14.88C Vancouver
ADS

Oct 24, 2023 7:20 PM -

ਹਮਾਸ ਦੁਨੀਆ ਲਈ ਖਤਰਾ, ਇਸਨੂੰ ਮਿਟਾਉਣਾ ਜ਼ਰੂਰੀ : ਬਿਲ ਬਲੇਅਰ

Share On
hamas-is-a-threat-to-the-world-it-must-be-eliminated-bill-blair
The defence minister also appeared unwilling to back more recent calls for a "humanitarian pause," but says there are talks underway to get more aid into the Gaza Strip. (Photo: The Canadian Press)

ਰੱਖਿਆ ਮੰਤਰੀ ਬਿਲ ਬਲੇਅਰ ਦਾ ਕਹਿਣਾ ਹੈ ਕਿ ਹਮਾਸ ਇੱਕ ਅੱਤਵਾਦੀ ਸੰਗਠਨ ਹੈ ਜੋ ਪੂਰੀ ਦੁਨੀਆ ਲਈ ਖ਼ਤਰਾ ਹੈ ਅਤੇ ਇਸਨੂੰ ਮਿਟਾਉਣਾ ਜ਼ਰੂਰੀ ਹੈ।

ਬਲੇਅਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਕੋਈ ਉਮੀਦ ਨਹੀਂ ਹੈ ਕਿ ਹਮਾਸ ਜੰਗਬੰਦੀ 'ਤੇ ਕਿਸੇ ਸਮਝੌਤੇ ਸਮੇਤ ਅੰਤਰਰਾਸ਼ਟਰੀ ਕਾਨੂੰਨ ਦਾ ਸਨਮਾਨ ਕਰੇਗਾ।

ਉਨ੍ਹਾਂ ਵੱਲੋਂ ਕੀਤੀ ਟਿੱਪਣੀ ਇਹ ਦਰਸਾਉਂਦੀ ਹੈ ਕਿ ਕੈਨੇਡਾ ਜੰਗਬੰਦੀ ਦੀਆਂ ਕਾਲਾਂ ਦਾ ਸਮਰਥਨ ਕਿਉਂ ਨਹੀਂ ਕਰਦਾ।

ਦੱਸ ਦਈਏ ਕਿ 7 ਅਕਤੂਬਰ ਨੂੰ ਹਮਾਸ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਗਾਜ਼ਾ ਵਿੱਚ 10 ਲੱਖ ਤੋਂ ਵੱਧ ਫਲਸਤੀਨੀ ਬੇਘਰ ਹੋ ਗਏ ਹਨ ਅਤੇ ਉਨ੍ਹਾਂ ਨੂੰ ਭੋਜਨ, ਪਾਣੀ ਅਤੇ ਹੋਰ ਲੋੜ੍ਹਵੰਦ ਚੀਜ਼ਾਂ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਯੂਰਪੀਅਨ ਵਿਦੇਸ਼ ਮੰਤਰੀਆਂ ਨੇ ਸੋਮਵਾਰ ਨੂੰ ਸਹਿਮਤੀ ਦਿੱਤੀ ਕਿ ਗਾਜ਼ਾ ਵਿੱਚ ਸਹਾਇਤਾ ਪ੍ਰਾਪਤ ਕਰਨ ਲਈ ਲੜਾਈ ਨੂੰ ਅਸਥਾਈ ਤੌਰ 'ਤੇ ਰੋਕਣ ਦੀ ਜ਼ਰੂਰਤ ਹੈ।

ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਵੀ ਅੱਜ ਇਨ੍ਹਾਂ ਹਮਲਿਆਂ ਨੂੰ ਰੋਕਣ ਲਈ ਜ਼ੋਰ ਦੇ ਰਹੇ ਹਨ।

Latest news

greer-takes-tough-stance-amid-canada-u-s-tariff-talks
Punjabi

ਕੈਨੇਡਾ-ਅਮਰੀਕਾ ਟੈਰਿਫ ਵਿਵਾਦ 'ਤੇ ਜੈਮੀਸਨ ਗ੍ਰੀਰ ਨੇ ਦਿੱਤਾ ਤਿੱਖਾ ਪ੍ਰਤੀਕਰਮ

ਕੈਨੇਡਾ ਵਲੋਂ ਅਮਰੀਕਾ ਨਾਲ ਟੈਰਿਫਸ ਡੀਲ ਹਾਸਲ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼ ਵਿਚਕਾਰ ਟਰੰਪ ਦੇ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਸ਼ੁੱਕਰਵਾਰ ਨੂੰ ਆਇਓਵਾ ਦੇ Des Moines ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਕੈਨੇਡੀਅਨ ਸਾਮਾਨ 'ਤੇ ਲਗਾਏ ਜਾਣ ਵਾਲੇ ਨਵੇਂ ਟੈਰਿਫਸ ਅਸਲ ਵਿਚ ਕੈਨੇਡਾ ਵੱਲੋਂ ਚੁੱਕੇ ਗਏ ਬਦਲਾਖੋਰੀ ਦੇ ਕਦਮਾਂ ਦਾ ਜਵਾਬ ਹਨ।
vancouver-mayor-ken-sim-seeks-public-safety-referendum
Punjabi

