12.29C Vancouver
ADS

Sep 1, 2023 9:00 PM -

ਬੀ.ਸੀ. 'ਚ 400 ਥਾਂਵਾ 'ਤੇ ਜੰਗਲੀ ਅੱਗ ਲਗਾਤਾਰ ਜਾਰੀ, ਸਰਕਾਰ ਨੇ 12 ਖਤਰਨਾਕ ਅੱਗਾਂ ਦੀ ਸੂਚੀ ਕੀਤੀ ਸਾਂਝੀ

Share On
forest-fire-active-in-400-places-in-bc-list-of-12-dangerous-fires-continues
Forest fire active in 400 places in BC, list of 12 dangerous fires continues (Photo: The Canadian Press)

ਬੀ.ਸੀ. ਵਾਈਲਡਫਾਇਰ ਸਰਵਿਸ ਦੇ ਅਨੁਸਾਰ ਬ੍ਰਿਟਿਸ਼ ਕੋਲੰਬੀਆ ਵਿੱਚ ਇਸ ਵੇਲੇ ਜੰਗਲੀ ਅੱਗ 400 ਤੋਂ ਵੱਧ ਥਾਵਾਂ 'ਤੇ ਲੱਗੀ ਹੋਈ ਹੈ ਪਰ ਇਸ ਵਿੱਚੋਂ 12 ਜੰਗਲੀ ਅੱਗਾਂ ਬਹੁਤ ਤੇਜ਼ ਹਨ ਤੇ ਜਨਤਕ ਸੁਰੱਖਿਆ ਲਈ ਖਤਰਾ ਪੈਦਾ ਕਰ ਸਕਦੀਆਂ ਹਨ। ਵਾਈਲਡਫਾਇਰ ਸਰਵਿਸ ਨੇ ਜਾਣਕਾਰੀ ਦਿੰਦੇ ਹੋਏ 12 ਥਾਵਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿੱਚ ਅੱਗ ਦੇ ਸਥਾਨ, ਆਕਾਰ ਤੇ ਇਹ ਅੱਗ ਲੱਗੀ ਕਿਵੇਂ ਹੈ ਇਸਦੇ ਕਾਰਨਾਂ ਦਾ ਜ਼ਿਕਰ ਕੀਤਾ ਗਿਆ ਹੈ।

ਤੁਸੀਂ ਵੀ ਇਸ ਸੂਚੀ ਦੇ ਜ਼ਰੀਏ ਇਹ ਜਾਣ ਸਕਦੇ ਹੋ ਕਿ ਇਹ ਅੱਗ ਕਿੱਥੇ ਕਿੱਥੇ ਜ਼ਿਆਦਾ ਲੱਗੀ ਹੋਈ ਹੈ।

  • ਨਾਮ: ਬੁਸ਼ ਕਰੀਕ ਈਸਟ ਵਾਈਲਡਫਾਇਰ

ਸਥਾਨ: ਐਡਮਜ਼ ਲੇਕ ਦੇ ਪੱਛਮ ਅਤੇ ਪੂਰਬ, ਸ਼ੁਸਵਾਪ ਅਤੇ ਲਿਟਲ ਸ਼ੁਸਵਾਪ ਲੇਕ ਦੇ ਉੱਤਰ, ਚੇਜ਼ ਅਤੇ ਸੋਰੈਂਟੋ ਦੇ ਵਿਚਕਾਰ ਹਾਈਵੇਅ 1 ਦੇ ਦੱਖਣ ਵਿੱਚ ਲੱਗੀ ਹੋਈ ਹੈ
ਆਕਾਰ: 431 ਵਰਗ ਕਿਲੋਮੀਟਰ
ਕਾਰਨ: ਅਸਮਾਨੀ ਬਿਜਲੀ

