May 5, 2023 8:53 PM - The Canadian Press

ਬੀ.ਸੀ. ਦੇ ਇੰਟੀਰੀਅਰ ਵਿਚ ਹੜ੍ਹ ਦੀ ਹਾਲਾਤ ਹੋਰ ਖ਼ਰਾਬ ਹੋ ਸਕਦੀ ਹੈ।
ਸੂਬਾ ਸਰਕਾਰ ਨੇ ਇਹ ਚਿਤਾਵਨੀ ਦਿੱਤੀ ਹੈ।
ਸੂਬੇ ਦੀ ਐਮਰਜੈਂਸੀ ਪ੍ਰਬੰਧਨ ਮੰਤਰਾਲਾ ਦਾ ਕਹਿਣਾ ਹੈ ਕਿ ਗਰਮ ਮੌਸਮ ਵਿਚਕਾਰ ਬਰਫ਼ ਤੇਜ਼ੀ ਨਾਲ ਪਿਘਲ ਰਹੀ ਹੈ ਅਤੇ ਇਸ ਵਿਚਕਾਰ ਸ਼ਨੀਵਾਰ ਨੂੰ ਭਾਰੀ ਬਾਰਿਸ਼ ਅਤੇ ਗਰਜ ਨਾਲ ਮੀਂਹ ਪੈਣ ਦੀ ਉਮੀਦ ਹੈ ਜਿਸ ਨਾਲ ਅਗਲੇ ਕੁਝ ਦਿਨਾਂ ਵਿਚ ਹੜ੍ਹ ਦੇ ਹਾਲਾਤ ਹੋਰ ਵਿਗੜਨ ਦੀ ਸੰਭਾਵਨਾ ਹੈ।
ਮੌਜੂਦਾ ਸਮੇਂ ਬੀ.ਸੀ. ਦਾ ਜ਼ਿਆਦਾਤਰ ਇੰਟੀਰੀਅਰ ਹਿੱਸਾ ਹੜ੍ਹ ਦੀ ਨਿਗਰਾਨੀ ਅਤੇ ਹੜ੍ਹ ਚੇਤਾਵਨੀ ਅਧੀਨ ਹੈ।
ਥਾਮਸਨ ਖੇਤਰ ਦੇ ਕੈਸ਼ ਕ੍ਰੀਕ ਅਤੇ ਉੱਤਰੀ ਓਕਾਨਾਗਨ ਦੇ ਪਾਰਕਰ ਕੋਵ ਦੀਆਂ ਕਮਿਊਨਿਟੀਜ਼ ਵਿਚ ਪਿਛਲੇ ਕੁਝ ਦਿਨਾਂ ਤੋਂ ਹੜ੍ਹ ਕਾਰਨ ਇਵੈਕੁਏਸ਼ਨ ਆਰਡਰ ਲਾਗੂ ਕੀਤੇ ਗਏ ਹਨ।
ਸਰਕਾਰ ਨੇ ਬਿਆਨ ਵਿਚ ਕਿਹਾ ਕਿ ਰਿਵਰ ਫੋਰਕਾਸਟ ਸੈਂਟਰ ਦੇ ਅਨੁਮਾਨਾਂ ਦੇ ਆਧਾਰ 'ਤੇ ਕੈਸ਼ ਕਰੀਕ ਅਤੇ ਓਕਾਨਾਗਨ ਇੰਡੀਅਨ ਬੈਂਡ ਖੇਤਰ ਦੇ ਮੌਜੂਦਾ ਹੜ੍ਹ ਵਾਲੇ ਖੇਤਰਾਂ ਵਿਚ ਹਾਲਾਤ ਆਉਣ ਵਾਲੇ ਦਿਨਾਂ ਵਿਚ ਹੋਰ ਵਿਗੜਨ ਦੀ ਸੰਭਾਵਨਾ ਹੈ।
ਗ੍ਰੈਂਡ ਫੋਰਕਸ ਵਿਚ ਸ਼ੁੱਕਰਵਾਰ ਤੋਂ ਹੜ੍ਹ ਆਉਣ ਦੀ ਸੰਭਾਵਨਾ ਹੈ।
ਇਸ ਦੇ ਨਾਲ ਹੀ ਸਰਕਾਰ ਨੇ ਲੋਕਾਂ ਨੂੰ ਤੇਜ਼ੀ ਨਾਲ ਵਹਿ ਰਹੀਆਂ ਨਦੀਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।
ਸਰਕਾਰ ਮੁਤਾਬਕ, ਹਫ਼ਤੇ ਦੇ ਅੰਤ ਵਿਚ 60 ਮਿਲੀਮੀਟਰ ਤੱਕ ਬਾਰਿਸ਼ ਹੋਣ ਦੀ ਵੀ ਸੰਭਾਵਨਾ ਹੈ।




