸਟੂਰੈਂਟਾਂ 'ਚ ਜਾਰੀ ਪਬੰਦੀਆਂ ਜਾਰੀ ਰਹਿਣਗੀਆਂ। ਸਿਨੇਮਾ ਘਰਾਂ ਅਤੇ ਸਟੇਡੀਅਮਸ ਵਿੱਚ ਜਾਰੀ 50% ਦੀ ਕਪੈਸਟੀ ਲਿਮਿਟ ਨੂੰ ਵੀ ਜਾਰੀ ਰੱਖਿਆ ਜਾਵੇਗਾ।

ਇਸ ਦੇ ਨਾਲ ਹੀ ਨਾਈਟ ਕਲੱਬਸ ਨੂੰ ਬੰਦ ਰੱਖਿਆ ਜਾਵੇਗਾ।

16 ਫਰਵੀ ਨੂੰ ਇਨ੍ਹਾਂ ਨਿਯਮਾਂ 'ਤੇ ਫਿਰ ਤੋਂ ਵਿਚਾਰ ਕਰਨ ਤੋਂ ਬਾਅਦ ਅੱਗੇ ਦੇ ਕੋਈ ਫੈਸਲੇ ਲਏ ਜਾਣਗੇ।

ਡਾ. ਬੌਨੀ ਹੈਨਰੀ ਨੇ ਕਿਹਾ ਕਿ ਵੈਕਸੀਨ ਕਾਰਡਸ ਸੰਬੰਧੀ ਨਿਯਮਾਂ 'ਚ ਕੋਈ ਤਬਦੀਲੀ ਨਹੀਂ ਕੀਤੀ ਜਾ ਰਹੀ ਹੈ।

ਉਨ੍ਹਾਂ ਜ਼ੋਰ ਦਿੱਤਾ ਕਿ ਰੈਸਟੂਰੈਂਟਾਂ ਜਿਹੀਆਂ ਸੈਟਿੰਗਸ 'ਚ ਵੈਕਸੀਨ ਕਾਰਡ ਦੀ ਜਾਂਚ ਨੂੰ ਪੁਖਤਾ ਬਣਾਇਆ ਜਾਵੇ।

Latest news

new-westminster-police-officers-help-rescue-15-residents-from-apartment-fire
Punjabi

ਨਿਊ ਵੈਸਟਮਿੰਸਟਰ ਪੁਲਿਸ ਅਧਿਕਾਰੀਆਂ ਨੇ ਅਪਾਰਟਮੈਂਟ ਦੀ ਅੱਗ ਤੋਂ 15 ਨਿਵਾਸੀਆਂ ਨੂੰ ਬਚਾਉਣ 'ਚ ਕੀਤੀ ਮਦਦ

ਨਿਊ ਵੈਸਟਮਿਨਸਟਰ ਵਿਚ ਬੀਤੇ ਕੱਲ ਇੱਕ ਅਪਾਰਟਮੈਂਟ ਵਿਚ ਅੱਗ ਲੱਗ ਗਈ ਅਤੇ ਇਸ ਮੌਕੇ ਪੁਲਿਸ ਔਫੀਸਰ ਨੇ 15 ਨਿਵਾਸੀਆਂ ਨੂੰ ਸੁਰੱਖਿਅਤ ਰੈਸੇਕਿਊ ਕਰਨ ਵਿਚ ਸਹਿਯੋਗ ਕੀਤਾ, ਜੋ ਅਪਾਰਟਮੈਂਟ ਦੇ ਨੇੜੇ ਹੀ ਮੌਜੂਦ ਸਨ। ਘਟਨਾ ਵੀਰਵਾਰ ਸ਼ਾਮ ਲਗਭਗ 6:00 ਵਜੇ 5th ਐਵੇਨਿਊ ਦੇ 800 ਬਲਾਕ ਵਿਚ ਵਾਪਰੀ।
coquitlam-man-faces-six-firearms-charges-following-surrey-and-coquitlam-searches
Punjabi

ਸਰੀ ਅਤੇ ਕੋਕੁਇਟਲਮ 'ਚ ਛਾਪੇਮਾਰੀ ਤੋਂ ਬਾਅਦ ਕੋਕੁਇਟਲਮ ਦੇ ਵਿਅਕਤੀ 'ਤੇ ਹਥਿਆਰਾਂ ਸਬੰਧੀ ਲੱਗੇ ਕਈ ਦੋਸ਼

ਬੀ.ਸੀ. ਦੀ ਐਂਟੀ-ਗੈਂਗ ਪੁਲਿਸ ਨੇ ਕੋਕੁਇਟਲਮ ਦੇ ਇੱਕ 35 ਸਾਲਾ ਵਿਅਕਤੀ ਵਿਰੁੱਧ ਹਥਿਆਰਾਂ ਨਾਲ ਸਬੰਧਤ ਕਈ ਗੰਭੀਰ ਚਾਰਜਿਜ਼ ਲਗਾਏ ਹਨ। ਸਾਰਜੈਂਟ ਸਰਬਜੀਤ ਕੌਰ ਸੰਘਾ ਮੁਤਾਬਕ, ਜੂਨ ਵਿਚ ਇਹ ਜਾਂਚ ਸਰੀ ਆਰਸੀਐਮਪੀ ਪ੍ਰੋਵਿੰਸ਼ੀਅਲ ਓਪਰੇਸ਼ਨ ਸਪੋਰਟ ਯੂਨਿਟ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਸੀ।
man-dies-after-fleeing-surrey-traffic-stop-struck-by-vehicle-on-highway-10
Punjabi

