7.87C Vancouver
ADS

Jun 16, 2022 7:31 PM - The Canadian Press

ਲਿਬਰਲ ਸਰਕਾਰ ਨੇ ਸਾਂਝੇ ਕੀਤੇ ਇੰਫਲੇਸ਼ਨ ਤੇ ਅਫੋਰਡੇਬਿਲਿਟੀ ਨਾਲ ਨਜਿੱਠਣ ਦੇ ਵੇਰਵੇ; ਜਗਮੀਤ ਸਿੰਘ ਨੇ ਕਿਹਾ ਤੁਰੰਤ ਮਦਦ ਬਾਰੇ ਅੱਖਾਂ ਖੋਲ੍ਹੇ ਸਰਕਾਰ

Share On
freeland-touts-previously-announced-measures-to-combat-hot-inflation
Amid stubbornly hot inflation and rising interest rates, Finance Minister Chrystia Freeland detailed financial commitments to ``help make life more affordable for millions of Canadians'', but the measures were all previously announced. (Photo - Chrystia Freeland/Jagmeet Singh/Twitter)

ਦੇਸ਼ ਦੀ ਡਿਪਟੀ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਵੱਲੋਂ ਅੱਜ ਇੰਫਲੇਸ਼ਨ ਯਾਨੀ ਕਿ ਵਧਦੀ ਮਹਿੰਗਾਈ ਅਤੇ ਅਫੋਰਡੇਬਿਲਿਟੀ ਦੇ ਮਸਲੇ 'ਤੇ ਫੈਡਰਲ ਸਰਕਾਰ ਦੀ ਪਲੈਨਿੰਗ ਦੇ ਵੇਰਵੇ ਸਾਂਝੇ ਕੀਤੇ ਗਏ ਹਨ।

ਫਰੀਲੈਂਡ ਵੱਲੋਂ ਇੱਕ 6 ਪਾਇੰਟਸ ਵਾਲਾ ਅਫੋਰਡੇਬਿਲਿਟੀ ਪਲੈਨ ਸਾਂਝਾ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਸ ਪਲੈਨ ਆਸਰੇ ਸਰਕਾਰ ਇੰਫਲੇਸ਼ਨ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਹੀ ਹੈ।

ਇਸ 'ਚ ਪਹਿਲਾਂ ਤੋਂ ਜਾਰੀ ਸਰਕਾਰ ਦੀਆਂ ਕਮਿਟਮੈਂਟਸ ਨੂੰ ਵੀ ਦੋਹਰਾਇਆ ਗਿਆ।

ਉਨ੍ਹਾਂ ਦੱਸਿਆ ਕਿ ਜਿਹੜੇ ਕਦਮ ਚੁੱਕੇ ਜਾ ਰਹੇ ਹਨ ਉਸ 'ਚ ਇਸੇ ਸਾਲ ਹੋਣ ਵਾਲੇ $8.9 ਬਿਲੀਅਨ ਦੇ ਖਰਚੇ ਸ਼ਾਮਿਲ ਹਨ। ਇਸ 'ਚ ਸਰਕਾਰ ਦਾ ਕੈਨੇਡਾ ਵਰਕਰਸ ਬੈਨੀਫਿਟ ਅਤੇ ਓਲਡ ਏਜ ਸਿਕਿਉਰਿਟੀ ਪ੍ਰੋਗਰਾਮ ਨੂੰ ਬੂਸਟ ਕਰਨ ਦਾ ਪਲੈਨ ਵੀ ਸ਼ਾਮਿਲ ਦੱਸਿਆ ਗਿਆ।

ਇਸ ਦੇ ਨਾਲ ਹੀ ਫੈਡਰਲ ਸਰਕਾਰ ਦੇ ਚਾਈਲਡ ਅਤੇ ਡੈਂਟਲ ਕੇਅਰ ਪਲੈਨਸ ਨੂੰ ਵੀ ਇੰਫਲੇਸ਼ਨ ਨਾਲ ਨਜਿੱਠਣ ਦਾ ਹਿੱਸਾ ਦੱਸਿਆ ਗਿਆ।

