13.11C Vancouver
ADS

Apr 28, 2021 3:34 PM -

ਮਨੀ ਲੌਂਡਰਿੰਗ ਜਾਂਚ ਵਿੱਚ ਸਾਬਕਾ ਗੇਮਿੰਗ ਮਨਿਸਟਰ ਅਤੇ ਡਿਪਟੀ ਪ੍ਰੀਮੀਅਰ ਰਿੱਚ ਕੋਲਮੈਨ ਗਵਾਹੀ ਦੇਣਗੇ

Share On
former-liberal-gaming-minister-deputy-premier-to-testify-at-money-laundering-inquiry
Minister of Natural Gas Development Rich Coleman speaks to media during a press conference in the Legislative Library on Wednesday, February 15, 2017 in Victoria, B.C. THE CANADIAN PRESS/Chad Hipolito

ਬੀ.ਸੀ. ਲਿਬਰਲ ਪਾਰਟੀ ਦੇ ਇੱਕ ਸਾਬਕਾ ਕੈਬਿਨਿਟ ਮੰਤਰੀ ਅੱਜ ਮਨੀ ਲੌਂਡਰਿੰਗ ਜਾਂਚ ਦੇ ਚਲਦਿਆਂ ਗਵਾਹੀ ਦੇਣ ਜਾ ਰਹੇ ਹਨ।

ਬੀਤੇ ਕੁਝ ਦਿਨਾਂ ਦੌਰਾਨ ਕਲਨ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣ ਵਾਲੇ ਹਾਈ ਪ੍ਰੋਫਾਈਲ ਸਾਬਕਾ ਅਤੇ ਮੌਜੂਦਾ ਸਿਆਸਤਦਾਨਾਂ ਦੀ ਕਤਾਰ ਵਿੱਚ ਸਾਬਕਾ ਗੇਮਿੰਗ ਮਨਿਸਟਰ ਅਤੇ ਡਿਪਟੀ ਪ੍ਰੀਮੀਅਰ ਰਿੱਚ ਕੋਲਮੈਨ ਦਾ ਨਾਂ ਵੀ ਸ਼ਾਮਲ ਹੋਣ ਜਾ ਰਿਹਾ ਹੈ।

ਸਾਬਕਾ ਪ੍ਰੀਮੀਅਰ ਕ੍ਰਿਸਟੀ ਕਲਾਰਕ, ਵਿਰੋਧੀ ਪਾਰਟੀ ਦੇ ਮੌਜੂਦਾ ਐਮ.ਐੱਲ.ਏ. ਸ਼ਰਲੀ ਬੌਂਡ ਅਤੇ ਮਾਈਕ ਡੀ ਜੌਂਗ ਵੀ ਹਾਲ ਹੀ ਵਿੱਚ ਕਮਿਸ਼ਨ ਸਾਹਮਣੇ ਪੇਸ਼ ਹੋਏ ਸਨ।

ਬੀ.ਸੀ. ਦੇ ਅਟਾਰਨੀ ਜਨਰਲ, ਡੇਵਿਡ ਈਬੀ, ਜਿਨ੍ਹਾਂ ਨੇ ਨਿਊ ਡੈਮੋਕਰੇਟਸ ਦੇ 2017 ਵਿੱਚ ਸਰਕਾਰ ਬਣਾਉਣ ਤੋਂ ਬਾਅਦ, ਗੇਮਿੰਗ ਮਨਿਸਟਰ ਵਜੋਂ ਸੇਵਾ ਨਿਭਾਈ ਸੀ ਨੇ ਇਸ ਹਫਤੇ ਦੇ ਸ਼ੁਰੂ ਵਿੱਚ ਸ਼ੱਕੀ ਨਕਦ ਦੇ ਥੈਲੇ ਲੈ ਕੇ ਕੈਸਿਨੋ ਵਿੱਚ ਜੂਏਬਾਜ਼ਾਂ ਦੇ ਪਹੁੰਚਣ ਵਾਲੇ ਵੀਡੀਓ ਬਾਰੇ ਗਵਾਹੀ ਦਿੱਤੀ ਸੀ।

