Nov 26, 2020 6:21 PM -

ਬੀ.ਸੀ. ਦੇ ਇੱਕ ਸਾਬਕਾ ਪ੍ਰੀਮਿਅਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਅੱਜ ਦੁਪਹਿਰ ਦੇ ਪ੍ਰੋਵਿੰਸ਼ੀਅਲ ਕੈਬਿਨੇਟ ਦੇ ਸਹੁੰ ਚੁੱਕ ਸਮਾਗਮ ਦੌਰਾਨ, 22 ਮੈਂਬਰਾਂ ਤੋਂ ਵਧੇਰੇ ਚੁਣੇ ਜਾ ਸਕਦੇ ਹਨ।
ਮਾਈਕ ਹਾਰਕੋਰਟ ਦਾ ਕਹਿਣਾ ਹੈ ਕਿ ਪ੍ਰੀਮਿਅਰ ਜੌਨ ਹੌਰਗਨ ਸਾਹਮਣੇ ਕੁਝ ਚੁਣੌਤੀ ਭਰੀਆਂ ਚਾਇਸਿਸ ਹਨ।
ਉਨ੍ਹਾਂ ਕਿਹਾ ਕਿ ਇੱਕ ਅਜਿਹੇ ਕੈਬਿਨੇਟ ਨੂੰ ਚੁਣਨਾ ਪਵੇਗਾ, ਜੋ ਕਿ ਕੋਵਿਡ-19 ਪੈਂਡੇਮਿਕ ਵਿਚਾਲੇ ਆਪਣਾ ਫੋਕਸ ਨਾ ਵਿਗੜਨ ਦੇਵੇ।
ਯਾਦ ਰਹੇ ਪਾਰਟੀ ਦੇ 7 ਮੈਂਬਰਾਂ ਨੇ ਰੀ-ਇਲੈਕਸ਼ਨ ਤੋਂ ਇਨਕਾਰ ਕਰ ਦਿੱਤਾ ਸੀ।
ਇਸ 'ਚ ਵਿੱਤ ਮੰਤਰੀ ਅਤੇ ਡਿਪਟੀ ਪ੍ਰੀਮਿਅਰ ਕੈਰਲ ਜੇਮਜ਼ ਵੀ ਸ਼ਾਮਿਲ ਹਨ।
ਉਨ੍ਹਾਂ ਕਿਹਾ ਕਿ ਕੈਰਲ ਜੇਮਜ਼ ਨੂੰ ਰਿਪਲੇਸ ਕਰਨਾ ਨਾਮੁਮਕਿਨ ਹੈ।
ਪਰ ਹਾਰਕੋਰਟ ਨੇ ਇਹ ਵੀ ਮੰਨਿਆ ਕਿ ਹੌਰਗਨ ਕੋਲ ਚੁਣਨ ਲਈ ਪ੍ਰਤਿਭਾਸ਼ਾਲੀ ਲੋਕ ਮੌਜੂਦ ਹਨ।