  • ਨਾਮ: ਕੈਸਪਰ ਕ੍ਰੀਕ ਜੰਗਲ ਦੀ ਅੱਗ

ਸਥਾਨ: ਲਿਲੂਏਟ ਤੋਂ 24 ਕਿਲੋਮੀਟਰ ਪੱਛਮ ਵੱਲ
ਆਕਾਰ: 110 ਵਰਗ ਕਿਲੋਮੀਟ
ਕਾਰਨ: ਅਸਮਾਨੀ ਬਿਜਲੀ

  • ਨਾਮ: ਕੂਕੀਪੀ ਕ੍ਰੀਕ ਜੰਗਲ ਦੀ ਅੱਗ

ਸਥਾਨ: ਲਿਟਨ ਤੋਂ 50 ਕਿਲੋਮੀਟਰ ਦੱਖਣ ਵੱਲ
ਆਕਾਰ: 170 ਵਰਗ ਕਿਲੋਮੀਟਰ
ਕਾਰਨ: ਅਸਮਾਨੀ ਬਿਜਲੀ

  • ਨਾਮ: ਸਟਾਈਨ ਮਾਉਂਟੇਨ ਜੰਗਲ ਦੀ ਅੱਗ

ਸਥਾਨ: ਲਿਟਨ ਤੋਂ 15 ਕਿਲੋਮੀਟਰ ਉੱਤਰ ਪੱਛਮ, ਫਰੇਜ਼ਰ ਰਿਵਰ ਦੇ ਪੱਛਮ ਵੱਲ
ਆਕਾਰ: 47 ਵਰਗ ਕਿਲੋਮੀਟਰ
ਕਾਰਨ: ਅਸਮਾਨੀ ਬਿਜਲੀ

  • ਨਾਮ: ਮੈਕਡਗਲ ਕ੍ਰੀਕ ਜੰਗਲ ਦੀ ਅੱਗ

ਸਥਾਨ: ਵੈਸਟ ਕੇਲੋਨਾ ਦੇ ਨੇੜੇ
ਆਕਾਰ: 137 ਵਰਗ ਕਿਲੋਮੀਟਰ
ਕਾਰਨ: ਜਾਂਚ ਅਧੀਨ

  • ਨਾਮ: ਗ੍ਰੇਟ ਬੀਵਰ ਲੇਕ ਜੰਗਲ ਦੀ ਅੱਗ

ਸਥਾਨ: ਪ੍ਰਿੰਸ ਜਾਰਜ ਫਾਇਰ ਸੈਂਟਰ
ਆਕਾਰ: 92 ਵਰਗ ਕਿਲੋਮੀਟਰ
ਕਾਰਨ: ਅਸਮਾਨੀ ਬਿਜਲੀ

  • ਨਾਮ: ਵ੍ਹਾਈਟਫਿਸ਼ ਲੇਕ ਜੰਗਲ ਦੀ ਅੱਗ

ਸਥਾਨ: ਪ੍ਰਿੰਸ ਜਾਰਜ ਫਾਇਰ ਸੈਂਟਰ
ਆਕਾਰ: 57 ਵਰਗ ਕਿਲੋਮੀਟਰ
ਕਾਰਨ: ਅਸਮਾਨੀ ਬਿਜਲੀ

  • ਨਾਮ: ਗ੍ਰੀਰ ਕ੍ਰੀਕ ਜੰਗਲ ਦੀ ਅੱਗ

ਸਥਾਨ: ਪ੍ਰਿੰਸ ਜਾਰਜ ਫਾਇਰ ਸੈਂਟਰ
ਆਕਾਰ: 47 ਵਰਗ ਕਿਲੋਮੀਟਰ
ਕਾਰਨ: ਅਸਮਾਨੀ ਬਿਜਲੀ

  • ਨਾਮ: ਕ੍ਰੇਟਰ ਕ੍ਰੀਕ ਜੰਗਲੀ ਅੱਗ

ਸਥਾਨ: ਕੈਮਲੂਪਸ ਫਾਇਰ ਸੈਂਟਰ
ਆਕਾਰ: 465 ਵਰਗ ਕਿਲੋਮੀਟਰ
ਕਾਰਨ: ਅਸਮਾਨੀ ਬਿਜਲੀ

  • ਨਾਮ: ਅੱਪਰ ਪਾਰਕ ਰਿਲ ਜੰਗਲ ਦੀ ਅੱਗ

ਸਥਾਨ: ਕੈਮਲੂਪਸ ਫਾਇਰ ਸੈਂਟਰ
ਆਕਾਰ: 20 ਵਰਗ ਕਿਲੋਮੀਟਰ
ਕਾਰਨ: ਮਨੁੱਖੀ, ਦੁਰਘਟਨਾ ਜਾਂ ਜਾਣਬੁੱਝ ਕੇ

