Oct 28, 2020 7:12 PM -

ਮੰਗਲਵਾਰ ਦੀ ਰਾਤ ਟਵਾਸਨ ਕੋਲ ਕਰੀਬ 200 ਫੈਰੀ ਯਾਤਰੀ ਕਈ ਘੰਟੇ ਤੱਕ ਅਟਕੇ ਰਹੇ।
ਫੈਰੀ 'ਚ ਕਿਸੇ ਪ੍ਰਕਾਰ ਦੀ ਬ੍ਰੇਕ-ਡਾਊਨ ਹੋ ਗਈ ਸੀ।
'ਕਵੀਨ ਆਫ ਐਲਬਰਨੀ' ਨਾਮ ਦੀ ਫੈਰੀ ਦੇ ਗੇਅਰ-ਬੌਕਸ 'ਚ ਕਿਸੇ ਪ੍ਰਕਾਰ ਦੀ ਪ੍ਰੇਸ਼ਾਨੀ ਦੱਸੀ ਗਈ ਸੀ।
ਬੀ.ਸੀ. ਫੈਰੀਸ ਦੀ ਬੁਲਾਰੀ, ਡੈਬੋਰਾ ਮਾਰਸ਼ਲ ਦਾ ਕਹਿਣਾ ਸੀ ਕਿ ਉਡੀਕ ਦੇ ਦੌਰਾਨ ਯਾਤਰੀਆਂ ਨੂੰ ਸਨੈਕਸ ਅਤੇ ਡ੍ਰਿੰਕਸ ਪ੍ਰਦਾਨ ਕੀਤੇ ਗਏ ਸਨ।
ਕੁਝ ਘੰਟਿਆਂ ਦੀ ਉਡੀਕ ਤੋਂ ਬਾਅਦ, ਇੱਕ ਟੱਗ ਬੋਟ ਆਸਰੇ ਫੈਰੀ ਨੂੰ ਕਿਨਾਰੇ ਲਿਆਂਦਾ ਗਿਆ।
ਇਸ ਤੋਂ ਬਾਅਦ, ਇਸ ਫੈਰੀ ਦੀਆਂ ਟਵਾਸਨ ਅਤੇ ਡਿਊਕ ਪਾਇੰਟ ਵਿਚਾਲੇ ਦੀਆਂ ਬਾਕੀ ਦੀਆਂ ਯਾਤਰਾਵਾਂ ਨੂੰ ਰੋਕ ਦਿੱਤਾ ਗਿਆ ਸੀ।
ਯਾਦ ਰਹੇ ਇਸੇ ਫੈਰੀ ਨੂੰ ਇਸੇ ਮਹੀਨੇ ਕਈ ਦਿਨਾਂ ਲਈ ਮੁਰੰਮਤ ਲਈ ਭੇਜਿਆ ਗਿਆ ਸੀ, ਪਰ ਬੁਲਾਰੀ ਦਾ ਕਹਿਣਾ ਸੀ ਕਿ ਉਸ ਵੇਲੇ ਪਰੋਪੈਲਰ 'ਚ ਦਿੱਕਤ ਸੀ ਅਤੇ ਉਸ ਦਾ ਮੌਜੂਦਾ ਬ੍ਰੇਕਡਾਊਨ ਨਾਲ ਕੋਈ ਸੰਬੰਧ ਨਹੀਂ ਸੀ।




