9.73C Vancouver
ADS

Nov 25, 2021 9:57 PM - The Canadian Press

ਜਨਰਲ ਵੇਨ ਏਅਰ ਨੂੰ ਕੈਨੇਡਾ ਦਾ ਨਵਾਂ ਚੀਫ਼ ਆਫ ਡਿਫੈਂਸ ਸਟਾਫ਼ ਕੀਤਾ ਨਿਯੁਕਤ

Share On
general-wayne-eyre-officially-appointed-canadas-chief-of-the-defence-staff
General Wayne Eyre has been officially appointed Canada's next chief of the defence staff. (Photo - Anita Anand/Twitter)

ਜਨਰਲ ਵੇਨ ਏਅਰ ਨੂੰ ਕੈਨੇਡਾ ਦਾ ਪਰਮਾਨੈਂਟ ਚੀਫ਼ ਆਫ ਡਿਫੈਂਸ ਸਟਾਫ਼ ਨਿਯੁਕਤ ਕਰ ਦਿੱਤਾ ਗਿਆ ਹੈ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਬਾਰੇ ਇੱਕ ਨਿਊਜ਼ ਰਿਲੀਜ਼ 'ਚ ਐਲਾਨ ਕੀਤਾ ਹੈ।

ਇਸੇ ਸਾਲ ਫਰਵਰੀ ਤੋਂ ਜਨਰਲ ਵੇਨ ਏਅਰ ਕਨੇਡੀਅਨ ਆਰਮਡ ਫੋਰਸਿਸ ਦੇ ਐਕਟਿੰਗ ਕਮਾਂਡਰ ਦੀ ਭੂਮਿਕਾ 'ਚ ਰਹੇ ਸਨ।

ਉਨ੍ਹਾਂ ਐਡਮਿਰਲ ਆਰਟ ਮੈਕਡੌਨਲਡ ਦੀ ਜਗ੍ਹਾ ਲਈ ਸੀ।

ਯਾਦ ਰਹੇ ਐਡਮਿਰਲ ਆਰਟ ਮੈਕਡੌਨਲਡ ਨੇ ਕੰਡਕਟ ਸੰਬੰਧੀ ਮਿਲਟਰੀ ਪੁਲਿਸ ਜਾਂਚ ਦੌਰਾਨ ਆਪਣਾ ਅਹੁਦਾ ਛੱਡਿਆ ਸੀ।

ਐਡਮਿਰਲ ਮੈਕਡੌਨਲਡ ਨੇ ਮੰਗ ਕੀਤੀ ਸੀ ਕਿ ਜਾਂਚ 'ਚ ਉਨ੍ਹਾਂ 'ਤੇ ਕੋਈ ਦੋਸ਼ ਨਾ ਲਗਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਅਹੁਦੇ 'ਤੇ ਵਾਪਿਸ ਲਿਆਂਦਾ ਜਾਵੇ।

ਪਰ ਲਿਬਰਲ ਸਰਕਾਰ ਨੇ ਅਗਸਤ 'ਚ ਉਨ੍ਹਾਂ ਨੂੰ ਪ੍ਰਸ਼ਾਸਨਿਕ ਛੁੱਟੀ 'ਤੇ ਭੇਜ ਦਿੱਤਾ ਸੀ।

ਰੱਖਿਆ ਮੰਤਰੀ ਅਨੀਤਾ ਅਨੰਦ ਨੇ ਜਾਣਕਾਰੀ ਦਿੱਤੀ ਕਿ ਐਡਮਿਰਲ ਆਰਟ ਮੈਕਡੌਨਲਡ ਨੂੰ ਟਰਮੀਨੇਟ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।

ਉਨ੍ਹਾਂ ਜਨਰਲ ਵੇਨ ਏਅਰ ਦੀ ਨਿਯੁਕਤੀ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ।

Latest news

carney-targets-new-trade-agreements-with-asean-india-and-other-asian-partners-by-year-end
Punjabi

ਪੀ.ਐਮ.ਕਾਰਨੀ ਨੇ ASEAN, ਭਾਰਤ ਸਮੇਤ ਏਸ਼ੀਆਈ ਦੇਸ਼ਾਂ ਨਾਲ ਨਵੇਂ ਵਪਾਰਕ ਸਮਝੌਤਿਆਂ ਦਾ ਰੱਖਿਆ ਟੀਚਾ

