21.09C Vancouver
ADS

Jul 24, 2020 5:48 PM -

ਚਾਇਲਡ ਕੇਅਰ ਸੈਕਟਰ ਨੂੰ ਫੈਡਰਲ ਸਰਕਾਰ ਦੁਆਰਾ $625 ਮਿਲੀਅਨ ਦੀ ਫੰਡਿੰਗ

Share On
government-of-canada-is-providing-funding-to-support-child-care-for-returning-workers
Employment, Workforce Development and Disability Inclusion Minister Carla Qualtrough arrives for a news conference, Friday, June 5, 2020 in Ottawa. THE CANADIAN PRESS-Adrian Wyld

ਫ਼ੈਡਰਲ ਸਰਕਾਰ ਦੁਆਰਾ ਚਾਈਲਡ ਕੇਅਰ ਸੈਕਟਰ ਨੂੰ 625 ਮਿਲੀਅਨ ਡੌਲਰ ਦਾ ਸਹਿਯੋਗ ਦਿੱਤਾ ਜਾ ਰਿਹਾ ਹੈ।

ਮਾਪਿਆਂ ਵੱਲੋਂ ਪੈਂਡੇਮਿਕ ਲੌਕਡਾਊਨ ਦੀ ਸਥਿਤੀ ਤੋਂ ਬਾਅਦ ਕੰਮ ਤੇ ਵਾਪਿਸ ਜਾਣ ਲਈ ਸਰਕਾਰ ਤੋਂ ਕਦਮ ਚੁੱਕਣ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਦੇਖਦੇ ਹੋਏ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ।

ਮਿਨਿਸਟਰ ਔਫ਼ ਫੈਮੀਲੀਜ਼, ਚਿਲਡਰਨ ਐਂਡ ਸੋਸ਼ਲ ਡਿਵੈਪਲਮੈਂਟ ਅਹਿਮਦ ਹੁਸੈਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਨਿਵੇਸ਼ ਯਕੀਨੀ ਬਣਾਏਗਾ ਕਿ ਮਾਪਿਆਂ ਦੇ ਹੌਲੀ-ਹੌਲੀ ਕੰਮ ਤੇ ਵਾਪਿਸ ਜਾਂਦਿਆਂ ਕਾਫ਼ੀ, ਸੁਰੱਖਿਅਤ ਅਤੇ ਕਿਫ਼ਾਇਤੀ ਚਾਈਲਡ ਕੇਅਰ ਸਪੇਸਿਸ ਮੁਹੱਈਆ ਕਰਵਾਈਆਂ ਜਾ ਸਕਣ।

ਇਹ ਨਿਵੇਸ਼ ਫੈਡਰਲ ਸਰਕਾਰ ਦੇ ਸੂਬਿਆਂ ਅਤੇ ਟੈਰੇਟੋਰੀਜ਼ ਲਈ ਜਾਰੀ ਕੀਤੇ ਗਏ $19 ਬਿਲੀਅਨ ਦੇ ਸੇਫ਼ ਰੀਸਟਾਰਟ ਐਗ੍ਰੀਮੈਂਟ ਦਾ ਹਿੱਸਾ ਹੈ।

ਮਾਪਿਆਂ ਦੁਆਰਾ ਸਕੂਲ ਅਤੇ ਡੇਅਕੇਅਰ ਫੇਸੀਲੀਟੀਜ਼ ਖੋਲਣ ਦੀ ਕਾਫ਼ੀ ਦੇਰ ਤੋਂ ਮੰਗ ਕੀਤੀ ਜਾ ਰਹੀ ਸੀ, ਪਰ ਬਾਰਜ਼, ਗੌਲਫ਼ ਕੋਰਸਿਜ਼, ਜਿੱਮ ਅਤੇ ਹੋਰ ਰੀਕ੍ਰੀਏਸ਼ਨਲ ਫੇਸੀਲੀਟੀਜ਼ ਦੇ ਪਹਿਲਾਂ ਖੁੱਲ੍ਹਣ 'ਤੇ ਸਿਆਸਤਦਾਨਾਂ ਉੱਤੇ ਆਪਣੀ ਤਰਹੀਜ਼ਾਂ ਭੁੱਲਣ ਦੇ ਇਲਜ਼ਾਮ ਲੱਗ ਰਹੇ ਸਨ, ਜਿਸ ਤੋਂ ਬਾਅਦ ਚੁੱਕਿਆ ਗਿਆ ਇਹ ਕਦਮ ਅਹਿਮ ਮੰਨਿਆ ਜਾ ਰਿਹਾ ਹੈ।