ਸਾਬਕਾ ਗੇਮਿੰਗ ਜਾਂਚਕਰਤਾਵਾਂ ਵੱਲੋਂ ਪੇਸ਼ੀ ਦੌਰਾਨ ਇਹ ਗੱਲ ਸਾਂਝੀ ਕੀਤੀ ਗਈ ਸੀ ਕਿ ਉਨ੍ਹਾਂ ਨੇ ਕੋਲਮੈਨ ਨੂੰ ਇਹ ਜਾਣਕਾਰੀ ਦਿੱਤੀ ਸੀ ਕਿ ਕੈਸੀਨੋਜ਼ ਵਿਚ ਸ਼ੱਕੀ ਨਕਦ ਅਤੇ ਸੰਗਠਿਤ ਅਪਰਾਧ ਵਿੱਚ ਆਪਸੀ ਸਬੰਧ ਹੋਣ ਦਾ ਖਦਸ਼ਾ ਹੈ ਪਰ ਇਸ ਬਾਰੇ ਕੋਈ ਕਦਮ ਨਹੀਂ ਚੁੱਕੇ ਗਏ ਸਨ।

ਸੂਬੇ ਦੀ ਰੀਅਲ ਅਸਟੇਟ, ਲਗਜ਼ਰੀ ਵਾਹਨ ਅਤੇ ਗੇਮਿੰਗ ਸੈਕਟਰ ਦੇ ਕਸੀਨੋਜ਼ ਵਿੱਚ ਗ਼ੈਰਕਾਨੂੰਨੀ ਨਕਦ ਨਾਲ ਸਬੰਧ ਹੋਣ ਬਾਰੇ ਸਾਹਮਣੇ ਆਈਆਂ ਤਿੰਨ ਰਿਪੋਰਟਾਂ ਤੋਂ ਬਾਅਦ ਬੀ.ਸੀ. ਸਰਕਾਰ ਵੱਲੋਂ ਮਈ 2019 ਵਿੱਚ ਮਨੀ ਲੌਂਡਰਿੰਗ ਬਾਰੇ ਪਬਲਿਕ ਜਾਂਚ ਦਾ ਐਲਾਨ ਕੀਤਾ ਗਿਆ ਸੀ।

ਅੰਤਮ ਰਿਪੋਰਟ 15 ਦਸੰਬਰ ਨੂੰ ਆਵੇਗੀ।

Latest news

nijjar-murder-case-fbi-announces-reward-for-goldy-brars-arrest
Punjabi

ਨਿੱਝਰ ਕਤਲ ਮਾਮਲਾ: ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਲਈ FBI ਵੱਲੋਂ ਇਨਾਮ ਦਾ ਐਲਾਨ

ਕੈਨੇਡਾ ਦੀ ਆਰ.ਸੀ.ਐਮ.ਪੀ. ਅਤੇ ਅਮਰੀਕੀ ਜਾਂਚ ਏਜੰਸੀ ਐਫ.ਬੀ.ਆਈ. ਨੇ ਸਾਂਝੇ ਤੌਰ 'ਤੇ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿਚ ਲੋੜੀਂਦੇ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਲਈ 1 ਮਿਲੀਅਨ ਅਮਰੀਕੀ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਹੈ।
eby-targets-trumps-trade-war-pledges-to-double-b-c-critical-mineral-exports
Punjabi

ਈਬੀ ਵੱਲੋਂ ਟਰੰਪ ਦੀ ਟਰੇਡ ਵਾਰ 'ਤੇ ਨਿਸ਼ਾਨਾ, ਕ੍ਰਿਟੀਕਲ ਮਿਨਰਲ ਐਕਸਪੋਰਟ ਦੁੱਗਣੇ ਕਰਨ ਦਾ ਵਾਅਦਾ

ਬੀ.ਸੀ. ਐਨ.ਡੀ.ਪੀ. ਲੀਡਰ ਡੇਵਿਡ ਈਬੀ ਨੇ ਸੋਮਵਾਰ ਨੂੰ ਪ੍ਰਿੰਸ ਰੂਪਰਟ ਵਿਖੇ ਚੋਣ ਪ੍ਰਚਾਰ ਦੌਰਾਨ ਟਰੰਪ ਦੀ ਟਰੇਡ ਵਾਰ ਨੂੰ ਨਿਸ਼ਾਨੇ 'ਤੇ ਲਿਆ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਸਰਕਾਰ ਦੁਬਾਰਾ ਸੱਤਾ ਵਿਚ ਆਉਂਦੀ ਹੈ ਤਾਂ ਬੀ. ਸੀ. ਦੇ critical mineral exports ਨੂੰ ਅਗਲੇ ਪੰਜ ਸਾਲਾਂ ਵਿਚ ਦੁੱਗਣਾ ਕਰਨ ਲਈ ਕੰਮ ਕੀਤਾ ਜਾਵੇਗਾ।
one-killed-19-injured-in-russian-drone-attack-on-kyiv
Punjabi

