Nov 20, 2024 7:58 PM - The Canadian Press
ਐਲਬਰਟਾ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੂੰ ਨਿਵੇਸ਼ ਪ੍ਰਬੰਧਨ ਕਾਰਪੋਰੇਸ਼ਨ ਦੇ ਚੇਅਰਪਰਸਨ ਨਿਯੁਕਤ ਕੀਤਾ ਹੈ। ਇਹ ਬੋਰਡ ਐਲਬਰਟਾ ਵਿਚ $169-billion ਦੇ ਜਨਤਕ ਖੇਤਰ ਪੈਨਸ਼ਨ ਫੰਡ ਨੂੰ ਮੈਨੇਜ ਕਰਦਾ ਹੈ।
ਖਾਸ ਗੱਲ ਇਹ ਹੈ ਕਿ ਹਾਰਪਰ ਬਿਨਾਂ ਤਨਖਾਹ ਦੇ ਇਸ ਅਹੁਦੇ ਨੂੰ ਸੰਭਾਲ ਰਹੇ ਹਨ। ਸੂਬਾ ਸਰਕਾਰ ਨੇ 7 ਨਵੰਬਰ ਨੂੰ ਇਸ ਪੂਰੇ ਬੋਰਡ ਨੂੰ ਬਰਖਾਸਤ ਕਰ ਦਿੱਤਾ ਸੀ। ਦੱਸ ਦਈਏ ਕਿ ਇਹ ਕੈਨੇਡਾ ਦਾ ਛੇਵਾਂ ਸਭ ਤੋਂ ਵੱਡਾ ਪੈਨਸ਼ਨ ਫੰਡ ਮੈਨੇਜਰ ਬੋਰਡ ਹੈ।
ਪ੍ਰੀਮੀਅਰ ਡੈਨੀਅਲ ਸਮਿਥ ਅਤੇ ਵਿੱਤ ਮੰਤਰੀ ਨੇਟ ਹਾਰਨਰ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਐਲਬਰਟਾ ਨਿਵੇਸ਼ ਪ੍ਰਬੰਧਨ ਕਾਰਪੋਰੇਸ਼ਨ ਦੀ ਲੀਡਰਸ਼ਿਪ ਵਿਚ ਬਦਲਾਅ ਕਰਨ ਦਾ ਫੈਸਲਾ ਇਸ ਲਈ ਲਿਆ ਕਿਉਂਕਿ ਓਪਰੇਟਿੰਗ ਲਾਗਤ, ਪ੍ਰਬੰਧਨ ਫੀਸ ਅਤੇ ਸਟਾਫਿੰਗ ਖਰਚੇ ਕਾਬੂ ਤੋਂ ਬਾਹਰ ਹੋ ਗਏ ਸਨ, ਜਦੋਂ ਕਿ ਇਨਵੈਸਮੈਂਟ 'ਤੇ ਰਿਟਰਨ ਇਸ ਵਾਧੇ ਦੇ ਮੁਤਾਬਕ ਨਹੀਂ ਸੀ।