Mar 15, 2021 9:28 PM -

ਐਲਬਰਟਾ ਦੇ ਐਡਮਿੰਟਨ ਇਲਾਕੇ 'ਚ ਸਥਿਤ ਇੱਕ ਸਕੂਲ ਦੀ ਵਿਦਿਆਰਥਣ 'ਤੇ ਚਾਕੂ ਨਾਲ ਹਮਲਾ ਕੀਤਾ ਗਿਆ।
ਵਿਦਿਆਰਥਣ ਦੀ ਮੌਤ ਹੋ ਗਈ ਹੈ।
ਪੀੜਤ ਵਿਦਿਆਰਥਣ ਦੀ ਉਮਰ 17 ਸਾਲ ਦੱਸੀ ਗਈ ਹੈ।
ਪੀੜਤ ਨੂੰ ਜ਼ਖਮੀ ਅਵਸਥਾ ਵਿੱਚ ਏਅਰਲਿਫਟ ਕਰ ਹਸਪਤਾਲ ਪਹੁੰਚਾਇਆ ਗਿਆ ਸੀ।
ਲੈਡੂਕ ਦੇ ਮੇਅਰ ਬੌਬ ਯੰਗ ਦਾ ਕਹਿਣਾ ਹੈ ਕਿ ਸਵੇਰੇ ਵਾਪਰੀ ਚਾਕੂ ਚੱਲਣ ਦੀ ਵਾਰਦਾਤ ਤੋਂ ਬਾਅਦ ਸਾਰੇ ਸਕੂਲਾਂ ਨੂੰ ਲੌਕ-ਡਾਊਨ ਕਰ ਦਿੱਤਾ ਗਿਆ ਸੀ।
ਇਹ ਵਾਰਦਾਤ 'ਕ੍ਰਾਇਸਟ ਦ ਕਿੰਗ' ਸਕੂਲ 'ਚ ਵਾਪਰੀ ਦੱਸੀ ਗਈ ਹੈ।
ਇਸ ਸਕੂਲ 'ਚ 9ਵੀਂ ਤੋਂ 12ਵੀਂ ਜਮਾਤਾਂ ਵਿਚਾਲੇ ਦੇ 350 ਦੇ ਕਰੀਬ ਵਿਦਿਆਰਥੀ ਦੱਸੇ ਗਏ ਹਨ।
ਮੇਅਰ ਨੇ ਦੱਸਿਆ ਕਿ ਪੀੜਤ ਵਿਦਿਆਰਥਣ ਨੂੰ ਐਡਮਿੰਟਨ ਦੇ 'ਯੂਨੀਵਰਸਿਟੀ ਆਫ ਐਲਬਰਟਾ ਹਸਪਤਾਲ' ਪਹੁੰਚਾਇਆ ਗਿਆ ਸੀ।
ਸ਼ੱਕੀ ਦੀ ਉਮਰ 19 ਸਾਲ ਹੈ ਅਤੇ ਉਸ ਨੂੰ ਕਾਬੂ ਕਰ ਲਏ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ।




