10.81C Vancouver
ADS

Oct 19, 2020 3:45 PM -

ਸਰ੍ਹੀ ਦੀ ਮੀਟ ਪ੍ਰੋਸੈਸਿੰਗ ਸੁਵਿਧਾ ਵਿਖੇ ਕੋਵਿਡ-19 ਆਊਟਬ੍ਰੇਕ ਦਾ ਐਲਾਨ

Share On
fraser-health-reports-new-covid-19-outbreaks-at-care-home-and-meat-packing-facility
A healthcare worker collects a sample from a motorist at a COVID-19 testing facility in Burnaby, B.C., Thursday, Aug. 13, 2020. THE CANADIAN PRESS/Darryl Dyck

ਫਰੇਜ਼ਰ ਹੈਲਥ ਨੇ ਸਰ੍ਹੀ ਵਿੱਚ ਇੱਕ ਮੀਟ ਪ੍ਰੋਸੈਸਿੰਗ ਸੁਵਿਧਾ ਅਤੇ ਇਲਾਕੇ ਦੇ ਦੋ ਲੌਂਗ ਟਰਮ ਕੇਅਰ ਸੈਂਟਰਾਂ ਵਿਖੇ ਕੋਵਿਡ-19 ਦੇ ਨਵੇਂ ਆਊਟਬ੍ਰੇਕ ਦਾ ਐਲਾਨ ਕੀਤਾ ਹੈ।

ਸਿਹਤ ਅਥਾਰਟੀ ਦਾ ਕਹਿਣਾ ਹੈ ਕਿ ਜੇ&ਐਲ ਬੀਫ ਲਿਮਟਿਡ ਦੇ ਅਮਲੇ ਵਿੱਚ ਸੰਚਾਰਨ ਦੇ ਸਬੂਤ ਮਿਲੇ ਹਨ, ਜਿੱਥੇ ਹੁਣ ਤੱਕ 13 ਲੋਕਾਂ ਦਾ ਕੋਵਿਡ-19 ਟੈਸਟ ਪੌਜ਼ਿਟਿਵ ਆਇਆ ਹੈ।

ਫਰੇਜ਼ਰ ਹੈਲਥ ਦਾ ਕਹਿਣਾ ਹੈ ਕਿ 8 ਅਕਤੂਬਰ ਨੂੰ ਇੱਕ ਕਰਮਚਾਰੀ ਦਾ ਟੈਸਟ ਪੌਜ਼ਿਟਿਵ ਆਉਣ ਤੋਂ ਬਾਅਦ, ਜਨਤਕ ਸਿਹਤ ਕਾਮਿਆਂ ਨੂੰ ਇਸ ਸੰਭਾਵੀ ਆਊਟਬ੍ਰੇਕ ਬਾਰੇ ਪਹਿਲੀ ਵਾਰ 10 ਦਿਨ ਪਹਿਲਾਂ ਪਤਾ ਲੱਗਿਆ।

ਅਧਿਕਾਰੀਆਂ ਵੱਲੋਂ ਕੋਵਿਡ-19 ਦੇ ਖ਼ਤਰੇ ਨੂੰ ਘੱਟ ਕਰਨ ਦੀਆਂ ਰਣਨੀਤੀਆਂ ਨੂੰ ਮਜ਼ਬੂਤ ਕਰਨ ਲਈ ਸੁਵਿਧਾ ਦੇ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ।

ਉਹਨਾਂ ਮੁਤਾਬਕ, ਲੈਂਗਲੀ ਦੇ ਇੱਕ ਅਸਿਸਟਿਡ ਲਿਵਿੰਗ ਅਤੇ ਲੌਂਗ ਟਰਮ ਕੇਅਰ ਸੈਂਟਰ, 'ਦ ਵਿਲੇਜ', ਅਤੇ ਸਰ੍ਹੀ ਦੇ ਰੋਜ਼ਮੇਰੀ ਹਾਈਟਜ਼ ਸੀਨੀਅਰਜ਼ ਵਿਲੇਜ ਦੇ ਇੱਕ-ਇੱਕ ਕਾਮਿਆਂ ਦੇ ਟੈਸਟ ਵੀ ਪੌਜ਼ਿਟਿਵ ਆਏ ਹਨ।