ਫਰੀਲੈਂਡ ਵੱਲੋਂ ਟੋਰੌਂਟੋ ਦੇ ਬੇਅ ਸਟ੍ਰੀਟ ਸਥਿਤ ਅੰਪਾਇਰ ਕਲੱਬ 'ਚ ਗੱਲਬਾਤ ਕੀਤੀ ਗਈ।

ਉਨ੍ਹਾਂ ਇਸ ਮੌਕੇ ਸਰਕਾਰ ਦੀਆਂ ਪ੍ਰਾਪਤੀਆਂ ਵੀ ਗਿਣਵਾਈਆਂ ਅਤੇ ਕਿਹਾ ਕਿ ਸਰਕਾਰ ਦੇ ਉਪਰਾਲਿਆਂ ਸਦਕਾ ਦੇਸ਼ ਪੈਂਡੈਮਿਕ ਤੋਂ ਉਭਰਦੇ ਹੋਏ ਅਮਰੀਕਾ ਦੇ 96% ਜੌਬ ਰਿਕਵਰੀ ਮੁਕਾਬਲੇ 117% ਜੌਬ ਰਿਕਵਰੀ ਦਰਜ ਕਰ ਚੁੱਕਿਆ ਹੈ।

ਉਨ੍ਹਾਂ ਕਿਹਾ ਕਿ ਇਹ ਜੀ-7 ਦੇਸ਼ਾਂ 'ਚ ਜੌਬ ਰਿਕਵਰੀ ਦਾ ਸਭ ਤੋਂ ਮਜਬੂਤ ਅੰਕੜਾ ਹੈ।

ਅਪ੍ਰੈਲ ਮਹੀਨੇ 'ਚ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੇਸ਼ ਦੀ ਇੰਫਲੇਸ਼ਨ 6.8% ਤਕ ਪਹੁੰਚ ਚੁੱਕੀ ਸੀ।

ਇਹ ਸਾਲ 1991 ਤੋਂ ਬਾਅਦ ਦੇਸ਼ 'ਚ ਇੰਫਲੇਸ਼ਨ ਦੀ ਸਭ ਤੋਂ ਉੱਚੀ ਦਰ ਹੈ।

ਯਾਦ ਰਹੇ ਫੈਡਰਲ ਸਰਕਾਰ ਲਗਾਤਾਰ ਵਧਦੀ ਮਹਿੰਗਾਈ ਵਿਚਾਲੇ ਚੁੱਕੇ ਜਾ ਰਹੇ ਸਵਾਲਾਂ ਵਿਚਾਲੇ ਦਬਾਅ ਦਾ ਸਾਹਮਣਾ ਕਰ ਰਹੀ ਹੈ।

ਐਨ.ਡੀ.ਪੀ. ਲੀਡਰ ਨੇ ਚੁੱਕੇ ਸਰਕਾਰ ਦੇ ਮਹਿੰਗਾਈ ਨਾਲ ਨਜਿੱਠਣ ਦੇ ਪਲੈਨ 'ਤੇ ਸਵਾਲ

ਅੱਜ ਕਵਸਚਨ ਪੀਰੀਅਡ ਦੌਰਾਨ ਐਨ.ਡੀ.ਪੀ. ਲੀਡਰ ਜਗਮੀਤ ਸਿੰਘ ਨੇ ਕ੍ਰਿਸਟੀਆ ਫਰੀਲੈਂਡ ਵੱਲੋਂ ਸਾਂਝੇ ਕੀਤੇ ਗਏ ਇੰਫਲੇਸ਼ਨ ਨਾਲ ਨਜਿੱਠਣ ਦੇ ਵੇਰਵਿਆਂ 'ਤੇ ਸਵਾਲ ਚੁੱਕੇ।

ਉਨ੍ਹਾਂ ਕਿਹਾ ਕਿ ਕੌਸਟ ਆਫ ਲਿਵਿੰਗ ਵਧਦੀ ਜਾ ਰਹੀ ਹੈ ਤੇ ਵਿੱਤ ਮੰਤਰੀ ਦੇ ਅੱਜ ਦੇ ਬਿਆਨ ਲੋਕਾਂ ਨੂੰ ਤੁਰੰਤ ਮਦਦ ਮੁਹਈਆ ਕਰਵਾਉਣ ਸੰਬੰਧੀ ਕਿਸੇ ਵੀ ਨਵੇਂ ਕਦਮਾਂ ਨੂੰ ਨਹੀਂ ਦਰਸ਼ਾਉਂਦੇ।

ਉਨ੍ਹਾਂ ਕਿਹਾ ਕਿ ਕੀ ਇਹ ਸਰਕਾਰ ਸਮਝਣ ਨੂੰ ਤਿਆਰ ਹੈ ਕਿ ਲੋਕਾਂ ਨੂੰ ਹੁਣੇ ਮਦਦ ਚਾਹੀਦੀ ਹੈ।

Latest news

canada-germany-sign-intelligence-sharing-agreement
Punjabi

ਕੈਨੇਡਾ-ਜਰਮਨੀ ਵਿਚਾਲੇ ਇੰਟੈਲੀਜੈਂਸ-ਸ਼ੇਅਰਿੰਗ ਡੀਲ, ਸੁਰੱਖਿਆ ਤੇ ਤਕਨਾਲੋਜੀ ਸਹਿਯੋਗ ਹੋਵੇਗਾ ਮਜ਼ਬੂਤ