Latest news

sandy-dosanjh-withdraws-as-surrey-council-candidate
Punjabi

ਸਰੀ ਕੌਂਸਲ ਚੋਣਾਂ ਤੋਂ ਸੈਂਡੀ ਦੋਸਾਂਝ ਨੇ ਵਾਪਸ ਲਈ ਉਮੀਦਵਾਰੀ

ਕੰਜ਼ਰਵੇਟਿਵ ਪਾਰਟੀ ਔਫ ਸਰੀ ਨੇ ਸੈਂਡੀ ਦੋਸਾਂਝ ਦੇ ਸਿਟੀ ਕੌਂਸਲ ਚੋਣਾਂ ਲਈ ਪਾਰਟੀ ਦੀ ਉਮੀਦਵਾਰ ਵਜੋਂ ਹਟਣ ਦੀ ਪੁਸ਼ਟੀ ਕੀਤੀ ਹੈ। ਇਹ ਕਦਮ ਉਨ੍ਹਾਂ ਦੇ ਪਤੀ ਅਤੇ ਵੈਨਕੂਵਰ ਪੁਲਿਸ ਦੇ ਕਾਂਸਟੇਬਲ ਕਲਵਿੰਦਰ ਦੋਸਾਂਝ ਨੂੰ $3 ਮਿਲੀਅਨ ਦੇ ਫਰੌਡ ਦੇ ਮਾਮਲਿਆਂ ਵਿਚ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਸਾਹਮਣੇ ਆਇਆ ਹੈ।
b-c-unemployment-rate-rises-to-6-5-as-province-loses-5-500-jobs-in-august
Punjabi

ਬੀ.ਸੀ. ’ਚ ਬੇਰੁਜ਼ਗਾਰੀ ਦਰ ਵਧੀ, ਅਗਸਤ ’ਚ 5,500 ਨੌਕਰੀਆਂ ਦਾ ਨੈੱਟ ਨੁਕਸਾਨ

ਬੀ.ਸੀ.ਦੀ ਬੇਰੁਜ਼ਗਾਰੀ ਦਰ 0.3 ਫੀਸਦੀ ਅੰਕ ਵਧ ਕੇ 6.5 ਫੀਸਦੀ ਹੋ ਗਈ ਹੈ। ਸਟੈਟਿਸਟਿਕਸ ਕੈਨੇਡਾ ਮੁਤਾਬਕ, ਸੂਬੇ ਨੇ ਪਿਛਲੇ ਮਹੀਨੇ ਨੈੱਟ ਤੌਰ 'ਤੇ ਕਰੀਬ 5,500 ਨੌਕਰੀਆਂ ਗੁਆਈਆਂ ਹਨ। ਬੀ.ਸੀ. ਵਿਚ ਅਗਸਤ ਮਹੀਨੇ 26,000 ਫੁੱਲ-ਟਾਈਮ ਨੌਕਰੀਆਂ ਖ਼ਤਮ ਹੋਈਆਂ, ਹਾਲਾਂਕਿ, ਇਸ ਦੇ ਮੁਕਾਬਲੇ 20,600 ਪਾਰਟ-ਟਾਈਮ ਨੌਕਰੀਆਂ ਵਿਚ ਵਾਧਾ ਦਰਜ ਕੀਤਾ ਗਿਆ, ਜਿਸ ਕਾਰਨ ਨੌਕਰੀਆਂ ਦਾ ਨੈੱਟ ਨੁਕਸਾਨ ਲਗਭਗ 5,500 ਹੋਇਆ ਹੈ।ਬੀ.ਸੀ. ਕੰਜ਼ਰਵੇਟਿਵ ਨੇ ਇਸ ਲਈ ਸਿੱਧੇ ਤੌਰ 'ਤੇ ਸੱਤਾਧਾਰੀ ਐੱਨ. ਡੀ. ਪੀ. ਨੂੰ ਜ਼ਿੰਮੇਵਾਰ ਠਹਿਰਾਇਆ।
dr-gurpreet-kaur-sends-legal-notices-to-sukhpal-khaira-and-bikram-majithia
Punjabi