ਸਿਹਤ ਅਥਾਰਟੀ ਦਾ ਕਹਿਣਾ ਹੈ ਕਿ ਟੀਮਾਂ ਹਰੇਕ ਸਾਈਟ 'ਤੇ ਕੰਮ ਕਰ ਰਹੀਆਂ ਹਨ ਅਤੇ ਇਨਫੈਕਸ਼ਨ ਕੰਟਰੋਲ ਦੇ ਵਧੇਰੇ ਉਪਾਅ ਸਥਾਪਤ ਕੀਤੇ ਗਏ ਹਨ।

ਸ਼ੁੱਕਰਵਾਰ ਤੱਕ, ਬੀ.ਸੀ. ਨੇ ਕੋਵਿਡ-19 ਕਾਰਣ 251 ਮੌਤਾਂ ਅਤੇ 11,189 ਮਾਮਲਿਆਂ ਦੀ ਪੁਸ਼ਟੀ ਕੀਤੀ ਸੀ।

Latest news

cra-cutting-up-to-280-permanent-jobs-in-response-to-fiscal-constraints
Punjabi

ਕੈਨੇਡਾ ਰੈਵੇਨਿਊ ਏਜੰਸੀ 280 ਪੱਕੇ ਕਰਮਚਾਰੀ ਕੱਢੇਗੀ ਨੌਕਰੀ ਤੋਂ

ਕੈਨੇਡਾ ਰੈਵੇਨਿਊ ਏਜੰਸੀ ਨੇ ਮਾਲੀ ਹਾਲਤ ਤੰਗ ਹੋਣ ਵਿਚਕਾਰ 280 ਪੱਕੇ ਕਰਮਚਾਰੀਆਂ ਨੂੰ ਨੌਕਰੀਓਂ ਕੱਢਣ ਦਾ ਫੈਸਲਾ ਕੀਤਾ ਹੈ। ਇਸ ਛਾਂਟੀ ਦਾ ਪ੍ਰਭਾਵ ਕੈਨੇਡਾ ਰੈਵੇਨਿਊ ਏਜੰਸੀ ਦੀਆਂ ਸਾਰੀਆਂ ਸ਼ਾਖਾਵਾਂ 'ਤੇ ਪਵੇਗਾ ਪਰ ਮੁੱਖ ਰੂਪ ਤੋਂ ਇਹ ਕਟੌਤੀ ਕੌਮੀ ਰਾਜਧਾਨੀ ਖੇਤਰ ਵਿਚ ਕੀਤੀ ਜਾ ਰਹੀ ਹੈ।
new-federal-energy-minister-tells-oil-and-gas-executives-it-was-some-for-quick-wins
Punjabi

ਕੈਨੇਡਾ ਦੇ ਨਵੇਂ ਐਨਰਜੀ ਮੰਤਰੀ ਨੇ ਤੇਲ ਅਤੇ ਗੈਸ ਅਧਿਕਾਰੀਆਂ ਨਾਲ ਕੈਲਗਰੀ ਵਿਚ ਕੀਤੀ ਮੁਲਾਕਾਤ

ਕੈਨੇਡਾ ਦੇ ਨਵੇਂ ਐਨਰਜੀ ਮੰਤਰੀ ਅੱਜ ਕੈਲਗਰੀ ਵਿਚ ਸਨ ਅਤੇ ਉਨ੍ਹਾਂ ਨੇ ਤੇਲ ਅਤੇ ਗੈਸ ਐਗਜ਼ੀਕਿਊਟਿਵ ਨਾਲ ਔਟਵਾ ਦੀਆਂ ਯੋਜਨਾਵਾਂ ਬਾਰੇ ਗੱਲ ਕੀਤੀ। ਕੈਲਗਰੀ ਚੈਂਬਰ ਆਫ ਕਾਮਰਸ ਈਵੈਂਟ ਦੌਰਾਨ ਟਿਮ ਹਾਜਸਨ ਨੇ ਕਿਹਾ ਕਿ ਹੁਣ ਇਹ ਸਮਾਂ ਆ ਗਿਆ ਹੈ ਕਿ ਕੈਨੇਡਾ ਅਤੇ ਐਨਰਜੀ ਸੈਕਟਰ ਜਲਦੀ ਨਾਲ ਕੰਮ ਕਰਨ।
india-and-pakistan-extend-closure-of-air-space-till-june-24
Punjabi

