Nov 24, 2023 7:05 PM - The Canadian Press

ਇਜ਼ਰਾਈਲ ਅਤੇ ਹਮਾਸ ਵਿਚਕਾਰ ਇੱਕ ਅਸਥਾਈ ਜੰਗਬੰਦੀ ਸ਼ੁੱਕਰਵਾਰ ਨੂੰ ਸ਼ੁਰੂ ਹੋ ਗਈ। 48 ਦਿਨਾਂ ਦੇ ਸੰਘਰਸ਼ ਵਿੱਚ ਇਹ ਪਹਿਲਾ ਵਿਰਾਮ ਹੈ। ਪਰ ਦੋਵਾਂ ਧਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਯੁੱਧ ਖ਼ਤਮ ਨਹੀਂ ਹੋਇਆ ਹੈ।
ਹਮਾਸ ਨੇ 24 ਬੰਧਕਾਂ ਨੂੰ ਰਿਹਾਅ ਕੀਤਾ ਜਿਨ੍ਹਾਂ ਨੂੰ ਗਾਜ਼ਾ ਵਿੱਚ ਹਫ਼ਤਿਆਂ ਤੋਂ ਬੰਧਕ ਬਣਾਇਆ ਗਿਆ ਸੀ। ਇਜ਼ਰਾਈਲ ਨੇ ਚਾਰ ਦਿਨਾਂ ਦੀ ਜੰਗਬੰਦੀ ਸਮਝੌਤੇ ਦੇ ਤਹਿਤ ਅਦਲਾ-ਬਦਲੀ ਦੇ ਪਹਿਲੇ ਪੜਾਅ ਵਿੱਚ 39 ਫਲਸਤੀਨੀਆਂ ਨੂੰ ਜੇਲ੍ਹ ਵਿੱਚੋਂ ਰਿਹਾਅ ਕੀਤਾ।
ਕਤਰ ਦੇ ਅਨੁਸਾਰ ਸ਼ੁੱਕਰਵਾਰ ਨੂੰ ਰਿਹਾਅ ਕੀਤੇ ਗਏ ਬੰਧਕਾਂ ਵਿੱਚ 13 ਇਜ਼ਰਾਈਲੀ,10 ਥਾਈਲੈਂਡ ਦੇ ਅਤੇ ਇੱਕ ਫਿਲੀਪੀਨਜ਼ ਤੋਂ ਸਨ। 4 ਦਿਨਾਂ ਦੀ ਜੰਗਬੰਦੀ ਦੌਰਾਨ ਹਮਾਸ ਵੱਲੋਂ ਕੁੱਲ 50 ਬੰਧਕ ਛੱਡੇ ਜਾਣੇ ਹਨ ਅਤੇ ਇਜ਼ਰਾਇਲ 150 ਫਲਸਤੀਨੀਆਂ ਨੂੰ ਰਿਲੀਜ਼ ਕਰੇਗਾ।
ਗੌਰਤਲਬ ਹੈ ਕਿ ਗਾਜ਼ਾ ਦੇ 2.3 ਮਿਲੀਅਨ ਫਲਸਤੀਨੀਆਂ ਨੇ ਸੱਤ ਹਫ਼ਤਿਆਂ ਦੀ ਲਗਾਤਾਰ ਇਜ਼ਰਾਈਲੀ ਬੰਬਾਰੀ ਤੋਂ ਬਾਅਦ ਪਹਿਲੀ ਵਾਰ ਸ਼ਾਂਤੀ ਦੇਖੀ।




