May 13, 2024 6:19 PM - Connect Newsroom

ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਅੱਜ ਬਠਿੰਡਾ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਇਸ ਮੁਤਾਬਕ, ਉਹ 30.49 ਕਰੋੜ ਦੀ ਸੰਪਤੀ ਦੀ ਮਾਲਕਣ ਹਨ। ਬੀਤੇ ਪੰਜ ਸਾਲਾਂ ਵਿਚ ਬਾਦਲ ਪਰਿਵਾਰ ਨੇ ਆਪਣੀ ਪਹਿਲੀ ਕਾਰ ਵੀ ਖਰੀਦੀ, ਜੋ ਲੈਂਡ ਰੋਵਰ ਡਿਫੈਂਡਰ ਹੈ, ਇਸ ਦੀ ਮਾਰਕੀਟ ਵੈਲਿਊ ਕਰੀਬ 1.50 ਕਰੋੜ ਰੁਪਏ ਹੈ।
ਹਰਸਿਮਰਤ ਕੌਰ ਬਾਦਲ ਕੋਲ ਮੌਜੂਦ ਗ੍ਰਹਿਣਿਆਂ ਦੀ ਕੀਮਤ 7 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਹਰਸਿਮਰਤ ਬਾਦਲ ਕੋਲ 19.96 ਕਰੋੜ ਰੁਪਏ ਦੀ ਜੱਦੀ ਜਾਇਦਾਦ ਹੈ ਅਤੇ ਸੁਖਬੀਰ ਬਾਦਲ ਦੀ ਜੱਦੀ ਜਾਇਦਾਦ 51.87 ਕਰੋੜ ਰੁਪਏ ਦੀ ਹੈ।