  • ਨਾਮ: ਰੋਸਮੋਰ ਲੇਕ ਜੰਗਲ ਦੀ ਅੱਗ

ਸਥਾਨ: ਕੈਮਲੂਪਸ ਫਾਇਰ ਸੈਂਟਰ
ਆਕਾਰ: 111 ਵਰਗ ਕਿਲੋਮੀਟਰ
ਕਾਰਨ: ਅਸਮਾਨੀ ਬਿਜਲੀ

  • ਨਾਮ: ਡਾਊਨਟਨ ਲੇਕ ਜੰਗਲ ਦੀ ਅੱਗ

ਸਥਾਨ: ਕੈਮਲੂਪਸ ਫਾਇਰ ਸੈਂਟਰ
ਆਕਾਰ: 94 ਵਰਗ ਕਿਲੋਮੀਟਰ
ਕਾਰਨ: ਅਸਮਾਨੀ ਬਿਜਲੀ

Latest news

alberta-could-see-billions-in-budget-surplus-amid-high-oil-prices
Punjabi

ਐਲਬਰਟਾ ਨੂੰ ਤੇਲ ਦੀਆਂ ਉੱਚੀਆਂ ਕੀਮਤਾਂ ਨਾਲ ਵੱਡੇ ਸਰਪਲੱਸ ਦੀ ਉਮੀਦ

ਐਲਬਰਟਾ ਸਰਕਾਰ ਨੂੰ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਦੇ ਚੱਲਦਿਆਂ ਚਾਲੂ ਵਿੱਤੀ ਸਾਲ ਵਿੱਚ ਅਰਬਾਂ ਡਾਲਰਾਂ ਦਾ ਬਜਟ ਸਰਪਲੱਸ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।ਯੂਨੀਵਰਸਿਟੀ ਔਫ ਕੈਲਗਰੀ ਦੇ ਪ੍ਰੋਫੈਸਰ Trevor Tombe ਅਨੁਸਾਰ, ਸਰਕਾਰ ਕੋਲ ਇਸ ਵਿੱਤੀ ਸਾਲ ਵਿੱਚ ਹੁਣ ਤੱਕ $3.8 ਬਿਲੀਅਨ ਦਾ ਸਰਪਲੱਸ ਇਕੱਠਾ ਹੋ ਚੁੱਕਾ ਹੈ।
trump-says-us-will-maintain-total-control-over-strait-of-hormuz
Punjabi

ਹੋਰਮੁਜ਼ ਜਲ ਮਾਰਗ ’ਤੇ ਅਮਰੀਕਾ ਦਾ ‘ਪੂਰਾ ਕੰਟਰੋਲ’: ਟਰੰਪ ਦਾ ਦਾਅਵਾ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੁੱਧਵਾਰ ਨੂੰ ਫਿਰ ਤੋਂ ਦਾਅਵਾ ਕੀਤਾ ਕਿ ਅਮਰੀਕਾ ਦਾ ਹੋਰਮੁਜ਼ ਜਲ ਮਾਰਗ 'ਤੇ ਪੂਰਾ ਕੰਟਰੋਲ ਹੈ ਅਤੇ ਉਹ ਇਸ ਕੰਟਰੋਲ ਨੂੰ ਕਾਇਮ ਰੱਖੇਗਾ। ਟਰੰਪ ਨੇ ਇਹ ਗੱਲ ਆਪਣੇ ਟਰੁੱਥ ਸੋਸ਼ਲ ਪਲੇਟਫਾਰਮ 'ਤੇ ਕਹੀ। ਟਰੰਪ ਨੇ ਅਮਰੀਕੀ ਜਲ ਸੈਨਾ ਦੀ ਨਾਕਾਬੰਦੀ ਨੂੰ “ਵਾਲ ਆਫ਼ ਸਟੀਲ” ਕਰਾਰ ਦਿੰਦਿਆਂ ਕਿਹਾ ਕਿ ਈਰਾਨ ਇਸ ਬਾਰੇ ਕੁਝ ਨਹੀਂ ਕਰ ਸਕਦਾ।
19-year-old-arrested-after-knife-waving-incident-in-vancouvers-granville-entertainment-district
Punjabi

ਵੈਨਕੂਵਰ ਦੇ ਗ੍ਰੈਨਵਿਲ ਐਂਟਰਟੇਨਮੈਂਟ ਡਿਸਟ੍ਰਿਕਟ ਵਿਚ ਚਾਕੂ ਲਹਿਰਾਉਣ ਵਾਲਾ 19 ਸਾਲਾ ਨੌਜਵਾਨ ਗ੍ਰਿਫ਼ਤਾਰ