ਕੈਨੇਡਾ ਨੇ ਇੱਕ ਮਹੱਤਵਪੂਰਨ ਕਦਮ ਤਹਿਤ ਜਰਮਨੀ ਨਾਲ ਇੰਟੈਲੀਜੈਂਸ-ਸ਼ੇਅਰਿੰਗ ਡੀਲ ਕਰਨ ਦਾ ਐਲਾਨ ਕੀਤਾ ਹੈ। ਵਿਦੇਸ਼ ਮੰਤਰੀ ਅਨੀਤਾ ਆਨੰਦ ਅਤੇ ਜਰਮਨੀ ਦੇ Foreign Affairs Minister Johann Wadepuhl ਨੇ ਸ਼ੁੱਕਰਵਾਰ ਨੂੰ ਔਟਵਾ ਵਿਚ ਇਹ ਡੀਲ ਸਾਈਨ ਕੀਤੀ। ਇਹ ਸਮਝੌਤਾ ਨਾ ਸਿਰਫ਼ ਡਿਫੈਂਸ ਅਤੇ ਸਕਿਓਰਿਟੀ ਨਾਲ ਜੁੜੇ ਸੰਵੇਦਨਸ਼ੀਲ ਮੁੱਦਿਆਂ 'ਤੇ ਲਾਗੂ ਹੋਵੇਗਾ ਬਲਕਿ ਵਪਾਰਕ ਅਤੇ ਐਡਵਾਂਸ ਤਕਨਾਲੋਜੀਆਂ ਵਰਗੇ ਖੇਤਰਾਂ ਵਿਚ ਵੀ ਖੁਫੀਆ ਜਾਣਕਾਰੀਆਂ ਦੇ ਸੁਰੱਖਿਅਤ ਆਦਾਨ-ਪ੍ਰਦਾਨ ਦਾ ਰਾਹ ਪੱਧਰਾ ਹੋਵੇਗਾ।
canada-u-s-air-travel-rebounds-passenger-numbers-rise-5-9-in-august
Punjabi

ਕੈਨੇਡਾ ਤੋਂ ਅਮਰੀਕਾ ਹਵਾਈ ਯਾਤਰਾ ’ਚ ਮੁੜ ਤੇਜ਼ੀ, ਅਗਸਤ ’ਚ 5.9% ਦਾ ਵਾਧਾ ਦੇਖਣ ਨੂੰ ਮਿਲਿਆ

ਕੈਨੇਡਾ ਤੋਂ ਅਮਰੀਕਾ ਜਾਣ ਵਾਲੇ ਹਵਾਈ ਯਾਤਰੀਆਂ ਦੀ ਗਿਣਤੀ ਵਿਚ ਪਿਛਲੇ 18 ਮਹੀਨਿਆਂ ਤੋਂ ਲਗਾਤਾਰ ਸਾਲ-ਦਰ-ਸਾਲ ਆ ਰਹੀ ਗਿਰਾਵਟ ਹੁਣ ਖ਼ਤਮ ਹੋ ਗਈ ਹੈ। ਸਟੈਟਿਸਟਿਕਸ ਕੈਨੇਡਾ ਦੇ ਅਗਸਤ ਮਹੀਨੇ ਦੇ ਅੰਕੜੇ ਦੱਸਦੇ ਹਨ ਕਿ ਸਾਲ 2025 ਦੀ ਸ਼ੁਰੂਆਤ ਵਿਚ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਤੇ ਸਿਆਸੀ ਤਣਾਅ ਕਾਰਨ ਕੈਨੇਡੀਅਨ ਦੀ ਅਮਰੀਕਾ ਯਾਤਰਾ ਵਿਚ ਜੋ ਵੱਡੀ ਮੰਦੀ ਆਈ ਸੀ ਉਹ ਹੁਣ ਸੁਧਾਰ ਵੱਲ ਵਧ ਰਹੀ ਹੈ।
eby-announces-new-tax-on-empty-condos-in-b-c
Punjabi

