Aug 4, 2022 7:17 PM - The Canadian Press

ਸੁਪ੍ਰੀਮ ਕੋਰਟ ਆਫ ਕੈਨੇਡਾ ਦੇ ਸਾਬਕਾ ਜੱਜ ਥੌਮਸ ਕਰੌਮਵੈਲ ਵੱਲੋਂ ਹੌਕੀ ਕੈਨੇਡਾ ਸੰਬੰਧੀ ਸੁਤੰਤਰ ਰੀਵਿਊ ਦੀ ਅਗਵਾਈ ਕੀਤੀ ਜਾਵੇਗੀ।
ਕਰੌਮਵੈਲ ਦੇ ਰੀਵਿਊ 'ਚ ਹੌਕੀ ਕੈਨੇਡਾ ਦੀ ਗਵਰਨੈਂਸ 'ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ।
ਸੰਗਠਨ ਨਾਲ ਜੁੜੇ ਜਿਨਸੀ ਹਮਲੇ ਸੰਬੰਧੀ ਵਿਵਾਦ ਤੋਂ ਬਾਅਦ ਲਗਾਤਾਰ ਮੰਗ ਉੱਠਦੀ ਰਹੀ ਹੈ ਕਿ ਗਵਰਨਿੰਗ ਬੌਡੀ ਦੀ ਲੀਡਰਸ਼ਿਪ ਨੂੰ ਤਬਦੀਲ ਕੀਤਾ ਜਾਵੇ।
ਹੌਕੀ ਕੈਨੇਡਾ ਨੇ ਇੱਕ ਬਿਆਨ ਜਾਰੀ ਕਰ ਦੱਸਿਆ ਕਿ ਰੀਵਿਊ ਤੁਰੰਤ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਨਵੰਬਰ 'ਚ ਹੋਣ ਵਾਲੀ ਸੰਗਠਨ ਦੀ ਸਾਲਾਨਾ ਜਨਰਲ ਬੈਠਕ ਤੋਂ ਪਹਿਲਾਂ ਇਸ ਰੀਵਿਊ ਆਸਰੇ ਅੰਤਰਿਮ ਸਿਫਾਰਸ਼ਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਹੌਕੀ ਕੈਨੇਡਾ ਨੇ ਗਵਰਨੈਂਸ ਰੀਵਿਊ ਦਾ ਐਲਾਨ ਇੱਕ ਓਪਨ ਲੈਟਰ 'ਚ ਬੀਤੇ ਮਹੀਨੇ ਕੀਤਾ ਸੀ।
ਯਾਦ ਰਹੇ ਮਾਮਲਾ ਜੂਨੀਅਰ ਹੌਕੀ ਟੀਮ ਨਾਲ ਸੰਬੰਧਤ ਹੈ ਅਤੇ ਇੱਕ ਔਰਤ ਦਾ ਕਹਿਣਾ ਹੈ ਕਿ 8 ਖਿਡਾਰੀਆਂ ਨੇ ਉਸ 'ਤੇ ਜਿਨਸੀ ਹਮਲਾ ਕੀਤਾ ਸੀ।
ਮਾਮਲਾ ਔਂਟੈਰੀਓ ਦੇ ਲੰਡਨ ਨਾਲ ਸੰਬੰਧਤ ਦੱਸਿਆ ਗਿਆ ਸੀ।