ਡਾ. ਗੁਰਪ੍ਰੀਤ ਕੌਰ ਨੇ ਸੁਖਪਾਲ ਖਹਿਰਾ ਤੇ ਬਿਕਰਮ ਮਜੀਠੀਆ ਨੂੰ ਭੇਜਿਆ ਲੀਗਲ ਨੋਟਿਸ

ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੱਲੋਂ ਲੀਗਲ ਨੋਟਿਸ ਭੇਜਿਆ ਗਿਆ ਹੈ। ਡਾ. ਗੁਰਪ੍ਰੀਤ ਕੌਰ ਵੱਲੋਂ ਨੋਟਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਸੁਖਪਾਲ ਸਿੰਘ ਖਹਿਰਾ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਉਨ੍ਹਾਂ ਨਾਲ ਸਬੰਧਤ ਕਥਿਤ ਤੌਰ ’ਤੇ ਝੂਠੀ, ਬਦਨਾਮੀ ਵਾਲੀ ਅਤੇ ਇਤਰਾਜ਼ਯੋਗ ਸਮੱਗਰੀ, ਗ੍ਰਾਫਿਕ ਪੋਸਟਰ ਅਤੇ ਵੀਡੀਓਜ਼ ਪ੍ਰਕਾਸ਼ਿਤ ਤੇ ਪ੍ਰਸਾਰਿਤ ਕੀਤੇ ਗਏ ਹਨ।
vancouver-police-officer-kal-dosanjh-suspended-after-fraud-theft-charges
Punjabi

ਫਰਾਡ ਤੇ ਚੋਰੀ ਦੇ ਮਾਮਲਿਆਂ ’ਚ ਵੈਨਕੂਵਰ ਪੁਲਿਸ ਅਫਸਰ ਕਲਵਿੰਦਰ ਦੋਸਾਂਝ ਸਸਪੈਂਡ

ਵੈਨਕੂਵਰ ਪੁਲਿਸ ਨੇ ਔਫੀਸਰ ਕਲਵਿੰਦਰ ਉਰਫ਼ Kal ਦੋਸਾਂਝ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਇਸ ਮਾਮਲੇ ਵਿਚ ਨਿਊਜ਼ ਕਾਨਫਰੰਸ ਦੌਰਾਨ ਵੈਨਕੂਵਰ ਪੁਲਿਸ ਦੇ Chief Steve Rai ਨੇ ਇਸ ਦਾ ਐਲਾਨ ਕੀਤਾ।ਉਨ੍ਹਾਂ ਕਿਹਾ ਕਿ 50 ਸਾਲਾ ਦੋਸਾਂਝ ਨੂੰ $5,000 ਤੋਂ ਵੱਧ ਦੇ ਫਰਾਡ ਅਤੇ ਚੋਰੀ ਦੇ 4-4 ਮਾਮਲਿਆਂ ਵਿਚ ਚਾਰਜ ਕੀਤਾ ਗਿਆ ਹੈ ਅਤੇ ਇੱਕ ਮਾਮਲਾ ਵਿਸ਼ਵਾਸਘਾਤ ਦਾ ਲਗਾਇਆ ਗਿਆ ਹੈ।
fourth-accused-in-ryan-nagy-murder-case-sentenced-to-7-years-in-prison
Punjabi

Ryan Nagy ਕਤਲ ਕੇਸ ’ਚ ਚੌਥੀ ਮੁਲਜ਼ਮ ਨੂੰ 7 ਸਾਲ ਦੀ ਸਜ਼ਾ

ਬਰਨਬੀ ਵਿਚ ਤਿੰਨ ਸਾਲ ਪਹਿਲਾਂ ਇੱਕ ਘਰ ਵਿਚ ਹੋਏ ਹਮਲੇ ਦੌਰਾਨ ਮਾਰੇ ਗਏ 19 ਸਾਲਾ ਨੌਜਵਾਨ Ryan Nagy ਦੇ ਕਤਲ ਦੇ ਮਾਮਲੇ ਵਿਚ ਇੱਕ 23 ਸਾਲਾ ਲੜਕੀ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਹੈ, ਜੋ ਇਸ ਕੇਸ ਵਿਚ ਚੌਥੀ ਅਤੇ ਆਖਰੀ ਮੁਲਜ਼ਮ ਸੀ। ਸ਼ੁੱਕਰਵਾਰ ਨੂੰ ਇੰਟੈਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਦੱਸਿਆ ਕਿ Rhoda Diabikulu ਨੇ ਇਸ ਸਾਲ ਮਾਰਚ ਵਿਚ ਗੈਰ-ਇਰਾਦਤਨ ਕਤਲ ਦਾ ਗੁਨਾਹ ਕਬੂਲ ਕੀਤਾ ਸੀ, ਜਿਸ ਤੋਂ ਬਾਅਦ ਮੰਗਲਵਾਰ ਨੂੰ ਉਸ ਨੂੰ ਸਜ਼ਾ ਸੁਣਾਈ ਗਈ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link