ਈਬੀ ਦਾ ਐਲਾਨ, ਬੀ.ਸੀ. ’ਚ ਖਾਲੀ ਕੰਡੋ ’ਤੇ ਲੱਗੇਗਾ ਨਵਾਂ ਟੈਕਸ

ਬੀ.ਸੀ. ਐਨ.ਡੀ.ਪੀ. ਲੀਡਰ ਡੇਵਿਡ ਈਬੀ ਨੇ ਅੱਜ ਬਰਨਬੀ ਵਿਚ ਚੋਣ ਪ੍ਰਚਾਰ ਦੌਰਾਨ ਇੱਕ ਨਵਾਂ ਐਲਾਨ ਕਰਦਿਆਂ ਕਿਹਾ ਹੈ ਕਿ ਜੇ ਉਨ੍ਹਾਂ ਦੀ ਸਰਕਾਰ ਦੁਬਾਰਾ ਸੱਤਾ ਵਿਚ ਆਉਂਦੀ ਹੈ ਤਾਂ ਉਹ ਸੂਬੇ ਵਿਚ empty ਕੰਡੋ ਟੈਕਸ ਲਾਗੂ ਕਰਨਗੇ। ਇਹ ਨਵਾਂ ਟੈਕਸ ਸਿੱਧੇ ਤੌਰ 'ਤੇ ਉਨ੍ਹਾਂ ਡਿਵੈਲਪਰਜ਼ 'ਤੇ ਲਗਾਇਆ ਜਾਵੇਗਾ ਜਿਨ੍ਹਾਂ ਵਲੋਂ ਤਿਆਰ ਹੋ ਚੁੱਕੇ ਕੰਡੋ ਯੂਨਿਟ ਇੱਕ ਸਾਲ ਤੋਂ ਵੱਧ ਸਮੇਂ ਲਈ ਬਿਨਾਂ ਵਿਕੇ ਖਾਲੀ ਛੱਡੇ ਜਾਂਦੇ ਹਨ ਅਤੇ ਇਹ ਟੈਕਸ ਹਰ ਖਾਲੀ ਸਾਲ ਦੇ ਨਾਲ 1 ਫੀਸਦੀ ਹੋਰ ਵਧਦਾ ਜਾਵੇਗਾ।
canada-u-s-trade-deal-could-take-time-as-trump-administration-shows-no-urgency
Punjabi

ਕੈਨੇਡਾ-ਅਮਰੀਕਾ ਟ੍ਰੇਡ ਡੀਲ ਲਈ ਟਰੰਪ ਪ੍ਰਸ਼ਾਸਨ ਨੂੰ ਕੋਈ ਜਲਦਬਾਜ਼ੀ ਨਹੀਂ:ਜੈਮੀਸਨ ਗ੍ਰੀਰ

ਕੈਨੇਡਾ ਨੂੰ ਅਮਰੀਕਾ ਨਾਲ ਟ੍ਰੇਡ ਵਾਰ ਸੁਲਝਾਉਣ ਵਿਚ ਲੰਮਾ ਸਮਾਂ ਲੱਗ ਸਕਦਾ ਹੈ। ਟਰੰਪ ਪ੍ਰਸ਼ਾਸਨ ਦੇ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਨੇ ਬਿਆਨ ਦਿੱਤਾ ਹੈ ਕਿ ਅਮਰੀਕਾ ਨੂੰ ਕੈਨੇਡਾ ਨਾਲ ਵਪਾਰਕ ਸਮਝੌਤਾ ਕਰਨ ਦੀ ਕੋਈ ਕਾਹਲੀ ਨਹੀਂ ਹੈ। ਸ਼ੁੱਕਰਵਾਰ ਸਵੇਰੇ ਅਮਰੀਕੀ ਟੈਲੀਵਿਜ਼ਨ ਨੈੱਟਵਰਕ CNBC ਨੂੰ ਦਿੱਤੇ ਇੱਕ ਇੰਟਰਵਿਊ ਵਿਚ ਗ੍ਰੀਰ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਅਜੇ ਵੀ ਵੱਡੇ ਪੱਧਰ 'ਤੇ ਵਪਾਰ ਚੱਲ ਰਿਹਾ ਹੈ ਅਤੇ ਟਰੰਪ ਪ੍ਰਸ਼ਾਸਨ ਕੈਨੇਡਾ ਨਾਲ ਇਸ ਮੌਜੂਦਾ ਸਥਿਤੀ ਤੋਂ ਸੰਤੁਸ਼ਟ ਹੈ। ਗ੍ਰੀਰ ਨੇ ਕਿਹਾ ਕਿ ਸਾਡੀ ਵਪਾਰ ਨੀਤੀ ਇੱਕ ਗਲੋਬਲ ਪਾਲਿਸੀ ਹੈ, ਜੋ ਕੈਨੇਡਾ, ਚੀਨ, ਯੂ.ਕੇ. ਅਤੇ ਬ੍ਰਾਜ਼ੀਲ ਵਰਗੇ ਸਾਰੇ ਦੇਸ਼ਾਂ 'ਤੇ ਬਰਾਬਰ ਲਾਗੂ ਹੁੰਦੀ ਹੈ।
45-year-old-man-arrested-over-alleged-threats-against-pm-mark-carney-on-social-media
Punjabi