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਇਸ ਸਾਲ ਦੇ ਅੰਤ ਤੱਕ ASEAN ਦੇਸ਼ਾਂ, ਭਾਰਤ, ਥਾਈਲੈਂਡ ਅਤੇ ਫਿਲੀਪੀਨਜ਼ ਨਾਲ ਨਵੇਂ ਵਪਾਰਕ ਸਮਝੌਤੇ ਸਹੀਬੰਦ ਕਰਨ ਜਾ ਰਿਹਾ ਹੈ, ਜਿਸ ਨਾਲ ਕਾਰੋਬਾਰਾਂ ਨੂੰ 3 ਬਿਲੀਅਨ ਖਪਤਕਾਰ ਤੱਕ market access ਮਿਲੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸਮੇਤ ਹੋਰ ਮੁਲਕਾਂ ਨਾਲ ਇਸੇ ਸਾਲ ਦੇ ਅਖੀਰ ਤੱਕ ਸਾਡਾ ਫ੍ਰੀ ਟ੍ਰੇਡ ਐਗਰੀਮੈਂਟ ਕਰਨਾ ਦਾ ਇਰਾਦਾ ਹੈ।
four-arrested-after-anti-gang-probe-uncovers-suspected-synthetic-drug-lab-in-abbotsford
Punjabi

ਐਬਟਸਫੋਰਡ 'ਚ ਗੁਪਤ ਸਿੰਥੈਟਿਕ ਡਰੱਗ ਲੈਬ ਦਾ ਪਰਦਾਫਾਸ਼, ਸਰੀ ਸਮੇਤ ਤਿੰਨ ਥਾਵਾਂ 'ਤੇ ਛਾਪਿਆਂ ਦੌਰਾਨ ਚਾਰ ਗ੍ਰਿਫ਼ਤਾਰ

ਬੀ.ਸੀ. ਦੀ ਐਂਟੀ ਗੈਂਗ ਪੁਲਿਸ ਨੇ ਪੇਂਡੂ ਐਬਟਸਫੋਰਡ ਵਿਚ ਗੁਪਤ ਰੂਪ ਤੋਂ ਬਣਾਈ ਜਾ ਰਹੀ ਇੱਕ ਸਿੰਥੈਟਿਕ ਡਰੱਗ ਲੈਬ ਦਾ ਪਰਦਾਫਾਸ਼ ਕਰਦਿਆਂ ਇਸ ਦੀ ਜਾਂਚ ਦੇ ਸਬੰਧ ਵਿਚ ਸਰੀ ਸਮੇਤ ਤਿੰਨ ਵੱਖ-ਵੱਖ ਥਾਵਾਂ 'ਤੇ ਰੇਡ ਵਿਚ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
federal-alberta-governments-announce-510m-housing-infrastructure-agreement
Punjabi

ਫੈਡਰਲ ਸਰਕਾਰ ਅਤੇ ਐਲਬਰਟਾ ਵਿਚਾਲੇ 510 ਮਿਲੀਅਨ ਡਾਲਰ ਤੋਂ ਵੱਧ ਦੇ ਹਾਊਸਿੰਗ ਇਨਫਰਾਸਟ੍ਰਕਚਰ ਸਮਝੌਤੇ ਦਾ ਐਲਾਨ

ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਵੱਲੋਂ ਹਾਊਸਿੰਗ ਸਮੇਤ ਕਈ ਮਹੱਤਵਪੂਰਣ ਇਨਫਰਾਸਟਕਚਰ ਸਬੰਧੀ ਅਹਿਮ ਸਮਝੌਤੇ ਦਾ ਐਲਾਨ ਕੀਤਾ ਗਿਆ ਹੈ। ਇਸ ਤਹਿਤ ਆਉਣ ਵਾਲੇ 8 ਸਾਲਾਂ ਦੌਰਾਨ ਫੈਡਰਲ ਸਰਕਾਰ ਕੈਨੇਡਾ ਹਾਊਸਿੰਗ ਇਨਫਰਾਸਟ੍ਰਕਚਰ ਫੰਡ (CHIF) ਜਰੀਏ ਐਲਬਰਟਾ ਦੇ ਸਥਾਨਕ ਇਨਫਰਾਸਟ੍ਰਕਚਰ ਵਿੱਚ $510 ਮਿਲੀਅਨ ਤੋਂ ਵੱਧ ਦਾ ਨਿਵੇਸ਼ ਕਰੇਗੀ।
more-than-100-aftershocks-follow-powerful-earthquake-in-japans-kyushu-region-death-toll-rises-to-13
Punjabi