ਕੀਵ ਵਿੱਚ ਰੂਸੀ ਡਰੋਨ ਹਮਲਾ, 1 ਦੀ ਮੌਤ ਤੇ 19 ਜ਼ਖਮੀ

ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਸੋਮਵਾਰ ਨੂੰ ਰੂਸ ਵੱਲੋਂ ਕੀਤੇ ਗਏ ਡਰੋਨ ਹਮਲੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 19 ਲੋਕ ਜ਼ਖਮੀ ਹੋਏ ਹਨ। ਕੀਵ ਦੇ ਮੇਅਰ ਨੇ ਦੱਸਿਆ ਕਿ ਡਰੋਨ ਹਮਲਾ ਕੇਂਦਰੀ ਕੀਵ ਸਥਿਤ ਨੈਸ਼ਨਲ ਅਕੈਡਮੀ ਆਫ ਸਾਇੰਸਜ਼ ’ਤੇ ਹੋਇਆ। ਜ਼ਖਮੀਆਂ ਵਿੱਚੋਂ 6 ਲੋਕਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
b-c-conservatives-say-lorne-doerkson-could-remain-leader-for-years-without-leadership-vote
Punjabi

ਬੀ.ਸੀ. ਕੰਜ਼ਰਵੇਟਿਵ ਸਰਕਾਰ ਬਣੀ ਤਾਂ ਲੋਰਨ ਡੋਰਕਸਨ ਹੀ ਹੋ ਸਕਦੇ ਹਨ ਪ੍ਰੀਮੀਅਰ

ਬੀ.ਸੀ. ਕੰਜ਼ਰਵੇਟਿਵ ਨੇ ਸਪੱਸ਼ਟ ਕੀਤਾ ਹੈ ਕਿ ਪਾਰਟੀ ਦੇ ਅੰਤਰਿਮ ਲੀਡਰ ਲੋਰਨ ਡੋਰਕਸਨ ਬਿਨਾਂ ਕਿਸੇ ਲੀਡਰਸ਼ਿਪ ਵੋਟ ਦੇ ਕਈ ਸਾਲਾਂ ਤੱਕ ਪਾਰਟੀ ਦੀ ਕਮਾਨ ਸੰਭਾਲ ਸਕਦੇ ਹਨ।
bc-conservatives-centre-bc-announce-candidates-for-upcoming-election
Punjabi

ਬੀ.ਸੀ.ਚੋਣਾਂ: ਕੰਜ਼ਰਵੇਟਿਵ ਤੇ ਸੈਂਟਰ ਬੀ.ਸੀ. ਵੱਲੋਂ ਕਈ ਉਮੀਦਵਾਰਾਂ ਦਾ ਐਲਾਨ

ਬੀ.ਸੀ. ਕੰਜ਼ਰਵੇਟਿਵ ਪਾਰਟੀ ਨੇ ਲੈਂਗਲੀ-ਐਬਟਸਫੋਰਡ ਹਲਕੇ ਤੋਂ ਹਰਮਨ ਭੰਗੂ ਨੂੰ ਮੁੜ ਚੋਣ ਮੈਦਾਨ ਵਿਚ ਉਤਾਰਨ ਦਾ ਐਲਾਨ ਕੀਤਾ ਹੈ। ਭੰਗੂ ਪਹਿਲੀ ਵਾਰ 2024 ਵਿਚ ਵਿਧਾਇਕ ਚੁਣੇ ਗਏ ਸਨ। ਉਨ੍ਹਾਂ ਬਿਆਨ ਵਿਚ ਕਿਹਾ ਕਿ ਪਿਛਲੇ ਦੋ ਸਾਲਾਂ ਦੌਰਾਨ ਇਸ ਹਲਕੇ ਦੀ ਸੇਵਾ ਕਰਨਾ ਉਨ੍ਹਾਂ ਦੇ ਜੀਵਨ ਦਾ ਸਭ ਤੋਂ ਵੱਡਾ ਮਾਣ ਰਿਹਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link