ਵੈਨਕੂਵਰ ਦੇ ਗ੍ਰੈਨਵਿਲ ਐਂਟਰਟੇਨਮੈਂਟ ਡਿਸਟ੍ਰਿਕਟ ਵਿਚ ਪੁਲਿਸ ਵਲੋਂ ਇੱਕ 19 ਸਾਲਾ ਨੌਜਵਾਨ ਨੂੰ ਚਾਕੂ ਨਾਲ ਹੰਗਾਮਾ ਕਰਨ ਅਤੇ ਡਰ ਦਾ ਮਾਹੌਲ ਪੈਦਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ, ਘਟਨਾ ਅੱਜ ਤੜਕੇ ਲਗਭਗ 1:50 ਵਜੇ ਵਾਪਰੀ। ਇੱਕ ਦੁਕਾਨ ਦੇ ਕਰਮਚਾਰੀ ਨੇ ਨੌਜਵਾਨ ਨੂੰ ਟੇਬਲ ਉਲਟਾਉਂਦੇ ਅਤੇ ਆਉਣ-ਜਾਣ ਵਾਲੇ ਲੋਕਾਂ ਨੂੰ ਚਾਕੂ ਦਿਖਾਉਂਦੇ ਹੋਏ ਦੇਖਿਆ। ਜਦੋਂ ਕਰਮਚਾਰੀ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਨੇ ਗੁੱਸੇ ਵਿਚ ਆ ਕੇ ਦੁਕਾਨ ਦੇ ਬੋਰਡ 'ਤੇ ਚਾਕੂ ਮਾਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਕਰਮਚਾਰੀ ਨੇ ਪਿੱਛੇ ਹਟ ਕੇ ਪੁਲਿਸ ਨੂੰ ਫੋਨ ਕੀਤਾ।
canada-announces-34-million-in-climate-funding-for-communities
Punjabi

ਕੈਨੇਡਾ ਦੀਆਂ 128 ਕਮਿਊਨਿਟੀਆਂ ਲਈ $34 ਮਿਲੀਅਨ ਦੀ ਕਲਾਈਮੇਟ ਫੰਡਿੰਗ ਦਾ ਐਲਾਨ

ਕੈਨੇਡਾ ਦੀ ਫੈਡਰਲ ਸਰਕਾਰ ਨੇ ਦੇਸ਼ ਭਰ ਦੀਆਂ ਕਮਿਊਨਿਟੀ ਨੂੰ ਜਲਵਾਯੂ ਤਬਦੀਲੀ ਨਾਲ ਨਜਿੱਠਣ ਵਿਚ ਮਦਦ ਕਰਨ ਲਈ $34-ਮਿਲੀਅਨ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਸ ਫੰਡਿੰਗ ਦਾ ਉਦੇਸ਼ ਨਗਰ ਪਾਲਿਕਾਵਾਂ ਅਤੇ ਸਥਾਨਕ ਸੰਸਥਾਵਾਂ ਨੂੰ ਅਜਿਹੇ ਪ੍ਰੋਜੈਕਟ ਸ਼ੁਰੂ ਕਰਨ ਵਿਚ ਮਦਦ ਕਰਨਾ ਹੈ ਜੋ ਹੜ੍ਹ, ਜੰਗਲਾਂ ਦੀ ਅੱਗ ਅਤੇ ਗਰਮੀ ਵਰਗੀਆਂ ਕੁਦਰਤੀ ਆਫ਼ਤਾਂ ਦੇ ਖ਼ਤਰੇ ਨੂੰ ਘਟਾ ਸਕਣ।
early-morning-shooting-in-surreys-cloverdale-leaves-one-injured
Punjabi

ਸਰੀ ਦੇ ਕਲੋਵਰਡੇਲ ’ਚ ਤੜਕੇ ਹੋਈ ਗੋਲੀਬਾਰੀ, ਇੱਕ ਵਿਅਕਤੀ ਜ਼ਖ਼ਮੀ

ਸਰੀ ਵਿਚ ਤੜਕੇ ਸ਼ੂਟਿੰਗ ਦੀ ਵਾਰਦਾਤ ਹੋਈ ਹੈ ਅਤੇ ਪੁਲਿਸ ਵਲੋਂ ਸ਼ੱਕੀ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ, ਇਸ ਵਾਰਦਾਤ ਵਿਚ ਇੱਕ ਵਿਅਕਤੀ ਵਾਲ-ਵਾਲ ਬਚਿਆ ਅਤੇ ਮਾਮੂਲੀ ਜ਼ਖ਼ਮੀ ਹੋਇਆ ਹੈ। ਸਰੀ ਪੁਲਿਸ ਸਰਵਿਸ ਮੁਤਾਬਕ,ਘਟਨਾ ਸਵੇਰ ਲਗਭਗ 3:50 ਵਜੇ ਕਲੋਵਰਡੇਲ ਇਲਾਕੇ ਵਿਚ 60 ਐਵੇਨਿਊ ਅਤੇ 177 ਸਟ੍ਰੀਟ ਨੇੜੇ ਇੱਕ ਘਰ ਕੋਲ ਵਾਪਰੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link