ਜਾਪਾਨ ਦੇ ਕਿਊਸ਼ੂ ਖੇਤਰ 'ਚ 6.8 ਤੀਬਰਤਾ ਦੇ ਭੂਚਾਲ ਮਗਰੋਂ 100 ਤੋਂ ਵੱਧ ਝਟਕੇ, ਮ੍ਰਿਤਕਾਂ ਦੀ ਗਿਣਤੀ ਹੋਈ 13

ਜਾਪਾਨ ਦੇ ਸਾਊਥ ਵੈਸਟ ਵਿੱਚ ਪੈਂਦੇ Kyushu ਖੇਤਰ ਵਿੱਚ ਮੰਗਲਵਾਰ ਨੂੰ ਆਏ 6.8 ਤੀਬਰਤਾ ਦੇ ਭੂਚਾਲ ਤੋਂ ਬਾਅਦ ਹੁਣ ਤੱਕ 100 ਤੋਂ ਵੱਧ ਝਟਕੇ ਦਰਜ ਕੀਤੇ ਗਏ ਹਨ। ਇਸ ਆਫ਼ਤ ਵਿੱਚ ਲਗਭਗ 13 ਲੋਕਾਂ ਦੀ ਮੌਤ ਹੋ ਚੁੱਕੀ ਹੈ। Kumamoto ਸੂਬੇ ਵਿੱਚ ਬਚਾਅ ਟੀਮਾਂ ਤੇਜ਼ ਗਰਮੀ ਦੇ ਬਾਵਜੂਦ ਇੱਕ ਪੇਪਰ ਫੈਕਟਰੀ ਅਤੇ ਸ਼ਾਪਿੰਗ ਮਾਲ ਦੇ ਮਲਬੇ ਹੇਠ ਫਸੇ ਲੋਕਾਂ ਦੀ ਭਾਲ ਵਿੱਚ ਜੁਟੀਆਂ ਹੋਈਆਂ ਹਨ।
westjet-flight-attendants-sign-operational-wind-down-agreement-as-aug-2-strike-deadline-approaches
Punjabi

ਵੈਸਟਜੈਟ ਫਲਾਈਟ ਅਟੈਂਡੈਂਟਸ ਨਾਲ ਆਪ੍ਰੇਸ਼ਨਲ ਵਿੰਡ-ਡਾਊਨ ਕਰਾਰ, ਪਰ ਬਣਿਆ ਹੋਇਆ ਹੜਤਾਲ ਦਾ ਖਤਰਾ

ਵੈਸਟਜੈੱਟ ਅਤੇ ਇਸ ਦੇ ਲਗਭਗ 4,400 ਫਲਾਈਟ ਅਟੈਂਡੈਂਟ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਨੇ ਸੰਭਾਵੀ ਹੜਤਾਲ ਦੇ ਸੂਰਤ ਵਿਚ ਜਹਾਜ਼ਾਂ ਨੂੰ ਸੁਰੱਖਿਅਤ ਤਰੀਕੇ ਨਾਲ ਜ਼ਮੀਨ 'ਤੇ ਉਤਾਰਨ ਅਤੇ ਕੈਬਿਨ ਕਰੂ ਦੀ ਘਰ ਵਾਪਸੀ ਯਕੀਨੀ ਬਣਾਉਣ ਲਈ ਇੱਕ operational wind-down ਯੋਜਨਾ 'ਤੇ ਦਸਤਖਤ ਕੀਤੇ ਹਨ। ਖ਼ਦਸ਼ਾ ਹੈ ਕਿ ਜੇਕਰ ਦੋਵਾਂ ਧਿਰਾਂ ਵਿਚਕਾਰ ਕੋਈ ਸਮਝੌਤਾ ਨਹੀਂ ਹੁੰਦਾ ਤਾਂ ਫਲਾਈਟ ਅਟੈਂਡੈਂਟ 2 ਅਗਸਤ ਤੋਂ ਹੜਤਾਲ 'ਤੇ ਜਾ ਸਕਦੇ ਹਨ,ਜਿਸ ਕਾਰਨ ਅਗਸਤ ਦੇ ਲੌਂਗ ਵੀਕਐਂਡ ਦੌਰਾਨ ਹਜ਼ਾਰਾਂ ਮੁਸਾਫ਼ਰਾਂ ਦੇ ਸਫ਼ਰ 'ਤੇ ਅਸਰ ਪੈਣ ਦਾ ਖ਼ਦਸ਼ਾ ਹੈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link