ਵੈਨਕੂਵਰ ਦੇ ਮੇਅਰ ਕੇਨ ਸਿਮ ਵੱਲੋਂ ਜਨਤਕ ਸੁਰੱਖਿਆ ’ਤੇ ਜਨਮਤ ਸੰਗ੍ਰਹਿ ਦੀ ਮੰਗ

ਵੈਨਕੂਵਰ ਦੇ ਮੇਅਰ ਕੇਨ ਸਿਮ ਨੇ ਅਕਤੂਬਰ ਮਹੀਨੇ ਹੋਣ ਵਾਲੀਆਂ ਮਿਊਂਸਪਲ ਚੋਣਾਂ ਦੇ ਨਾਲ ਹੀ ਜਨਤਕ ਸੁਰੱਖਿਆ ਦੇ ਮੁੱਦੇ ’ਤੇ ਜਨਮਤ ਸੰਗ੍ਰਹਿ ਕਰਵਾਉਣ ਦੀ ਮੰਗ ਕੀਤੀ ਹੈ ਅਤੇ ਉਹਨਾਂ ਪ੍ਰੀਮੀਅਰ ਡੇਵਿਡ ਈਬੀ 'ਤੇ ਵੀ ਤਿੱਖੇ ਨਿਸ਼ਾਨੇ ਸਾਧੇ ਹਨ। ​
highway-97-in-summerland-temporarily-reopens-under-strict-rules
Punjabi

ਬੀ.ਸੀ. ਦੇ ਸਮਰਲੈਂਡ 'ਚ ਬੰਦ ਹੋਇਆ ਹਾਈਵੇਅ ਸਖ਼ਤ ਨਿਯਮਾਂ ਨਾਲ ਅਸਥਾਈ ਤੌਰ ’ਤੇ ਖੁੱਲ੍ਹਿਆ

ਬੀ.ਸੀ. ਦੇ ਸਮਰਲੈਂਡ ਵਿਚ ਬੰਦ ਹੋਇਆ ਹਾਈਵੇਅ 97 ਸਖ਼ਤ ਨਿਯਮਾਂ ਨਾਲ ਅਸਥਾਈ ਤੌਰ 'ਤੇ ਦੁਬਾਰਾ ਖੋਲ੍ਹ ਦਿੱਤਾ ਗਿਆ ਹੈ, ਟ੍ਰਾਂਸਪੋਰਟੇਸ਼ਨ ਮੰਤਰਾਲੇ ਮੁਤਾਬਕ, ਇਹ ਹਾਈਵੇਅ ਰੋਜ਼ਾਨਾ ਸਵੇਰੇ 7 ਤੋਂ ਸ਼ਾਮ 7 ਵਜੇ ਦੇ ਸੀਮਤ ਸਮੇਂ ਲਈ ਹੀ ਖੁੱਲ੍ਹਾ ਹੈ ਅਤੇ ਇਸ ਦੌਰਾਨ ਵਾਹਨਾਂ ਨੂੰ ਸੜਕ 'ਤੇ ਕਿਸੇ ਵੀ ਜਗ੍ਹਾ ਰੁਕਣ ਦੀ ਸਖ਼ਤ ਮਨਾਹੀ ਹੈ।
rcmp-seeks-public-assistance-in-locating-amandeep-singh
Punjabi

ਲੈਂਗਲੀ ਤੋਂ ਪੰਜਾਬੀ ਵਿਅਕਤੀ ਲਾਪਤਾ,ਆਰਸੀਐਮਪੀ ਵਲੋਂ ਕੀਤੀ ਜਾ ਰਹੀ ਭਾਲ

ਲੈਂਗਲੀ ਤੋਂ ਇੱਕ ਪੰਜਾਬੀ ਵਿਅਕਤੀ ਦੇ ਲਾਪਤਾ ਹੋਣ ਦੀ ਖ਼ਬਰ ਹੈ। ਆਰਸੀਐਮਪੀ ਵਲੋਂ ਉਸ ਦੀ ਪਛਾਣ 45 ਸਾਲਾ ਅਮਨਦੀਪ ਸਿੰਘ ਦੱਸੀ ਗਈ ਹੈ। ਪੁਲਿਸ ਮੁਤਾਬਕ, ਅਮਨਦੀਪ ਪਿਛਲੇ ਇੱਕ ਹਫ਼ਤੇ ਤੋਂ ਲਾਪਤਾ ਹੈ, ਜਿਸ ਦੀ ਗੁੰਮਸ਼ੁਦਗੀ ਦੀ ਰਿਪੋਰਟ 8 ਅਗਸਤ ਨੂੰ ਦਿੱਤੀ ਗਈ ਅਤੇ ਉਸ ਨੂੰ ਆਖਰੀ ਵਾਰ 6 ਅਗਸਤ ਨੂੰ ਦੇਖਿਆ ਗਿਆ ਸੀ।
sukhbir-badal-discharged-from-hospital-gives-first-statement-after-attack
Punjabi

ਸੁਖਬੀਰ ਸਿੰਘ ਬਾਦਲ ਨੂੰ ਹਸਪਤਾਲ 'ਚੋਂ ਮਿਲੀ ਛੁੱਟੀ, ਹਮਲੇ ਤੋਂ ਬਾਅਦ ਆਇਆ ਪਹਿਲਾ ਬਿਆਨ

ਪੰਜਾਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਾਨਲੇਵਾ ਹਮਲੇ ਤੋਂ ਬਚਣ ਦੇ ਇੱਕ ਦਿਨ ਬਾਅਦ ਉਨ੍ਹਾਂ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪਾਰਟੀ ਲਈ ਫ਼ਿਰਕੂ ਅਤੇ ਧਾਰਮਿਕ ਸਦਭਾਵਨਾ ਸਭ ਤੋਂ ਪਹਿਲੀ ਤਰਜੀਹ ਹੈ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਪਹਿਲੀ ਵਾਰ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਬਾਦਲ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਦੇ ਵੀ ਇਨ੍ਹਾਂ ਫ਼ਿਰਕੂ ਤਾਕਤਾਂ ਨਾਲ ਸਮਝੌਤਾ ਨਹੀਂ ਕੀਤਾ।
ADS

Related News

connect fm logo

Legals

Journalism code of ethics
© 2024 AKASH BROADCASTING INC.
Android app linkApple app link