ਸਰੀ ਵਿੱਚ ਟ੍ਰੈਫਿਕ ਚੈਕ ਦੌਰਾਨ ਪੈਦਲ ਭੱਜੇ ਵਿਅਕਤੀ ਦੀ ਹਾਈਵੇਅ 10 'ਤੇ ਵਾਹਨ ਦੀ ਟੱਕਰ ਨਾਲ ਮੌਤ

ਸਰੀ ਵਿਚ ਪੁਲਿਸ ਵੱਲੋਂ ਰੋਕੇ ਜਾਣ ਤੋਂ ਬਾਅਦ ਪੈਦਲ ਭੱਜੇ ਇੱਕ ਵਿਅਕਤੀ ਦੀ ਹਾਈਵੇਅ 10 'ਤੇ ਗੱਡੀ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋਣ ਦੀ ਖ਼ਬਰ ਹੈ। ਸਰੀ ਪੁਲਿਸ ਸਰਵਿਸ ਮੁਤਾਬਕ, ਇਹ ਹਾਦਸਾ ਵੀਰਵਾਰ ਰਾਤ ਕਰੀਬ 11 ਵਜੇ 56 ਐਵੇਨਿਊ ਦੇ 15600-ਬਲਾਕ ਵਿਚ ਵਾਪਰਿਆ। ਔਫੀਸਰ ਨੇ ਜਦੋਂ ਵੈਸਟ ਵੱਲ ਜਾ ਰਹੀ ਇੱਕ ਕਾਰ ਨੂੰ ਟ੍ਰੈਫਿਕ ਚੈਕਿੰਗ ਲਈ ਰੋਕਿਆ ਤਾਂ ਉਸ ਦਾ ਡਰਾਈਵਰ ਗੱਡੀ ਵਿਚੋਂ ਨਿਕਲ ਕੇ ਪੈਦਲ ਭੱਜ ਪਿਆ।
suspect-arrested-after-firearm-reported-at-new-westminster-shopping-centre
Punjabi

ਨਿਊ ਵੈਸਟਮਿਨਸਟਰ ਦੇ ਕੋਲੰਬੀਆ ਸਕੁਐਰ ਸ਼ਾਪਿੰਗ ਸੈਂਟਰ 'ਚ ਹਥਿਆਰ ਦਿਖਾਉਣ ਦੇ ਮਾਮਲੇ ਵਿੱਚ ਸ਼ੱਕੀ ਗ੍ਰਿਫ਼ਤਾਰ

ਨਿਊ ਵੈਸਟਮਿੰਸਟਰ ਪੁਲਿਸ ਨੇ ਕੋਲੰਬੀਆ ਸਕੁਏਅਰ ਸ਼ਾਪਿੰਗ ਸੈਂਟਰ ਦੇ ਇੱਕ ਕੌਫੀ ਕੈਫੇ ਵਿਚ ਗਾਹਕ ਨੂੰ ਗੰਨ ਦਿਖਾਉਣ ਦੇ ਦੋਸ਼ ਵਿਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਘਟਨਾ ਵੀਰਵਾਰ ਸਵੇਰ ਕਰੀਬ 6:00 ਵਜੇ ਵਾਪਰੀ। ਮੁਲਜ਼ਮ ਇਸ ਮਗਰੋਂ ਰੇਲਵੇ ਟਰੈਕ ਵੱਲ ਫ਼ਰਾਰ ਹੋ ਗਿਆ ਸੀ, ਜਿਸ ਨੂੰ ਡਰੋਨ ਅਤੇ ਪੁਲਿਸ ਡੌਗ ਸਰਵਿਸ ਦੀ ਮਦਦ ਨਾਲ ਝਾੜੀਆਂ ਵਿਚੋਂ ਕਾਬੂ ਕੀਤਾ ਗਿਆ।
b-c-supreme-court-strikes-down-parts-of-mental-health-act-allowing-treatment-without-consent
Punjabi

ਬੀ.ਸੀ. ਸੁਪਰੀਮ ਕੋਰਟ ਨੇ ਮੈਂਟਲ ਹੈਲਥ ਐਕਟ ਦੀਆਂ ਧਾਰਾਵਾਂ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ

ਬੀ.ਸੀ. ਸੁਪਰੀਮ ਕੋਰਟ ਨੇ ਸੂਬੇ ਦੇ ਮੈਂਟਲ ਹੈਲਥ ਐਕਟ ਦੇ ਕੁਝ ਹਿੱਸਿਆਂ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ ਹੈ, ਜੋ ਮਰੀਜ਼ਾਂ ਦੀ ਸਹਿਮਤੀ ਤੋਂ ਬਿਨਾਂ ਜ਼ਬਰਦਸਤੀ ਮਾਨਸਿਕ ਇਲਾਜ ਦੀ ਇਜਾਜ਼ਤ ਦਿੰਦੇ ਹਨ। ਜੱਜ ਲੌਰੇਨ ਬਲੇਕ ਨੇ ਸਰਕਾਰ ਨੂੰ 6 ਮਹੀਨਿਆਂ ਵਿਚ ਕਾਨੂੰਨ ਸੋਧਣ ਦਾ ਆਦੇਸ਼ ਦਿੱਤਾ ਹੈ। ਇਹ ਫੈਸਲਾ ਉਸ ਸਮੇਂ ਆਇਆ ਹੈ ਜਦੋਂ ਈਬੀ ਸਰਕਾਰ ਗੰਭੀਰ ਮੈਂਟਲ ਹੈਲਥ ਕੰਡੀਸ਼ਨ, ਨਸ਼ਿਆਂ ਦੀ ਲਤ ਅਤੇ ਦਿਮਾਗ ਦੀਆਂ ਸੱਟਾਂ ਵਾਲੇ ਲੋਕਾਂ ਲਈ involuntary ਇਲਾਜ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link