Dec 20, 2021 10:50 PM - Connect News

ਕੈਨੇਡਾ ਦੀ ਵਿਦੇਸ਼ ਮਾਮਲਿਆਂ ਬਾਰੇ ਮੰਤਰੀ, ਮੈਲਨੀ ਜੋਲੀ ਕੋਵਿਡ-19 ਤੋਂ ਪੀੜਤ ਪਾਈ ਗਈ ਹੈ।
ਮੈਲਨੀ ਜੋਲੀ ਨੇ ਖੁਦ ਨੂੰ ਆਈਸੋਲੇਸ਼ਨ 'ਚ ਰੱਖਿਆ ਹੋਇਆ ਹੈ ਅਤੇ ਉਹ ਪੀ.ਸੀ.ਆਰ. ਟੈਸਟ ਦੇ ਨਤੀਜੇ ਦੀ ਉਡੀਕ ਕਰ ਰਹੇ ਹਨ।
ਉਨ੍ਹਾਂ ਦੇ ਰੈਪਿਡ ਟੈਸਟ ਦੇ ਨਤੀਜੇ ਪਾਜੀਟਿਵ ਪਾਏ ਗਏ ਹਨ।
ਉਨ੍ਹਾਂ ਇੱਕ ਟਵੀਟ ਕਰ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਕੋਵਿਡ-19 ਦਾ ਰੈਪਿਡ ਟੈਸਟ ਕਰਵਾਇਆ ਸੀ ਅਤੇ ਉਨ੍ਹਾਂ ਦੇ ਨਤੀਜੇ ਪਾਜੀਟਿਵ ਆਏ ਹਨ।
ਉਨ੍ਹਾਂ ਕਿਹਾ ਕਿ ਉਹ ਪਬਲਿਕ ਹੈਲਥ ਗਾਈਡਲਾਈਨਸ ਦਾ ਪਾਲਣ ਕਰਦੇ ਹੋਏ ਖੁਦ ਨੂੰ ਇਕੱਲਤਾ 'ਚ ਰੱਖ ਰਹੀ ਹੈ ਅਤੇ ਉਹ ਵਰਚੁਅਲ ਢੰਗ ਨਾਲ ਆਪਣਾ ਕੰਮ ਕਰਨਾ ਜਾਰੀ ਰੱਖਣਗੇ।
ਉਨ੍ਹਾਂ ਕਿਹਾ ਕਿ ਪੀ.ਸੀ.ਆਰ. ਟੈਸਟ ਦੇ ਨਤੀਜੇ ਆਉਣ ਤਕ ਉਹ ਵਰਚੁਅਲ ਢੰਗ ਨਾਲ ਹੀ ਕੰਮ ਕਰਨਾ ਜਾਰੀ ਰੱਖਣਗੇ।




