19.36C Vancouver
ADS

Jun 19, 2024 2:55 PM - Connect Newsroom

ਗੈਂਗਸਟਰ ਲਾਰੈਂਸ ਬਿਸ਼ਨੋਈ ਜੇਲ੍ਹ ਤੋਂ ਪੂਰਾ ਨੈੱਟਵਰਕ ਚਲਾ ਰਿਹਾ ਹੈ: ਬਲਕੌਰ ਸਿੰਘ

Share On
gangster-lawrence-bishnoi-is-running-entire-network-from-jail-balkaur-singh
He said that the Center and the Punjab government have failed to break Bishnoi's network and he is running the entire network from jail. Bishnoi is currently lodged in Gujarat Jail.(Photo: Facebook/Balkaur Singh)

ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਪਾਕਿਸਤਾਨੀ ਗੈਂਗਸਟਰ ਨਾਲ ਵੀਡੀਓ ਕਾਲ ’ਤੇ ਗੱਲਬਾਤ ਕਰਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਸਰਕਾਰਾਂ ’ਤੇ ਬਿਸ਼ਨੋਈ ਨੂੰ ਬਚਾਉਣ ਦੇ ਦੋਸ਼ ਲਗਾਏ ਹਨ।

ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਬਿਸ਼ਨੋਈ ਦੇ ਨੈੱਟਵਰਕ ਨੂੰ ਤੋੜਨ ਵਿਚ ਨਾਕਾਮ ਸਾਬਤ ਹੋਈਆਂ ਹਨ ਅਤੇ ਉਹ ਜੇਲ੍ਹ ਤੋਂ ਪੂਰਾ ਨੈੱਟਵਰਕ ਚਲਾ ਰਿਹਾ ਹੈ। ਬਿਸ਼ਨੋਈ ਮੌਜੂਦਾ ਸਮੇਂ ਗੁਜਰਾਤ ਜੇਲ੍ਹ ਵਿਚ ਬੰਦ ਹੈ।

ਬਲਕੌਰ ਸਿੰਘ ਨੇ ਕਿਹਾ ਕਿ ਬਿਸ਼ਨੋਈ ਨੇ ਮਾਰਚ 2023 ਵਿਚ ਇੱਕ ਨਿਊਜ਼ ਚੈਨਲ ਨੂੰ ਦੋ ਇੰਟਰਵਿਊ ਦਿੱਤੇ, ਜਿਸ ਦੀ ਪੰਜਾਬ ਪੁਲਿਸ ਵਲੋਂ ਐੱਫ. ਆਈ. ਆਰ. ਦਰਜ ਕੀਤੀ ਗਈ ਪਰ ਉਹ ਵੀ ਅਣਪਛਾਤਿਆਂ ਖਿਲਾਫ, ਕਿਸੇ ਦਾ ਨਾਮ ਇਸ ਵਿਚ ਦਰਜ ਨਹੀਂ ਕੀਤਾ ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਨੈਕਸਸ ਹੈ।

ਗੌਰਤਲਬ ਹੈ ਕਿ ਗੁਜਰਾਤ ਦੀ ਸਾਬਰਮਤੀ ਸੈਂਟਰਲ ਜੇਲ੍ਹ ਦੀ ਪੁਲਿਸ ਨੇ ਕਿਹਾ ਹੈ ਕਿ ਵੀਡੀਓ ਕਾਲ ਉਨ੍ਹਾਂ ਦੀ ਜੇਲ੍ਹ ਦਾ ਨਹੀਂ ਹੈ, ਉੱਥੇ ਹੀ ਪੁਰਾਣੇ ਵੀਡੀਓਜ਼ ਦੇ ਮਾਮਲੇ ਵਿਚ ਪੰਜਾਬ ਪੁਲਿਸ ਆਪਣੀ ਕਿਸੇ ਵੀ ਜੇਲ੍ਹ ਤੋਂ ਬਿਸ਼ਨੋਈ ਦੀ ਇੰਟਰਵਿਊ ਹੋਣ ਤੋਂ ਇਨਕਾਰ ਕਰ ਚੁੱਕੀ ਹੈ।

