Mar 4, 2022 11:20 PM - The Canadian Press

ਮੈਟਰੋ ਵੈਨਕੂਵਰ 'ਚ ਗੈਸ ਦੀਆਂ ਕੀਮਤਾਂ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ।
ਵੀਰਵਾਰ ਨੂੰ ਵੈਨਕੂਵਰ 'ਚ ਕੁਝ ਗੈਸ ਸਟੇਸ਼ਨਾਂ 'ਤੇ ਗੈਸ ਕੀਮਤਾਂ 194.9 ਸੈਂਟ 'ਤੇ ਦਰਜ ਕੀਤੇ ਜਾਣ ਮਗਰੋਂ ਵੀਰਵਾਰ ਨੂੰ ਹੀ ਰਾਤ ਦੇ ਸਮੇਂ ਫਿਰ ਤੋਂ ਰਿਕਾਰਡ ਤੋੜ ਦਿੱਤੇ।
ਕਨੈਕਟ ਐਫ.ਐਮ. ਨੇ ਲੋਅਰ ਮੇਨਲੈਂਡ 'ਚ ਇੱਕ ਗੈਸ ਸਟੇਸ਼ਨ 'ਤੇ ਗੈਸ ਦੀ ਕੀਮਤ $2 ਪ੍ਰਤੀ ਲੀਟਰ ਦੇ ਪਾਰ ਹੁੰਦੇ ਹੀ ਫੇਸਬੁੱਕ 'ਤੇ ਤਸਵੀਰ ਸਾਂਝੀ ਕਰ ਖਬਰ ਸਾਂਝੀ ਕਰ ਦਿੱਤੀ ਸੀ।
ਇਸ ਦੇ ਨਾਲ ਮੈਟਰੋ ਵੈਨਕੂਵਰ ਦੇ ਕੁਝ ਗੈਸ ਸਟੇਸ਼ਨਾਂ 'ਤੇ ਵੀਰਵਾਰ ਨੂੰ ਦਿਨ ਦੇ ਸਮੇਂ ਗੈਸ ਕੀਮਤਾਂ 194.9 ਸੈਂਟ 'ਤੇ ਦਰਜ ਕੀਤੇ ਜਾਣ ਦਾ ਰਿਕਾਰਡ ਵੀ ਟੁੱਟ ਗਿਆ।
ਹਾਲਾਂਕਿ ਨਿਰਾਸ਼ਾ ਦੀ ਖਬਰ ਇਹ ਹੈ ਕਿ ਆਉਂਦੇ ਦਿਨਾਂ 'ਚ ਗੈਸ ਕੀਮਤਾਂ 'ਚ ਕੋਈ ਬਹੁਤੀ ਗਿਰਾਵਟ ਹੋਣ ਦੀ ਆਸ ਨਹੀਂ ਜਤਾਈ ਗਈ ਹੈ।
ਹਾਲਾਂਕਿ ਵਧਦੀਆਂ ਕੀਮਤਾਂ ਵਿਚਾਲੇ ਵੀ ਗੈਸ ਸਟੇਸ਼ਨਾਂ 'ਤੇ ਲੰਮੀਆਂ ਕਤਾਰਾਂ ਵੇਖਣ ਨੂੰ ਮਿਲ ਸਕਦੀਆਂ ਹਨ ਕਿਉਂਕਿ ਕਈ ਮਾਹਿਰ ਮੰਨਦੇ ਹਨ ਕਿ ਆਉਂਦੇ ਦਿਨਾਂ 'ਚ ਗੈਸ ਕੀਮਤਾਂ ਦਾ ਵਧਣਾ ਜਾਰੀ ਰਵੇਗਾ।