ਭਾਰਤ ਅਤੇ ਪਾਕਿਸਤਾਨ ਵੱਲੋਂ ਏਅਰਸਪੇਸ ਨੂੰ 24 ਜੂਨ ਤੱਕ ਬੰਦ ਰੱਖਣ ਦਾ ਐਲਾਨ

ਪਾਕਿਸਤਾਨ ਅਤੇ ਭਾਰਤ ਵਿਚਕਾਰ ਤਣਾਅ ਜਾਰੀ ਹੈ, ਦੋਵੇਂ ਮੁਲਕਾਂ ਨੇ ਇੱਕ-ਦੂਜੇ ਦੇ ਜਹਾਜ਼ਾਂ ਲਈ ਏਅਰਸਪੇਸ ਨੂੰ ਬੰਦ ਰੱਖਣ ਦੀ ਤਾਰੀਖ਼ ਅੱਗੇ ਹੋਰ ਵਧਾ ਦਿੱਤੀ ਹੈ। ਪਾਕਿਸਤਾਨ ਏਅਰਪੋਰਟ ਅਥਾਰਟੀ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਭਾਰਤ ਨਾਲ ਹਾਲ ਹੀ ਵਿਚ ਹੋਏ ਤਣਾਅ ਵਿਚਕਾਰ ਭਾਰਤੀ ਏਅਰਲਾਈਨਾਂ 'ਤੇ ਹਵਾਈ ਖੇਤਰ ਦੀ ਪਾਬੰਦੀ 24 ਜੂਨ ਤੱਕ ਵਧਾ ਦਿੱਤੀ ਗਈ ਹੈ।
12-people-injured-in-stabbing-at-hamburg-train-station-authorities-say
Punjabi

ਜਰਮਨੀ 'ਚ ਰੇਲਵੇ ਸਟੇਸ਼ਨ 'ਤੇ ਕੀਤੇ ਗਏ ਚਾਕੂ ਹਮਲੇ 'ਚ 12 ਲੋਕ ਜ਼ਖ਼ਮੀ

ਜਰਮਨੀ ਦੇ ਸ਼ਹਿਰ ਹੈਮਬਰਗ ਦੇ ਮੁੱਖ ਰੇਲਵੇ ਸਟੇਸ਼ਨ 'ਤੇ ਚਾਕੂ ਨਾਲ ਕੀਤੇ ਗਏ ਹਮਲੇ ਵਿਚ 12 ਲੋਕ ਜ਼ਖਮੀ ਹੋਏ ਹਨ। ਲੋਕਲ ਮੀਡੀਆ ਰਿਪੋਰਟਸ ਵਿਚ ਕਿਹਾ ਗਿਆ ਹੈ ਕਿ ਪੀੜਤਾਂ ਵਿਚੋਂ ਤਿੰਨ ਦੀ ਹਾਲਤ ਗੰਭੀਰ ਹੈ, ਜਦੋਂ ਕਿ ਤਿੰਨ ਹੋਰ ਦੀ ਸਥਿਤੀ ਨਾਜ਼ੁਕ ਹੈ। ਪੁਲਿਸ ਨੇ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਹੈ।
federal-judge-blocks-trump-administration-from-barring-foreign-student-enrollment-at-harvard
Punjabi

ਅਮਰੀਕੀ ਅਦਾਲਤ ਨੇ ਵਿਦੇਸ਼ੀ ਵਿਦਿਆਰਥੀਆਂ ਲਈ ਟਰੰਪ ਦੀ ਨੀਤੀ ਕੁਝ ਸਮੇਂ ਲਈ ਰੋਕੀ

ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਨੇ ਸੈਂਕੜੇ ਕੈਨੇਡੀਅਨਾਂ ਸਮੇਤ ਹਜ਼ਾਰਾਂ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ 'ਤੇ ਪਾਬੰਦੀ ਨੂੰ ਲੈ ਕੇ ਟਰੰਪ ਸਰਕਾਰ ਨੂੰ ਬੋਸਟਨ ਦੀ ਫੈਡਰਲ ਕੋਰਟ ਵਿਚ ਕਾਨੂੰਨੀ ਚੁਣੌਤੀ ਦਿੱਤੀ ਹੈ। ਯੂਨੀਵਰਸਿਟੀ ਦਾ ਕਹਿਣਾ ਹੈ ਕਿ ਵ੍ਹਾਈਟ ਹਾਊਸ ਨੇ ਆਪਣੀਆਂ ਰਾਜਨੀਤਕ ਮੰਗਾਂ ਦੀ ਪੂਰਤੀ ਨਾ ਹੋਣ ਕਾਰਨ ਉਸ ਨੂੰ ਗੈਰ-ਸੰਵਿਧਾਨਕ ਤੌਰ 'ਤੇ ਨਿਸ਼ਾਨਾ ਬਣਾਇਆ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link