Dec 19, 2020 1:12 AM -

ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਹ ਪ੍ਰੇਸ਼ਾਨ ਹਨ ਕਿ ਚੀਨ ਕਨੂੰਨ ਦੇ ਨਿਯਮ ਨਹੀਂ ਸਮਝਦਾ, ਅਤੇ ਮਾਈਕਲ ਕੋਵਰਿਗ ਅਤੇ ਮਾਈਕਲ ਸਪੇਵਰ ਨੂੰ ਰਿਹਾਅ ਨਹੀਂ ਕਰ ਰਿਹਾ।
ਟਰੂਡੋ ਨੇ ਕਿਹਾ ਕਿ ਚੀਨ ਮਨਮਾਨੀ ਕਰਦੇ ਹੋਏ ਦੋਨਾਂ ਕਨੇਡੀਅਨ ਲੋਕਾਂ ਨੂੰ ਹਿਰਾਸਤ 'ਚ ਰੱਖ ਕੇ ਆਪਣਾ ਹੀ ਨੁਕਸਾਨ ਕਰ ਰਿਹਾ ਹੈ।
ਯਾਦ ਰਹੇ ਮਾਈਕਲ ਕੋਵਰਿਗ ਅਤੇ ਮਾਈਕਲ ਸਪੇਵਰ ਨੂੰ ਸਾਲ 2018 ਦੇ ਦਿਸੰਬਰ 'ਚ ਚੀਨ 'ਚ ਹਿਰਾਸਤ 'ਚ ਲਿਆ ਗਿਆ ਸੀ।
ਇਹ ਗ੍ਰਿਫਤਾਰੀ ਵੈਨਕੂਵਰ 'ਚ ਵੁਆਵੇ ਐਗਜ਼ੀਕਿਊਟਿਵ ਮੰਗ ਵੰਜੋ ਦੀ ਗ੍ਰਿਫਤਾਰੀ ਤੋਂ ਬਾਅਦ ਹੋਈਆਂ ਸਨ।
ਮੰਗ ਵੰਜੋ ਫ਼ਿਲਹਾਲ ਵੈਨਕੂਵਰ 'ਚ ਅਮਰੀਕਾ ਨੂੰ ਸਪੁਰਦਗੀ ਦੇ ਮਾਮਲੇ 'ਚ ਕੋਰਟ 'ਚ ਸੁਣਵਾਈ ਅਧੀਨ ਮਾਮਲੇ ਦਾ ਹਿੱਸਾ ਹਨ।