Latest news

canada-could-get-tariff-relief-on-steel-aluminum-and-automobiles
Punjabi

ਸਟੀਲ, ਐਲੂਮੀਨੀਅਮ ਤੇ ਆਟੋਮੋਬਾਈਲਜ਼ 'ਤੇ ਕੈਨੇਡਾ ਨੂੰ ਮਿਲ ਸਕਦੀ ਹੈ ਟੈਰਿਫ ਰਾਹਤ

ਕੈਨੇਡਾ ਨੂੰ ਅਮਰੀਕਾ ਨਾਲ ਤਾਜ਼ਾ ਡੀਲ ਵਿਚ ਸਟੀਲ, ਐਲੂਮੀਨੀਅਮ ਅਤੇ ਆਟੋਮੋਬਾਈਲਜ਼ 'ਤੇ ਟੈਰਿਫ ਵਿਚ ਕੁਝ ਰਾਹਤ ਮਿਲ ਸਕਦੀ ਹੈ। ਰਿਪੋਰਟਸ ਮੁਤਾਬਕ, ਅਮਰੀਕਾ ਅਤੇ ਕੈਨੇਡਾ ਵਿਚਾਲੇ ਅੰਤਿਮ ਰੂਪ ਦਿੱਤੇ ਜਾ ਰਹੇ ਨਵੇਂ ਵਪਾਰਕ ਸਮਝੌਤੇ ਦੇ ਹਿੱਸੇ ਵਜੋਂ ਵਾਸ਼ਿੰਗਟਨ ਕੈਨੇਡੀਅਨ ਸਟੀਲ ਅਤੇ ਐਲੂਮੀਨੀਅਮ ਦੇ ਕੁਝ ਨਿਰਯਾਤ 'ਤੇ ਮੌਜੂਦਾ 50 ਫੀਸਦੀ ਟੈਰਿਫ ਨੂੰ ਘਟਾ ਕੇ 25 ਫੀਸਦੀ ਕਰ ਸਕਦਾ ਹੈ।
calgary-police-officer-to-stand-trial-for-murder-after-two-die-in-slow-speed-chase
Punjabi

ਕੈਲਗਰੀ ਪੁਲਿਸ ਅਧਿਕਾਰੀ ’ਤੇ ਚੱਲੇਗਾ ਦੋਹਰੇ ਕਤਲ ਦਾ ਮੁਕੱਦਮਾ

ਕੈਲਗਰੀ ਪੁਲਿਸ ਦੇ ਇੱਕ ਅਧਿਕਾਰੀ ਵਿਰੁੱਧ ਦੋ ਵਿਅਕਤੀਆਂ ਦੇ ਸੈਕਿੰਡ ਡਿਗਰੀ ਮਰਡਰ ਦੇ ਦੋਸ਼ਾਂ ਤਹਿਤ ਮੁਕੱਦਮਾ ਚਲਾਉਣ ਦਾ ਹੁਕਮ ਦਿੱਤਾ ਗਿਆ ਹੈ। ਮੰਗਲਵਾਰ ਨੂੰ ਮੁੱਢਲੀ ਪੁੱਛਗਿੱਛ ਦੀ ਸਮਾਪਤੀ ਤੋਂ ਬਾਅਦ ਜੱਜ ਨੇ ਕਾਂਸਟੇਬਲ ਕ੍ਰੇਗ ਸਟੋਥਾਰਡ ਨੂੰ ਇਸ ਮੁਕੱਦਮੇ ਦਾ ਸਾਹਮਣਾ ਕਰਨ ਦੇ ਆਦੇਸ਼ ਦਿੱਤੇ।
canada-confirms-trade-deal-with-u-s-details-expected-friday
Punjabi