ਪੀ.ਐਮ. ਕਾਰਨੀ ਨੂੰ ਸੋਸ਼ਲ ਮੀਡੀਆ ’ਤੇ ਧਮਕੀਆਂ ਦੇਣ ਦੇ ਦੋਸ਼ ’ਚ 45 ਸਾਲਾ ਵਿਅਕਤੀ ਗ੍ਰਿਫ਼ਤਾਰ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਸੋਸ਼ਲ ਮੀਡੀਆ 'ਤੇ ਧਮਕੀਆਂ ਦੇਣ ਦੇ ਦੋਸ਼ ਵਿਚ ਆਰ.ਸੀ.ਐਮ.ਪੀ. ਵੱਲੋਂ ਕਿਊਬੈਕ ਸਿਟੀ ਦੇ ਇੱਕ 45 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ। ਪੁਲਿਸ ਮੁਤਾਬਕ, ਮੁਲਜ਼ਮ ਦੀ ਪਛਾਣ Ousmane Bah ਵਜੋਂ ਹੋਈ ਹੈ, ਜਿਸ ਨੇ ਕਥਿਤ ਤੌਰ 'ਤੇ ਆਪਣੇ ਫੇਸਬੁੱਕ ਅਕਾਊਂਟ ਰਾਹੀਂ ਪ੍ਰਧਾਨ ਮੰਤਰੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ।
ADS

Related News

post card alt

ਕੈਨੇਡਾ-ਅਮਰੀਕਾ ਟ੍ਰੇਡ ਡੀਲ ਲਈ ਟਰੰਪ ਪ੍ਰਸ਼ਾਸਨ ਨੂੰ ਕੋਈ ਜਲਦਬਾਜ਼ੀ ਨਹੀਂ:ਜੈਮੀਸਨ ਗ੍ਰੀਰ

ਕੈਨੇਡਾ ਨੂੰ ਅਮਰੀਕਾ ਨਾਲ ਟ੍ਰੇਡ ਵਾਰ ਸੁਲਝਾਉਣ ਵਿਚ ਲੰਮਾ ਸਮਾਂ ਲੱਗ ਸਕਦਾ ਹੈ। ਟਰੰਪ ਪ੍ਰਸ਼ਾਸਨ ਦੇ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਨੇ ਬਿਆਨ ਦਿੱਤਾ ਹੈ ਕਿ ਅਮਰੀਕਾ ਨੂੰ ਕੈਨੇਡਾ ਨਾਲ ਵਪਾਰਕ ਸਮਝੌਤਾ ਕਰਨ ਦੀ ਕੋਈ ਕਾਹਲੀ ਨਹੀਂ ਹੈ। ਸ਼ੁੱਕਰਵਾਰ ਸਵੇਰੇ ਅਮਰੀਕੀ ਟੈਲੀਵਿਜ਼ਨ ਨੈੱਟਵਰਕ CNBC ਨੂੰ ਦਿੱਤੇ ਇੱਕ ਇੰਟਰਵਿਊ ਵਿਚ ਗ੍ਰੀਰ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਅਜੇ ਵੀ ਵੱਡੇ ਪੱਧਰ 'ਤੇ ਵਪਾਰ ਚੱਲ ਰਿਹਾ ਹੈ ਅਤੇ ਟਰੰਪ ਪ੍ਰਸ਼ਾਸਨ ਕੈਨੇਡਾ ਨਾਲ ਇਸ ਮੌਜੂਦਾ ਸਥਿਤੀ ਤੋਂ ਸੰਤੁਸ਼ਟ ਹੈ। ਗ੍ਰੀਰ ਨੇ ਕਿਹਾ ਕਿ ਸਾਡੀ ਵਪਾਰ ਨੀਤੀ ਇੱਕ ਗਲੋਬਲ ਪਾਲਿਸੀ ਹੈ, ਜੋ ਕੈਨੇਡਾ, ਚੀਨ, ਯੂ.ਕੇ. ਅਤੇ ਬ੍ਰਾਜ਼ੀਲ ਵਰਗੇ ਸਾਰੇ ਦੇਸ਼ਾਂ 'ਤੇ ਬਰਾਬਰ ਲਾਗੂ ਹੁੰਦੀ ਹੈ।
connect fm logo

Legals

Journalism code of ethics
© 2024 AKASH BROADCASTING INC.
Android app linkApple app link