Sep 17, 2024 4:16 PM - The Canadian Press

ਹੈਲਥ ਕੈਨੇਡਾ ਨੇ ਕੋਵਿਡ ਦੇ ਮੌਜੂਦਾ ਫੈਲ ਰਹੇ ਵੈਂਰੀਏਟ ਖਿਲਾਫ ਮੋਡਰਨਾ ਦੀ ਨਵੀਂ ਅਪਡੇਟ ਕੋਵਿਡ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। mRNA ਬੇਸਡ ਇਸ ਵੈਕਸੀਨ ਦਾ ਨਾਮ ਸਪਾਈਕਵੈਕਸ ਹੈ, ਜੋ ਕਿ ਓਮੀਕਰੋਨ ਦੇ ਕੇ.ਪੀ..2 ਸਬਵੇਰੀਐਂਟ ਨੂੰ ਟਾਰਗੇਟ ਕਰਕੇ ਤਿਆਰ ਕੀਤੀ ਗਈ ਹੈ। ਇਹ ਵੈਕਸੀਨ ਪਿਛਲੇ ਸਾਲ ਜਾਰੀ ਕੀਤੀ ਗਈ ਵੈਕਸੀਨ ਦੀ ਜਗ੍ਹਾ ਲਵੇਗੀ, ਜੋ ਓਮੀਕਰੋਨ ਦੇ XBB.1.5 ਸਬਵੇਰੀਐਂਟ ਲਈ ਸੀ।
ਹੈਲਥ ਕੈਨੇਡਾ ਨੇ ਹਾਲ ਹੀ ਵਿਚ ਸੂਬੇ ਅਤੇ ਪ੍ਰਦੇਸ਼ ਨੂੰ ਕੋਵਿਡ ਦੇ ਪੁਰਾਣੇ ਟੀਕੇ ਹਟਾਉਣ ਲਈ ਕਿਹਾ ਹੈ ਤਾਂ ਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਇਸ ਸਰਦ ਰੁੱਤ ਦੇ ਸਾਹ ਦੇ ਵਾਇਰਸ ਮੌਸਮ ਦੌਰਾਨ ਮੌਜੂਦਾ ਨਵੀਂ ਵੈਕਸੀਨ ਦਾ ਇਸਤੇਮਾਲ ਕੀਤਾ ਜਾਵੇਗਾ।
ਹੈਲਥ ਕੈਨੇਡਾ ਨੇ ਕਿਹਾ ਕਿ ਉਹ ਕੋਵਿਡ ਨਾਲ ਸਬੰਧ ਦੋ ਹੋਰ ਅਪਡੇਟ ਕੀਤੇ ਟੀਕੇ ਦੀ ਜਾਂਚ ਕਰ ਰਿਹਾ ਹੈ ਪਰ ਅਜੇ ਉਨ੍ਹਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ। ਫਾਈਜ਼ਰ ਦੀ mRNA ਬੇਸਡ ਵੈਕਸੀਨ ਕਾਮਰਨਾਟੀ ਅਤੇ ਨੋਵਾਵੈਕਸ ਦੀ ਪ੍ਰੋਟੀਨ-ਅਧਾਰਿਤ ਟੀਕਾ ਸ਼ਾਮਲ ਹਨ।




