Dec 4, 2024 5:00 PM - The Canadian Press
ਮੈਟਰੋ ਵੈਨਕੂਵਰ ਸਮੇਤ ਦੱਖਣ-ਪੱਛਮੀ ਬ੍ਰਿਟਿਸ਼ ਕੋਲੰਬੀਆ ਦੇ ਕੁਝ ਹਿੱਸੇ ਫਿਰ ਤੋਂ ਸੰਘਣੀ ਧੁੰਦ ਦੀ ਲਪੇਟ ਵਿਚ ਹਨ, ਇੱਕ ਦਿਨ ਪਹਿਲਾਂ ਇਸ ਖੇਤਰ ਵਿਚ ਵਿਜ਼ੀਬਿਲਟੀ ਲਗਭਗ ਜ਼ੀਰੋ ਹੋ ਗਈ ਸੀ। ਐਨਵਾਇਰਮੈਂਟ ਕੈਨੇਡਾ ਨੇ ਧੁੰਦ ਸੰਬੰਧੀ ਐਡਵਾਇਜ਼ਰੀ ਮੁੜ ਜਾਰੀ ਕਰਦਿਆਂ ਕਿਹਾ ਹੈ ਕਿ ਇਸ ਵਾਰ ਇਸ ਵਿਚ ਵੈਨਕੂਵਰ ਆਈਲੈਂਡ ਅਤੇ ਸਨਸ਼ਾਈਨ ਕੋਸਟ ਦੇ ਕੁਝ ਹਿੱਸਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਮੌਸਮ ਏਜੰਸੀ ਨੇ ਕਿਹਾ ਕਿ ਇਸ ਖੇਤਰ ਵਿਚ ਬਦਲਵਾਈ ਅਤੇ ਸੰਘਣੀ ਧੁੰਦ ਦੇ ਅਨਕੂਲ ਹਾਲਾਤ ਬਣ ਰਹੇ ਹਨ। ਐਨਵਾਇਰਮੈਂਟ ਕੈਨੇਡਾ ਨੇ ਕਿਹਾ ਕਿ ਸ਼ਾਮ ਨੂੰ ਧੁੰਦ ਫਿਰ ਤੋਂ ਛਾ ਸਕਦੀ ਹੈ।
ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਅੱਜ ਸਵੇਰੇ ਘੱਟੋ-ਘੱਟ ਇੱਕ ਰਵਾਨਾ ਹੋਣ ਵਾਲੀ ਫਲਾਈਟ ਰੱਦ ਕੀਤੀ ਗਈ, ਜਦੋਂ ਕਿ ਜ਼ਿਆਦਾਤਰ ਹੋਰ ਫਲਾਈਟਸ ਆਪਣੇ ਸਮੇਂ ’ਤੇ ਹੀ ਸਨ ਪਰ ਆਉਣ ਵਾਲੀਆਂ ਕਈ ਫਲਾਈਟਸ ਵਿਚ ਦੇਰੀ ਸੀ।