Jan 7, 2021 8:30 PM -

ਗਵਰਨਰ ਜਨਰਲ ਜੂਲੀ ਪਾਏਟ ਦਾ ਕਹਿਣਾ ਹੈ ਕਿ ਇਹ ਹਰ ਕਨੇਡੀਅਨ ਦੀ ਜ਼ਿੰਮੇਵਾਰੀ ਹੈ ਕਿ ਲੋਕ ਸਿਹਤ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ।
ਉਨ੍ਹਾਂ ਕਿਹਾ ਇਹ ਨਿਰਦੇਸ਼ ਕੋਵਿਡ-19 'ਤੇ ਕਾਬੂ ਪਾਉਣ ਲਈ ਜ਼ਰੂਰੀ ਹਨ।
ਉਨ੍ਹਾਂ ਇੱਕ ਵੀਡੀਓ ਸੁਨੇਹੇ 'ਚ ਕਿਹਾ ਕਿ ਸਾਨੂੰ ਫਰੰਟ ਲਾਈਨ ਹੈਲਥ ਕੇਅਰ ਵਰਕਰਾਂ, ਸੀਨੀਅਰ ਲੋਕਾਂ, ਸਾਡੇ ਪਿਆਰਿਆਂ ਅਤੇ ਸਾਰੇ ਲੋਕਾਂ ਨੂੰ ਧਿਆਨ 'ਚ ਰੱਖਦੇ ਹੋਏ ਜ਼ਰੂਰੀ ਕੁਰਬਾਨੀਆਂ ਲਈ ਤਿਆਰ ਰਹਿਣਾ ਚਾਹੀਦਾ ਹੈ।
ਗਵਰਨਰ ਜਨਰਲ ਨੇ ਕਿਹਾ ਕਿ ਵੈਕਸੀਨ ਖੁਰਾਕਾਂ ਨਾਲ ਆਸ ਜ਼ਰੂਰ ਬੱਝੀ ਹੈ, ਪਰ ਇਹਨਾਂ ਦੀ ਗਿਣਤੀ ਅਜੇ ਇੰਨੀ ਨਹੀਂ ਹੈ ਕਿ ਇਹ ਸਾਰਿਆਂ ਨੂੰ ਹਾਸਿਲ ਹੋ ਸਕੇ।
ਉਨ੍ਹਾਂ ਕਿਹਾ ਕਿ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣਾ, ਆਵਾਜਾਈ ਨੂੰ ਘਟਾਉਣਾ ਅਤੇ ਪਬੰਦੀਆਂ ਦੀ ਪਾਲਣਾ ਕਰਨਾ, ਫਿਲਹਾਲ ਇਸ ਪੈਂਡੇਮਿਕ 'ਤੇ ਕਾਬੂ ਪਾਉਣ ਦਾ ਇਕਲੌਤਾ ਤਰੀਕਾ ਹੈ।




