Jan 17, 2022 6:15 PM - The Canadian Press

ਹੈਲਥ ਕੈਨੇਡਾ ਨੇ ਫਾਈਜ਼ਰ ਵੱਲੋਂ ਕੋਵਿਡ-19 ਲਈ ਤਿਆਰ ਕੀਤੀ ਐਂਟੀ ਵਾਇਰਲ ਟਰੀਟਮੈਂਟ ਦਵਾਈ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਹੈਲਥ ਕੈਨੇਡਾ ਦੀ ਵੈੱਬਸਾਈਟ 'ਤੇ ਅੱਜ ਸਵੇਰ ਇਸ ਦੀ ਮਨਜ਼ੂਰੀ ਦਿੰਦੀ ਪੋਸਟ ਵਿਚ ਕਿਹਾ ਗਿਆ ਹੈ ਕਿ ਕੋਵਿਡ-19 ਦੇ ਮਾਈਲਡ ਜਾਂ ਮਾਡਰੇਟ ਲੱਛਣਾਂ ਵਾਲੇ ਬਾਲਗ ਮਰੀਜ਼ਾਂ,ਜਿਨ੍ਹਾਂ ਦੇ ਕਿ ਗੰਭੀਰ ਬਿਮਾਰ ਹੋਣ ਦਾ ਵੀ ਜ਼ਿਆਦਾ ਖਤਰਾ ਹੈ, ਉਨ੍ਹਾਂ ਲਈ ਇਸ ਦਵਾਈ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ।
ਹੈਲਥ ਕੈਨੇਡਾ ਨੇ ਟੀਨ ਏਜਰਜ਼ ਲਈ ਇਸ ਦਵਾਈ ਦੀ ਵਰਤੋਂ ਦੀ ਮਨਜ਼ੂਰੀ ਨਹੀਂ ਦਿੱਤੀ ਹੈ।
ਅਜਿਹੇ ਮਰੀਜ਼ਾਂ ਲਈ ਵੀ ਇਸ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ ਜਿਹੜੇ ਕਿ ਕੋਵਿਡ-19 ਕਾਰਨ ਪਹਿਲਾਂ ਹੀ ਹਸਪਤਾਲਾਂ 'ਚ ਹਨ।
ਪੈਕਸਲੋਵਿਡ ਅਜਿਹੀ ਟਰੀਟਮੈਂਟ ਹੈ ਜੋ ਕਿ ਕੁਝ ਦਵਾਈਆਂ ਦੇ ਮੇਲ ਨਾਲ ਕੋਵਿਡ-19 ਕਰਨ ਵਾਲੇ ਵਾਇਰਸ ਨੂੰ ਇਕ ਮਰੀਜ਼ ਨੂੰ ਇਨਫੈਕਟ ਕਰਨ ਤੋਂ ਬਾਅਦ ਅੱਗੇ ਫੈਲਣ ਤੋਂ ਬਚਾਅ ਕਰਦੀ ਹੈ।
ਕਲਿਨੀਕਲ ਟਰਾਇਲਜ਼ ਇਹ ਦਰਸਾਉਂਦੇ ਹਨ ਕਿ ਹਾਇਰ ਰਿਸਕ ਵਾਲੇ ਮਰੀਜ਼ਾਂ ਨੂੰ ਇਨਫੈਕਸ਼ਨ ਹੋਣ ਦੇ ਪੰਜ ਦਿਨਾਂ ਅੰਦਰ ਜਦੋਂ ਇਹ ਦਵਾਈ ਦਿੱਤੀ ਗਈ ਤਾਂ ਇਹ ਉਨ੍ਹਾਂ ਨੂੰ ਗੰਭੀਰ ਬਿਮਾਰ ਹੋਣ ਤੋਂ ਬਚਾਉਣ ਵਿੱਚ ਤਕਰੀਬਨ 90 ਫ਼ੀਸਦੀ ਅਸਰਦਾਰ ਰਹੀ।