ਕੈਨੇਡਾ-ਅਮਰੀਕਾ ਵਿਚਕਾਰ ਵਪਾਰਕ ਸਮਝੌਤੇ ਦੀ ਪੁਸ਼ਟੀ, ਸ਼ੁੱਕਰਵਾਰ ਨੂੰ ਸਾਹਮਣੇ ਆ ਸਕਦੇ ਹਨ ਵੇਰਵੇ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇੱਕ ਬਿਆਨ ਜਾਰੀ ਕਰਦਿਆਂ ਪੁਸ਼ਟੀ ਕਰ ਦਿੱਤੀ ਹੈ ਕਿ ਕੈਨੇਡਾ ਅਮਰੀਕਾ ਨਾਲ ਵਪਾਰਕ ਸਮਝੌਤਾ ਕਰਨ ਜਾ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਵਿਚ ਦੇਸ਼ ਦੇ ਸਭ ਤੋਂ ਮਹੱਤਵਪੂਰਨ ਹਰ ਸੈਕਟਰ ਲਈ ਸਭ ਤੋਂ ਵਧੀਆ ਡੀਲ ਹੋਵੇਗੀ ਅਤੇ ਉਨ੍ਹਾਂ ਭਵਿੱਖ ਦੇ ਵਪਾਰਕ ਸਬੰਧਾਂ ਵਿਚ ਵਧੇਰੇ ਸਥਿਰਤਾ ਆਉਣ ਦੀ ਵੀ ਉਮੀਦ ਜਤਾਈ ਹੈ।
various-sikh-organisations-support-punjab-bandh-call
Punjabi

'ਪੰਜਾਬ ਬੰਦ' ਦੇ ਦਿੱਤੇ ਗਏ ਸੱਦੇ ਦਾ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਕੀਤਾ ਸਮਰਥਨ

ਪੰਜਾਬ ਦੇ ਕੌਮੀ ਇਨਸਾਫ਼ ਮੋਰਚੇ ਵੱਲੋਂ 21 ਅਗਸਤ ਨੂੰ 'ਪੰਜਾਬ ਬੰਦ' ਦੇ ਦਿੱਤੇ ਗਏ ਸੱਦੇ ਦਾ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਸਮਰਥਨ ਕੀਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 'ਪੰਜਾਬ ਬੰਦ' ਦਾ ਸਮਰਥਨ ਕਰਦਿਆਂ 21 ਅਗਸਤ ਨੂੰ ਕਮੇਟੀ ਦੇ ਦਫ਼ਤਰ ਅਤੇ ਸਬੰਧਤ ਸਾਰੇ ਅਦਾਰੇ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ।
vancouver-granville-street-homicide-35-year-old-man-arrested
Punjabi

ਵੈਨਕੂਵਰ ਪੁਲਿਸ ਨੇ ਗ੍ਰੈਨਵਿਲ ਸਟ੍ਰੀਟ ਕਤਲ ਮਾਮਲੇ ’ਚ 35 ਸਾਲਾ ਵਿਅਕਤੀ ਕੀਤਾ ਗ੍ਰਿਫ਼ਤਾਰ

ਵੈਨਕੂਵਰ ਪੁਲਿਸ ਵੱਲੋਂ ਪਿਛਲੇ ਸਾਲ ਦੇ ਅਖੀਰ ਵਿਚ ਗ੍ਰੈਨਵਿਲ ਸਟ੍ਰੀਟ 'ਤੇ ਹੋਏ ਕਤਲ ਦੇ ਮਾਮਲੇ ਵਿਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਸ 'ਤੇ ਸੈਕਿੰਡ ਡਿਗਰੀ ਮਰਡਰ ਦਾ ਚਾਰਜ ਲਗਾਇਆ ਗਿਆ ਹੈ। ਪੁਲਿਸ ਵਲੋਂ ਮੁਲਜ਼ਮ ਦੀ ਪਛਾਣ 35 ਸਾਲਾ ਜੇਮਜ਼ ਕ੍ਰਿਸਟੋਫਰ ਹੋਲਮਗ੍ਰੇਨ ਦੱਸੀ ਗਈ ਹੈ। ਇਹ ਮਾਮਲਾ 17 ਨਵੰਬਰ 2025 ਦਾ ਸੀ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link